ਬਾਂਡੀਵਾਲਾ ਪਿੰਡ ਦਾ ਇਤਿਹਾਸ | Bandiwala Village History

ਬਾਂਡੀਵਾਲਾ

ਬਾਂਡੀਵਾਲਾ ਪਿੰਡ ਦਾ ਇਤਿਹਾਸ | Bandiwala Village History

ਸਥਿਤੀ  :

ਤਹਿਸੀਲ ਫਾਜ਼ਿਲਕਾ ਦਾ ਪਿੰਡ ਬਾਂਡੀਵਾਲਾ, ਅਬਹੋਰ-ਫਾਜ਼ਿਲਕਾ ਸੜਕ ਤੋਂ 5 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਪੰਜ ਕੋਸੀ ਤੋਂ 10 ਕਿਲੋਮੀਟਰ ਦੂਰ ਵੱਸਿਆ ਹੋਇਆ वै।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਉਨੀਵੀਂ ਸਦੀ ਦੇ ਅੰਤ ਤੱਕ ਇਸ ਇਲਾਕੇ ਦੇ ਪਿੰਡਾਂ ਵਿੱਚ ਲਗਭਗ ਸਾਰੇ ਖਾਤੀ-ਸੁਧਾਰ ਘੁਮਿਆਰ ਵਸਦੇ ਸਨ ਜਿਸ ਕਰਕੇ ਇੱਕ ਪੰਕਤੀ ਮਸ਼ਹੂਰ ਹੈ। “ਬੰਗਲੇ ਦੀ ਬਾਰ ਵਸਣ ਖਾਤੀ ਤੇ ਘੁਮਿਆਰ । ” ਬੰਗਲਾ, ਫਾਜ਼ਿਲਕਾ ਦਾ ਹੀ ਪੁਰਾਣਾ ਨਾਂ ਹੈ।

ਇਸ ਪਿੰਡ ਨੂੰ ਵੀ ਜਾਲਵਾਲ (ਖਾਤੀ-ਸੁਧਾਰ) ਗੋਤ ਦੇ ਦੋ ਭਰਾਵਾਂ ਮੂਲਾ ਤੇ ਲਿਖਮਾਂ ਨੇ ਲਗਭਗ 1898 ਈ. ਵਿੱਚ ਵਸਾਇਆ ਜਿਨ੍ਹਾਂ ਦੇ ਨਾਵਾਂ ਤੇ ਜ਼ਮੀਨ ਦੀਆਂ ਪੱਤੀਆਂ ਦੇ ਨਾਂ ਹਨ। ਪਿੰਡ ਦੇ ਬਜ਼ੁਰਗਾਂ ਅਨੁਸਾਰ ਮੂਲਾ ਤੇ ਲਿਖਮਾਂ ਦੇ ਪੁਟਾਏ ਗਏ ਖੂਹ ਅਤੇ ਛੱਪੜ ਤੇ ਇੱਕ ਖੁੱਲੀ ਘੋੜੀ ਰਹਿੰਦੀ ਸੀ ਜੋ ਪੂਛੋਂ ਲੰਡੀ ਸੀ । ਜਿਸ ਕਰਕੇ ਪਿੰਡ ਦਾ ਪਹਿਲਾਂ ਨਾਂ ‘ਲੰਡੀਵਾਲਾ’ ਪੈ ਗਿਆ ਜੋ ਕਾਫੀ ਸਮਾਂ ਕਾਗਜ਼ਾਂ ਵਿੱਚ ਚਲਦਾ ਰਿਹਾ। ਬਾਗੜੀ ਬੋਲੀ ਵਿੱਚ ਲੰਡੀ ਨੂੰ ਬਾਂਡੀ ਵੀ ਕਹਿੰਦੇ ਹਨ, ਜਿਸ ਕਰਕੇ ਹੌਲੀ ਹੌਲੀ ਇਸ ਪਿੰਡ ਦਾ ਨਾਂ ਲੰਡੀਵਾਲਾ ਤੋਂ ਬਾਂਡੀਵਾਲਾ ਪੈ ਗਿਆ। ਪਿੰਡ ਵਿੱਚ ਬਾਗੜੀ ਜਾਟ, ਵਾਂਦਰ ਜੱਟ, ਕੰਬੋਜ, ਨਾਇਕ, ਰਾਏ ਸਿੱਖ ਅਤੇ ਮਜ਼੍ਹਬੀਆਂ ਦੇ ਘਰ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment