ਮਚਾਕੀ ਮੱਲ ਸਿੰਘ ਵਾਲੀ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਮਚਾਕੀ ਮੱਲ ਸਿੰਘ ਵਾਲੀ, ਫਰੀਦਕੋਟ – ਧੀਮਾਨ ਵਾਲੀ ਸੜਕ ‘ਤੇ ਸਥਿਤ ਹੈ ਅਤੇ ਫਰੀਦਕੋਟ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਹਿਸੀਲ ਫਰੀਦਕੋਟ ਵਿੱਚ ਨਾਲ ਲਗਦੇ ਮਚਾਕੀ ਕਲਾਂ ਤੇ ਮਚਾਕੀ ਖੁਰਦ ਪਿੰਡ ਹਨ। ਇਸ ਪਿੰਡ ਨੂੰ ‘ਮੱਲ ਸਿੰਘ’ ਨੇ ‘ਮਚਾਕੀ’ ਪਿੰਡ ਤੋਂ ਆ ਕੇ ਵਸਾਇਆ ਤੇ ਇਸ ਦਾ ਨਾਂ ‘ਮਚਾਕੀ ਮੱਲ ਸਿੰਘ ਵਾਲੀ’ ਪੈ ਗਿਆ। ਇਹ ਪਿੰਡ ਸਰਹੰਦ ਫੀਡਰ ਨਹਿਰ ਉੱਪਰ ਸਥਿਤ ਹੈ ਤੇ ਇਸ ਕਾਰਨ ਸੇਮ ਦਾ ਕਾਫੀ ਅਸਰ ਹੈ। ਇੱਥੇ ਸਿਰਫ ਦੋ ਫਸਲਾਂ, ਝੋਨਾਂ ਤੇ ਕਪਾਹ ਹੀ ਬੀਜੀਆਂ ਜਾਂਦੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ