ਭੜਾਣਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਭੜਾਣਾ, ਜ਼ੀਰਾ – ਫਿਰੋਜ਼ਪੁਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਫਿਰੋਜ਼ਪੁਰ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
1894 ਬਿਕਰਮੀ ਸੰਮਤ ਵਿੱਚ ਇਹ ਪਿੰਡ ਜੰਗਲ ਵਿੱਚ ਆਬਾਦ ਕੀਤਾ ਗਿਆ। ਇਸ ਦੇ ਮੋਢੀ ਸ. ਧਿਆਨ ਸਿੰਘ, ਗਿਆਨ ਸਿੰਘ, ਵੀਰ ਸਿੰਘ, ਬੂੜ ਸਿੰਘ, ਬਲਾਕਾ ਸਿੰਘ ਆਦਿ ਸੰਧੂ ਜੱਟ ਸਨ । ਉਹਨਾਂ ਨੇ ਆਪਣੇ ਪਿਛਲੇ ਪਿੰਡ ਨੌਸ਼ਹਿਰਾ – ਭੜਾਣਾ ਦੇ ਨਾਮ ‘ਤੇ ਇਸ ਆਬਾਦੀ ਦਾ ਨਾਮ ‘ਭੜਾਣਾ’ ਰੱਖਿਆ। ਪਿੰਡ ਦੀ ਮੁੱਖ ਵਸੋਂ ਸੰਧੂ ਗੋਤ ਦੇ ਜੱਟ ਸਿੱਖਾਂ ਦੀ ਹੈ। ਇਹਨਾਂ ਤੋਂ ਬਿਨ੍ਹਾਂ ਕੁੱਝ ਘਰ ਨਾਈ ਸਿੱਖਾਂ, ਤਰਖਾਣਾਂ, ਲੁਹਾਰਾਂ, ਬ੍ਰਾਹਮਣਾਂ, ਖੱਤਰੀਆਂ ਅਤੇ ਮਜ਼੍ਹਬੀ ਸਿੱਖਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ