ਮੁਕੰਦਪੁਰਾ
ਸਥਿਤੀ :
ਡੇਰਾ ਬੱਸੀ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਮੁਕੰਦਪੁਰਾ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਥਾਂ ਤੇ ਮਸ਼ਹੂਰ ਕੈਮਲੋ ਤੀਰਥ ਹੈ ਜਿੱਥੇ ਸਾਲ ਵਿੱਚ ਦੋ ਵਾਰੀ ਭਾਰੀ ਮੇਲਾ ਲਗਦਾ ਹੈ। ਇੱਥੇ ਸ਼ਿਵਤਾਰਤੀ ਤੇ ਜਨਮ ਅਸ਼ਟਮੀ ਵੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇੱਥੇ ਪਾਂਡਵਾਂ ਨੇ ਬਨਵਾਸ ਕੱਟਿਆ ਸੀ। ਭਗਵਾਨ ਕ੍ਰਿਸ਼ਨ ਪਾਂਡਵਾਂ ਨੂੰ ਮਿਲਣ ਵਾਸਤੇ ਇੱਥੇ ਆਏ। ਲੋਕ ਉਨ੍ਹਾਂ ਨੂੰ ਬਾਲ ਮੁਕੰਦ ਵੀ ਕਹਿੰਦੇ ਸਨ, ਇਸ ਲਈ ਇਸ ਥਾਂ ਦਾ ਨਾਂ ਮੁਕੰਦਪੁਰ ਰੱਖਿਆ ਗਿਆ। ਪਾਂਡਵ ਜਦੋਂ ਲਾਖ ਦੇ ਮਹੱਲ ਵਿਚੋਂ ਨਿਕਲ ਕੇ ਗੰਗਾ-ਯਮਨਾ ਤੇ ਸਰਸਵਤੀ ਨਦੀ ਪਾਰ ਕਰਕੇ ਇੱਥੇ ਆਏ ਤੇ ਇੱਥੇ ਇੱਕ ਮਸ਼ਹੂਰ ਰਾਖ਼ਸ਼ ਤਰਮਰੀਰ ਸੀ ਜਿਸ ਨੂੰ ਭੀਮ ਨੇ ਮਾਰਿਆ। ਇੱਥੇ ਇੱਕ ਭਿਆਨਕ ਜੰਗਲ ਸੀ ਤੇ ਪਾਣੀ ਦੀ ਕਮੀ ਸੀ। ਅਰਜਨ ਨੇ ਬਾਣ ਮਾਰਕੇ ਪਾਣੀ ਕੱਢਿਆ। ਇੱਥੇ ਇੱਕ ਵੱਡਾ ਸਰੋਵਰ ਹੈ ਜੋ 25 ਵਿੱਘੇ ਵਿੱਚ ਫੈਲਿਆ ਹੈ ਤੇ ਜਿਸ ਦਾ ਪਾਣੀ ਕਦੀ ਨਹੀਂ। ਸੁੱਕਦਾ । ਲੋਕੀ ਕੈਮਲੋਂ ਨੂੰ ਪਾਂਡਵਾਂ ਦੇ ਨਾਨਕੇ ਕਹਿੰਦੇ ਹਨ। ਇਸ ਲਈ ਇਸ ਪਵਿੱਤਰ ਸਰੋਵਰ ਤੇ ਇਸ ਸਥਾਨ ਦਾ ਨਾਮ ਕੈਮਲੋ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ