ਮਿਆਣੀ
ਸਥਿਤੀ :
ਤਹਿਸੀਲ ਦਸੂਆ ਦਾ ਪਿੰਡ ਮਿਆਣੀ, ਟਾਂਡਾ-ਦਸੂਆ ਸੜਕ ਤੋਂ ਮਿਆਣੀ ਸੜਕ ਨਾਲ ਜੁੜਿਆ ਹੈ ਅਤੇ ਰੇਲਵੇ ਸਟੇਸ਼ਨ ਟਾਂਡਾ ਉੜਮੜ ਤੋਂ 9 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਛੇ ਸੱਤ ਸਦੀਆਂ ਪਹਿਲਾਂ ‘ਮੇਅ’ ਜਾਤ ਦੇ ਮੁਸਲਮਾਨਾਂ ਨੇ ਵਸਾਇਆ ਜਿਸ ਤੋਂ ਇਸ ਦਾ ਨਾਂ ਮਿਆਣੀ ਪੈ ਗਿਆ। ਉਹਨਾਂ ਸਮਿਆਂ ਵਿੱਚ ਕਾਬਲ ਤੋਂ ਪਠਾਣ ਇੱਥੇ ਵਪਾਰ ਕਰਣ ਆਉਂਦੇ ਸਨ। ਉਹਨਾਂ ਇੱਥੇ ਆਪਣੇ ਰਹਿਣ ਲਈ ਇੱਕ ਕੋਟ ਬਣਾਇਆ ਜੋ ਕਿਲ੍ਹੇ ਵਾਂਗ ਸੀ। ਇੱਕ ਵਾਰੀ ਅਫਗਾਨਾਂ ਨੇ ‘ਮੇਆਂ ਨੂੰ ਦਾਅਵਤ ਦੇ ਕੇ ਧੋਖੇ ਨਾਲ ਖਤਮ ਕਰ ਦਿੱਤਾ ਤੇ ਮਿਆਣੀ ਤੇ ਕਬਜ਼ਾ ਕਰ ਲਿਆ। ਇਸ ਦਾ ਨਾਂ “ਮਿਆਣੀ ਅਫਗਾਨਾਂ’ ਪੈ ਗਿਆ ਸੀ।
ਅਜ਼ਾਦੀ ਤੋਂ ਬਾਅਦ ਪਾਕਿਸਤਾਨ ਤੋਂ ਗੁਜਰਾਤ ਤੇ ਸ਼ੇਖਪੁਰਾ ਤੋਂ ਲਬਾਣਾ ਬਰਾਦਰੀ ਦੇ ਲੋਕ ਆ ਕੇ ਤੋਂ ਸਾਅਦ ਸਪਤ ਦੀ ਜਗ੍ਹਾ ਪਿੰਡ ਵਿਚਕਾਰ ਸੁੰਦਰ ਗੁਰਦੁਆਰਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ