ਮਾਂਗੇਵਾਲ
ਸਥਿਤੀ :
ਤਹਿਸੀਲ ਨੰਗਲ ਦਾ ਪਿੰਡ ਮਾਂਗੇਵਾਲ, ਰੂਪ ਨਗਰ – ਨੰਗਲ ਸੜਕ ‘ਤੇ ਸਥਿਤ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਹਤੌਤ ਦੇ ਇਲਾਕੇ ਵਿੱਚ ਆਉਂਦਾ ਹੈ ਜਿਸ ਤੇ ਆਨੰਦਪੁਰ ਸਾਹਿਬ ਦੇ ਸੋਢੀ ਖਾਨਦਾਨ ਦਾ ਬੋਲਬਾਲਾ ਸੀ। ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਸੋਢੀਆਂ ਦੀ ਮੰਗ ‘ਤੇ ਦੋ ਰਾਜਪੂਤ ਗੋਤਾਂ (ਜੰਮਥਲ ਤੇ ਹਰਨੋੜਾ) ਦੇ ਘਰਾਣੇ ਇੱਥੇ ਵਸਾਏ ਗਏ ਜਿਸ ਤੋਂ ਪਿੰਡ ਦਾ ਨਾਂ ਮੰਗੇਵਾਲ ਪਿਆ।
ਪਿੰਡ ਵਿੱਚ ਰਾਜਪੂਤਾਂ ਦੀ ਅਬਾਦੀ ਸਭ ਤੋਂ ਜ਼ਿਆਦਾ ਹੈ ਫੇਰ ਸੈਣੀ, ਕਬੀਰ ਪੰਥੀ, ਬ੍ਰਾਹਮਣ, ਹਰੀਜਨ ਤੇ ਮੁਸਲਮਾਨ ਫਕੀਰਾਂ ਦੀ वै।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ