ਬਿਹੜਵਾਲ
ਸਥਿਤੀ :
ਤਹਿਸੀਲ ਨਾਭਾ ਦਾ ਪਿੰਡ ਬਿਹੜਵਾਲ, ਨਾਭਾ-ਅਗੋਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਾਭਾ ਤੋਂ 5 ਕਿਲੋਮੀਟਰ ਦੂਰ ਸਥਿਤ ਹੈ। ਇਓ ਬਲਾਨਕੀਤੀ
ਇਤਿਹਾਸਕ ਪਿਛੋਕੜ ਤੇ ਮਹੱਤਤਾ :
8 ਇਹ ਪਿੰਡ ਲਗਭਗ 500 ਸਾਲ ਪਹਿਲਾਂ ਕਨਸੂੰਹ ਤੋਂ ਆਏ ਦੋ ਬਿਰਧਾਂ ਨੱਥੂ ਤੇ ਚੈਨਾ ਨੇ ਵਸਾਇਆ ਤੇ ਪਿੰਡ ਦਾ ਨਾਂ ‘ਵਿਰਧਵਾਲ’ ਰੱਖਿਆ। ਪਰ ਸਰਕਾਰੀ ਰਿਕਾਰਡ ਵਿੱਚ ਅਫਸਰਾਂ ਨੇ ਲਿਖਣ ਲੱਗਿਆ ਇਸ ਨੂੰ ‘ਬਿਰੜਵਾਲ’ ਦਰਜ ਕਰ ਦਿੱਤਾ ।
ਇਹ ਇਲਾਕਾ ਨਾਭੇ ਦਾ ਜੰਗਲ ਹੁੰਦਾ ਸੀ ਜਿੱਥੇ ਜੰਗਲੀ ਜਾਨਵਰ ਖੇਤੀ ਉਜਾੜ ਦੇਂਦੇ ਸਨ। ਮਹਾਰਾਜਾ ਨਾਭੇ ਦੀ ਸ਼ਿਕਾਰਗਾਹ ਹੋਣ ਕਰਕੇ ਜੰਗਲੀ ਜਾਨਵਰ ਮਾਰਨੇ ਸਖ਼ਤ ਮਨ੍ਹਾ ਸਨ। ਇੱਕ ਵਾਰ ਲੋਕਾਂ ਦਾ ਵਫ਼ਦ, ਮਹਾਰਾਜੇ ਨਾਭੇ ਕੋਲ ਬੇਨਤੀ ਕਰਨ ਗਿਆ ਕਿ ਉਨ੍ਹਾਂ ਨੂੰ ਜੰਗਲੀ ਜਾਨਵਰ ਮਾਰਨ ਦੀ ਇਜ਼ਾਜ਼ਤ ਦਿੱਤੀ ਜਾਵੇ ਜੋ ਫਸਲਾਂ ਨੂੰ ਖਰਾਬ ਕਰਦੇ ਹਨ। ਮਹਾਰਾਜਾ ਦੇ ਅੰਗਰੇਜ਼ ਅਫਸਰ ਨੇ ਇਸ ਮੰਗ ਨੂੰ ਰਾਜਾ ਕੋਲ ਉਲਟ ਢੰਗ ਨਾਲ ਪੇਸ਼ ਕੀਤਾ ਤੇ ਕਿਹਾ ਕਿ ਇਹ ਪਿੰਡ ਦੇ ਲੋਕ ਬੀੜ ਵਿੱਚ ਸ਼ਿਕਾਰ ਖੇਡਣ ਦੀ ਇਜ਼ਾਜ਼ਤ ਮੰਗਦ ਹਨ ਤੇ ਰਾਜੇ ਦੀ ਬਰਾਬਰੀ ਕਰਨਾ ਚਾਹੁੰਦੇ ਹਨ। ਮਹਾਰਾਜਾ ਤੈਸ਼ ਵਿੱਚ ਆ ਗਿਆ ਤੇ ਜਾਨਵਰ ਮਾਰਨ ਦੀ ਹੋਰ ਸਖ਼ਤ ਮਨ੍ਹਾਈ ਹੋ ਗਈ।
ਪਿੰਡ ਦੇ ਕੋਲ ਹੀ ਇੱਕ ਉੱਚਾ ਟਿੱਬਾ ਹੈ ਜਿੱਥੇ ਸੰਤ ਬਾਬਾ ਦੀ ਸਮਾਧ ਹੈ ਜਿਸ ਨੂੰ ‘ਟਿੱਬੇ ਵਾਲਾ ਸੰਤ’ ਕਿਹਾ ਜਾਂਦਾ ਹੈ। ਇਨ੍ਹਾਂ ਸੰਤਾਂ ਦੀ ਬੜੀ ਮਾਨਤਾ ਹੈ – ਇਹ ਲੋਕਾਂ ਦੀ ਭਲਾਈ ਲਈ ਜੱਗ ਕਰਿਆ ਕਰਦੇ ਸਨ ਤੇ ਹੁਣ ਵੀ ਹਰ ਸਾਲ ਇੱਥੇ ਭੰਡਾਰਾ ਹੁੰਦਾ वै। R
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ