ਬੇਗੋਵਾਲ, ਬੁਰਜ ਫਾਂਬੜਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਕਿਸੇ ਵੇਲੇ ਇੱਕ ਪਿੰਡ ਦੇ ਤਿੰਨ ਮੁਹੱਲੇ ਹੋਇਆ ਕਰਦੇ ਸਨ। ਬੇਗੋਵਾਲ, ਨਵਾਂ ਸ਼ਹਿਰ-ਫਿਲੌਰ ਸੜਕ ਤੋਂ 5 ਕਿਲੋਮੀਟਰ, ਬੁਰਜ, ਰਾਹੋਂ-ਫਿਲੌਰ ਸੜਕ ਤੋਂ 3 ਕਿਲੋਮੀਟਰ ਅਤੇ ਫਾਂਬੜਾ ਪਿੰਡ ਨਵਾਂ ਸ਼ਹਿਰ-ਫਿਲੌਰ ਸੜਕ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਬੇਗੋਵਾਲ ਪਿੰਡ ਦੋ ਭਰਾਵਾਂ ਬੇਗੋ ਤੇ ਰਸਾਲੂ ਨੇ ਵਸਾਇਆ ਜਿਹਨਾਂ ਦੇ ਬਾਕੀ ਛੇ ਭਰਾ ਫਾਂਬੜਾ ਵਿੱਚ ਰਹਿੰਦੇ ਸਨ । ਬੇਗੋ ਦੇ ਨਾਂ ਤੇ ਪਿੰਡ ਦਾ ਨਾ ਬੇਗੋਵਾਲ ਪਿਆ। ਪਿੰਡ ਵਿੱਚ ਹਰੀਜਨ, ਜੱਟ, ਬ੍ਰਾਹਮਣ ਅਤੇ ਸੁਨਿਆਰ ਜਾਤੀਆਂ ਦੇ ਲੋਕ ਰਹਿੰਦੇ ਹਨ।
ਫਾਂਬੜਾ ਪਿੰਡ ਗੁੱਜਰਾਂ ਨੇ ਵਸਾਇਆ ਸੀ। ਗੁੱਜਰਾਂ ਦੇ ਇੱਕ ਗੋਤ ਫਾਂਬੜਾ ਦੇ ਨਾਂ ਤੇ ਹੀ ਪਿੰਡ ਦਾ ਨਾਂ ਪਿਆ। ਇਸ ਪਿੰਡ ਵਿੱਚ ਹੁਣ ਗੁੱਜਰਾਂ ਦਾ ਕੋਈ ਘਰ ਨਹੀਂ ਹੈ। ਇੱਥੇ ਜ਼ਿਆਦਾ ਅਬਾਦੀ ਜੱਟਾਂ ਦੀ ਹੈ।
ਬੁਰਜ ਪਿੰਡ ਦਾ ਨਾਂ ਸਿੱਖਾਂ ਦੇ ਰਾਜ ਵਿੱਚ ‘ਪਿੰਡ ਬਾਬਿਆ ਦਾ’ ਸੀ। ਉਸ ਸਮੇਂ ਵਿੱਚ ਪਿੰਡ ਵਿੱਚ ਇੱਕ ਬੁਰਜ ਬਾਬਾ ਟਹਿਲ ਦਾਸ ਦਾ ਸੀ ਜਿਸ ਦੇ ਨਾਂ ਤੇ ਪਿੰਡ ਦਾ ਨਾਂ ‘ਬੁਰਜ ਟਹਿਲ ਦਾਸ’ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ