ਮਨੌਲੀ
ਸਥਿਤੀ :
ਤਹਿਸੀਲ ਮੁਹਾਲੀ ਦਾ ਪਿੰਡ ਮਨੌਲੀ, ਖਰੜ – ਬਨੂੜ ਸੜਕ ਤੋਂ 3 ਕਿਲੋਮੀਟਰ ਦੂਰ ਹੈ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪੁਰਾਣਾ ਨਾਂ ਮੁਨੀਆਂ ਵਾਲੀ ਸੀ ਕਿਉਂਕਿ ਇਹ ਚਾਰੇ ਪਾਸਿਆਂ ਤੋਂ ਜੰਗਲਾਂ ਨਾਲ ਘਿਰਿਆ ਹੋਇਆ ਸੀ ਅਤੇ ਇਸ ਵਿੱਚ ਰਿਸ਼ੀ ਮੁਨੀ ਰਹਿੰਦੇ ਸਨ। ਬਾਅਦ ਵਿੱਚ ਇਸ ਦਾ ਨਾਂ ਮਨੋਲੀ ਪੈ ਗਿਆ।
ਇਸ ਪਿੰਡ ਵਿੱਚ ਮੁਗ਼ਲਾਂ ਦੇ ਸਮੇਂ ਦਾ ਬਣਿਆ ਹੋਇਆ ਕਿਲ੍ਹਾ ਹੈ ਜੋ ਉਸ ਸਮੇਂ ਸੁਰੰਗ ਦੁਆਰਾ ਛੱਤ ਬੀੜ ਪਿੰਡ ਨਾਲ ਜੁੜਿਆ ਹੋਇਆ ਸੀ। ਬੰਦਾ ਸਿੰਘ ਬਹਾਦਰ ਨੇ ਇਹ ਕਿਲ੍ਹਾ ਮੁਗ਼ਲਾਂ ਤੋਂ ਜਿੱਤਿਆ ਸੀ। ਇਸ ਲੜਾਈ ਵਿੱਚ ਕਾਫੀ ਸਿੱਖ ਨੌਜਵਾਨਾਂ ਨੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਦਾ ਇੱਕਠੇ ਹੀ ਇੱਕ ਥਾਂ ‘ਤੇ ਅੰਤਮ ਸੰਸਕਾਰ ਕੀਤਾ ਗਿਆ। ਇਸ ਥਾਂ ਦਾ ਨਾਂ ਹੁਣ ਸ਼ਹੀਦੀ ਬਾਗ ਹੈ। ਹੁਣ ਇਸ ਕਿਲ੍ਹੇ ਦੇ ਖੰਡਰਾਤ ਹੀ ਬਾਕੀ ਹਨ। ਪਿੰਡ ਵਿੱਚ ਇੱਕ ਨਾਥਾਂ ਦੇ ਡੇਰੇ ਦੀ ਬਹੁਤ ਮਾਨਤਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ