ਬੱਡੂਵਾਲ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਬੱਡੂਵਾਲ, ਧਰਮਕੋਟ – ਕਿਸ਼ਨਪੁਰਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਬੱਡੂ ਨਾਂ ਦੇ ਰਾਜਪੂਤ ਨੇ ਇਸ ਥਾਂ ‘ਤੇ ਮੋੜ੍ਹੀ ਗੱਡੀ, ਜਿਸ ਤੋਂ ਪਿੰਡ ਦਾ ਨਾਂ ‘ਬੱਡੂਵਾਲ ਪੈ ਗਿਆ। ਪਿੰਡ ਵਿੱਚ ਹਰੀਜਨ, ਗਰੇਵਾਲ, ਬਸਰਾ, ਸੇਖੋਂ ਅਤੇ ਜੋਹਲ ਗੋਤਾਂ ਦੇ ਜੱਟ ਤੇ ਹੋਰ ਬਰਾਦਰੀਆਂ ਦੇ ਲੋਕ ਵੀ ਰਹਿੰਦੇ ਹਨ।
ਪਹਿਲੇ ਮਹਾਂਯੁੱਧ ਵਿੱਚ ਇਸ ਪਿੰਡ ਦੇ 26 ਵਿਅਕਤੀ ਸ਼ਾਮਲ ਹੋਏ ਅਤੇ 7 ਸ਼ਹੀਦ ਹੋਏ। ਉਹਨਾਂ ਦੀ ਯਾਦ ਵਿੱਚ ਸਰਕਾਰ ਨੇ ਯਾਦਗਾਰ ਬਣਾਈ ਹੈ ਜਿਸ ਨੂੰ ‘ਕਤਲਗੜ੍ਹ’ ਕਹਿੰਦੇ ਹਨ। ਪਿੰਡ ਦੇ ਸੰਤ ਸੰਤੋਖ ਸਿੰਘ ਜੈਤੋ ਦਾ 17ਵਾਂ ਜੱਥਾ ਲੈ ਕੇ ਗਏ ਸਨ। ਸੰਨ 1947 ਦੇ ਫਸਾਦਾਂ ਵਿੱਚ ਸੰਤ ਸੰਤੋਖ ਸਿੰਘ ਜੀ ਨੇ ਮੁਸਲਮਾਨਾਂ ਨੂੰ ਸੁਰੱਖਿਅਤ ਰੱਖਣ ਵਿੱਚ ਬਹੁਤ ਯਤਨ ਕੀਤੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ