ਬੂਰ ਮਾਜਰਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਬੂਰ ਮਾਜਰਾ, ਗੁਰੂ ਗੋਬਿੰਦ ਸਿੰਘ ਮਾਰਗ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਰਿੰਡਾ ਤੋਂ 8 ਕਿਲੋਮੀਟਰ ਦੂਰ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 350 ਸਾਲ ਪਹਿਲਾਂ ਬੂੜ ਸਿੰਘ, ਰੂੜ ਸਿੰਘ ਨਾਂ ਦੇ ਦੋ ਭਰਾਵਾਂ ਨੇ ਕੰਗ ਕੱਲ੍ਹਾ, ਜ਼ਿਲ੍ਹਾ ਅੰਮ੍ਰਿਤਸਰ ਤੋਂ ਆ ਕੇ ਵਸਾਇਆ ਸੀ। ਬੂੜ ਸਿੰਘ ਘੋੜੇਵਾਹ ਰਾਜਪੂਤ ਸੀ, ਇਸ ਦੇ ਨਾਂ ‘ਤੇ ਪਿੰਡ ਦਾ ਨਾਂ ਬੂੜ ਮਾਜਰਾ ਪਿਆ ਜੋ ਅੰਗਰੇਜ਼ਾਂ ਵੇਲੇ ‘ਬੂਰ ਮਾਜਰਾ’ ਬੋਲਿਆ ਜਾਣ ਲੱਗਾ। ਕੁਝ ਲੋਕਾਂ ਦਾ ਵਿਚਾਰ ਹੈ ਕਿ ਪਿੰਡ ਵਾਸੀਆਂ ਨੇ ਦਸ਼ਮੇਸ਼ ਪਿਤਾ ਦਾ ਸਤਿਕਾਰ ਨਹੀਂ ਕੀਤਾ ਸੀ, ਇਸ ਕਰਕੇ ਪਿੰਡ ਦਾ ਨਾਂ ‘ਬੁਰਾ ਮਾਜਰਾ’ ਪੈ ਗਿਆ।
ਇਸ ਪਿੰਡ ਦੀ ਮਿੱਟੀ ਨੂੰ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਜਾਂਦੇ ਇੱਥੇ ਰੁਕੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਮਾਈ ਦੇਸਾਂ ਨੇ ਪਿੰਡ ਦੇ ਪੱਛਮ ਵੱਲ ਇੱਕ ਖੂਹ ਲਵਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲਾ ਤਿਆਗਣ ਉਪਰੰਤ ਚਮਕੌਰ ਸਾਹਿਬ ਜਾਂਦੇ ਹੋਏ, 7 ਪੋਹ ਸੰਮਤ 1761 ਨੂੰ ਦੋ ਵੱਡੇ ਸਾਹਿਬਜ਼ਾਦਿਆਂ, 44 ਸਿੰਘਾਂ ਅਤੇ 5 ਪਿਆਰਿਆਂ ਸਮੇਤ ਇਸ ਖੂਹ ‘ਤੇ ਰੁਕੇ ਸਨ। ਇੱਥੇ ਦੀਦਾਰ ਸਰ ਨਾਂ ਦਾ ਇਤਿਹਾਸਕ ਗੁਰਦੁਆਰਾ ਹੈ ਜਿੱਥੇ ਹਰ ਸਾਲ 18-19-20 ਦਸੰਬਰ ਨੂੰ ਜੋੜ ਮੇਲਾ ਲੱਗਦਾ ਹੈ। ਪਿੰਡ ਵਿੱਚ ਇੱਕ ਸ਼ਿਵ-ਮੰਦਰ ਹੈ ਜਿੱਥੇ ਸਾਰੇ ਲੋਕ ਬੜੇ ਉਤਸ਼ਾਹ। ਅਤੇ ਸ਼ਰਧਾ ਨਾਲ ਸ਼ਿਵਰਾਤਰੀ ਮਨਾਉਂਦੇ ਹਨ। ਪਿੰਡ ਵਿੱਚ ਕਈ ਸਮਾਧਾਂ ਹਨ, ਜਿਨ੍ਹਾਂ ਵਿਚੋਂ ਦੋ ਗੁਰੂ ਗੋਬਿੰਦ ਸਿੰਘ ਵਲੋਂ ਲੜ ਕੇ ਸ਼ਹੀਦ ਹੋਏ ਸਿੰਘਾਂ ਦੀਆਂ ਦੱਸੀਆਂ ਜਾਂਦੀਆਂ ग्रु।
ਪਿੰਡ ਵਿੱਚ ਸਾਰੀਆਂ ਜਾਤਾਂ ਤੇ ਧਰਮਾਂ ਦੇ ਲੋਕ ਹਨ। 9-10 ਘਰ ਮੁਸਲਮਾਨਾਂ ਦੇ ਹਨ ਜੋ 1947 ਦੇ ਫਸਾਦਾਂ ਵਿੱਚ ਵੀ ਸੁਰੱਖਿਅਤ ਰਹੇ ਤੇ ਪਿੰਡ ਵਿੱਚ ਪਿਆਰ ਨਾਲ ਰਹਿ ਰਹੇ ਹਨ। ਪਿੰਡ ਦੇ ਲੋਕਾਂ ਨੇ ਜੈਤੋਂ ਤੇ ਗੁਰੂ ਕੇ ਬਾਗ ਦੇ ਮੋਰਚਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ