ਮਹਾਲੋਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਮਹਾਲੋਂ ਨਵਾਂ ਸ਼ਹਿਰ ਬੰਗਾ ਸੜਕ ਤੋਂ 3 ਕਿਲੋ ਮੀਟਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 6 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਲਗਭੱਗ ਸਵਾ ਪੰਜ ਸੌ ਸਾਲ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਕਨੈਲ ਦੀ ਮਥੌਣ ਕੌਮ ਦੇ ਹਮੂੰਨ ਖਾਨ ਨਾਂ ਦਾ ਆਦਮੀ ਹੀਉਂ ਪਿੰਡ ਵਿਆਰ ਕਰਵਾਉਣ ਆਇਆ ਤੇ ਇਸ ਇਲਾਕੇ ਵਿਚੋਂ ਲੰਘਿਆ। ਉਸਨੂੰ ਇਹ ਇਲਾਕਾ ਪਸੰਦ ਆਇਆ ਤੇ ਉਸਨੇ ਉਸ ਸਮੇਂ ਦੇ ਹਾਕਮਾਂ ਤੋਂ ਖਰੀਦ ਲਿਆ ਤੇ ਇੱਕ ਪੱਕਾ ਮਹਿਲ ਉਸਾਰਿਆ। ਉਸ ਮਹਿਲ ਤੋਂ ਪਿੰਡ ਦਾ ਨਾਂ ‘ਮਹਾਲੇ’ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਾਰਾ ਸਿੰਘ ਨੇ ਇਸ ਪਿੰਡ ਦੀ ਨਵਾਂ ਸ਼ਹਿਰ ਵਾਲੀ ਸਰਹੱਦ ਤੇ ਕਿਲ੍ਹਾ ਬਣਵਾਇਆ ਜੋ ਲਗਾਨ ਨਾ ਦੇਣ ਕਰਕੇ ਅੰਗਰੇਜ਼ਾਂ ਨੇ ਨਿਲਾਮ ਕਰਕੇ ਢੁਆ ਦਿੱਤਾ। । ਇਹ ਪਿੰਡ ਮੁਸਲਮਾਨਾਂ ਦਾ ਗੜ੍ਹ ਸੀ ਤੇ 1947 ਵੇਲੇ ਮੁਸਲਮਾਨਾਂ ਦਾ ਭਾਰੀ ਗਿਣਤੀ ਵਿੱਚ ਕਤਲਿਆਮ ਹੋਇਆ। ਪਿੰਡ ਵਿੱਚ ਗੁਰਦੁਆਰਾ, ਧਰਮਸ਼ਾਲਾ ਤੇ ਪੰਜ ਪੀਰ ਦਾ ਅਸਥਾਨ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ