ਭੋਡੀਪੁਰ
ਸਥਿਤੀ :
ਤਹਿਸੀਲ ਨਕੋਦਰ ਦਾ ਪਿੰਡ ਭੋਡੀਪੁਰ ਨਕੌਦਰ-ਲੋਹੀਆ ਸੜਕ ਤੋਂ 1 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਗਾਂਧਰਾਂ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਭੋਡੀਪੁਰ ਅੱਜ ਤੋਂ 1000 ਸਾਲ ਪਹਿਲਾਂ ਕੋਇਟੇ ਦੇ ਰਹਿਣ ਵਾਲੇ ਅਬਦੁਲ ਭੋਡੀ ਨੇ ਵਸਾਇਆ। ਉਸ ਦੇ ਨਾਂ ਤੇ ਪਿੰਡ ਭੋਡੀ ਵੱਸਿਆ ਜੋ ਹੌਲੀ ਹੌਲੀ ਭੋਡੀਪੁਰ ਕਰਕੇ ਪ੍ਰਚਲਤ ਹੋ ਗਿਆ।
ਸਿੱਖ ਰਾਜ ਵੇਲੇ ਇੱਥੇ ਇੱਕ ਕਿਲ੍ਹਾ ਸੀ। ਇਸ ਪਿੰਡ ਦੇ ਸਰਦਾਰਾਂ ਨੇ ਅੰਗਰੇਜ਼ ਸਰਕਾਰ ਦੀ ਬਹੁਤ ਵਿਰੋਧਤਾ ਕੀਤੀ ਸੀ। ਸਰਕਾਰ ਨੇ ਆਪਣੀ ਹੱਤਕ ਸਮਝੀ ਅਤੇ ਬਦਲਾ ਲੈਣ ਲਈ ਨਕੋਦਰ ਤੋਂ ਫਿਰੋਜ਼ਪੁਰ ਜਾਂਦੀ ਰੇਲਵੇ ਲਾਈਨ ਇਸ ਪਿੰਡ ਵਿਚੋਂ ਲੰਘਣੀ ਸੀ ਪਰ ਅੰਗਰੇਜ਼ਾਂ ਨੇ ਬਦਲ ਕੇ ਗਾਂਧਰਾ-ਮਲਸੀਆਂ-ਸ਼ਾਹਕੋਟ ਵਿਚੋਂ ਦੀ ਕੱਢੀ।
ਇਸ ਪਿੰਡ ਦੇ ਲੋਕਾਂ ਨੇ ਅਜ਼ਾਦੀ ਦੇ ਸੰਗਰਾਮ ਵਿੱਚ ਸ਼ਹੀਦੀਆਂ ਦਿੱਤੀਆਂ। ਕਣ ਲਹਿਰ ਸਮੇਂ 1850 ਤੋਂ 1873 ਤੱਕ ਇਸ ਪਿੰਡ ਦੇ ਬਹਾਦਰ ਪੂਰਨ ਸਿੰਘ ਨੇ ਬਹੁਤ ਕੰਮ ਕੀਤਾ। ਕਾਮਾਗਾਟਮਾਰੂ ਜਹਾਜ਼ ਵਿੱਚ ਪਿੰਡ ਦੇ ਗੁਰਦੇਵ ਸਿੰਘ ਅਤੇ ਇਕਬਾਲ ਸਿੰਘ ਵੀ ਸਨ। 1919 ਵਿੱਚ ਜਲ੍ਹਿਆਵਾਲੇ ਸ਼ਹੀਦੀ ਕਾਂਢ ਵਿੱਚ ਇਸ ਪਿੰਡ ਦੇ ਨੌਜਵਾਨ ਵੀ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ