ਭਾਗੀ ਕੇ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ‘ਭਾਗੀ ਕੇ’, ਬਾਘਾ ਪੁਰਾਣਾ – ਬਰਨਾਲਾ ਸੜਕ ‘ਤੇ ਸਥਿਤ ਮੋਗਾ ਰੇਲਵੇ ਸਟੇਸ਼ਨ ਤੋਂ 40 ਕਿਲੋਮੀਟਰ ਦੂਰ ਹੈ ਅਤੇ ਨਿਹਾਲ ਸਿੰਘ ਵਾਲਾ ਤੋਂ 5 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਹੱਦ ਜ਼ਿਲ੍ਹਾ ਸੰਗਰੂਰ ਨਾਲ ਲੱਗਦੀ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੌਣੇ ਦੋ ਸੌ ਸਾਲ ਪੁਰਾਣੇ ਇਸ ਪਿੰਡ ਨੂੰ ਬੰਨ੍ਹਣ ਵਾਲੇ ਭਾਗੀ ਵਾਂਦਰ ਅਤੇ ਗਹਿਰੀ ਸ਼ਮੀਰ ਦੱਸੇ ਜਾਂਦੇ ਹਨ। ਭਾਗੀ ਵਾਂਦਰ ਤੋਂ ਹੀ ਨਾਂ ‘ਭਾਗੀ ਕੇ’ ਪਿਆ। ਇਸ ਪਿੰਡ ਦੀ ਜ਼ਮੀਨ ਰੇਤਲੀ ਤੇ ਕਲਰੀ ਹੈ ਪਰ ਮਿਹਨਤੀ ਲੋਕਾਂ ਨੇ ਇਸਨੂੰ ਵਾਹੀਯੋਗ ਕਰ ਲਿਆ ਹੈ। ਇਸ ਪਿੰਡ ਵਿੱਚ ਹਰੀਜਨਾਂ ਦੀ ਵਸੋਂ ਵੱਧ ਹੈ ਪਰ ਇੱਥੇ ਹਰ ਜਾਤੀ ਦੇ ਲੋਕ ਵਸਦੇ ਹਨ। ਇਹ ਪਿੰਡ ਹਰ ਪੱਖੋਂ ਪਛੜਿਆ ਹੋਇਆ ਹੈ। ਪਿੰਡ ਵਿੱਚ ਚਾਰ ਗੁਰਦੁਆਰੇ ਹਨ। ਪਹਿਲੀ ਪਾਤਸ਼ਾਹੀ ਦੀ ਯਾਦ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਹੈ ਜੋ ਸਿਰਫ ਸੰਗਰਾਂਦ ਵਾਲੇ ਦਿਨ ਹੀ ਖੁਲ੍ਹਦਾ ਹੈ। ਪਿੰਡ ਦੇ ਚੜ੍ਹਦੇ ਪਾਸੇ ਇੱਕ ਕਿਲੋਮੀਟਰ ਦੂਰ ਸ਼ਹੀਦ ਮੱਲ ਸਿੰਘ ਦੀ ਸਮਾਧ ਹੈ, ਜਿਸ ਨੂੰ ‘ਮਲ੍ਹੇ ਸ਼ਹੀਦ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਦਸਵੀਂ ਅਤੇ ਮੱਸਿਆ ਵਾਲੇ ਦਿਨ ਬਹੁਤ ਭਾਰੀ ਇਕੱਠ ਹੁੰਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ