ਬੁੰਗਾ ਸਾਹਿਬ
ਸਥਿਤੀ :
ਤਹਿਸੀਲ ਨੰਗਲ ਦਾ ਪਿੰਡ ਬੁੰਗਾ ਸਾਹਿਬ, ਰੂਪ ਨਗਰ – ਨੰਗਲ ਸੜਕ ਤੋਂ । ਕਿਲੋਮੀਟਰ ਦੂਰ ਭਾਖੜਾ ਨਹਿਰ ਦੇ ਪੁਲ ਨੂੰ ਪਾਰ ਕਰਕੇ ਪਹਾੜੀ ‘ਤੇ ਵੱਸਿਆ ਹੋਇਆ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਇਤਿਹਾਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਿਆ ਹੋਇਆ ਹੈ। ਪਹਿਲਾਂ ਇਸ ਥਾਂ ‘ਤੇ ਉਜਾੜ ਸੀ। ਗੁਰੂ ਜੀ ਨੇ ਇੱਥੇ ਬੁੰਗਾ ਬਣਵਾਇਆ ਅਤੇ ਆਪਣੇ ਘੋੜਿਆਂ ਸਮੇਤ ਇੱਥੇ ਠਹਿਰਿਆ ਕਰਦੇ ਸਨ। ਇੱਥੇ ਘੋੜਿਆਂ ਵਾਸਤੇ ਦਾਣਾ ਪੀਹਣ ਵਾਲੀਆਂ ਚੱਕੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਚੌਪਸਾ ਕਹਿੰਦੇ ਸਨ। ਗੁਰੂ ਜੀ ਆਪ ਵੀ ਚੱਕੀ ਪੀਂਹਦੇ ਸਨ। ਕਹਿੰਦੇ ਹਨ ਇੱਥੇ ਇੱਕ ਵਾਰੀ 2200 ਘੋੜਿਆਂ ਕੋਲੋਂ ਵੀ ਦਾਣਾ ਖਤਮ ਨਹੀਂ ਹੋਇਆ ਸੀ। ਇੱਥੇ ਗੁਰਦੁਆਰਾ ਬੁੰਗਾ ਸਾਹਿਬ ਹੈ ਜਿਸਦੀ ਉਸਾਰੀ ਪਹਿਲਾਂ ਸੰਤ ਬਾਬਾ ਈਸ਼ਰ ਸਿੰਘ ਤੇ ਰਾਮ ਆਸਰਾ ਜੀ ਨੇ ਸ਼ੁਰੂ ਕੀਤੀ ਸੀ। ਪਿੰਡ ਦਾ ਨਾਂ ਇਸ
ਗੁਰਦੁਆਰੇ ਤੋਂ ‘ਬੁੰਗਾ ਸਾਹਿਬ’ ਪਿਆ ਹੈ। ਇਸ ਪਿੰਡ ਵਿੱਚ ਜ਼ਿਆਦਾ ਲੋਕ ਰਾਜਸਥਾਨ ਤੋਂ ਓਡ ਜਾਤੀ ਦੇ ਆ ਕੇ ਵੱਸੇ ਹੋਏ ਹਨ। ਇਹ ਲੋਕ ਭਾਖੜੇ ਵਾਲੀ ਨਹਿਰ ਦੀ ਖੁਦਾਈ ਕਰਦੇ ਸਨ ਜੋ ਹੌਲੀ ਹੌਲੀ ਪੱਕੇ ਤੌਰ ‘ਤੇ ਪਿੰਡ ਵਿੱਚ ਵੱਸ ਗਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ