ਬਰੌਟੀ
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਬਰੌਟੀ, ਹੁਸ਼ਿਆਰਪੁਰ-ਬਰੂਟੀ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ 23 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਵਾ ਦੋ ਸੌ ਸਾਲ ਪੁਰਾਣਾ ਹੈ। ਪਿੰਡ ਵਾਲੀ ਜਗ੍ਹਾ ਤੇ ਰਾਜਪੂਤ ਮੁਸਲਮਾਨ ਰਹਿੰਦੇ ਸਨ ਜੋ ਬਹੁਤ ਧਾਰਮਿਕ ਤੇ ਨੇਕ ਖਿਆਲਾਂ ਦੇ ਸਨ। ਉਹ ਲੋਕਾਂ ਲਈ ਹਰ ਰੋਜ਼ ਲੰਗਰ ਚਲਾਉਦੇਂ ਸਨ ਅਤੇ ਲੋਕੀ ਖੁਸ਼ ਹੋ ਕੇ ਖਾਂਦੇ ਸਨ । ਇੱਕ ਦਿਨ ਉਹਨਾਂ ਦੇ ਬਜ਼ੁਰਗ ਦੀ ਮੌਤ ਹੋ ਗਈ, ਉਹਨਾਂ ਤਾਂ ਵੀ ਲੰਗਰ ਕੀਤਾ ਕਿ ਉਹਨਾਂ ਦੇ ਬਜ਼ੁਰਗ ਨੂੰ ਕੋਈ ਤਕਲੀਫ ਨਹੀਂ ਹੋਈ। ਇੱਕ ਮਹਾਂਪੁਰਸ਼ ਉਧਰੋਂ ਲੰਘਿਆ ਉਸਨੇ ਲੰਗਰ ਖਾ ਕੇ ਪਿੰਡ ਦਾ ਨਾਂ ‘ਬੜੀ ਰੋਟੀ’ ਰੱਖ ਦਿੱਤਾ ਜੋ ਵਿਗੜ ਦੇ ‘ਬਰੋਟੀ ‘ਬਣ ਗਿਆ।
ਪਿੰਡ ਵਿੱਚ ਕੋਈ ਗੁਰਦੁਆਰਾ ਜਾਂ ਮੰਦਰ ਨਹੀਂ, ਸਿਰਫ ਇੱਕ ਰਾਧਾ ਸੁਆਮੀ ਡੇਰਾ ਹੈ। ਪਿੰਡ ਦੀ ਸਾਰੀ ਅਬਾਦੀ ਰਾਧਾ ਸੁਆਮੀ ਹੈ। ਇੱਕ ਸ਼ਾਹ ਗੋਹਰ ਬਲੀ ਦੀ ਖਾਨਗਹ ਅਤੇ ਇੱਕ ਬਾਬਾ ਢੱਕੀ ਵਾਲੇ ਦੀ ਜਗ੍ਹਾ ਦੀ ਲੋਕ ਮਾਨਤਾ ਕਰਦੇ ਹਨ। ਪਿੰਡ ਵਿੱਚ ਜੱਟ, ਰਾਜਪੂਤ, ਆਦਿ ਧਰਮੀ, ਬੈਰਾਗੀ ਆਦਿ ਜਾਤਾਂ ਦੇ ਲੋਕ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ