ਬੂਟੇ ਵਾਲਾ ਬਸਤੀ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਬੂਟੇਵਾਲਾ, ਮਖੂ – ਫਿਰੋਜ਼ਪੁਰ ਸੜਕ ਤੋਂ 1 ਕਿਲੋਮੀਟਰ ਹੈ ਅਤੇ ਰੇਲਵੇ ਸਟੇਸ਼ਨ ਬੂਟੇ ਵਾਲਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪੌਣੇ ਦੋ ਸੌ ਸਾਲ ਪੁਰਾਣਾ ਹੈ ਅਤੇ ਇੱਕ ਮੁਸਲਮਾਨ ਅਰਾਈਂ ਬੂਟੇ ਸ਼ਾਹ ਨੇ ਵਸਾਇਆ ਸੀ। ਬੂਟੇ ਸ਼ਾਹ ਸੱਚ ਦਾ ਪੁਜਾਰੀ ਸੀ ਅਤੇ ਸਾਫ ਗੱਲ ਮੂੰਹ ਤੇ ਕਹਿ ਦੇਂਦਾ ਸੀ ਇਸੀ ਕਾਰਨ ਉਸਨੇ ਸਾਰਿਆਂ ਤੋਂ ਵੱਖਰਾ ਹੋ ਕੇ ਬੂਟੇ ਸ਼ਾਹ ਦੀ ਬਸਤੀ ਦੂਰ ਗਏ । ਬਾਅਦ ਵਿੱਚ ‘ਬੂਟੇ ਵਾਲਾ ਬਸਤੀ’ ਨਾਂ ਨਾਲ ਮਸ਼ਹੂਰ ਹੋ ਗਈ। 1947 ਤੱਕ ਇੱਥੇ ਸਾਰੀ ਮੁਸਲਮਾਨ ਵਸੋਂ ਸੀ ਅਤੇ ਵੰਡ ਤੋਂ ਬਾਅਦ ਸਾਰੀ ਅਬਾਦੀ ਜ਼ਿਲ੍ਹਾ ਲਾਹੌਰ ਤੋਂ ਆਈ ਹੈ ਜਿਹਨਾਂ ਵਿੱਚ ਜੱਟ ਸਿੱਖ, ਮਜ਼੍ਹਬੀ ਸਿੱਖ, ਮਹਿਰੇ ਤੇ ਮਰਾਸੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ