ਗ਼ਦਰੀ ਬਾਬੂ ਮੰਗੂ ਰਾਮ ਦਾ ਪਿੰਡ : ਮੁਗੋਵਾਲ
ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ਵਿੱਚ ਲਿਖਤੀ ਨਹੀਂ ਮਿਲਦਾ। ਹਾਂ, ਕਿਤੇ-ਕਿਤੇ ਇਤਿਹਾਸ ਦੀਆਂ ਕਿਤਾਬਾਂ ਜਾਂ ਗਜ਼ਟੀਅਰਾਂ ਜਾਂ ਲੋਕ-ਕਥਾਵਾਂ ਤੇ ਸੱਭਿਆਚਾਰ ਵਿੱਚ ਸਥਾਨਕ ਇਤਿਹਾਸ ਦੇ ਇਸ਼ਾਰੇ ਤਾਂ ਮਿਲਦੇ ਹਨ, ਪਰ ਬੱਝਵੇਂ ਰੂਪ ‘ਚ ਨਾ ਮਿਲਣ ਦੇ ਵੀ ਕਈ ਕਾਰਨ ਹਨ। ਵੱਡਾ ਕਾਰਨ ਤਾਂ ਇਹ ਹੈ ਕਿ ਹੇਠਲੇ ਪੱਧਰ ਤੋਂ ਅਤੇ ਨਿਰਪੱਖ ਰੂਪ ਤੋਂ ਸਾਡਾ ਇਤਿਹਾਸ ਸਾਂਭਿਆ ਹੀ ਨਹੀਂ ਗਿਆ, ਇਸ ਲਈ ਅਕਸਰ ਹੀ ਬਜ਼ੁਰਗਾਂ ਅਤੇ ਪੀੜ੍ਹੀ ਦਰ-ਪੀੜ੍ਹੀ ਤੁਰੀਆਂ ਆਉਂਦੀਆਂ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਦਾ ਹੈ। ਫਿਰ ਇਤਿਹਾਸ ਨਿਰਾ ਹੋਈਆਂ-ਵਾਪਰੀਆਂ ਘਟਨਾਵਾਂ ਨੂੰ ਲੜੀਬੱਧ ਕਰ ਦੇਣ ਦਾ ਹੀ ਤਾਂ ਨਾਂਅ ਨਹੀਂ, ਇਤਿਹਾਸ ਤਾਂ ਉਨ੍ਹਾਂ ਸਮਾਜਿਕ ਤੇ ਆਰਥਿਕ ਪ੍ਰਸਥਿਤੀਆਂ ਦੀ ਖੋਜ ਪੜਤਾਲ ਤੇ ਪੁਨਰ ਸਿਰਜਣਾ ਵੀ ਹੈ, ਜਿਨ੍ਹਾਂ ਪ੍ਰਸਥਿਤੀਆਂ ਨੇ ਸਮਾਜਿਕ ਸੰਘਰਸ਼ਾਂ ਨੂੰ ਜਨਮ ਦਿੱਤਾ ਹੋਇਆ ਹੈ। ਸਾਹਿਤ ਦੀ ਹੋਰ ਵੰਨਗੀ ਨਾਲੋਂ ਸ਼ਾਇਦ ਇਹ ਖੋਜ ਦਾ ਕੰਮ ਹੈ ਵੀ ਔਖਾ। ਉਤੋਂ ਫਿਕਰਮੰਦੀ ਇਹ ਕਿ ਪੁਰਾਣੀ ਪੀੜ੍ਹੀ ਖਤਮ ਹੋ ਗਈ ਹੈ, ਪਰ ਕੋਈ ਟਾਵਾਂ-ਟਾਵਾਂ ਡੰਗੋਰੀ ਲਈ ਅਜੇ ਵੀ ਖੜ੍ਹਾ ਹੈ। ਅੱਧਖੜ ਨੂੰ ਝੋਰਿਆਂ ਅਤੇ ਤੰਗੀਆਂ-ਤੁਰਸ਼ੀਆਂ ਨੇ ਘੇਰ ਰੱਖਿਆ ਹੈ ਅਤੇ ਨਵੀਂ ਨੂੰ ਟੈਲੀ ਕਲਚਰ ਨੇ ਅੰਦਰੀਂ ਵਾੜ ਦਿੱਤਾ ਹੈ । ਸੱਥਾਂ ਤਾਂ ਕਦ ਦੀਆਂ ਖਤਮ ਹੋ ਚੁੱਕੀਆਂ ਹਨ, ਜਿੱਥੇ ਚੁੰਝ-ਚਰਚਾ ਚੱਲਦੀ ਸੀ, ਪਰ ਮੌਕਾ ਅਜੇ ਵੀ ਸਾਂਭਿਆ ਜਾ ਸਕਦਾ ਹੈ। ਅਜੇ ਵੀ ਵੇਲਾ ਹੈ ਕਿ ਸਾਰਾ ਕੁਝ ਸਾਂਭ ਸਲੀਟ ਲਈਏ ਨਹੀਂ ਤਾਂ ਇਤਿਹਾਸ ਗੁੰਮ ਹੋ ਜਾਣਾ ਹੈ, ਫਿਰ ਟੋਲ੍ਹਿਆਂ ਵੀ ਨਹੀਂ ਜੇ ਲੱਭਣਾ।
ਗੱਲ ਇਹ ਸੋਲਵੀਂ ਸਦੀ ਦੀ ਹੈ। ਮਾਲਵਾ ਖਿੱਤੇ ਦੇ ਇੱਕ ਪਿੰਡ ਡਰੋਲੀ ਭਾਈ ਜੋ ਬਾਅਦ ‘ਚ ਛੇਵੇਂ ਸਿੱਖ ਗੁਰੂ ਸ੍ਰੀ ਹਰਗੋਬਿੰਦ ਜੀ ਦੇ ਸਾਂਢੂ ਦੇ ਪਿੰਡ ਕਾਰਨ ਮਸ਼ਹੂਰ ਹੋਇਆ, ਤੋਂ ਉੱਠ ਕੇ ਸੰਘਾ ਨਾਂਅ ਦੇ ਉਸ ਬਜ਼ੁਰਗ, ਜੋ ਢਿੱਲੋਂ, ਮੱਲ੍ਹੀ, ਢੱਡਾ, ਦੁਸਾਂਝ ਹੁਰਾਂ ਦਾ ਪੰਜਵਾਂ ਭਾਈ ਸੀ, ਜਿਨ੍ਹਾਂ ਤੋਂ ਜੱਟਾਂ ਦੇ ਇਹ ਗੋਤ ਪ੍ਰਚੱਲਤ ਹੋਏ, ਦੀ ਔਲਾਦ ਦੇ ਕੁਝ ਵਡੇਰੇ ਜੋ ਕਿ ਵਪਾਰੀਨੁਮਾ ਡੰਗਰਾਂ ਦੇ ਪਾਲੀ ਸਨ, ਨਵੀਆਂ ਚਰਾਗਾਹਾਂ ਅਤੇ ਜ਼ਮੀਨਾਂ ਮੱਲਣ ਲਈ ਹੁਣ ਦੇ ਕਪੂਰਥਲਾ ਖੇਤਰ ਵਿੱਚ ਆ ਪਹੁੰਚੇ। ਉਨ੍ਹਾਂ ਦੇ ਇੱਕ ਬਜ਼ੁਰਗ ਕਾਲਾ ਨੇ, ਜਿਸ ਪਿੰਡ ਦੀ ਮੋਹੜੀ ਗੱਡੀ ਉਹ ਹੈ ਅੱਜ ਦਾ ਮਸ਼ਹੂਰ ਇਨਕਲਾਬੀ ਪਿੰਡ ਕਾਲਾ ਸੰਘਿਆ। ਕੁਝ ਹੀ ਅਰਸਾ ਬਾਅਦ ਇੱਥੋਂ ਹੀ ਕੁਝ ਵਾਸ਼ਿੰਦੇ ਜੰਡ ਨਾਂਅ ਦੇ ਵਡੇਰੇ ਦੀ ਅਗਵਾਈ ਹੇਠ ਆ ਪੁੱਜੇ। ਜਲੰਧਰ ਜ਼ਿਲ੍ਹੇ ਦੀ ਜੂਹ ਵਿੱਚ ਜਿਸ ਪਿੰਡ ਦੀ ਨੀਂਹ ਉਸ ਰੱਖੀ, ਉਸ ਦਾ ਨਾਂਅ ਪੈ ਗਿਆ ਜੰਡੂ ਸੰਘਾ, ਜੋ ਅੱਜ ਹੁਸ਼ਿਆਰਪੁਰ-ਜਲੰਧਰ ਰਾਜਮਾਰਗ ਉੱਤੇ ਘੁੱਗ ਵਸਦਾ ਕਸਬਾ ਜੰਡੂ ਸਿੰਘਾ ਅਖਵਾਉਂਦਾ ਹੈ। ਇੱਥੋਂ ਹੀ ਇੱਕ ਫੱਕਰ ਕਿਸਮ ਦਾ ਸੰਘਿਆਂ ਦਾ ਇੱਕ ਆਗੂ ਉਨ੍ਹਾਂ ਵਕਤਾਂ ਵਿੱਚ ਹੀ ਮਾਹਿਲਪੁਰ ਇਲਾਕੇ ਨੂੰ ਹੋ ਤੁਰਿਆ। ਕਾਰਨ ਇਹ ਸੀ ਕਿ ਨੌਜਵਾਨ ਉਮਰ ਦੇ ਇਸ ਉੱਦਮੀ, ਜਿਸ ਦਾ ਨਾਂਅ ਸੀ ਬਾਬਾ ਭਰੋ, ਨੂੰ ਨਿਵੇਕਲੇ ਖਿੱਤੇ ਦੀ ਲੋੜ ਸੀ ਅਤੇ ਸ਼ਿਵਾਲਿਕ ਪਹਾੜ ਦੇ ਪੈਰਾਂ ਵਿੱਚ ਇੱਧਰ ਸਨ, ਉਦੋਂ ਹਰੀਆਂ ਭਰੀਆਂ ਚਰਾਗਾਹਾਂ ਅਤੇ ਪਾਣੀ ਦੇ ਸਰੋਤ। ਇਹੀ ਗੱਲ ਉਨ੍ਹਾਂ ਦੇ ਇੱਧਰ ਟਿਕਣ ਦਾ ਸਬੱਬ ਬਣੀ।
ਬਾਬਾ ਭਰੋ ਦੀਆਂ ਦੋ ਸਤਰੇ ਦੀਆਂ ਦੋ ਤ੍ਰੀਮਤਾਂ ਸਨ ਮਾਈ ਸ਼ਕਰੋ ਤੇ ਮਾਈ ਮੰਗੋ। ਕਹਿੰਦੇ ਨੇ ਕਿ ਬਾਬਾ ਭਰੋ ਇੱਕ ਜੋਧਾ ਵੀ ਸੀ ਤੇ ਜੋ ਇਧਰਲੇ ਕਿਸੇ ਸਥਾਨਕ ਰਾਜੇ ਦੀ ਸੈਨਾ ਵਿੱਚ ਜਾ ਭਰਤੀ ਗੁਰੂ ਆਕ ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਰਾਜੇ ਨੇ ਉਸ ਨੂੰ ਘੋੜਾ ਫੇਰ ਕੇ ਜ਼ਮੀਨ ਬਗਲ ਲੈਣ ਲਈ ਕਿਹਾ ਤਾਂ ਉਸ ਨੇ ਡੇਰੇ ਦੁਆਲੇ ਦੂਰ ਤੱਕ ਘੋੜੇ ਨਾਲ ਘੇਰਾ ਬਗਲ ਕੇ ਆਪਣੇ ਮੌਜੂਦਾ ਡੇਰੇ ਨੂੰ ਹੀ ਪੱਕੀ ਰਿਹਾਇਸ਼ ਦਾ ਰੂਪ ਦੇ ਆਪਣੀ ਪਹਿਲੀ ਪਤਨੀ ਮਾਈ ਸ਼ਕਰੋ ਦੇ ਨਾਂਅ ਉਤੇ ਇਸ ਦਾ ਨਾਂਅ ਰੱਖਿਆ, ਜੋ ਵਿਗੜਦਾ ਸੰਵਰਦਾ ਅੱਜ ਦਾ ਸਕਰੂਲੀ ਬਣ ਗਿਆ। ਬਾਬਾ ਭਰੋ ਬੇਸ਼ੱਕ ਯੋਧਾ ਸੀ, ਪਰ ਫਿਰ ਵੀ ਉਨ੍ਹਾਂ ਵਕਤਾਂ ਵਿੱਚ ਚਰਾਂਦਾ ਅਤੇ ਜ਼ਮੀਨਾਂ ਦੇ ਕਬਜ਼ਿਆਂ ਤੇ ਇਲਾਕੇ ਦੀ ਖੋਹਾ ਖਹਾਈ ਲਈ ਲੜਾਈਆਂ ਭੜਾਈਆਂ ਆਮ ਹੀ ਚੱਲਦੀਆਂ ਰਹਿੰਦੀਆਂ ਸਨ। ਬਾਬਾ ਭਰੋ ਦੀ ਨੇੜੇ ਦੇ ਹੀ ਇੱਕ ਪਿੰਡ ਢਾਡੇ ਭਾਵੇਂ ਰਿਸ਼ਤੇਦਾਰੀ ਪੈ ਗਈ ਸੀ, ਪਰ ਉੱਥੋਂ ਦੇ ਕੁਝ ਵਾਸ਼ਿੰਦੇ ਆਪਣੇ ਪਿੰਡ ਲਾਗਲਾ ਕੁਝ ਖਿੱਤਾ ਉਨ੍ਹਾਂ ਤੋਂ ਖੋਹਣ ਖਾਤਰ ਉਨ੍ਹਾਂ ਨੂੰ ਖਤਮ ਕਰਨਾ ਚਾਹੁੰਦੇ ਸਨ। ਉਨ੍ਹਾਂ ਕਾਮਯਾਬ ਵੀ ਹੋ ਜਾਣਾ ਸੀ ਜੇ ਢਾਡੇ ਦੇ ਬ੍ਰਾਹਮਣਾਂ ਦਾ ਇੱਕ ਸੀਧਰ ਨਾਂਅ ਦਾ ਬਜ਼ੁਰਗ ਉਸ ਨੂੰ ਸਾਵਧਾਨ ਕਰਕੇ ਮਦਦ ਨਾ ਕਰਦਾ। ਬਾਬਾ ਭਰੋ ਆਪਣੇ ਵੰਸ਼ਜਾ ਨੂੰ ਹਦਾਇਤ ਕਰ ਗਿਆ ਕਿ ਜਦ ਕਦੇ ਵੀ ਇਸ ਖੇਤਰ ਦੇ ਸੰਘੇ ਕੋਈ ਸ਼ੁੱਭ ਕਰਮ ਕਰਨਗੇ ਤਾਂ ਉਹ ਸਭ ਤੋਂ ਪਹਿਲਾਂ ਸੀਧਰ ਕੌਮ ਦੇ ਬ੍ਰਾਹਮਣਾਂ ਦਾ ਮਾਣ ਸਤਿਕਾਰ ਕਰਿਆ ਕਰਨਗੇ। ਅੱਜ ਵੀ ਸਕਰੂਲੀ ਆਦਿ ਪਿੰਡਾਂ ਵਿੱਚ ਇਹ ਰੀਤ ਪ੍ਰਚਲਤ ਹੈ। ਕਿਹਾ ਜਾਂਦਾ ਹੈ ਕਿ ਢਾਡੇ ਦਾ ਇਹ ਸੀਧਰ ਬ੍ਰਾਹਮਣ ਬਾਬਾ ਭਰੋ ਦਾ ਸੱਜਾ ਹੱਥ ਸੀ। ਕੁਝ ਸਬੂਤ ਇਸ਼ਾਰਾ ਕਰਦੇ ਹਨ ਕਿ ਬਾਬਾ ਭਰੋ ਨੇ ਪਹਿਲਾਂ ਢਾਡਾ ਪਿੰਡ ਵਿੱਚ ਮੁਕਾਮ ਕੀਤਾ, ਜਿੱਥੇ ਠਹਿਰਿਆਂ ਉਸ ਮਾਨ ਗੋਤ ਦੇ ਬਜ਼ੁਰਗ ਨੇ ਆਪਣੀ ਲੜਕੀ ਸ਼ਕਰੋ ਦਾ ਡੋਲਾ ਉਸ ਨੂੰ ਦੇ ਦਿੱਤਾ। ਇਸ ਸ਼ਕਰੋ ਦੇ ਸਕੇ ਬਾਬਾ ਭਰੋ ਦੇ ਹਮਾਇਤੀ ਸਨ। ਇਸੇ ਕਰਕੇ ਬਾਬਾ ਭਰੋ ਨੇ ਆਪਣੇ ਮਦਦੀ ਇਨ੍ਹਾਂ ਮਾਨਾਂ ਨੂੰ ਆਪਣੀ ਬਗਲੀ ਹੋਈ ਜ਼ਮੀਨ ਵਿੱਚ ਜਿੱਥੇ-ਜਿੱਥੇ ਵਸਾਇਆ, ਉੱਥੇ ਅੱਜ ਦੇ ਟੂਟੋਮਾਰਾ, ਗੁਜਰਪੁਰ, ਬੱਢੋਵਾਨ ਆਦਿ ਪਿੰਡ ਹੋਂਦ ਵਿੱਚ ਆਏ, ਜਿੱਥੇ ਮਾਨ ਗੋਤ ਦੇ ਜੱਟਾਂ ਦੀ ਭਰਮਾਰ ਹੈ, ਜੋ ਕਿ ਢਾਡੇ ਵਾਲਿਆਂ ਦੀ ਹੀ ਔਲਾਦ ਹੈ। ਜੋ ਘੋੜੇ ਨੂੰ ਲੱਗਭਗ ਗੋਲ ਦਾਇਰੇ ਵਿੱਚ ਘੁਮਾਇਆ ਗਿਆ ਕਿਆਸੀਏ ਤਾਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਅਜਿਹਾ ਜ਼ਰੂਰ ਵਾਪਰਿਆ ਹੋਣਾ ਕਿਉਂਕਿ ਸੰਘਾ ਗੋਤ ਦੇ ਸਕਰੂਲੀ ਤੋਂ ਹੀ ਘੋੜੇ ਦੇ ਗੇੜ ਅੰਦਰ ਬਾਅਦ ‘ਚ ਵਸੇ ਪੰਜ ਪਿੰਡ ਸਕਰੂਲੀ, ਲੰਗੇਰੀ, ਮੂਗੋਵਾਲ, ਰਨਿਆਲਾ, ਡੰਡੇਵਾਲ ਗੋਲ ਦਾਇਰਾ ਨਹੀਂ ਬਣਾਉਂਦੇ ਜੋ ਕਿ ਇਨ੍ਹਾਂ ਪਿੰਡਾਂ (ਟੂਟੋਮਜਰਾ, ਬੱਢੋਵਾਨ, ਗੁਜਰਪੁਰ) ਨੂੰ ਸ਼ਾਮਲ ਕਰਕੇ ਬਣਦਾ ਹੈ, ਪਰ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਇਸ ਲੱਗਭਗ ਘੋੜੇ ਵਾਲੇ ਗੋਲ ਦਾਇਰੇ ਵਿੱਚ ਪਾਲਦੀ ਪਿੰਡ ਕਿਉਂ ਨਹੀਂ? ਪਾਲਦੀ ਕਦ ਕੁ ਦਾ ਪਿੰਡ ਹੈ ਅਤੇ ਉੱਥੇ ਮਾਨ ਜਾਂ ਸੰਘੇ ਜੱਟਾਂ ਦੀ ਜਗ੍ਹਾ ਰਾਜਪੂਤ ਕਿਉਂ? ਕੁਝ ਦੰਦ ਕਥਾਵਾਂ ਅਤੇ ਇਸ਼ਾਰਿਆਂ ਤੋਂ ਗੱਲ ਇਉਂ ਕਿਆਸ ਹੁੰਦੀ ਹੈ ਕਿ ਬਾਬਾ ਭਰੋ ਦੀ ਸੂਰਮਗਤੀ ਅਤੇ ਜਗੀਰਦਾਰ ਟਾਈਪ ਸਲਤਨਤ ਕਾਰਨ ਕਿਸੇ ਰਾਜਪੂਤ ਨੇ ਆਪਣੀ ਮੰਗੋ ਨਾਂਅ ਦੀ ਲੜਕੀ ਉਸ ਨੂੰ ਵਿਆਹ ਦਿੱਤੀ ਸੀ। ਇਹ ਗੱਲ ਲੱਗਦੀ ਹੈ ਵੀ ਸੱਚ ਹੈ ਕਿਉਂਕਿ ਬਾਬਾ ਭਰੋ ਅਕਬਰ ਬਾਦਸ਼ਾਹ ਦਾ ਸਮਕਾਲੀ ਸੀ। ਕਹਿੰਦੇ ਹਨ ਕਿ ਭਰੋ ਬਹੁਤ ਹੀ ਸੁਨੱਖਾ ਅਤੇ ਲੰਮ-ਸਲੰਮਾ ਸੀ। ਅਕਬਰ ਦਰਬਾਰ ਦਾ ਇਨਾਮ ਉਹ ਟੈਕਸ ਜਮਾਂ ਕਰਾਉਣ ਗਿਆ ਇਸੇ ਬਿਨਾਅ ਉੱਤੇ ਜਿੱਤ ਲਿਆਇਆ ਸੀ ਕਿ ਉਸ ਵਰਗਾ ਸੁੰਦਰ ਗੰਭਰ ਉਦੋਂ ਇਲਾਕੇ ਵਿਚ ਕੋਈ ਹੋਰ ਨਹੀਂ ਸੀ ਅਕਬਰ ਵੇਲੇ ਅਜਿਹੀਆਂ ਸ਼ਾਦੀਆਂ ਕਰਨ-ਕਰਾਉਣ ਦੀ ਪਿਰਤ ਚੁੱਕੀ ਸੀ । ਬਾਬਾ ਭਰੋ ਨੇ ਢਾਡੇ ਵਾਲਿਆਂ ਉੱਤੇ ਦਾਬਾ ਕਾਇਮ ਰੱਖਣ ਲਈ ਆਪਰਤ ਗੁਜਪੂਤ ਪਤਨੀ ਮੰਗੋ ਦੇ ਸਕੇ ਰਾਜਪੂਤਾਂ ਨੂੰ ਪਾਲਦੀ ਲਿਆ ਵਸਾਇਆ ਹੋਊ। ਇੰਜ ਮਸਰੂਲੀ ਨੂੰ ਕੇਂਦਰ ਮੰਨ ਕੇ ਜੇ ਘੋੜੇ ਨਾਲ ਅੰਦਾਜ਼ਨ ਗੋਲ ਦਾਇਰਾ ਬਣਾਈਏ ਤਾਂ ਇਹ ਸਕਿਆ ਹੀ ਜ਼ਿਕਰ ਕੀਤੇ ਇਨ੍ਹਾਂ ਪਿੰਡਾਂ ਨਾਲ ਸੰਪੰਨ ਹੁੰਦਾ ਹੈ। ਇੰਜ ਢਾਡੇ ਤੋਂ ਬਿਨਾਂ ਜ਼ਿਕਰ ਕੀਤੇ ਗਏ ਇਨ੍ਹਾਂ ਸਾਰੇ ਪਿੰਡ ਦਾ ਰਕਬਾ ਬਾਬਾ ਭਰੋ ਦੀ ਸਲਤਨਤ ਬਣਦੀ।
ਇਸ ਜ਼ਿਕਰ ਕੀਤੇ ਕਹਾਣੀ ਨੁਮਾ ਵਿੱਚ ਜਿਸ ਤ੍ਰੀਮਤ ਮੰਗੋ ਦਾ ਜ਼ਿਕਰ ਆਇਆ ਹੈ, ਇਹ ਉਹੀ ਮੰਗੋ ਹੈ, ਜੋ ਗ਼ਦਰੀ ਨਜ਼ਾਮੂਦੀਨ ਦੇ ਪਿੰਡ ਮੁਗੋਵਾਲ ਦੀ ਹਾਥ ਬਣਦੀ ਹੈ। ਉਹ ਮੁਗੋਵਾਲ ਜੋ ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹ ਰਾਹ ਉੱਤੇ ਵਸਦੇ ਮਾਹਿਲਪੁਰ ਕਸਬੇ ਤੋਂ 5 ਕੁ ਕਿਲੋਮੀਟਰ ਦੂਰ ਦੱਖਣੀ-ਪੂਰਬੀ ਗੁੱਠ ਵਿੱਚ ਟੂਟੋਮਜਾਰਾ ਦੇ ਚੜ੍ਹਦੇ ਪਾਸੇ ਹਰਿਆਵਲੇ ਰੁੱਖਾਂ ਵਿੱਚ ਲੁਕਿਆ ਬੈਠਾ ਹੈ ਅਤੇ ਅੰਗਰੇਜ਼ਾਂ ਜਿਸ ਦੀ ਸੰਨ 1887 ਦੇ ਬੰਦੋਬਸਤ ਜ਼ਰਈ ਕਾਨੂੰਨੀ ਤਹਿਤ ਹਦਬਸਤ ਟਿੱਕੀ 295 ਨੰਬਰ ਅਤੇ ਰਕਬਾ ਹੈ। ਤਮਾਮ ਕਿਸਮ 1522 ਏਕੜ। ਹੁਣ ਜੇ ਬਾਬਾ ਭਰੋ ਦੇ ਵੰਸ਼ਾਂ ਵਲੋਂ ਵਸਾਏ ਪਿੰਡਾਂ ਦੀ ਗੱਲ ਤੋਰੀਏ ਤਾਂ ਮੁਗੋਵਾਲ ਤੋਂ ਕਿਤੇ ਬਾਅਦ ਵਸੇ ਡੰਡੇਵਾਲ ਅਤੇ ਰਨਿਆਲੇ ਤੋਂ ਪਹਿਲਾਂ ਜੇ ਗ਼ਦਰੀ ਪਿਆਰਾ ਸਿੰਘ ਅਤੇ ਇਨਕਲਾਬੀ ਦਰਸ਼ਨ ਕੈਨੇਡੀਅਨ ਦੇ ਪਿੰਡ ਲੰਗੇਰੀ ਦੀ ਗੱਲ ਕਰੀਏ ਤਾਂ ਗੁਰੂ 5 ਗੋਬਿੰਦ ਸਿੰਘ ਜੀ ਦੇ ਲਾਂਗਰੀ ਭਾਈ ਕੂੰਮਾ ਦਾ ਜ਼ਿਕਰ ਆਉਂਦਾ ਹੈ। ਬਾਬਾ ਭਰੋ ਦਾ ਹੱਠੀ ਸੁਭਾਅ ਦਾ ਇਹ ਪੜਪੋਤਰਾ ਗੁਰੂ ਜੀ ਦੇ ਮਹਾਂਪ੍ਰਸਥਾਨ ਤੋਂ ਬਾਅਦ ਜਦ ਆਪਣੇ ਗਰਾਂ ਆ ਮੁੜਿਆ ਤਾਂ ਸਕਰੂਲੀ ਤੋਂ ਹਟਵੀਂ ਜਿਸ ਜਗ੍ਹਾ ਉਸ ਮੋਹੜੀ ਗੱਡੀ ਉਸੇ ਥਾਂ ਹੀ ਉਸ ਦੇ ਲਾਂਗਰੀ ਤਖੱਲਸ ਤੋਂ ਬਣਦਾ ਬਣਾਉਂਦਾ ਅੱਜ ਦਾ ਲੰਗੇਰੀ ਪਿੰਡ ਵਸਿਆ ਹੋਇਆ ਹੈ, ਪਰ ਮੁਗੋਵਾਲ ਬਾਰੇ ਕਿਹਾ ਤਾਂ ਭਾਵੇਂ ਇਹ ਜਾਂਦਾ ਹੈ ਕਿ ਮਾਈ ਮੰਗੋ ਦੇ ਪੁੱਤਰਾਂ ਦੇ ਪੁੱਤਰਾਂ ਨੇ ਆਪਣੀ ਦਾਦੀ ਮਾਂ ਦੇ ਨਾਂਅ, ਜਿਸ ਪਿੰਡ ਦੀ ਨੀਂਹ ਰੱਖੀ ਸੀ, ਓਹੀ ਸ਼ਬਦ ਦਰ ਸ਼ਬਦ ਰੂਪ ਧਾਰਦਾ ਅੱਜ ਦਾ ਮੁਗੋਵਾਲ ਹੈ, ਪਰ ਗੱਲ ਇੱਥੇ ਕੁ ਨਹੀਂ ਜੇ ਟਿਕਦੀ, ਸਾਨੂੰ ਥੋੜ੍ਹੀ ਪਿੱਛਲ ਝਾਤ ਮਾਰਨੀ ਪੈਣੀ ਹੈ, ਦਰਅਸਲ ਪਿੰਡ ਮੁਗੋਵਾਲ ਸੰਘਿਆਂ ਦੀਆਂ ਦੋ ਆਬਾਦੀਆਂ ਖੇੜੇ ਅਤੇ ਦਲੇਲਪੁਰ ਦਾ ਸੰਗਮ ਹੈ। ਖੇੜਾ, ਜਿਸ ਦਾ ਮਤਲਬ ਹੈ, ਉਹ ਥਾਂ ਜਿੱਥੇ ਕਦੇ ਮਨੁੱਖੀ ਵਸੋਂ ਸੀ, ਹੁਣ ਦੇ ਮੁਗੋਵਾਲ ਦੇ ਚੜ੍ਹਦੇ ਪਾਸੇ ਮਹੱਸਤੀ (ਮਹਾਂਸਤੀ) ਕੰਨੀ ਹੁੰਦਾ ਸੀ ਅਤੇ ਦਲੇਲਪੁਰ ਸਿੰਗਾ ਮੁਗੋਵਾਲ ਦੀ ਪੱਛੋਂ ਸਾਈਡ। ਮੌਜੂਦਾ ਬੱਝਵੇਂ ਪਿੰਡ ਵਾਲੀ ਜਗ੍ਹਾ ਉਦੋਂ ਨਾ ਸਿਰਫ਼ ਖਾਲੀ ਸੀ, ਬਲਕਿ ਇਸ ਦੇ ਉੱਤਰੀ-ਪੂਰਬੀ ਪਾਸੇ ਸੀਰਾ ਵੱਲ ਚੋਅ ਵਗਦਾ ਸੀ ਜਿਥੋਂ ਖੇਤਾਂ ਦੀ ਸਿੰਚਾਈ ਲਈ ਕਦੇ ਢੀਂਗਲੀਆਂ ਵਰਤੀਆਂ ਜਾਂਦੀਆਂ ਸਨ, ਫਿਰ ਇਸੇ ਕੰਢੇ ਖੂਹ ਖੋਦੇ ਗਏ। ਦਲੇਲਪੁਰ ਬਾਬਾ ਭਰੋ ਦੀ ਇੱਕ ਵੰਸ਼ਜ਼ ਬਾਬਾ ਦਲੇਲੇ ਨੇ ਖੇੜੇ ਵਾਲਿਆਂ ਨਾਲ ਮਤਭੇਦ ਹੋਣ ਉਪਰੰਤ ਉਥੋਂ ਉੱਠ ਕੇ ਬਾਅਦ ‘ਚ ਬੰਨਿਆ ਪਰ ਖੇੜੇ ਦੀ ਨੀਂਹ ਕਿਸ ਰੱਖੀ ਸੀ ਬਾਰੇ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਜਿਥੇ ਦਲੇਲਪੁਰ ਆਦੀ ਦੇ ਕੁਝ ਚਿੰਨ੍ਹ ਤੇ ਖੂਹ ਮੌਜੂਦ ਹੈ, ਉੱਥੇ ਚਾਰ ਕੁ ਸਦੀਆਂ ਪੁਰਾਣਾ ਨਿੱਕੀ ਇੱਟ ਦਾ ਚੂਨੇ ਦੀ ਚਣਾਈ ਵਾਲਾ ਵੰਡੇ ਵਾਜੂਦ ਦਾ ਇਹ ਖੂਹ ਜੋ ਬਾਅਦ ‘ਚ ਚਰਸ ਤੋਂ ਟਿਊਬਵੈੱਲ ਵਾਇਆ ਹਲਟ ਦਾ ਰੂਪ ਧਾਰ ਅੱਜ ਵੀ ਸਹੀ ਸਲਾਮਤ ਹੈ, ਭਾਵੇਂ ਕਿ ਇੱਕ ਵਾਰ ਇੱਧਰਲੇ ਰਕਬੇ ਉੱਤੇ ਕਬਜ਼ਾ ਕਰਨ ਆਏ ਮਾਹਿਲਪੁਰੀਆਂ ਨੇ ਢੀਂਗਰ ਕਾਨੇ ਵਗੈਰਾ ਸੁੱਟ ਕੇ ਅੱਗ ਲਾ ਕੇ ਅੰਦਰੋਂ ਬੁਰੀ ਤਰ੍ਹਾਂ ਸਾੜ-ਨਕਾਰ ਦਿੱਤਾ ਸੀ, ਤਾਂ ਜੋ ਲੱਕੜ ਵਰਗਾ ਵਾਲਾ ਪਾਣੀ ਦਾ ਇਹ ਵੱਡਾ ਸਰੋਤ, ਜਿਸ ‘ਚ ਕਦੇ ਵੀ 25 ਹੱਥ ਤੋਂ ਘੱਟ ਪਾਣੀ ਨਹੀਂ ਸੀ ਰਹਿੰਦਾ ਖਤਮ ਹੋ ਸਕੇ, ਪਰ ਮੰਗੋਵਾਲੀਆਂ ਇਸ ਨੂੰ ਕੁਝ ਅਰਸੇ ਬਾਅਦ ਵੱਡੀ ਇੱਟ ਨਾਲ ਜੋ ਰਣਜੀਤ ਸਿੰਘ ਦੇ ਰਾਜ ਸਮੇਂ ਤੱਕ ਤਾਮੀਰ ‘ਚ ਆ ਚੁੱਕੀ ਸੀ, ਨਾਲ ਅੰਦਰੋਂ ਦੁਬਾਰਾ ਚਣਾਈ ਕਰ ਕੇ ਉਸਾਰ ਲਿਆ। ਇੰਜ ਇਸ ਦਾ ਅੰਦਰਲਾ ਗੇੜ ਤਾਂ ਭਾਵੇਂ ਘੱਟ ਗਿਆ ਪਰ ਪੁਰਾਣੀਆਂ ਕੰਧਾਂ ਅਤੇ ਨਵੀਆਂ ਕੰਧਾਂ ਵਿਚਾਲੇ ਭਰੀ ਹੋਈ ਮਿੱਟੀ ਦੀ ਚੌੜਾਈ ਐਨੀ ਕੁ ਬਣ ਗਈ ਕਿ ਇਸ ਉੱਤੇ ਹਲਟੀ ਨੂੰ ਜੋਤੇ ਬਲਦ ਅਸਾਨੀ ਨਾਲ ਘੁੰਮਾਅ ਸਕਦੇ ਸਨ। ਇਹ ਪੁਜ਼ੀਸ਼ਨ ਅਜੇ ਵੀ ਬਰਕਰਾਰ ਹੈ, ਪਰ ਖੇੜੇ ਵਾਲੀ ਜਗ੍ਹਾ ਭਾਂਡੇ ਠੀਕਰੀਆਂ ਤੋਂ ਬਿਨਾਂ ਕੁਝ ਨਹੀਂ ਥਿਆਉਂਦਾ।
ਮੁਗੋਵਾਲ ਨੂੰ ਮੌਜੂਦਾ ਥਾਂ ਖੇੜਾ ਤੇ ਦਲੇਲਪੁਰ ਦੋਹਾਂ ਆਬਾਦੀਆਂ ਦੇ ਸਕੇ ਸੰਘਿਆਂ ਨੇ ਬਾਹਰਲੀਆਂ ਧਾੜਵੀ ਤਾਕਤਾਂ ਦਾ ਬੱਝਵਾਂ ਟਾਕਰਾ ਕਰਨ ਲਈ ਅਣ-ਸਰਦੀਆਂ ਲੋੜਾਂ ਤਹਿਤ ਵਸਾਇਆ। ਕਾਰਨ ਇਹ ਸੀ ਕਿ ਮੁਗੋਵਾਲ ਦੁਆਲੇ ਉਦੋਂ ਤੱਕ ਵੱਸੇ ਹੋਏ ਜਾਂ ਵੱਸ ਚੁੱਕੇ ਟੁਟੋਮਜਾਰਾ, ਜੰਡਿਆਲਾ, ਹੱਲੂਵਾਲ ਅਤੇ ਮਾਹਿਲਪੁਰ ਦੇ ਕੁਝ ਧਾਕੜ ਲੋਕ ਇਨ੍ਹਾਂ ਦੀ ਦੋ ਥਾਂ ਵਸੀ ਹੋਈ ਦੁਫਾਕੜ ਵੱਸੋਂ ਦਾ ਲਾਹਾ ਲੈ ਕੇ ਵੱਧ ਤੋਂ ਵੱਧ ਥਾਂ ਖੋਹ ਲੈਣਾ ਚਾਹੁੰਦੇ ਸਨ। ਇੱਕ ਸਮੇਂ ਤਾਂ ਹਾਲਤ ਇਹ ਹੋ ਗਈ ਕਿ ਮਾਹਿਲਪੁਰੀਏ ਪੱਛੋਂ ਸਾਈਡ ਵਾਕਿਆ ਕਾਸ਼ੀਆਣੇ ਟੱਬੂ, ਜਿਸ ਉੱਤੇ ਦਲੇਲਪੁਰੀਆਂ ਦਾ ਸਾਰਾ ਕਾਰੋਮਦਾਰ ਸੀ, ਤੱਕ ਕਾਬਜ਼ ਹੋ ਗਏ। ਚੜ੍ਹਦੇ ਪਾਸੇ ਦੀ ਪੈੜ ਹਲੂਵਾਲੀਆਂ ਆ ਨੱਪੀ ਅਤੇ ਦੱਖਣ ਕੰਨੀ ਜੰਡਿਆਲੀਆਂ ਆਣ ਧੁੱਸ ਦਿੱਤੀ ਤੇ ਲਹਿੰਦਾ ਪਾਸਾ ਆ ਦੱਬਿਆ ਟੁਟੋਮਜਾਰੀਆਂ ਨੇ। ਇਸ ਤੋਂ ਪਹਿਲਾਂ ਪਠਾਣ ਧਾੜਵੀ ਵੀ ਅਕਸਰ ਲੁੱਟ-ਖਸੁੱਟ ਕਰ ਲਿਜਾਂਦੇ ਸਨ। ਦੋਹਾਂ ਆਬਾਦੀਆਂ ਦੇ ਆਗੂ ਨੁਮਾ ਤੇ ਚੋਣਵੇਂ ਮਰਦ ਇਨ੍ਹਾਂ ਲੜਾਈਆਂ-ਭੜਾਈਆਂ ਵਿੱਚ ਲੱਗਭਗ ਖਤਮ ਹੋ ਚੁੱਕੇ ਸਨ। ਆਂਹਦੇ ਨੇ ਕਿ ਦੋਵਾਂ ਵਸੋਂ ਦਾ ਇੱਕ ਸਾਂਝਾ ਸਿਆਣਾ ਕਾਫ਼ੀ ਘੁੰਮ ਫਿਰ ਚੁੱਕਾ ਆਗੂ ਨੋਧਾਂ ਜੋ ਪਹਾੜੀ ਖਿੱਤੇ ਦੇ ਸਾਰੰਗਵਾਲ ਪਿੰਡ ਵਿਆਹਿਆ ਹੋਣ ਕਾਰਨ ਬਚਣ ਖਾਤਰ ਉੱਥੇ ਜਾ ਟਿਕਿਆ ਸੀ, ਦੀ ਪਹਿਲਕਦਮੀ ਉੱਤੇ ਫੈਸਲਾ ਹੋਇਆ ਕਿ ਧਾੜਵੀਆਂ ਤੋਂ ਬਚਣ ਲਈ ਪਹਿਲਾਂ ਤਾਂ ਦੋਵਾਂ ਆਬਾਦੀਆਂ ਨੂੰ ਇੱਕ ਥਾਂ ਇਕੱਠਾ ਕੀਤਾ ਜਾਵੇ। ਇੰਜ ਹੀ ਮੌਜੂਦਾ ਮੁਗੋਵਾਲ ਜਿਸ ਦੇ ਦੋ ਪਾਸੇ (ਪੂਰਬੀ-ਪੱਛਮੀ) ਚੋਅ ਕਾਰਨ ਰੱਖਿਆ ਲਾਈਨ ਬਣਦੀ ਸੀ, ਦੀ ਚੋਣ ਕੀਤੀ ਗਈ। ਨੋਧੇ ਦੀ ਹੀ ਸਿਆਣਪ ਨਾਲ ਜਿੱਥੇ ਖੁੱਲ੍ਹੀ-ਡੁੱਲ੍ਹੀ ਗਲੀ ਦਾ ਮੂੰਹ ਚੜ੍ਹਦੇ ਪਾਸੇ ਰੱਖ ਕੇ ਵਸੋਂ ਦੀਆਂ ਪਿੱਠਾਂ ਜੋੜੀਆਂ ਗਈਆਂ ਤਾਂ ਜੋ ਦੁਸ਼ਮਣ ਉੱਤੇ ਨਿਗ੍ਹਾ ਰੱਖੀ ਜਾ ਸਕੇ। ਪੱਛੋ ਵੱਲ ਜਿੱਧਰ ਦਲੇਲਪੁਰੀਆਂ ਦੀ ਆਬਾਦੀ ਖੇਤ ਸਨ, ਵੱਲ ਨੂੰ ਮੂੰਹ ਉਹਨੀਂ ਕੀਤਾ ਅਤੇ ਦੱਖਣ ਵੱਲ ਨੂੰ ਦਰਵਾਜ਼ਿਆਂ ਦੇ ਮੂੰਹ ਰੱਖ ਕੇ ਬੈਠੇ ਖੇੜੇ ਵਾਲੇ। ਪਿੱਛੇ ਲਗਦੀ ਗਲੀ ਵੱਲ ਨੂੰ ਚੋਰ ਬਾਰੀਆਂ ਰੱਖੀਆਂ ਗਈਆਂ। ਅੱਜ ਵੀ ਇਸੇ ਹਿਸਾਬ ਵੱਸੇ ਘਰਾਂ ਨੂੰ ਦਲੇਲਪੁਰੀਏ ਤੇ ਖੇੜੇ ਵਾਲਿਆਂ ਦੇ ਕਰਕੇ ਜਾਣਿਆ ਜਾਂਦਾ ਹੈ। ਲਹਿੰਦੇ ਤੇ ਚੜ੍ਹਦੇ ਪਾਸੇ ਵੀ ਰੱਖਿਅਕ ਚੌਕੀਆਂ ਉਸਾਰੀਆਂ ਗਈਆਂ। ਉਸ ਵਕਤ ਦੀ ਵੱਸੋਂ ਦੇ ਲਿਹਾਜ਼ ਨਾਲ ਇੱਕ ਗਲੀ ਹੀ ਕਾਫ਼ੀ ਸੀ ਅਤੇ ਇਹੀ ਗਲੀ ਬਾਅਦ ‘ਚ ਬਾਜ਼ਾਰ ਦਾ ਰੂਪ ਧਾਰ ਗਈ ਅਤੇ ਹੌਲੀ-ਹੌਲੀ ਇਸ ਪਿੰਡ ਦੀ ਉਸਾਰੀ ਇਉਂ-ਵਿਉਂਤੀ ਗਈ ਕਿ ਇਸੇ ਮੁੱਖ ਗਲੀ ਨੂੰ ਕੱਢਦੀ ਹੋਈ ਹਰ ਗਲੀ ਪਿੰਡੋ ਬਾਹਰ ਨਿਕਲ ਜਾਂਦੀ ਸੀ, ਜੋ ਕਿ ਉਦੋਂ ਦੀ ਵੱਸੋਂ ਦੀ ਵਿਉਂਤਬੰਦੀ ਦੀ ਉੱਤਮ ਨਿਸ਼ਾਨੀ ਸੀ। ਇਸ ਨਵੀਂ ਨਿਵੇਕਲੀ ਵੱਸੋਂ ਦਾ ਸਾਂਝਾ ਮੀਂਝਾ ਨਾਂਅ ਉਹਨੀਂ ਆਪਣੇ ਬਜ਼ੁਰਗਾਂ ਦੀ ਜਨਮਦਾਤੀ ਆਪਣੇ ਪੂਰਵਜ ਬਾਬਾ ਭਰੋ ਦੀ ਛੋਟੀ ਤੀਮਤ ਮੰਗੋ ਦੇ ਨਾਂਅ ‘ਤੇ ਰੱਖਿਆ।
ਵੇਖਿਆ ਜਾਵੇ ਤਾਂ ਉਂਜ ਤਾਂ ਮੁਗੋਵਾਲ ਦੀ ਆਬਾਦੀ ਭਾਵੇਂ ਆਪਣੇ ਪਿੰਡੇ ਉੱਪਰ ਪੰਜ ਕੁ ਸਦੀਆਂ ਹੰਢਾਅ ਚੁੱਕੀ ਹੈ, ਪਰ ਮੌਜੂਦਾ ਥਾਂ ਵੱਸਿਆ ਇਸ ਦੋ ਕੁ ਸਦੀਆਂ ਤੋਂ ਬਹੁਤਾ ਵੱਧ ਦਾ ਸਮਾਂ ਨਹੀਂ ਹੋਇਆ, ਜੋ ਕਿ ਇਸ ਤਰ੍ਹਾਂ ਪ੍ਰਮਾਣਿਤ ਹੁੰਦਾ ਹੈ ਕਿ ਨੋਧੇ ਦੇ ਪੁੱਤਰ ਸਨ ਆਲਾ ਤੇ ਖਜ਼ਾਨਾ। ਇਸੇ ਆਲੇ ਤੇ ਖਜ਼ਾਨੇ ਦੀ ਬਹੁਤੀ ਔਲਾਦ ਮੂਗੋਵਾਲ ਵਸਦੀ ਹੈ ਅਤੇ ਉੱਤੋਂ ਸਿਤਮ ਇਹ ਕਿ ਇਨ੍ਹਾਂ ਦੋਵਾਂ ਪਰਿਵਾਰਿਕ ਲੜੀਆਂ ਦੀ ਚਿਰਾਂ ਤੋਂ ਆਪਸੀ ਟਕਰਾਅ ਵੀ ਚੱਲਿਆ ਆ ਰਿਹਾ ਹੈ, ਜਿੱਥੇ ਆਲੇ ਦੀ ਵੰਸ਼ ਦੀ ਇੱਕ ਸਾਖ ਇਓਂ ਤੁਰਦੀ ਹੈ ਆਲਾ-ਰਾਮਾ-ਛੱਜੂ ਰਾਮ-ਮਦਨ ਸਿੰਘ-ਬਲਵੀਰ ਸਿੰਘ, ਜਸਪਾਲ ਸਿੰਘ ਅਤੇ ਖਜ਼ਾਨੇ ਦੀ ਇੰਜ-ਖਜ਼ਾਨਾ-ਵਜ਼ੀਰਾ-ਮੁਨਸ਼ੀ-ਵਤਨ ਸਿੰਘ ਪ੍ਰਕਾਸ਼ ਸਿੰਘ-ਗੁਰਮੇਲ ਸਿੰਘ। ਜਸਪਾਲ ਅਤੇ ਗੁਰਮੇਲ ਦੀ ਐਸ ਵੇਲੇ ਉਮਰ 30-40 ਸਾਲ ਦੇ ਦਰਮਿਆਨ ਹੈ ਅਤੇ ਜੇਕਰ ਮੋਟੇ ਅੰਦਾਜ਼ੇ ਅਨੁਸਾਰ 25 ਕੁ ਸਾਲ ਬਾਅਦ ਹੀ ਪਰਿਵਾਰਿਕ ਪੀੜ੍ਹੀ ਬਦਲਦੀ ਲਾਈਏ ਤਾਂ ਇਹ ਫੈਮਲੀਟਰੀ ਸਿਰਫ਼ ਦੋ ਕੁ ਸਦੀਆਂ ਦੀ ਹੀ ਬਾਤ ਪਾਉਂਦਾ ਹੈ। ਇਸ ਨੂੰ ਇੱਕ ਹੋਰ ਤੱਥ ਵੀ ਸਿੱਧ ਕਰਦਾ ਹੈ ਕਿ ਆਪਣੀ ਰੱਖਿਆ ਖਾਤਰ ਅਤੇ ਹੋਰ ਲੋੜਾਂ ਕਾਰਨ ਜਿੱਥੇ ਉਹਨੀਂ ਜੱਟ ਰਿਸ਼ਤੇਦਾਰ ਲਿਆ ਕੇ ਵਸਾਏ ਉੱਥੇ 200 ਕੁ ਏਕੜ ਭੋਇੰ ਵੰਡ ਕੇ ਹੋਰ ਕਾਮਾ ਜਾਤਾਂ ਤੇ ਪ੍ਰੋਹਿਤ ਮਹਾਜਨ ਸ਼੍ਰੇਣੀਆਂ ਵੀ ਲਿਆਂਦੀਆਂ ਗਈਆਂ, ਜਿਨ੍ਹਾਂ ਵਿਚੋਂ ਗੰਗੜ ਗੋਤ ਦੇ ਆਦਿਧਰਮੀ ਪ੍ਰਮੁੱਖ ਸਨ। ਇਹ ਉਹੀ ਗੰਗੜ ਹਨ, ਜਿਨ੍ਹਾਂ ਵਿੱਚੋਂ ਇੱਕ ਗ਼ਦਰੀ ਸੂਰਮਾ ਬਾਬੂ ਮੰਗੂ ਰਾਮ ਉਰਫ਼ ਨਿਜ਼ਾਮੂਦੀਨ ਹੋਇਆ। ਉਸ ਦੇ ਬਜ਼ੁਰਗਾਂ ਦੀ ਪਰਿਵਾਰਿਕ ਬੰਸਵਲੀ ਇਸ ਤਰ੍ਹਾਂ ਹੈ- ਮੰਗੂਰਾਮ-ਹਰਨਾਮ ਦਾਸ ਦੁਲਾ-ਜੋਧਾ। ਮੰਗੂ ਰਾਮ ਦਾ ਜਨਮ ਅੱਜ ਤੋਂ 114 ਸਾਲ ਪਹਿਲਾਂ ਸੰਨ 1886 ਦਾ ਹੈ ਅਤੇ ਗੰਗੜਾ ਦਾ ਜੋਧਾ ਪਹਿਲਾ ਸ਼ਖ਼ਸ ਸੀ, ਜੋ ਮੁਗੋਵਾਲ ਵਸਦੇ ਸਾਰ ਹੀ ਆਇਆ। ਇਸ ਤਰ੍ਹਾਂ ਮੰਗੂਰਾਮ ਤੋਂ ਪਹਿਲੀਆਂ ਤਿੰਨ ਪੀੜ੍ਹੀਆਂ ਦੇ 30-30 ਸਾਲ ਲਾਉਣ ਨਾਲ ਕੁਲ ਬਣੇ 204 ਸਾਲ ਯਾਨੀ ਕਿ ਲੱਗਭਗ ਦੋ ਸਦੀਆਂ। ਸੋ ਹੁਣ ਅਸੀਂ ਬੁੱਝ ਲਿਆ ਹੈ ਕਿ ਖੇੜੇ ਤੇ ਦਲੇਲਪੁਰੀਆਂ ਨੇ ਅੰਦਾਜ਼ਨ 200 ਸਾਲ ਪਹਿਲਾਂ ਹੀ ਮੌਜੂਦਾ ਜਗ੍ਹਾ ਮੁਗੋਵਾਲ ਦਾ ਮੁੱਢ ਬੰਨ੍ਹਿਆ।
ਅਜਿਹੇ ਪਿੰਡ ਵਿੱਚ ਬਹੁਤੀ ਵਸੋਂ ਇੱਕੋ ਵੰਸ਼ ਦੇ ਲੋਕਾਂ ਦੀ ਹੈ ਤੇ ਉਹ ਸੰਘਾ ਜੱਟਾਂ ਦੀ। ਮੱਧਕਾਲੀ ਸਮਿਆਂ ਵਿੱਚ ਤਾਂ ਸਾਰਾ ਪੰਜਾਬੀ ਸਮਾਜ ਹੀ ਜਾਤਾਂ-ਗੋਤਾਂ, ਬਰਾਦਰੀਆਂ ਤੇ ਕਬੀਲਿਆਂ ਦੇ ਬੰਧਨਾਂ ਵਿੱਚ ਐਨਾ ਜਕੜਿਆ ਹੋਇਆ ਸੀ ਕਿ ਹਰੇਕ ਜਾਤ-ਗੋਤ ਤੇ ਕਬੀਲੇ ਨੇ ਆਪਣੇ ਵੱਖਰੇ ਪਿੰਡ ਵਸਾਏ ਹੋਏ ਸਨ। ਪਿੱਛੋਂ ਹੌਲੀ-ਹੌਲੀ ਇਨ੍ਹਾਂ ਵਿੱਚ ਦੂਜੀਆਂ ਬਰਾਦਰੀਆਂ ਵੀ ਆ ਕੇ ਵਸ ਗਈਆਂ। ਮੁਗੋਵਾਲ ਦੀ ਗਾਥਾ ਵੀ ਅਜਿਹੀ ਹੀ ਸੀ। ਧਾੜਵੀਂ ਹੱਲਿਆਂ ਤੋਂ ਬਚਣ ਲਈ ਜਿੱਥੇ ਇਹਨੀਂ ਆਪਣੇ ਜੱਟ ਰਿਸ਼ਤੇਦਾਰ ਲਿਆਂਦੇ, ਜੋ ਕਿ ਯੁੱਧਨੀਤਕ ਪੱਖ ਤੋਂ ਅੱਡ-ਅੱਡ ਬਿਠਾਏ ਗਏ। ਜਲੰਧਰ ਦੇ ਮਾਹਲਾ-ਗਾਹਲਾ ਇਲਾਕੇ ਤੋਂ ਲਿਆਂਦੇ ਮਾਹਲ ਜੱਟ ਪਹਾੜ ਦੀ ਬਾਹੀ ਅਤੇ ਛੇਤਰੇ, ਜੋ ਲਹਿੰਦੇ ਪੰਜਾਬ ਤੋਂ ਅਤੇ ਮਾਨ ਜੋ ਢਾਡੇ ਕੰਨਿਓਂ ਆਏ ਨੂੰ ਬੱਲੇ ਦੀ ਬਾਹੀ ਵਸਾਇਆ ਗਿਆ। ਬ੍ਰਾਹਮਣਾਂ ’ਚੋਂ ਸੀਧਰਾਂ, ਸਕਰੂਲੀ ਢਾਡੇ ਤੋਂ ਮੁਕਾਮ ਕੀਤਾ, ਉੱਥੇ ਕਾਲੀਏ ਆਏ ਲਾਗਲੇ ਪਿੰਡ ਗੰਦੋਵਾਲ ਤੋਂ। ਅਗਨੀਹੋਤਰੀ ਪੰਡਤਾਂ ਬਾਰੇ ਦੱਸਿਆ ਗਿਆ ਕਿ ਉਹ ਹਿਮਾਚਲ ਦੇ ਲਮਲਹਿਲੀ ਤੋਂ ਚੱਲ ਕੇ ਧੁਰ ਪਹਾੜਾਂ ਦੇ ਹੀ ਪਾਲਕੋਹਾ ਆਦਿ ਪਿੰਡਾਂ ‘ਚ ਵਸਦੇ-ਵਸਾਉਂਦੇ ਬਰਾਸਤਾ ਪੰਜਾਬ ਦੇ ਜੈਜੋਂ ਤੋਂ ਮੁਗੋਵਾਲ ਪੱਕੇ ਤੌਰ ਤੇ ਆ ਵਸੇ, ਜਿੱਥੇ ਸੀਧਰ ਤਾਂ ਦੋ ਕੁ ਸਦੀਆਂ ਪਹਿਲਾਂ ਹੀ ਮੁਗੋਵਾਲ ਆ ਵਸੇ ਸਨ, ਉੱਥੇ ਅਗਨੀਹੋਤਰੀ ਜਿਨ੍ਹਾਂ ਦੇ। ਸਪੂਤ ਮਸ਼ਹੂਰ ਦੇਸ਼ ਭਗਤ ਤੇ ਜਨਸੰਘੀ ਲੀਡਰ ਪੰਡਤ ਭਾਗਿਆ ਚੰਦਰ ਸ਼ਰਮਾ ਦੇ ਫੈਮਲੀਟਰੀ ਮੁਤਾਰਿਕ ਭਾਗਿਆ ਚੰਦਰ-ਆਤਮਾ ਰਾਮ-ਮੁਕੰਦਾ-ਕਾਹਨਾ (ਮੂੰਗੋਵਾਲ) ਨਾਥਾਂ (ਜੈਜੋਂ) ਭਗਤ ਰਾਮ (ਪਾਲਕੋਹਾਂ) ਨਾਨਕ (ਲਮਲਹਿਲੀ), ਅਨੁਸਾਰ ਸਿਰਫ਼ ਕਾਹਨਾ ਨਾਂਅ ਦਾ ਬਜ਼ੁਰਗ ਹੀ ਬਿਕਰਮੀ ਸੰਮਤ 1911 ਵਿੱਚ ਯਾਨੀ ਕਿ 147 ਸਾਲ ਪਹਿਲਾਂ ਮੁਗੋਵਾਲ ਆਇਆ ਸੀ। ਇਸੇ ਤਰ੍ਹਾਂ ਹੋਰ ਵੀ ਅੱਡ-ਅੱਡ ਬਰਾਦਰੀਆਂ ਇਸੇ ਡੇਢ ਤੋਂ ਦੋ ਸਦੀਆਂ ਦੇ ਵਿਚਾਲੜੇ ਸਮੇਂ ਹੀ ਇੱਥੇ ਆ ਵਸੀਆਂ। ਉਂਜ ਸੰਨ 47 ਵੇਲੇ ਜੇ ਮੁਸਲਮਾਨ ਇੱਥੋਂ ਪਾਕਿਸਤਾਨ ਚਲੇ ਗਏ ਤਾਂ ਅਰੋੜੇ ਵਗੈਰਾ ਉੱਧਰੋਂ-ਇੱਧਰ ਆ ਗਏ। ਕਹਿੰਦੇ ਹਨ ਕਿ ਮਰਾਸੀ ਪਹਾੜ ਤੋਂ ਘੁਮਿਆਰ ਫਤਿਹਪੁਰ ਕੋਠੀ ਤੋਂ ਲੁਹਾਰ-ਤਰਖਾਣ ਝੀਰ, ਜੁਲਾਹੇ (ਬਸਰਾਅ ਤੇ ਬੰਗੇ) ਅਤੇ ਸੁਰੇੜੇ ਤੱਕ ਵੱਖ-ਵੱਖ ਖਿੱਤਿਆਂ ਤੋਂ ਆਪਣੀ ਰੋਜ਼ੀ ਰੋਟੀ ਖਾਤਿਰ ਜਾਂ ਇਨ੍ਹਾਂ ਦੀਆਂ ਲੋਕਾਂ ਕਾਰਨ ਇੱਥੇ ਆ ਵਸੇ, ਪਰ ਸਭ ਤੋਂ ਖਾੜਕੂ ਗੰਗੜ ਆਦਿਧਰਮੀ ਆਏ ਤਾਂ ਸਨ ਉੱਤਰ ਪ੍ਰਦੇਸ਼ ਦੇ ਕਿਸੇ ਇਲਾਕੇ ‘ਚੋਂ ਪਰ ਇਹ ਪਹਿਲਾਂ ਬਲਾਚੌਰ ਦੀ ਚੜ੍ਹਦੀ ਸਾਈਡ ਆ ਟਿਕੇ ਸਨ, ਜਿੱਥੇ ਇਨ੍ਹਾਂ ਆਪਣੇ ਬਜ਼ੁਰਗ ਨੀਲ ਦੀ ਅਗਵਾਈ ਹੇਠ ਰੈਣ ਵਸੇਰਾ ਕੀਤਾ। ਇਸੇ ਨੀਲ ਦੀ ਜਗ੍ਹਾ ਬਲਾਚੌਰ ਤੋਂ ਭੱਦੀ ਸੜਕ ਉੱਪਰ ਲੱਗਭਗ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਵਾਕਿਆ ਹੈ, ਜਿੱਥੇ ਹਰ ਸਾਲ ਦੀਵਾਲੀ ਤੋਂ ਦੂਸਰੇ ਦਿਨ ਮੇਲਾ ਭਰਦਾ ਹੈ, ਪਰ ਮੁਗੋਵਾਲ ਪਹੁੰਚੇ ਜੋਧਾ, ਖੜਕੂ, ਗੇਂਦਾ, ਭਾਵਾ ਤੇ ਕਾਲੂ। ਰਿਸ਼ਤੇ ਵਿੱਚ ਜੋਧਾ ਖੜਕੂ ਦਾ ਬਾਬਾ ਲੱਗਦਾ ਸੀ, ਪਰ ਸਨ ਇਹ ਲੱਗਭਗ ਹਮਉਮਰ। ਖਾੜਕੂ ਕਿਸਮ ਦੇ ਇਨ੍ਹਾਂ ਗੰਗੜ ਕਾਮਿਆਂ ਨੂੰ ਪਿੰਡ ਦੇ ਮੁਕਾਬਲਤਨ ਲਹਿੰਦੇ ਪਾਸੇ ਪੱਛੋਂ ਦੀ ਸਾਈਡ ਵਸਾਇਆ ਗਿਆ ਸੀ, ਜਿੱਧਰ ਵੇਲੇ ਦੇ ਜੋਰਾਵਰ ਪਿੰਡ ਮਹਿਲਪੁਰੀਆਂ ਦੇ ਹੱਲੇ ਦੀ ਵੱਧ ਮਾਰ ਪੈਂਦੀ ਸੀ। ਇਸ ਤਰ੍ਹਾਂ ਮਨੁੱਖੀ ਕਿਲ੍ਹੇਬੰਦੀ ਜਿਹੀ ਕਰਕੇ ਬਾਬੇ ਨੋਧੇ ਨੇ ਮੂਗੋਵਾਲ ਦੁਆਲੇ ਦੁਬਾਰਾ ਘੋੜਾ ਫੇਰ ਕੇ ਅਜਿਹੀ ਜੂਹ ਮਿੱਥੀ ਕਿ ਉਹ ਜੰਡਿਆਲੀਆਂ ਤੇ ਮਾਹਿਲਪੁਰੀਆਂ ਆਦਿ ਨੂੰ ਮਧੋਲਦਾ ਡੋਹਲਰੋ ਲਾਗੇ ਬਾਬਾ ਵਰੋਲਾ ਚੱਕ ਤੱਕ ਆਪਣੀ ਹੱਦ ਮੁਕੱਰਰ ਕਰ ਆਇਆ।
ਪੰਜਾਬ ਦੇ ਸਾਰੇ ਪਿੰਡ ਹੀ ਬੁਨਿਆਦੀ ਸਰੂਪ ਵਿੱਚ ਇੱਕ-ਦੂਜੇ ਨਾਲ ਮੇਲ ਖਾਂਦੇ ਸਨ। ਕੁਝ ਕੱਚੇ-ਪੱਕੇ ਘਰਾਂ ਦੇ ਸਮੂਹ, ਪਸ਼ੂਆਂ ਦੇ ਨਹਾਉਣ ਲਈ ਇੱਕ ਛੱਪੜ, ਪਾਣੀ ਭਰਨ ਲਈ ਖੂਹ। ਹਰ ਪਿੰਡ ਦੀ ਸਾਂਝੀ ਸੱਥ, ਜਿੱਥੇ ਤਬਸਰੇ ਚੱਲਦੇ ਰਾਗ ਰਤਨ ਹੁੰਦੇ। ਪਿੱਪਲਾਂ, ਬੋਹੜਾਂ ‘ਤੇ ਤੀਆਂ ਭਰਦੀਆਂ ਅਤੇ ਪਿੰਡ ਦੀ ਬਾਹਰਲੀ ਹੱਦ ਉੱਤੇ ਜਠੇਰਿਆ ਤੇ ਸਤੀਆਂ ਦੇ ਸਥਾਨ ਅਤੇ ਖੇੜੇ ਦੀਆਂ ਮਮਟੀਆਂ। ਇਸੇ ਤਰ੍ਹਾਂ ਹੀ ਹੈ ਮੁਗੋਵਾਲ ਦੇ ਇੱਕ ਬਹੁਪਰਤੀ ਪਿੰਡ ‘ਚ ਵਟ ਜਾਣ ਦੀ ਉਨ੍ਹਾਂ ਵਕਤਾਂ ਦੀ ਤਸਵੀਰ। ਜਦ ਪੰਜਾਬ ਦੇ ਸਾਰੇ ਪਿੰਡ ਬੁਨਿਆਦੀ ਤੌਰ ਉੱਤੇ ਸਵੈ-ਸੰਪੰਨ ਇਕਾਈਆਂ ਸਨ, ਜਿੱਥੇ ਲੂਣ-ਤੇਲ ਤੋਂ ਬਿਨਾਂ ਨਿੱਤ ਵਰਤੋਂ ਦੀ ਹਰ ਚੀਜ਼ ਪੈਦਾ ਕਰ ਲਈ ਜਾਂਦੀ। ਕੋਈ ਸੰਦ ਬਣਾਉਂਦਾ, ਕੋਈ ਚਮੜੇ ਦੀਆਂ ਵਸਤਾਂ, ਕੋਈ ਭਾਂਡੇ ਤੇ ਕੋਈ ਮਿਹਨਤ ਮਜ਼ਦੂਰੀ ਕਰਦਾ ਅਤੇ ਕੱਪੜਾ ਬੁਣਦਾ ਤੇ ਕੋਈ ਵਾਹੀ ਖੇਤੀ। ਜਿੱਥੋਂ ਤੱਕ ਆਰਥਿਕ, ਸਮਾਜਿਕ ਤੇ ਰਾਜਨੀਤਿਕ ਮਾਮਲਿਆਂ ਦਾ ਸੰਬੰਧ ਸੀ ਸਾਰੇ ਪਿੰਡ ਤਾਣੇ-ਪੇਟੇ ਵਾਂਗ ਇੱਕ ਦੂਜੇ ਵਿੱਚ ਰਚੇ ਤੇ ਰਮੇ ਹੋਏ ਸਨ। ਲੋਕਾਂਦਾ ਮੁੱਖ ਧੰਦਾ ਵਾਹੀ ਖੇਤੀ ਸੀ। ਪਿੰਡ ਦੀ ਸਾਰੀ ਵਸੋਂ ਕਿਸਾਨੀ ਦੇ ਧੁਰੇ ਨਾਲ ਬੀੜੀ ਹੋਈ ਕਰਕੇ ਇੱਕ ਦੂਜੇ ਉੱਤੇ ਆਰਥਿਕ,ਸਮਾਜਿਕ ਤੇ ਰਾਜਨੀਤਿਕ ਮਾਮਲਿਆਂ ਦਾ ਸੰਬੰਧ ਸੀ ਸਾਰੇ ਪਿੰਡ ਤਾਣੇ-ਪੇਟੇ ਵਾਂਗ ਇੱਕ ਦੂਜੇ ਉੱਤੇ ਆਰਥਿਕ ਨਿਰਭਰਤਾ ਰੱਖਦੇ ਸਨ। ਪਿੰਡ ਵਿੱਚ ਵਸਦੇ ਸ਼ਿਲਪੀ ਅਤੇ ਹੋਰ ਕਾਮੇ ਤੇ ਸੋਕੇਦਾਰ, ਭਾਵੇਂ ਵੱਖੋ-ਵੱਖਰਾ ਕੰਮ ਧੰਦਾ ਕਰਦੇ ਸਨ, ਪਰ ਸਭਨਾਂ ਦੀ ਹੋਣੀ ਕਿਰਸਾਨੀ ਨਾਲ ਬੱਝੀ ਹੋਣ ਕਰਕੇ ਸੁਚੇਤ ਰੂਪ ‘ ਵਿੱਚ ਸਭ ਵਾਹੀ ਖੇਤੀ ਵਿੱਚ ਦਿਲਚਸਪੀ ਰੱਖਦੇ ਸਨ, ਪ੍ਰੰਤੂ ਮੁਗੋਵਾਲ ਦੇ ਘੁਮਿਆਰ ਮਿੱਟੀ ਦੇ ਕਲਾਤਮਿਕ ਬਰਤਨਾਂ ਤੋਂ ਬਿਨਾਂ ਜਿੱਥੇ ਖੱਚਰਾਂ, ਉਨਾਂ ਦੇ ਮਸ਼ਹੂਰ ਮਾਲਵਾਹਕ ਬਣੇ, ਜਿਹੜੇ ਕਿ ਮੈਦਾਨੀ ਪੰਜਾਬ ਦੇ ਦਰੇ ਜੈਜੋਂ ਸ਼ਹਿਰ ਤੋਂ ਫਰਾਇਲੀ ਹਿਮਾਚਲ ਤੱਕ ਮਾਲ ਢੋਹਦੇ-ਢੋਹਦੇ ਨਾਂ ਸਿਰਫ਼ ਅਮੀਰ ਵਪਾਰੀ ਹੀ ਬਣੇ, ਕਿ ਅੱਜ-ਕੱਲ੍ਹ ਕੁੱਲੂ-ਮਨਾਲੀ, ਭੂੰਤਰ ਦੇ ਕਹਿੰਦੇ ਕਹਾਉਂਦੇ ਸੇਠ ਹੀ ਨਹੀਂ, ਬਲਕਿ ਲੇਹ ਲਦਾਖ ਤੱਕ ਵਸੇ ਇਨ੍ਹਾਂ ਘੁਮਿਆਰਾਂ ਦੀਆਂ ਪੰਜਾਬ ਦੀ ਵੰਡ ਤੋਂ ਬਾਅਦ ਅੰਮ੍ਰਿਤਸਰ, ਦਿੱਲੀ ਅਤੇ ਭੋਪਾਲ ਵਿੱਚ ਵੱਡੀਆਂ ਟਰਾਂਸਪੋਰਟਾਂ ਵੀ ਹਨ। ਸਾਰੇ ਪੰਜਾਬ ਵਿਚੋਂ ਸਿਰਫ਼ ਤੇ ਸਿਰਫ਼ ਇਹ ਮੁਗੋਵਾਲ ਦੇ ਘੁਮਿਆਰਾਂ ਦੇ ਆਪਣੀ ਸਿਰੜੀ ਮਿਹਨਤ ਦੇ ਬਲਬੂਤੇ ਹੀ ਹਿੱਸੇ ਆਇਆ ਸੀ ਕਿ ਉਹ ਵੱਡੇ ਰੌਲਿਆਂ ਤੋਂ ਪਹਿਲਾਂ ਤੱਕ ਅਪਰ ਹਿਮਾਚਲ ਦੇ ਲੇਹ-ਲਦਾਖ ਤੱਕ ਹੀ ਨਹੀਂ, ਬਲਕਿ ਤਿੱਬਤ ਤੱਕ ਮਾਲ ਲੈ ਕੇ ਜਾਂਦੇ ਅਤੇ ਉੱਧਰਲੀਆਂ ਵਸਤਾਂ ਇੱਧਰ ਪੰਜਾਬ ‘ਚ ਦਰਆਮਦ ਕਰਦੇ-ਕਰਦੇ ਉਨ੍ਹਾਂ ਖੱਚਰਾਂ ਤੋਂ ਟਰੱਕਾਂ ਤੱਕ ਦਾ ਇੱਕ ਮਾਣਮੱਤਾ ਸਫ਼ਰ ਵੀ ਤੈਅ ਕੀਤਾ। ਇਨ੍ਹਾਂ ਦੀ ਜੈਜੋਂ ਐਨੀ ਚੜ੍ਹਤ ਸੀ ਕਿ ਮਾਲਵਾਹਕਾਂ ਤੋਂ ਵਪਾਰੀ ਬਣੇ ਇਨ੍ਹਾਂ ਘੁਮਿਆਰਾਂ ਦੇ ਵਡੇਰਿਆਂ ਮੁਗੋਵਾਲ ਅਜਿਹੇ ਮਕਾਨ ਉਸਾਰੇ, ਜੋ ਜੈਜੋਂ ਦੇ ਲਾਲਿਆਂ ਦੇ ਘਰਾਂ ਨੂੰ ਵੀ ਮਾਤ ਕਰਦੇ ਸਨ ਅਤੇ ਇਹ ਘਰ ਪਾਏ ਵੀ ਪਿੰਡ ਦੇ ਵਿਚਕਾਰ ਜਦਕਿ ਹੋਰ ਕਾਮਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕ ਮਿੱਟੀ ਦੇ ਘਰਾਂ, ਟੱਪਰੀਆਂ ਜਾਂ ਛੱਪਰਾਂ ਵਿੱਚ ਪਿੰਡ ਦੀ ਬਾਹਰਲੀ ਹੱਦ ਵਿੱਚ ਰਹਿੰਦੇ ਅਤੇ ਹੋਰ ਸ਼ਿਲਪੀ ਤੇ ਸੇਪੀਦਾਰ ਦੂਸਰੀ ਗੁੱਠ ਵਿੱਚ ਰਹਿੰਦੇ ਸਨ, ਬਾਲਮੀਕੀਆਂ ਦੀਆਂ ਠੱਠੀਆਂ ਵੱਖਰੀਆਂ ਸਨ। ਲੱਗਭਗ 47 ਦੀ ਵੰਡ ਤੱਕ ਮੁਗੋਵਾਲ ਦੀ ਇਹ ਹੀ ਤਸਵੀਰ ਸੀ, ਪਰ ਹੁਣ ਕਿੱਤਿਆਂ, ਪੈਸਾ, ਪੜ੍ਹਾਈ ਤੇ ਚੇਤਨਤਾ ਨੇ ਸਭ ਕੁਝ ਬਦਲ ਕੇ ਮੁਗੋਵਾਲ ਨੂੰ ਇੱਕ ਆਧੁਨਿਕ ਪਿੰਡ ਦੀ ਨੁਹਾਰ ਦੇ ਦਿੱਤੀ ਹੈ। ਸਭ ਜਾਤਾਂ ਆਪੋ ਵਿੱਚ ਰਚ-ਮਿਚ ਕੇ ਇੱਕ ਦੂਜੇ ਦੇ ਵੇਹੜੀਂ ਖੇਤੀਂ ਆ ਵੜੀਆਂ ਹਨ, ਪਰ ਅੱਜ ਵੀ ਮੁਗੋਵਾਲ ਦੀਆਂ ਕੁਝ ਗਲੀਆਂ ਦੇ ਨਾਂਅ ਪੁਰਾਣੇ ਹੀ ਵਜਦੇ ਹਨ, ਆਲੇ ਕੀ, ਜਾਨੇ ਕੀ ਅਤੇ ਖੜੇ ਵਾਲਿਆਂ ਦੀ। ਪੁਰਾਣੇ ਸਮਿਆਂ ਵਿੱਚ ਇਥੋਂ ਦੇ ਗੰਗਤਾਂ ਦਾ ਮੁੱਖ ਕਿੱਤਾ ਉਦੋਂ ਚਮੜਾ ਵਪਾਰ ਸੀ। ਉਹ ਨਾ ਸਿਰਫ਼ ਖੱਲਾਂ ਰੰਗਦੇ ਜਿਨ੍ਹਾਂ ਨੂੰ ਕੂੰਨਾਂ ਕਿਹਾ ਜਾਂਦਾ ਸੀ ਬਲਕਿ ਉਨ੍ਹਾਂ ਦੇ ਸਾਧੂ ਦੀਆਂ ਬਣਾਈਆਂ ਜੁੱਤੀਆਂ ਨੂੰ, ਜਿੱਥੇ ਅੱਜ ਵੀ ਲੋਕ ਯਾਦ ਕਰਦੇ ਹਨ, ਉੱਥੇ ਪਿਸ਼ੌਰੀ, ਕਾਬਲ ਤੇ ਖੁਸ਼ੀਏ ਦੇ ਬਣਾਏ ਨਾਕੂ, ਬੋਕੇ ਅਤੇ ਵਾਹੀ ਖੇਤੀ ‘ਚ ਕੰਮ ਆਉਂਦੇ ਹੋਰ ਸਾਜ਼ ਸਾਮਾਨ ਦੀਆਂ ਪੂਰੇ ਇਲਾਕੇ ‘ਚ ਧੁੰਮਾਂ ਸਨ ਅਤੇ ਘੁਮਿਆਰਾਂ ਦਾ ਦੀਵਾਨਾ, ਜਿੱਥੇ ਅਮੀਰ ਟਰਾਂਸਪੋਰਟਰ ਬਣਿਆ, ਉੱਥੇ ਉਸ ਆਪਣੀ ਚੜ੍ਹਤ ਦਾ ਵਿਖਾਵਾ ਕਰਨ ਲਈ ਚੰਗਾ ਭਲਾ ਬਣ ਚੁੱਕਾ ਆਪਣਾ ਮਕਾਨ ਢੁਆਹ ਕੇ ਦੁਬਾਰਾ ਅਜਿਹਾ ਆਲੀਸ਼ਾਨ ਬਣਾਇਆ ਕਿ ਕਈ ਲੋਕ ਮੁਗੋਵਾਲ ਸਿਰਫ਼ ਉਸ ਦਾ ਘਰ ਵੇਖਣ ਹੀ ਆਉਂਦੇ। ਅੱਜ ਸਭ ਕੁਝ ਖੰਡਰਾਤ ਹੈ, ਪਰ ਗੁਰੂ ਨਾਨਕ ਨੂੰ ਹੀ ਇਸ਼ਟ ਮੰਨਦੇ ਇਨ੍ਹਾਂ ਘੁਮਿਆਰਾਂ ਦੇ ਇੱਕ ਸੰਤ ਸਿੰਘ ਦੀ ਅੰਮ੍ਰਿਤਸਰ ਰਹਿੰਦੀ ਔਲਾਦ ਨੇ ਆਪਣੇ ਮਹਿਲਨੁਮਾ ਮਕਾਨ ਨੂੰ ਸਿਰਫ਼ ਗੁਰੂ ਨਾਨਕ ਠਾਠ ਕਾਇਮ ਕਰਨ ਲਈ ਹੀ ਦਾਨ ਕਰ ਦਿੱਤਾ। ਬਹੁਤਾ ਕਰਕੇ ਇੱਥੋਂ ਦੇ ਜੁਲਾਹੇ ਚੋਸੇ ਹੀ ਬੁਣਦੇ ਸਨ, ਪਰ ਸ਼ਿਵ ਸਿੰਘ ਦੀਆਂ ਉਣੀਆਂ ਗਰਮ ਚਾਦਰਾਂ ਦਾ ਕੋਈ ਸਾਨੀ ਨਹੀਂ ਸੀ। ਪ੍ਰੀਤਮ ਸਿੰਘ ਹਕੀਮ ਪਿੰਡ ‘ਚ ਦੇਸੀ ਉਪਚਾਰ ਕਰਦਾ, ਸੁਰੇੜੇ ਢੋਲ-ਵਾਜਾ ਵਜਾਉਂਦੇ ਅਤੇ ਮਰਾਸੀਆਂ ਦਾ ਰੋਤੂ ਚੌਕੀਦਾਰਾ ਕਰਦਾ। ਤਰਖਾਣਾ ਦੇ ਮੀਤ, ਸਵਰਨ ਦੇ ਬਣਾਏ ਗੱਡੇ-ਰੱਥ ਅਤੇ ਲੱਕੜ ਦੇ ਹੋਰ ਕੰਮਾਂ ਦਾ ਇਲਾਕੇ ‘ਚ ਕੋਈ ਮੁਕਾਬਲਾ ਨਾ ਕਰ ਸਕਦਾ, ਉੱਥੇ ਆਦਿਧਰਮ ਮੰਡਲ ‘ਚ ਮਨੁੱਖਤਾ ਲਈ ਜੂਝਦੇ ਰਹੇ ਪੁੰਨੂ ਰਾਮ, ਹਰਨਾਮ ਦਾਸ ਅਤੇ ਸੰਤਾ ਫ਼ੌਜੀ ਵੀ ਚਰਚਿਤ ਬੰਦੇ ਸਨ।
ਪੰਜਾਬ ਦੇ ਹਰ ਪਿੰਡ ਦਾ ਆਪਣਾ ਵੱਖਰਾ ਸੁਭਾਅ ਤੇ ਸ਼ਖ਼ਸੀਅਤ ਹੈ। ਕਿਸੇ ਦੇ ਗੱਭਰੂ ਬੜੇ ਬਾਂਕੇ ਨੇ ਤੇ ਕਈਆਂ ਦੀ ਗੋਰੀਆਂ ਦੀ ਝਾਲ ਨਹੀਂ ਝੱਲੀ ਜਾਂਦੀ। ਕੋਈ ਖੇਡੀ ਮੱਲੀ ਤੇ ਕੋਈ ਲੜਾਕੇਪਨ ‘ਚ ਮਸ਼ਹੂਰ ਪਰ ਮੂਗੋਵਾਲ ਬਹੁਤ ਹੀ ਬਾਂਕੇ ਬਲਦ ਰੱਖਣ ਵਾਲਿਆਂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਇਥੋਂ ਦੀਆਂ ਨਾ ਸਿਰਫ਼ ਬੈਲ ਗੱਡੀਆਂ ਹੀ ਪ੍ਰਸਿੱਧ ਹਨ ਬਲਕਿ ਪੁਰਾਣੇ ਸਮਿਆਂ ਵਿੱਚ ਵਿਆਹ ਸ਼ਾਦੀਆਂ ਲਈ ਇਥੋਂ ਦੇ ਬਲਦ ਰੱਥਾਂ ਨੇ ਪੂਰੇ ਦੁਆਬੇ ‘ਚ ਧੁੰਮਾਂ ਮਚਾਈਆਂ ਹੋਈਆਂ ਸਨ । ਭੋਲਾ ਸਿੰਘ ਕੋਲ ਤਾਂ ਵੱਡੇ ਚਾਰ ਪਹੀਆਂ ਵਾਲਾ ਰੱਥ ਹੁੰਦਾ ਸੀ ਜਿਸ ਨੂੰ ਮਾੜੇ ਧੀੜੇ ਬਲਦ ਤਾਂ ਖਾਲੀ ਵੀ ਨਹੀਂ ਸੀ ਖਿੱਚ ਸਕਦੇ। ਉਹ ਆਪਣੇ ਤਕੜੇ ਬਲਦਾਂ ਨਾਲ ਸੌ-ਸੌ ਕੋਹ ਦੂਰ ਰੁੜਕਾ ਬੁਢਾਲੇ ਤੱਕ ਵਿਆਹ ਸ਼ਾਦੀਆਂ ਗਾਹ ਆਉਂਦਾ ਸੀ। ਮੁਗੋਵਾਲ ਨੂੰ ਦੇਸੀ ਅੰਬਾਂ ਦੇ ਸੁਪ੍ਰਸਿੱਧ ਪਿੰਡ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਤੱਕ ਦੇ ਵਪਾਰੀ ਇੱਥੇ ਅੰਬ ਖਰੀਦਣ ਆਉਂਦੇ ਸਨ। ਇੱਥੋਂ ਦੇ ਦੇੜ੍ਹਾਂ ਵਾਲੇ ਅੰਬ ਤਾਂ ਪੰਜ ਸੇਰਾਂ ਦੇ ਪੰਜ ਹੀ ਚੜ੍ਹਦੇ ਸਨ, ਉੱਥੇ ਆਲੋਕਿਆਂ ਦੇ ਖੇਤਾਂ ਵਿੱਚ ਇੱਕ ਅੰਬ ਅਜਿਹਾ ਵੀ ਸੀ ਜਿਸ ਨੂੰ ਇੱਕ ਤਣਾ ਹੋਣ ਦੇ ਬਾਵਜੂਦ ਤਿੰਨ ਕਿਸਮ ਦੇ ਅੰਬ ਲੱਗ ਸਕਦੇ ਸਨ, ਸੰਧੂਰੀ, ਕਾਲਾ ਤੇ ਚਿੱਟਾ। ਲੱਡੂ, ਖੋਪਾ, ਕਿਰਲਾ, ਡੱਲੀ, ਬੰਬੇਈਆ, ਸੌਂਫੀਆਂ, ਜੁਵੈਣੀ, ਕਾਲਾ, ਚੌਸਾ ਅਤੇ ਸਫੈਦਾ ਵੀ ਇੱਥੋਂ ਦੀਆਂ ਮਸ਼ਹੂਰ ਕਿਸਮਾਂ ਸਨ। ਬਿਰਧ ਪੁਰਾਣੇ ਹੋ ਚੁੱਕੇ ਅੰਬਾਂ ਦੇ ਵੱਡੇ ਰੁੱਖ ਅੱਜ ਵੀ ਤਵਾਰੀਖੀ ਗੱਲਾਂ ਦੀ ਸ਼ਾਹਦੀ ਭਰਦੇ ਹਨ।
ਰਹੀ ਗੱਲ ਬੰਦਿਆਂ ਦੀ ਜੋ ਇੱਥੋਂ ਦਾ ਕਰਤਾਰਾ ਰਸ ਦੀ ਪੂਰੀ ਚਾਟੀ ‘ਕੱਲਾ ਹੀ ਡੀਕ ਜਾਂਦਾ ਸੀ ਤਾਂ ਢਾਈ ਫੁੱਟਾ ਗੰਗਾ ਕੱਲਾ ਕਹਿਰਾ ਹੀ ਚੌਲਾਂ ਦੀ ਵੱਡੀ ਪਰਾਂਤ ਛਕ ਜਾਂਦਾ ਸੀ। ਵਰਿਆਮਾ ਜੱਟ ਸਾਰਾ ਸਾਰਾ ਦਿਨ ਸਿੰਚਾਈ ਲਈ ਚੋਅ ਕੰਢੇ, ਢੀਂਗਲੀ ਚਲਾਉਂਦਾ ਰਹਿੰਦਾ ਸੀ। ਤਕੜਾ ਉਹ ਐਨਾ ਸੀ ਕਿ ਰਸ ਵਾਲਾ ਵੱਡਾ ਕੜਾਹਾ ਉਹ ਇਕੋ ਹੱਥ ਨਾਲ ਘੁਮਾ ਕੇ ਵੀਹ ਕਰਮਾਂ ਦੁਰ ਵਗਾਹ ਮਾਰਦਾ ਸੀ। ਦਲੇਲਕਿਆਂ ਦਾ ਗੰਗਾ ਸਹੁੰ ਇਕੱਲਾ ਹੀ ਗੱਡਾ ਚੁੱਕਦੇ ਵਕਤ ਭੀਮਸੈਨ ਦੀ ਔਲਾਦ ਜਾਪਦਾ ਹੁੰਦਾ ਸੀ। ਉਸ ਦੁਆਰਾ ਦਸ ਕੁ ਮਣ ਦੇ ਚੁੱਕੇ ਜਾਣ ਵਾਲੇ ਮੁਦਗਰ ਦੇ ਵੱਟੇ ਅਜੇ ਵੀ ਮੁਗੋਵਾਲ ‘ਚ ਵੇਖੇ ਜਾ ਸਕਦੇ ਹਨ। ਭਲਵਾਨੀ ਵਿੱਚ ਜੱਗਾ ਜੱਟ ਪੂਰੇ ਇਲਾਕੇ ‘ਚ ਛਾਇਆ ਹੋਇਆ ਸੀ, ਉੱਥੇ ਵੇਲੇ ਦੀ ਆਧੁਨਿਕ ਖੇਡ ਫੁੱਟਬਾਲ ਵਿੱਚ ਬਲਦੇਵ ਸਿੰਘ ਦਾ ਵੱਡੇ ਰੌਲਿਆਂ ਤੱਕ ਕੋਈ ਸਾਨੀ ਨਹੀਂ ਸੀ ਪੈਦਾ ਹੋ ਸਕਿਆ। ਇਸ ਪਿੰਡ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਇਥੇ ਕਈ ਬੰਦਿਆਂ/ਘਰਾਂ ਦੀਆਂ ਅੱਲਾਂ ਬਹੁਤ ਪ੍ਰਚੱਲਤ ਸਨ। ਉਂਜ ਤਾਂ ਕਿਸੇ ਵੱਡੇ ਪਿੰਡ ਵਿੱਚ ਅੱਲ ਦੇ ਸਹਾਰੇ ਹੀ ਇਕੋ ਨਾਂਅ ਦੇ ਬੰਦਿਆਂ/ਪਰਿਵਾਰਾਂ ਵਿੱਚ ਅਸਲ ਟਿਕਾਣੇ ਨੂੰ ਸੌਖਿਆਂ ਹੀ ਲੱਭਿਆ ਜਾ ਸਕਦਾ ਹੈ ਪਰ ਕਈ ਸ਼ੁਗਲੋ-ਸ਼ਗਲੀ ਖਾਸ ਕਾਰਨਾਂ ਕਰਕੇ ਪਈਆਂ ਅੱਲਾਂ ਲੁਤਫ ਵੀ ਪ੍ਰਦਾਨ ਕਰਦੀਆਂ ਰਹਿੰਦੀਆਂ ਸਨ। ਇਸ ਪਿੰਡ ਦੇ ਸੰਘਾ ਗੋਤੀਆਂ ਦੀਆਂ ਕੁਝ ਕੁ ਅੱਲਾਂ ਇਵੇਂ ਹਨ-ਗਰਬਾ ਸਹੁੰ ਕੇ ਸੰਘੇ, ਆਲੇ ਕੇ ਸੰਘੇ, ਖ਼ਜ਼ਾਨੇ ਕੇ ਸੰਘੇ, ਖੜਕ ਸਹੁੰ ਕੇ ਸੰਘੇ, ਸੰਘੇ ਅਗੜ ਦੇ, ਹਰੀ ਸਿੰਘ ਕੇ ਸੰਘੇ ਅਤੇ ਗਣੇਸ਼ੀ ਦੇ ਸੰਘੇ ਆਦਿ ਉੱਥੇ ਕੁਝ ਕੁ ਪਰਿਵਾਰਿਕ ਅੱਲਾਂ ਇਵੇਂ ਹਨ- ਵੱਢ ਹੋਣੇ, ਮਧਰੇ ਦੇ, ਮੁਗ਼ਲਾਂ ਦੇ, ਕਾਲੇਕੇ ਅਤੇ ਧੋਤੀ ਚੁੱਕ ਤੋਂ ਬਿਨਾਂ ਨਿੱਜੀ ਅੱਲਾਂ-ਪਿਆਰਾ, ਖਾੜਕੂ ਦਾ, ਕਨੇਡੀਅਨਦਾ, ਲਹਿਣੇ ਦੋਦਰ ਸਾਈਕਲ ਵਾਲਾ, ਨਲਕਿਆਂ ਵਾਲਾ, ਬਜਾਜੀ ਵਾਲਾ, ਛੇਤਰਿਆ ਫੋਟੋ ਕੈਲੋ ਵੈਲੀ, ਕੈਲੋਂ ਛੜਾ ਤੇ ਕੈਲੋਂ ਘੱਟ ਆਦਿ ਕੁਝ ਕੁ ਹੋਰ ਨਿੱਜੀ ਅੱਲਾਂ ਸਨ। ਇਹ ਐਲਾਂ ਤੇ ਵਿਸ਼ੇਸ਼ ਖਿਤਾਬੀ ਨਾਂਅ ਸਿਰਫ਼ ਮਨੁੱਖਾਂ ਤੱਕ ਹੀ ਸੀਮਤ ਨਹੀਂ ਸਨ ਬਲਕਿ ਭਈ ਖੇਤ ਬੰਨਿਆਂ ਅਤੇ ਰਾਹਾਂ ਦੀਆਂ ਵੀ ਵਿਸ਼ੇਸ਼ ਸਥਿਤੀਆਂ ਕਾਰਨ ਅੱਲਾ ਪਈਆਂ ਫੋਟੋਆਂ ਸਨ ਜਿਵੇਂ ਜਾਮਣ ਵਾਲੇ, ਤੇਜੇ ਵਾਲੇ ਰਾਹ, ਮੋਢਿਆਂ ਦੇ ਰਾਹ, ਕਾਸ਼ੀਆਣੀ, ਫੋਟੋਆਂ ਦਾ ਰਾਹ (ਜ਼ਮੀਨ ਕਰਤੀ ਸੀ), ਸਿੱਖਾਂ ਵਾਲਾ, ਖੇੜੈ ਵਾਲਾ, ਬਾਗਾਂ ਵਾਲਾ ਅਤੇ ਦੁਆਰੀਆਂ ਵਾਲਾ (ਇਥੋਂ ਦੇ ਖੇਤ ਚੌੜਾਈ ‘ਚ ਘੱਟ ਪਰ ਲੰਬੂਤਰੇ ਵੱਧ ਸਨ)
ਮੁਗੋਵਾਲ ਦੀ ਇੱਕ ਹੋਰ ਵਿਸ਼ੇਸ਼ਤਾ ਇੱਥੋਂ ਦੀ ਜ਼ੈਲਦਾਰੀ ਸੀ। ਆਪਣੇ ਹਿੱਤਾਂ ਦੀ ਰੱਖਿਆ ਅਤੇ ਵਿਰੋਧੀ ਸਿਆਸੀ ਸਰਗਰਮੀਆਂ ਉੱਤੇ ਨਿਗ੍ਹਾ ਰੱਖਣ ਲਈ ਸੰਨ 1870 ਨੂੰ ਅੰਗਰੇਜ਼ ਸਰਕਾਰ ਨੇ ਜ਼ੈਲਾਂ ਬਣਾਈਆਂ ਸਨ। ਵੇਲੇ ਦੇ ਹੁਸ਼ਿਆਰਪੁਰ ਜ਼ਿਲੇ ਵਿੱਚ ਉਸ > 74 ਜ਼ੈਲਾਂ ਨਿਯੁਕਤ ਹੋਈਆਂ ਅਤੇ ਮੁਗੋਵਾਲ ਜ਼ੈਲ ਵਿੱਚ 28 ਪਿੰਡ ਸਨ। ਪਹਿਲਾਂ ਫੈਡਦਾਰ ਪੱਤੀ ਆਲਾ ਦਾ ਪੁੰਨੂ ਰਾਮ ਸੀ। ਪੁੱਤਰ ਵਿਹੂਣੇ ਇਸ ਪੁੰਨੂ ਨੇ ਕਰਤਾਰ ਚੰਦ ਨੂੰ ਗੋਦ ਲਿਆ ਹੋਇਆ ਸੀ। ਇਹ ਕਰਤਾਰ ਚੰਦ ਜੋ ਪੁੰਨੂੰ ਦੀ ਮੌਤ ਵੇਲੇ ਥਾਣੇਦਾਰ ਲੱਗਾ। ਹੋਇਆ ਸੀ, ਨੇ ਜ਼ੈਲਦਾਰੀ ਖਾਤਿਰ ਠਾਣੇਦਾਰੀ ਹੀ ਛੱਡ ਦਿੱਤੀ ਸੀ ਜੋ ਕਿ ਸਮੁੱਚੇ ਪੰਜਾਬ ਵਿੱਚ ਵਾਪਰੀ ਇੱਕ ਅਲੋਕਾਰੀ ਘਟਨਾ ਸੀ ਪਰ ਇਸ ਤੋਂ ਵੱਡੀ ਗੱਲ ਇਹ ਸੀ ਕਿ ਪੰਜਾਬ ਵੇ ਹੀ ਸਮੁੱਚੇ ਜ਼ੈਲਦਾਰਾਂ ਦੇ ਨਿਸਬਤਨ ਨਾ ਸਿਰਫ਼ ਲੋਕ ਪੱਖੀ ਹੀ ਸੀ ਬਲਕਿ ਦੇਸ਼ ਭਗਤਾਂ ਦੀ ਵੀ ਚੋਰੀ ਛੁਪੇ ਮਦਦ ਕਰ ਦਿੰਦਾ ਸੀ। ਇਲਾਕੇ ਦੇ ਜ਼ੈਲਦਾਰ ਭਾਵੇਂ ਇਸ ਨੂੰ ਪਸੰਦ ਨਾ ਕਰਦੇ ਹੋਣ ਪਰ ਇਸੇ ਕਾਰਨ ਦੇਸ਼ ਭਗਤ ਬੱਬਰ ਅਕਾਲੀਆਂ ਨੇ ਸੈਦੋ ਪੱਟੀ (ਬਸੀ ਕਲਾਂ) ਦੇ ਜ਼ੈਲਦਾਰ ਜਹੂਰ ਖਾਨ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਲਾਕੇ ਦੇ ਜ਼ੈਲਦਾਰਾਂ ਦੀ ਗੁਪਤ ਮੀਟਿੰਗ ‘ਤੇ ਬੋਲਿਆ ਜਾਣ ਵਾਲਾ ਜਾਨ ਲੇਵਾ ਹੱਲਾ ਮੁਲਤਵੀ ਕਰ ਦਿੱਤਾ ਸੀ ਜਦ ਮਾਹਿਲਪੁਰੀਏ ਗਦਰੀ ਹਰਜਾਪ ਸਿੰਘ ਰਾਹੀਂ ਉਨ੍ਹਾਂ ਨੂੰ ਕਨਸੋਅ ਮਿਲੀ ਸੀ ਕਿ ਜ਼ੈਲਦਾਰਾਂ ਦੀ ਮੀਟਿੰਗ ‘ਚ ਜੰਡੋਲੀ ਦਾ ਅੱਖੜ ਜ਼ੈਲਦਾਰ ਕਰਤਾਰ ਚੰਦ ਨਹੀਂ ਬਲਕਿ ਮੂਗੋਵਾਲੀਆ ਜ਼ੈਲਦਾਰ ਕਰਤਾਰ ਚੰਦ ਸ਼ਾਮਿਲ ਹੈ। ਸੰਨ 1938 ‘ਚ ਹੋਈਆਂ ਡਿਸਟ੍ਰਿਕਟ ਕਮੇਟੀ ਦੀਆਂ ਚੋਣਾਂ ਵਿੱਚ ਵੀ ਇਸ ਨੇ ਦੇਸ਼ ਭਗਤਾਂ ਦੇ ਹੱਕ ਵਿੱਚ ਬੈਠ ਕੇ ਨਾਮਣਾ ਖੱਟਿਆ ਸੀ ਅਤੇ ਜਦ ਅੰਗਰੇਜ਼ਾਂ ਇਸ ਦੀ ਜ਼ੈਲਦਾਰੀ ਖੋਹ ਲਈ ਤਾਂ ਦੇਸ਼ ਭਗਤਾਂ ਦੇ ਗੁਜ਼ਾਰੇ ਲਈ ਖੜੀ ਕੀਤੀ ਗਈ ਦੀ ਹੁਸ਼ਿਆਰਪੁਰ ਐਕਸਪ੍ਰੈਸ ਟਰਾਂਸਪੋਰਟ ਕੰਪਨੀ ਦਾ ਇਸ ਨੂੰ ਪਹਿਲਾ ਮੈਨੇਜਰ ਥਾਪਿਆ ਗਿਆ ਪਰ ਵੱਡੀ ਘਟਨਾ ਜੋ ਘਟੀ ਉਹ ਇਹ ਸੀ ਕਿ ਅੰਗਰੇਜ਼ਾਂ ਨੇ ਪੂਰੇ ਮੁਗੋਵਾਲ ਨਾਲ ਹੀ ਖਾਰ ਖਾਂਦਿਆਂ ਜਦ ਜ਼ੈਲਦਾਰੀ ਹੀ ਇੱਥੋਂ ਸ਼ਿਫਟ ਕਰ ਦਿੱਤੀ ਤਾਂ ਲੋਕਾਂ ਜਾਤ ਬਰਾਦਰੀਆਂ ਤੱਕ ਦੇ ਜ਼ੈਲਦਾਰ ਥਾਪ ਦਿੱਤੇ। ਇਹ ਵੀ ਕੋਈ ਐਵੇਂ ਕੈਵੇਂ ਬੰਦੇ ਨਹੀਂ ਸਨ ਪਿੰਡ ਤੇ ਹੋਰਨੀਂ ਪਿੰਡੀਂ ਵੱਸਦੀਆਂ ਆਪਣੀਆਂ ਬਰਾਦਰੀਆਂ ਦੇ ਵੀ ਮੋਹਤਬਰ ਸਨ। ਉਸ ਸਮੇਂ ਮੁਗੋਵਾਲ ਜ਼ੈਲਦਾਰਾਂ ਦੇ ਪਿੰਡ ਦੇ ਤੌਰ ‘ਤੇ ਜਾਣਿਆ ਜਾਣ ਲੱਗਾ ਜਿਵੇਂ ਵਾਲਮੀਕੀਆਂ ਦਾ ਜ਼ੈਲਦਾਰ ਸੀ ਬਾਜ਼ ਬਾਲਮੀਕੀਆ, ਝੀਰਾਂ ਦਾ ਕਾਮਰੇਡ ਭਜਨਾ,ਨਾਈਆਂ ਦਾ ਰੱਖਾ ਅਤੇ ਮਰਾਸੀਆਂ ਦਾ ਰੋੜੂ ਆਦਿ।
ਇਥੇ ਸਕੂਲ ਬਣਿਆਂ ਵੀ ਡੇਢ ਕੁ ਸਦੀ ਹੋ ਚੱਲੀ ਹੈ ਜਦ ਕਿ ਲੋਕ ਧਰਮਸ਼ਾਲਾ-ਮਸੀਤੀਂ ਪੜ੍ਹਦੇ ਹੁੰਦੇ ਸਨ। ਇਸ ਨੂੰ ਚਾਲੂ ਕਰਨ ਵਾਲਾ ਮਹੱਸਤੀ ਦੀ ਧਰਮ ਸਭਾ ਵਾਲਾ ਬਾਵਾ ਨਾਂਗਾ ਸਾਧ ਸੀ ਜਿਸ ਨੇ ਆਪਣਾ ਭੱਠਾ ਲਾ ਕੇ ਇਸ ਦੀ ਤਾਮੀਰ ਸਭਾ ਈਲਾ ਲਾਗਲੇ ਪਿੰਡ ਚੱਕ ਨਾਥੀ ਲਗਵਾਇਆ ਉਸ ਦਾ ਕੰਢੀ ਦੇ ਇਲਾਕੇ ਦਾ ਡੂੰਘਾ ਪੱਕਾ ਖੂਹ ਅਜੇ ਵੀ ਕਾਰਆਮਦ ਹਾਲਤ ਵਿੱਚ ਖੜਾ ਹੈ। ਮਹੱਸਤੀ ਜਿਸ ਦਾ ਨਾਂਅ ਪਹਿਲਾਂ ਮਹਾਂਸਤੀ ਸੀ, ਦੀ ਗੱਲ ਤੁਰ ਪਈ ਆ ਤਾਂ ਕਈ ਲੋਕ ਭਾਵੇਂ ਇਸ ਨੂੰ ਮੰਗੋ ਦੀ ਸਮਾਧ ਮੱਸਦੇ ਹਨ ਅਤੇ ਕਈਆਂ ਦਾ ਵਿਚਾਰ ਹੈ ਕਿ ਸਕਰੂਲੀ ਤੋਂ ਬਾਬਾ ਭਰੋ ਮਾਈ ਸ਼ਕਰੋ ਤੇ ਮਾਈ ਮੰਗੋ ਦੀਆਂ ਯਾਦਗਾਰਾਂ ਤੋਂ ਮਿੱਟੀ ਲਿਆ ਕੇ ਇਸ ਨੂੰ ਕਾਇਮ ਕੀਤਾ ਗਿਆ ਪਰ ਬਹੁਤਿਆਂ ਦਾ ਕਹਿਣਾ ਹੈ ਕਿ ਜਦ ਆਪਣੇ ਮਤਰੇਏ ਭਰਾ ਦੀ ਪਹਾੜ ਤੋਂ ਵਿਆਹ ਕੇ ਲਿਆਂਦੀ ਚੰਚਲ ਪਰ ਬਹੁਤ ਹੀ ਖੂਬਸੂਰਤ ਕੰਨਿਆ ਆਪਣੀ ਮਤਰੇਈ ਸੱਸ ਅਤੇ ਹੋਰਨਾਂ ਦੇ ਜ਼ੋਰ ਦੇਣ ਉੱਤੇ ਵੀ ਕਿਸੇ ਵੀ ਹੋਰ ਦੇ ਲੜ ਲੱਗਣ ਤੋਂ ਅਜਿਹੀ ਇਨਕਾਰੀ ਹੋਈ ਕਿ ਪਤੀ ਦੇ ਵਿਯੋਗ ‘ਚ ਆਪਦੇ ਪ੍ਰਾਣ ਤਿਆਗ ਦਿੱਤੇ, ਪਰ ਕਈਆਂ ਦਾ ਮੱਤ ਹੈ ਕਿ ਮੌਜੂਦਾ ਮਹੱਸਤੀ ਦੀ ਜਗਾ ਸੰਘਣੀਆਂ ਝਾੜੀਆਂ ਵਿੱਚ ਜਿੱਥੇ ਪਤੀ ਦੀ ਲਾਸ਼ ਮਿਲੀ ਉਹ ਆਪਣੀ ਇੱਜ਼ਤ ਆਬਰੂ ਦੀ ਅਣਖ ਰੱਖਦੀ ਹੋਈ ਆਪਣੇ ਹਮਦਰਦਾਂ ਦੀ ਮਦਦ ਨਾਲ ਜਦ ਸਤੀ ਹੋ ਗਈ ਤਾਂ ਪਿੰਡ ਦੀਆਂ ਧੀਆਂ ਧਿਆਣੀਆਂ ਨੇ ਉਸ ਨੂੰ ਮਹਾਂਸਤੀ ਦਾ ਨਾਂਅ ਦੇ ਕੇ ਹਰ ਸਾਲ ਉੱਥੇ ਧਰਮ-ਕਰਮ ਕਰਨਾ ਸ਼ੁਰੂ ਕਰ ਦਿੱਤਾ। ਕਦੇ ਸਾਰੇ ਮੁਗੋਵਾਲ ਦੀ ਇਹੀ ਇੱਕ ਕੇਂਦਰੀ ਧਰਮੀ ਜਗ੍ਹਾ ਸੀ ਜਿੱਥੇ ਸਾਲ ‘ਚ ਇੱਕ ਵਾਰ ਇਲਾਕੇ ਦੇ ਸੰਘੇ ਖਾਸ ਕਰਕੇ ਵਿਆਹੀਆਂ ਵਰੀਆਂ ਕੁੜੀਆਂ ਜੁੜਦੀਆਂ ਪਰ ਅੱਜ ਹਰ ਗੋਤ ਬਰਾਦਰੀ ਨੇ ਉਸ ਦੇ ਲਾਗੇ ਚਾਗੇ ਆਪਣੇ ਆਪਣੇ ਜਠੇਰੇ ਇਹ ਪ੍ਰਮਾਣਿਤ ਕਰਨ ਲਈ ਬਣਾ ਲਏ ਹਨ ਜਿਵੇਂ ਕਿ ਉਹ ਮੁਗੋਵਾਲ ਦੇ ਮੂਲ ਨਿਵਾਸੀ ਹੋਣ। ਇਹੀ ਕਾਰਨ ਹੈ ਕਿ ਅੱਜ ਮੁਗੋਵਾਲ ਨੂੰ ਜਠੇਰਿਆਂ ਦਾ ਪਿੰਡ ਵੀ ਕਿਹਾ ਜਾਣ ਲੱਗ ਪਿਆ ਹੈ। ਇਹ ਨਹੀਂ ਇੱਥੋਂ ਦੇ ਲੋਕਾਂ ਤਾਂ ਹੁਣ ਆਪਣੇ ਦਿਨ ਵਾਰ ਵੀ ਵੰਡ ਲਏ ਹਨ ਅਤੇ ਹਰ ਇੱਕ ਦਾ ਅਡੋ ਅੱਡਰਾ ਧਰਮ ਅਸਕਾਨ ਵੀ ਹੈ ਜਿਸ ਨੇ ਮੁਗੋਵਾਲ ਨੂੰ ਪਾਟੋ-ਧਾੜ ਜਿਹਾ ਕਰ ਦਿੱਤਾ ਹੈ ਤੇ ਇਸ ਸਾਰੇ ਨੂੰ ਕੁਝ ਅਖੌਤੀ ਡੇਰਿਆਂ ਦੇ ਸੰਸਥਾਪਕ ਵੀ ਹਵਾ ਦਿੰਦੇ ਰਹਿੰਦੇ ਹਨ। ਪੁਰਾਣੀਆਂ ਇਕਮੁੱਠਤਾ ਵਾਲੀਆਂ ਗੱਲਾਂ ਤਾਂ ਭਾਵੇਂ ਹੁਣ ਨਹੀਂ ਰਹੀਆਂ ਪਰ ਸੰਨ 1949 ਤੱਕ ਸੇਠ ਰਾਮ ਕਿਸ਼ਨ ਦੁਆਰਾ ਪਿੰਡ ਵਾਸੀਆਂ ਨਾਲ ਰਲ ਕੇ ਪੁਆਈ ਜਾਂਦੀ ਰਾਸ ਲੀਲਾ ਨੂੰ ਬਜ਼ੁਰਗ ਲੋਕ ਅੱਜ ਵੀ ਯਾਦ ਕਰਦੇ ਹਨ ਅਤੇ ਸੰਨ 1943 ਵਿੱਚ ਅਮਰੀਕਾ ਤੋਂ ਪਰਤਿਆ ਲਾਭਾ ਲੁਹਾਰਾ ਸਰਮਾਏਦਾਰ ਤੌਰ ਉੱਤੇ ਨਹੀਂ ਬਲਕਿ ਪਿੰਡ ਦੇ ਮੋਹਤਬਰ ਦਾਨੀ ਸੁਭਾਅ ਦੇ ਤੌਰ ‘ਤੇ ਜਾਣਿਆ ਜਾਂਦਾ ਸੀ ਅਤੇ 1947 ਤੋਂ ਪਹਿਲਾਂ ਤੱਕ ਹੀ ਬਾਹਰਲੀ ਮੁਲਕੀਂ ਇੱਥੋਂ ਦੇ ਮੰਗੂ, ਰੱਖਾ, ਵਰਿਆਮਾ, ਜੱਗੂ, ਦੀਵਾਨ, ਚੰਨਾ, ਨਾਜ਼ਰ, ਜੱਗਾ, ਰੂਪ ਚੰਦ ਤੇ ਗੰਗਾ ਸਿੰਘ ਲੁਹਾਰ ਜਾ ਪਹੁੰਚੇ ਸਨ ਜਿਨ੍ਹਾਂ ਪਿੰਡ ਦੀ ਆਰਥਿਕਤਾ ਨੂੰ ਜਰਬਾਂ ਦੇ ਦਿੱਤੀਆਂ ਸਨ।
ਇੱਥੋਂ ਦਾ ਪੰਡਤ ਸਾਧੂ ਰਾਮ 25 ਸਾਲ ਲਗਾਤਾਰ ਪਿੰਡ ਦਾ ਸਰਪੰਚ ਰਿਹਾ। ਬ੍ਰਾਹਮਣਾਂ ਵਿਚੋਂ ਹੀ ਭਾਗਿਆ ਚੰਦਰ ਸ਼ਰਮਾ ਜਨਸੰਘੀ ਤਾਂ ਪ੍ਰਸਿੱਧ ਹੈ ਹੀ ਸੀ ਪਰ ਫੱਕਰ ਕਿਸਮ ਦਾ ਪੰਡਤ ਦੌਲਤ ਰਾਮ ਜਿਸ ਦਾ ਕਵੀ ਦੇ ਤੌਰ ‘ਤੇ ਤਖੱਲਸ ‘ਮੁਸਾਫਿਰ’ ਸੀ ਇੱਕ ਅਜਿਹਾ ਮਾਣਮੱਤਾ ਦੇਸ਼ ਭਗਤ ਹੋਇਆ ਹੈ, ਜਿਸ ਨੂੰ ਯਾਦ ਕਰਕੇ ਅੱਜ ਵੀ ਬਜ਼ੁਰਗ ਲੋਕ ਅੱਖਾਂ ਭਰ ਲੈਂਦੇ ਹਨ। ਦੇਸ਼ ਭਗਤਾਂ ਦੇ ਜਲਸਿਆਂ ਲਈ ਪਿੰਡ-ਪਿੰਡ ਘੰਟੀ ਘੜਿਆਲ ਵਜਾਉਂਦਾ ਫਿਰਦਾ ਰਿਹਾ ਇਹ ਕਵੀ ਜਦ ਘਰੇਲੂ ਜ਼ਿੰਮੇਵਾਰੀਆਂ ਨਾ ਨਿਭਾਅ ਸਕਿਆ ਤਾਂ ਘਰਦਿਆਂ ਦੇ ਮਿਹਣਿਆਂ ਤੋਂ ਆਕੀ ਹੋਇਆ ਇਹ ਘਰੋਂ ਅਜਿਹਾ ਗਿਆ ਕਿ ਮੁੜ ਪਿੰਡ ਵੀ ਜੂਹ ਨਾ ਟੱਪਿਆ, ਉੱਥੇ ਅਜ਼ਾਦੀ ਉਪਰੰਤ ਦੇਸ਼ ਭਗਤਾਂ ਦੇ ਸੁਪਨੇ ਪੂਰੇ ਨਾ ਹੁੰਦੇ ਹੋ ਕੇ ਦੂਰ ਪਹਾੜਾਂ ਜੰਗਲਾਂ ਨੂੰ ਅਜਿਹੇ ਚਾਲੇ ਪਾਏ’ ਪ੍ਰ ਸਾਧ ਹੋ ਕੇ ਕਿ ਇਲਾਕੇ ਵਿੱਚ ਉਸ ਦੇ ਮੁੜ ਦਰਸ਼ਨ ਨਾ ਹੋਏ। ਇਨ੍ਹਾਂ ਬ੍ਰਾਹਮਣਾਂ ਦਾ ਹੀ ਜਿੱਥੇ ਪੰਡਤ ਰਾਮ ਲਾਲ ਉੱਘਾ ਵਿਦਿਅਕ ਦਾਨੀ ਹੋਇਆ, ਉੱਥੇ ਸਤਪਾਲ ਕਾਲੀਏ ਨੇ ਵੀ ਵਾਇਆ ਜਨਸੰਘ ਭਾਰਤੀ ਜਨਤਾ ਪਾਰਟੀ ਦੀ ਪੈੜ ਆ ਨੱਪੀ ਹੈ। ਇੱਥੋਂ ਦਾ ਹੀ ਨੰਤ ਰਾਮ ਉੱਘਾ ਮਿਲਟਰੀ ਅਫਸਰ ਹੋ ਨਿਬੜਿਆ ਹੈ। ਵੱਡੇ ਰੌਲਿਆਂ ਤੋਂ ਪਹਿਲਾਂ ਚੌਕੀਦਾਰ ਰੈਤੂ ਮਰਾਸੀ ਦਾ ਪੁੱਤ ਹੰਸ ਰਾਜ ਉਰਫ਼ ਮੁਹੰਮਦ ਉਰਫ਼ ਸ਼ਕਤਾ ਮੁਸਲਿਮ ਲੀਗ ਦਾ ਉੱਘਾ ਆਗੂ ਸੀ ਪਰ ਜਦ ਮੁਸਲਮਾਨਾਂ ਸੰਨ 1947 ਦੇ ਖੂਨੀ ਦਿਨੀਂ ਪਾਕਿਸਤਾਨ ਨੂੰ ਪ੍ਰਸਥਾਨ ਕੀਤਾ ਤਾਂ ਮੁਗੋਵਾਲੀਆ ਦੇ ਪਲੇ ਲੋਕਾਂ ਨੇ ਤੱਤੀਆਂ ਹਵਾਵਾਂ ਦੇ ਬਾਵਜੂਦ ਕਿਸੇ ਵੀ ਮੁਸਲਮਾਨ ਨੂੰ ਆਂਚ ਨਾ ਆਉਣ ਦਿੱਤੀ। ਮੁਸਲਮਾਨਾਂ ਦੇ ਨਾਲ ਬਿਤਾਏ ਦਿਨਾਂ ਨੂੰ ਯਾਦ ਕਰਕੇ ਪਿੰਡ ਦੇ ਬਜ਼ੁਰਗ ਅੱਜ ਵੀ ਹੁਬਕੀਂ ਤੇ ਪੈਂਦੇ ਹਨ। ਜੱਟਾਂ ਦਾ ਅਮਰ ਸਿੰਘ ਨਿਡਰ, ਜਗਤ ਰਾਮ ਮਾਹਲ, ਤੇਲੂ ਰਾਮ ਸੰਘਾ ਤੇ ਦਿਆਲ, ਚੰਨਣ ਸਿੰਘ ਤੇ ਜੋਗਿੰਦਰ ਸਿੰਘ ਆਦਿ ਕਿਰਤੀ ਤੇ ਲਾਲ ਪਾਰਟੀ ਅਤੇ ਕਮਿਉਨਿਸਟਾਂ ਵਿੱਚ ਕੰਮ ਕਰਦੇ ਰਹੇ ਅਤੇ ਇਹਨਾਂ ਵਿਚੋਂ ਕੁਝ ਇਨਕਲਾਬੀ ਡਰਾਮਾ ਮੰਡਲੀ ਦੇ ਵੀ ਇਹ ਸਿਰਮੌਰ ਕਲਾਕਾਰ ਤੇ ਪ੍ਰਚਾਰਕ ਰਹੇ ਹਨ। ਕਾਮਰੇਡ ਅਮਰ ਸਿੰਘ ਨਿਡਰ ਤੇ ਬਹੁਤ ਹੀ ਖੁਸ਼ਖਤ ਉਰਦੂ ‘ਚ ਲਿਖੇ ਹੱਥ ਲਿਖਤ ਇਨਕਲਾਬੀ ਬਿਆਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਲਾਇਬ੍ਰੇਰੀ ‘ਚ ਸਾਂਭੇ ਪਏ ਹਨ। ਅਜ਼ਾਦ ਹਿੰਦ ਫੌਜ ਵਾਲੇ ਜਗਤ ਸਿੰਘ ਅਤੇ ਡਾ. ਪ੍ਰਕਾਸ਼ ਸਿੰਘ ਦਾ ਨਾਂਅ ਉੱਘੇ ਅਜ਼ਾਦੀ ਘੁਲਾਟੀਆਂ ਵਿੱਚ ਤਾਂ ਸ਼ੁਮਾਰ ਹੀ ਹੈ ਬਲਕਿ ਕਰਨਲ ਕੇਹਰ ਸਿੰਘ ਤੇ ਕੈਪਟਨ ਦਿਲਬਾਗ ਸਿੰਘ ਦਾ ਨਾਂਅ ਵੀ ਲੋਕ ਬੜੇ ਮਾਣ ਨਾਲ ਲੈਂਦੇ ਹਨ ਪਰ ਇੰਗਲੈਂਡ ਵੱਸਦਾ ਰਾਮਦਾਸੀਆਂ ਦਾ ਨਾਜ਼ਰ ਸਿੰਘ ਸੰਨ 47 ਤੋਂ ਪਹਿਲਾਂ ਦਾ ਹੀ ਉੱਘੇ ਸੀ.ਪੀ.ਐਮ. ਲੀਡਰ ਕਾ. ਸੁਰਜੀਤ ਸਿੰਘ ਦਾ ਲੰਗੋਟੀਆ ਯਾਰ ਹੀ ਨਹੀਂ ਤੁਰਿਆ ਆ ਰਿਹਾ ਬਲਕਿ ਪੁਰਾਣੇ ਵੇਲਿਆਂ ‘ਚ ਲਾਹੌਰੋਂ ਤੇ ਫਿਰ ਅੰਮ੍ਰਿਤਸਰੋਂ ਨਿਕਲਦੇ ਰਹੇ ਵੇਲੇ ਦੇ ਇਨਕਲਾਬੀ ਅਖ਼ਬਾਰ ‘ਦੇਸ਼ ਸੇਵਕ’ ‘ਚ ਵੀ ਕੰਮ ਕਰਦਾ ਰਿਹਾ ਹੈ। ਇਸ ਬਜ਼ੁਰਗ ਨੇ ਦੇਸ਼ ਸੇਵਕ ਅਖਬਾਰ ਦੇ ਦੁਬਾਰਾ ਚੰਡੀਗੜ੍ਹ ਜਨਮ ਲੈਣ ਸਮੇਂ ਉਸ ਨੂੰ ਪੱਕੇ ਪੈਰੀਂ ਖੜ੍ਹਾ ਕਰਨ ਲਈ ਬਹੁਤ ਹੀ ਵੱਡੀ ਆਰਥਿਕ ਮਦਦ ਪ੍ਰਦਾਨ ਕੀਤੀ ਹੈ। ਲੋਕਾਂ ਦੀ ਸਦਾ ਹੀ ਮਦਦ ਕਰਨ ਵਾਲੇ ਪਿੰਡ ਦੇ ਜਾਏ ਇਸ ਕਮਿਊਨਿਸਟ ਮਾਈਡਡ ਦਾ ਨਾਂਅ ਲੈਣ ਵੇਲੇ ਮੁਗੋਵਾਲੀਏ ਮਾਣ ਨਾਲ ਛਾਤੀ ਫੁਲਾ ਲੈਂਦੇ ਹਨ।
ਸਿਆਸੀ ਤੌਰ ‘ਤੇ ਇਹ ਪਿੰਡ ਪਹਿਲਾਂ ਤੋਂ ਹੀ ਵੱਖ-ਵੱਖ ਪਾਰਟੀਆਂ ਦਾ ਮਿਲਗੋਭਾ ਤੁਰਿਆ ਆ ਰਿਹਾ ਹੈ। ਸੰਨ 1943 ਵਿੱਚ ਕੰਢੀ ਤੇ ਬੀਤ ਦੇ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖ ਕੇ ਸ. ਮੰਗਲ ਸਿੰਘ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਇੱਥੋਂ ਹੀ ਇੱਕ ਮੋਰਚਾ ਵਿੱਢਿਆ ਗਿਆ ਸੀ ਉੱਥੇ ਸੰਨ 1945-46 ਵਿੱਚ ਸ੍ਰੀਮਤੀ ਸਰੋਜਨੀ ਨਾਇਡ ਨੇ ਵੀ ਇਥੇ ਹੋਈ ਇੱਕ ਵਿਸ਼ੇਸ਼ ਸਿਆਸੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਕੇ ਇਸ ਪਿੰਡ ਦੀ ਅਹਿਮੀਅਤ ਵਧਾਈ ਸੀ। ਉੱਘੇ ਮਾਰਕਸਵਾਦੀ ਵਿਦਵਾਨ ਤੇ ਚਿੰਤਕ ਡਾਕਟਰ ਭਾਗ ਸਿੰਘ ਮਖਸੂਸਪੁਰੀ ਦਾ ਇਥੇ ਇੱਕ ਭਰੋਸੇਮੰਦ ਅੱਡਾ ਤਾਂ ਸੀ ਹੀ ਬਲਕਿ ਬੱਬਰ ਅਕਾਲੀਆਂ ਤੇ ਲਾਲ ਪਾਰਟੀ ਦੀ ਮਦਦ ਕਰਨ ਵਾਲੇ ਦੇ ਤੌਰ ਉੱਤੇ ਵੀ ਇਹ ਪਿੰਡ ਜਾਣਿਆ ਜਾਂਦਾ ਸੀ। ਉੱਘੇ ਆਗੂ ਦਸੌਂਧਾ ਸਿੰਘ ਢਾਡਾ, ਦਰਸ਼ਨ ਸਿੰਘ ਕੈਨੇਡੀਅਨ ਤੇ ਜਰਨੈਲ ਮੂਲਾ ਸਿੰਘ ਬਾਹੋਵਾਲੀਏ ਦੇ ਸਾਥੀ ਵੀ ਇਥੇ ਆਉਂਦੇ ਜਾਂਦੇ ਰਹਿੰਦੇ ਸਨ ਪਰ ਗਦਰੀਆਂ ਨੇ ਕਰ ਵਿਖਾਇਆ ਹੈ, ਉਹ ਇਸ ਦੇ ਵਡੱਪਣ ਦੀ ਸਾਹਦੀ ਭਰਦਾ ਹੈ। ਅਮਰੀਕਾ ਵਿਚਲੇ ਗਦਰੀਆਂ ਦਾ ਸਾਥੀ ਬੇਸ਼ੱਕ ਵਰਨ ਥਾਂ 1945-36 ‘ਚ ਮੁਰਿਆ ਪਰ ਇਨਕਲਾਬੀ ਕਵਿਤਾਵਾਂ ਪੜ੍ਹਦੇ ਰਹਿਣ ਵਾਲੇ ਇਸ ਯੋਧੇ ਨੇ ਨਿੱਕੇ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਗਦਰੀਆਂ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਹਿੱਤ ਇਕੱਲੇ ਨੇ ਹੀ ਅਸਿਰੀ ਪ੍ਰਚਾਰ ਮੁਹਿੰਮ ਆਰੰਭੀ ਕਿ ਸ. ਗੰਗਾ ਸਿੰਘ ਲੁਹਾਰ ਨਾਂਅ ਦਾ ਇਹ ਸੂਰਮਾ ਪੂਰੇ ਇਲਾਕ ‘ਚ ਛਾ ਗਿਆ। ਗਦਰੀਆਂ ਦੇ ਮਨੁੱਖਤਾਵਾਦੀ ਸੁਨੇਹੇ ਨੂੰ ਪਿੰਡ ਦੇ ਘਰ-ਘਰ ਪਹੁੰਚਾਉਣ ਵਾਲੇ ਇਸ ਕਰਮਯੋਗੀ ਦੇ ਸੁਫਨੇ ਬੇਸ਼ੱਕ ਅਜ਼ਾਦੀ ਉਪਰੰਤ ਵੀ ਮੌਕਾਪ੍ਰਸਤ ਲੀਡਰਾਂ ਪੂਰੇ ਨਾ ਹੋਣ ਦਿੱਤੇ ਪਰ ਅਮਰੀਕਾ ਦੇ ਸੁੱਖਾਂ ਨੂੰ ਲੱਭ ਮਾਰ ਕੇ ਜੰਗੇ ਅਜ਼ਾਦੀ ‘ਚ ਹੁੰਦੇ ਇਸ ਯੋਧੇ ਨੂੰ ਲੋਕ ਇਸ ਕਰਕੇ ਵੀ ਯਾਦ ਕਰਦੇ ਹਨ ਕਿ ਇਸ ਦੀਆਂ ਕੋਸ਼ਿਸ਼ਾਂ ਸਦਕਾ ਹੀ ਮੂਗੋਵਾਲੀਆ ਨੇ ਲੱਗਭਗ 20 ਕੁ ਏਕੜ ਜ਼ਮੀਨ ਵੱਖ-ਵੱਖ ਲੋਕ ਪੱਖੀ ਅਦਾਰਿਆਂ ਸਮੇਤ ਖਾਲਸਾ ਕਾਲਜ ਮਾਹਿਲਪੁਰ ਨੂੰ ਵੀ ਦਾਨ ਕੀਤੀ ਸੀ। ਮਰਦੇ ਦਮ ਤੱਕ ਗਦਰੀਆਂ ਦੇ ਗੁਣ ਗਾਉਣ ਵਾਲੇ ਇਸ ਸਿਰੜੀ ਯੋਧੇ ਨੂੰ ਲੋਕ ਅੱਜ ਵੀ ਯਾਦ ਤਾਂ ਕਰਦੇ ਹੀ ਹਨ ਪ੍ਰੰਤੂ ਜੋ ਕੰਮ ਗਦਰੀਆਂ ਦਾ ਗਦਰੀ ਬਾਬਾ ਮੰਗੂਰਾਮ ਮੁਗੋਵਾਲੀਆ ਉਰਫ਼ ਨਿਜਾਮੂਦੀਨ ਨੇ ਕਰ ਵਿਖਾਇਆ ਉਸ ਨੇ ਨਾ ਸਿਰਫ਼ ਮੁਗੋਵਾਲ ਨੂੰ ਹੀ ਕੌਮਾਂਤਰੀ ਪ੍ਰਸਿੱਧੀ ਪ੍ਰਦਾਨ ਕੀਤੀ ਬਲਕਿ ਇਹੀ ਮੁਗੋਵਾਲ ਅਖੌਤੀ ਅਛੂਤ ਜਾਤਾਂ ਦੇ ਉਦਾਰ ਸੁਧਾਰ ਦੇ ਮੌਕੇ ਦੇ ਤੌਰ ਉੱਤੇ ਵੀ ਜਾਣਿਆ ਜਾਣ ਲੱਗਾ। ਉਸ ਦੁਆਰਾ ਮੁਗੋਵਾਲ ਦੀ ਧਰਤੀ ਤੋਂ ਦੱਬੀਆਂ ਕੁਚਲੀਆਂ ਜਾਤਾਂ ਦੇ ਹੱਕ ਵਿੱਚ ਬਜਾਏ ਨਰਸਿੰਘ ਦੀਆਂ ਨਾਦ ਗੂੰਜਾਂ ਅੱਜ ਵੀ ਮਿਹਨਤਕਸ਼ ਜਾਤਾਂ ਦਾ ਮਾਰਗ ਦਰਸ਼ਕ ਬਣੀਆਂ ਹੋਈਆਂ ਹਨ। ਸੰਨ 1909 ਨੂੰ ਅਖੌਤੀ ਸਵਰਨ ਜਾਤਾਂ ਵਲੋਂ ਇਨ੍ਹਾਂ ਨਾਲ ਕੀਤੇ ਜਾਂਦੇ ਤ੍ਰਿਸਕਾਰ ਭਰੇ ਰਵੱਈਏ ਅਤੇ ਕਾਮਾ ਬਰਾਦਰੀਆਂ ਨਾਲ ਹੁੰਦੇ ਭੇਦਭਾਵ ਦੀ ਤਿੱਖੀ ਟੀਸ ਲੈ ਕੇ ਅਮਰੀਕਾ ਪਹੁੰਚਿਆ ਇਹ 23 ਸਾਲਾ ਯੁਵਕ ਜਦ 1912-13 ਨੂੰ ਲਾਲਾ ਹਰਦਿਆਲ ਦੀ ਪ੍ਰੇਰਨਾ ਸਦਕਾ ਮੁਲਕ ਦੀ ਜੰਗੇ ਅਜ਼ਾਦੀ ਲਈ ਜੂਝ ਰਹੀ ਗਦਰ ਪਾਰਟੀ ‘ਚ ਕੁੱਦਿਆ ਤਾਂ ਪਹਿਲਾਂ-ਪਹਿਲਾਂ ਇਸ ਨੇ ਆਸਟੋਰੀਆ ਬਰਾਂਚ ‘ਚ ਡਟ ਕੇ ਕੰਮ ਕੀਤਾ ਫੇਰ ਸੋਹਣ ਸਿੰਘ ਭਕਨਾ ਨਾਲ ਮਿਲ ਕੇ ਬਰਾਇਡ ਲੇਵਲ, ਲਿਨਟਨ ਅਤੇ ਵਾਨਾ ਵਿਖੇ ਗਦਰ ਇਕਾਈਆਂ ਸਥਾਪਤ ਕਰਨ ‘ਚ ਮੋਹਰੀ ਰੋਲ ਹੀ ਨਹੀਂ ਨਿਭਾਇਆ ਬਲਕਿ ਯੋਰਪ ਦੇ ਸੁੱਖ ਅਰਾਮ ਆਪਣੇ ਕੰਮ ਧੰਦੇ ਅਤੇ ਪੜ੍ਹਾਈ ਤਿਆਗ ਕੇ ਗ਼ਦਰ ਪਾਰਟੀ ‘ਚ ਕੁਲਵਕਤੀ ਕੰਮ ਕਰਨ ਲੱਗੇ ਪਰ ਯੋਰਪ ਵਿੱਚ ਕਿਸੇ ਹੱਦ ਤੱਕ ਦੀ ਮਨੁੱਖੀ ਬਰਾਬਰਤਾ ਇਨ੍ਹਾਂ ਵਲੋਂ ਆਪਣੇ ਪਿੰਡੇ ਹੰਢਾਈ ਅਛੂਤ ਨਾਬਰਾਬਰੀ ਦੀ ਯਾਦ ਦੋਹਰੀ ਗੁਲਾਮੀ ਦਾ ਤਿੱਖਾ ਅਹਿਸਾਸ ਕਰਵਾ ਦਿੰਦੀ।
ਜੁਲਾਈ 1914 ਨੂੰ ਜਦ ਪਹਿਲੀ ਸੰਸਾਰ ਜੰਗ ਭੜਕੀ ਤਾਂ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੁੱਟ ਦੁਬਲਣ ਲਈ ਹੋਰ ਗ਼ਦਰੀਆਂ ਵਾਂਗ ਇਨ੍ਹਾਂ ਵੀ ਭਾਰਤ ਨੂੰ ਵਹੀਰਾਂ ਘੱਤ ਦਿੱਤੀਆਂ ਇਹ ਨਾਹਰਾ ਗੂੰਜਾਉਂਦੇ ਹੋਏ ‘ਗ਼ਦਰ ਪਾਰਟੀ ‘ਚ ਸ਼ਾਮਲ ਹੋ ਕੇ ਭਾਰਤ ਮਾਂ ਦੀਆਂ ਜ਼ੰਜ਼ੀਰਾਂ ਕੱਟੋ। ਤਨਖਾਹ-ਮੌਤ, ਇਨਾਮ ਸ਼ਹੀਦੀ, ਪੈਨਸ਼ਨ ਅਜ਼ਾਦੀ, ਯੁੱਧ ਦਾ ਖੇਤਰ ਭਾਰਤ ਅਤੇ ਇਸੇ ਯੁੱਧ ਦੇ ਖੇਤਰ ਭਾਰਤ ਨੂੰ ਉਹ ਗ਼ਦਰ ਪਾਰਟੀ ਵਲੋਂ ਪ੍ਰਬੰਧ ਕੀਤੇ ਗਏ ਅਮਰੀਕਾ ਦੇ ਮਾਲਵਾਹਕ ਜਹਾਜ਼ ਮੈਵਰਿਕ ਅਤੇ ਜਰਮਨ ਜਹਾਜ਼ ਐਲੀ ਸਰਾਨ ਰਾਹੀਂ ਹਥਿਆਰ ਅਤੇ ਇਨਕਲਾਬੀ ਸਾਹਿਤ ਲੈ ਕੇ ਆਪਦੇ ਸਿਰਲੱਥ ਜੁਝਾਰੂ ਸਾਥੀਆਂ ਹਰੀ ਸਿੰਘ ਉਸਮਾਨ ਬੱਦੋਵਾਲ, ਗੰਭੀਰ ਸਿੰਘ ਸਲਤਾਨਪੁਰ, ਹਰਚਰਨ ਦਾਸ ਰਾਏ ਪੁਰ ਫਰਾਲਾ ਅਤੇ ਹਰਨਾਮ
ਦਾਸ ਸੰਧਵਾ ਨਾਲ ਸਮੁੰਦਰ ਵਿੱਚ ਠਿੱਲ ਪਿਆ। ਇਨ੍ਹਾਂ ਜਹਾਜ਼ਾਂ ਅਤੇ ਸਾਥੀਆਂ ਦਾ ਲੀਡਰ ਥਾਪਿਆ ਗ਼ਦਰ ਪਾਰਟੀ ਵਾਲਿਆਂ ਬਾਬੂ ਮੰਗੂ ਰਾਮ ਮੂਗੋਵਾਲੀਆ ਸ੍ਰੀਮਾਨ ਨਿਜ਼ਾਮੂਦੀਨ ਦੇ ਫਰਜ਼ੀ ਨਾਂਅ ਹੇਠ। ਉਨ੍ਹਾਂ ਵਕਤਾਂ ‘ਤੋਂ ਹੀ ਇਹ ਗ਼ਦਰੀਆਂ ‘ਚ ਨਿਜ਼ਾਮੂਦੀਨ ਦੇ ਨਾਂਅ ਨਾਲ ਮਕਬੂਲ ਹੋ ਗਿਆ। ਜਦੋਂ ਇਹ ਸਕੂਰੋਹਿਲ, ਭੈਰਾਰਜ਼ ਟਾਪੂਆਂ ਤੋਂ ਹੁੰਦੇ ਹੋਏ ਜਾਵਾ ਵਿਖੇ ਪਹੁੰਚੇ ਤਾਂ ਅੰਗਰੇਜ਼ਾਂ ਦੇ ਕਾਬੂ ਆ ਗਏ। ਹਰੀ ਸਿੰਘ ਬੱਦੋਵਾਲ ਤਾਂ ਫੁਰਤੀ ਨਾਲ ਜਾ ਜੰਗਲੀਂ ਛੁਪਿਆ ਪਰ ਬਾਕੀ ਚਾਰੇ ਸੂਰਮੇ ਫੜੇ ਗਏ ਅਤੇ ਬਗਾਵਤ ਦੇ ਜੁਰਮ ਹੇਠ ਜੇਲੀ ਡੱਕ ਦਿੱਤੇ ਪਰੰਤੂ ਡੱਚ ਸਰਕਾਰ ਤੇ ਜਰਮਨ ਕੌਂਸਲ ਦੀ ਮਦਦ ਨਾਲ ਰਿਹਾਅ ਹੋ ਗਏ। ਨਿਜ਼ਾਮੂਦੀਨ ਨੂੰ ਜਰਮਨਾਂ ਨੇ ਫਿਲਪਾਈਨ ਵੱਲ ਤੋਰ ਦਿੱਤਾ ਪਰ ਤੇਜ਼ ਸਮੁੰਦਰੀ ਤੂਫ਼ਾਨ ਕਾਰਨ ਉਨ੍ਹਾਂ ਦਾ ਬਹਿਰੀ ਜਹਾਜ਼ ਸਿੰਘਾਪੁਰ ਜਾ ਲੱਗਾ ਜਿੱਥੇ ਬੇਲਾ ਸਿੰਘ ਜਿਆਣ ਅਤੇ ਭਾਗ ਸਿੰਘ ਆਦਿ ਗਦਾਰਾਂ ਦੇ ਕਾਰਨ ਅੰਗਰੇਜ਼ ਸੂਹੀਆਂ ਨੇ ਗ੍ਰਿਫਤਾਰ ਕਰ ਲਏ। ਮਾਰਸ਼ਲ ਨੇ ਇਨ੍ਹਾਂ ਨੂੰ ਤੋਪ ਦੇ ਮੂੰਹ ਅੱਗੇ ਬੰਨ੍ਹ ਕੇ ਗੋਲਾ ਦਾਗ ਕੇ ਖਤਮ ਕਰਨ ਦਾ ਹੁਕਮ ਸੁਣਾ ਦਿੱਤਾ ਪਰ ਇਨ੍ਹਾਂ ਨੂੰ ਸ਼ਹੀਦੀ ਪਲਾਂ ਤੋਂ ਕੁਝ ਸਮਾਂ ਪਹਿਲਾਂ ਹੀ ਇਨਕਲਾਬੀ ਯੋਧੇ ਰਾਸ ਬਿਹਾਰੀ ਬੋਸ ਨੇ ਜਰਮਨਾਂ ਦੀ ਮਦਦ ਨਾਲ ਜੇਲੋਂ ਕੱਢ ਕੇ ਮਨੀਲਾ ਭੇਜ ਦਿੱਤਾ। ਅੰਗਰੇਜ਼ਾਂ ਨੇ ਆਪਣੀ ਹੇਠੀ ਛੁਪਾਉਣ ਖਾਤਰ ਕਿਸੇ ਹੋਰ ਨੂੰ ਹੀ ਨਿਜ਼ਾਮੂਦੀਨ ਦੇ ਨਾਂਅ ਹੇਠ ਤੋਪ ਦੀ ਬਲੀ ਚਾੜ੍ਹ ਦਿੱਤਾ। ਉਸ ਗੁੰਮਨਾਮ ਸ਼ਹੀਦ ਦੀ ਯਾਦ ਇਨ੍ਹਾਂ ਆਖਰੀ ਦਮ ਤੱਕ ਆਪਦੇ ਸੀਨੇ ਲਾਈ ਰੱਖੀ। ਗੁਪਤ ਤੌਰ ਉਤੇ ਕੀਤੇ ਗਏ ਅੰਗਰੇਜ਼ਾਂ ਦੇ ਹੁਕਮ ਕਿ ਜਿੱਥੇ ਵੇਖੋ ਗੋਲੀ ਮਾਰ ਦਿਓ ਦੇ ਕਾਰਨ ਇਹ ਲੁਕ-ਛਿਪ ਕੇ ਪਾਰਟੀ ਦਾ ਕੰਮ ਕਰਦੇ ਹੋਏ ਲੱਗਭਗ ਸਾਢੇ ਤਿੰਨ ਸਾਲ ਜੰਗਲੀ ਲੋਕਾਂ ‘ਚ ਵਿੱਚਰਦੇ ਰਹੇ। ਆਦਿਵਾਸੀਆਂ ਨਾਲ ਧੁਰ ਡੂੰਘਾਈਆਂ ਤੱਕ ਗੁਜ਼ਾਰਿਆ ਲੰਮੇ ਅਰਸੇ ਵਾਲਾ ਤਜਰਬਾ ਵੀ ਮੁਗੋਵਾਲ ਦੇ ਇਸੇ ਜਾਏ ਕਿਸੇ ਪਹਿਲੇ ਪੰਜਾਬੀ ਦੇ ਹਿੱਸੇ ਆਇਆ ਸੀ ਜਿਸ ਨਾਲ ਇਨ੍ਹਾਂ ਜੰਗਲੀਆਂ ਬਾਰੇ ਲੋਕਾਂ ਵਿੱਚ ਪਾਏ ਜਾਂਦੇ ਭਰਮ ਭੁਲੇਖਿਆਂ ਨੂੰ ਦੂਰ ਕੀਤਾ। ਪ੍ਰਿੰਸ ਆਫ ਵੈਲਜ਼ ਦੇ ਮਨੀਲਾ ਦੌਰੇ ਦੌਰਾਨ ਇਨ੍ਹਾਂ ਨੂੰ ਲੱਗਭਗ 6 ਮਹੀਨੇ ਜੇਲ੍ਹ ਵਿੱਚ ਡੱਕੀ ਰੱਖਿਆ ਪਰ ਅੰਗਰੇਜ਼ ਇਹ ਪਤਾ ਨਾ ਲਾ ਸਕੇ ਕਿ ਇਹ ਉਹੀ ਨਿਜ਼ਾਮੂਦੀਨ ਉਰਫ਼ ਬਾਬੂ ਮੰਗੂ ਰਾਮ ਮੂਗੋਵਾਲੀਆਂ ਹੈ ਜੋ ਫਾਂਸੀ ਦੇ ਤਖ਼ਤੇ ਤੋਂ ਹੀ ਫਰਾਰ ਹੋ ਗਿਆ ਸੀ। 1925 ਦੇ ਸ਼ੁਰੂ ‘ਚ ਇਹ ਮਨੀਲਾ ਛੱਡ ਕੇ ਮਦੁਰਾਈ ਮਦਰਾਸ-ਬੰਬਈ-ਪੂਨਾ-ਸਿਤਾਰਾ-ਨਾਗਪੁਰ ਦਾ ਦੌਰਾ ਕਰਨ ਉਪਰੰਤ ਪਿੰਡ ਮਗੋਵਾਲ ਪਹੁੰਚੇ। ਵਤਨ ਪਰਤ 1 ਕੇ ਇਨ੍ਹਾਂ 1 ਫਿਰ ਉਹੀ ਅਛੂਤਾਂ ਦੀ ਦੁੱਭਰ ਹਾਲਤ ਵੇਖੀ ਤਾਂ ਦੇਹਰੀ ਗੁਲਾਮੀ ਦੇ ਅਹਿਸਾਸ ਨੇ ਇਨ੍ਹਾਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਇਸ ਸੰਬੰਧੀ ਲਾਲਾ ਹਰਦਿਆਲ ਦੀ ਜਵਾਬੀ ਚਿੱਠੀ ਮਿਲਣ ਉੱਤੇ ਇਹ ਅਛੂਤ ਉਦਾਰ ਲਈ ਡਟ ਕੇ ਕੰਮ ਕਰਨ ਲੱਗੇ ਅਤੇ ਡਾ. ਅੰਬੇਦਕਰ ਨਾਲ ਸਰਗਰਮ ਰਾਬਤਾ ਕਾਇਮ ਕਰ ਲਿਆ। ਜੂਨ 11-12 ਅਤੇ ਸੰਨ 1926 ਨੂੰ ਇਨ੍ਹਾਂ ਮੂਗੋਵਾਲ ਵਿੱਚ ਅੱਡ ਅੱਡ ਪਛੜੀਆਂ ਸ਼੍ਰੇਣੀਆਂ ਦੇ ਲੱਖਾਂ ਲੋਕਾਂ ਦੀ ਸ਼ਿਕਰਤ ਵਾਲੀ ਕਾਨਫਰੰਸ ਕਰਕੇ ਉਨ੍ਹਾਂ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਉਥਾਨ ਲਈ ‘ਆਦਿਧਰਮ ਮੰਡਲ’ ਦੀ ਨੀਂਹ ਰੱਖੀ। ਵੀਹਵੀਂ ਸਦੀ ਦੇ ਗੁੱਸਰੇ ਦਹਾਕੇ ਵਿੱਚ ਪੈਦਾ ਹੋਇਆ ‘ਆਦਿਧਰਮ’ ਨਾਮ ਤੋਂ ਬੇਸ਼ੱਕ ਧਰਮ ਸੀ ਪ੍ਰੰਤੂ ਵਿਵਹਾਰ ਵਿੱਚ ਇਹ ਕੇਵਲ ਧਰਮ ਨਾ ਰਹਿ ਕੇ ਇੱਕ ਸੱਭਿਆਚਾਰਿਕ ਅੰਦੋਲਨ ਹੋ ਨਿਰਤਿਆ ਜੋ ਅਸਮਾ ਨੇਤਾ ਦੇ ਸਮਾਜ ਵਿਚੋਂ ਤੂਫਾਨ ਦੀ ਤਰ੍ਹਾਂ ਉਠਿਆ। ਇਸੇ ਮੂਗੋਵਾਲ ਤੋਂ ਹੀ ਇਨ੍ਹਾਂ ਜਾਤਾਂ ਦੀਆਂ ਜਿੱਥੇ 12 ਭਖਦੀਆਂ ਮੰਗਾਂ ਲਈ ਜਿੱਥੇ ਅੰਦੋਲਨ ਦਾ ਬਿਗਲ ਵੱਜਿਆ ਉੱਥੇ ਆਦਿਧਰਮੀਆਂ ਦੇ 56 ਅਗਾਂਹਵਧੂ ਫਰਜ਼ ਮੁਕਰਰ ਕਰਕੇ ਪੁਰਾਣੇ ਪੰਜਾਬ ਸਮੇਤ ਕੁੱਝ ਰਿਆਸਤਾਂ ਤੇ ਨਾਲ ਲੱਗਦੇ ਰਾਜਾਂ ਦਾ 500 ਮੈਂਬਰੀ ਇੱਕ ਸਰਗਰਮ ਕਮੇਟੀ ਵੀ ਨੀਯਤ ਕੀਤੀ ਅਤੇ ਆਪਣਾ ਅਖ਼ਬਾਰ ਆਦਿ ਡੰਕਾ ਸ਼ੁਰੂ ਣ ਕਰਕੇ ਲਾਲ ਰੰਗ ਨੂੰ ਅਛੂਤਾਂ ਦਾ ਕੌਮੀ ਰੰਗ ਘੋਸ਼ਿਤ ਕੀਤਾ। ਜਿਥੇ ਉਨ੍ਹਾਂ 1931-32 ਦੀਆਂ ਗੋਲਮੇਜ਼ ਕਾਨਫਰੰਸਾਂ ਦੌਰਾਨ ਡਾ. ਅੰਬੇਦਕਰ ਦੀ ਡੱਟ ਕੇ ਮਦਦ ਕੀਤੀ ਉੱਥੇ ਸੰਨ 1931 ਦੀ ਜਨਗਣਨਾ ਵੇਲੇ ਜਦ ਆਦਿਧਰਮ ਗੂੰਜਿਆ ਤਾਂ ਮੁਗੋਵਾਲ ਦੇ ਇਸ ਬਾਬੇ ਦੀਆਂ ਗੂੰਜਾਂ ਚੁਫੇਰੇ ਫੈਲ ਗਈਆਂ। ਇਸ ਆਦਿਧਰਮ ਮੰਡਲ ਦੇ 1926 ਤੋਂ 1932 ਸੰਨ ਤੱਕ ਕੀਤੇ ਗਏ ਕੰਮਾਂ ਦਾ ਸਿੱਟਾ ਨਿਕਲਿਆ ਕਿ ਅਛੂਤਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਹੱਕ ਪ੍ਰਾਪਤ ਹੋ ਗਏ ਅਤੇ ਬਾਬੂ ਮੰਗੂਰਾਮ ਦੇ ਨਾਂਅ ਨਾਲ ਮੂਗੋਵਾਲ ਦੀਆਂ ਬਾਤਾਂ ਵੀ ਪੈਣ ਲੱਗੀਆਂ। ਬਾਬੂ ਜੀ ਸੰਨ 1944 ਵਿੱਚ ਆਪਣੇ ਸੱਤ ਹੋਰ ਸਾਥੀਆਂ ਨਾਲ ਐਮ.ਐਲ.ਏ. ਬਣੇ ਤਾਂ ਮੁਸਲਿਮ ਲੀਗ ਚਾਹੁੰਦੀ ਸੀ ਕਿ ਉਹ ਪਾਕਿਸਤਾਨ ਦੇ ਹੱਕ ਵਿੱਚ ਵੋਟ ਪਾਉਣ। ਸਵਰਨ ਹਿੰਦੂਆਂ ਦੁਆਰਾ ਹੁੰਦੇ ਰਹੇ ਵਿਤਕਰੇ ਨੂੰ ਵੀ ਮੁਸਲਿਮ ਲੀਗ ਵਰਤਣਾ ਚਾਹੁੰਦੀ ਸੀ ਅਤੇ ਹੋਰ ਵੀ ਕਈ ਤਰਾਂ ਦੇ ਲਾਲਚ ਮੁਸਲਮਾਨਾਂ ਬਾਬੂ ਜੀ ਨੂੰ ਦਿੱਤੇ ਪਰ ਮੁਗੋਵਾਲ ਦਾ ਇਹ ਜਾਇਆ ਵਡੇਰੇ ਹਿੱਤਾਂ ਕਾਰਨ ਉਨ੍ਹਾਂ ਦੇ ਹੱਕ ਵਿੱਚ ਨਾ ਭੁਗਤਿਆ। ਸੰਨ 1947 ਦੇ ਖੂਨੀ ਦੌਰ ਦੌਰਾਨ ਇਹ ਲਾਹੌਰ ਦੇ ਐਮ.ਐਲ.ਏ. ਹੋਸਟਲ ਵਿੱਚ ਠਹਿਰੇ ਹੋਏ ਸਨ, ਪਾਕਿਸਤਾਨ ਦੇ ਫਿਰਕੂ ਲੀਡਰਾਂ ਸਖ਼ਤ ਪਹਿਰਾ ਲੁਆ ਦਿੱਤਾ ਕਿ ਜਾਂ ਤਾਂ ਬਾਬੂ ਜੀ ਤੋਂ ਧੱਕੇ ਨਾਲ ਹੀ ਆਦਿਧਰਮ ਮੰਡਲ ਦੇ ਸੱਤ ਐਮ.ਐਲ.ਏਜ਼ ਦੇ ਲੀਡਰ ਦੇ ਤੋਰ ਉਤੇ ਪਾਕਿਸਤਾਨ ਦੇ ਹੱਕ ਵਿੱਚ ਦਸਤਖਤ ਕਰਵਾ ਲਏ ਜਾਣ ਅਤੇ ਜਾਂ ਫਿਰ ਬਚ ਕੇ ਨਾ ਨਿਕਲ ਸਕੇ, ਪ੍ਰੰਤੂ ਮੁਗੋਵਾਲ ਦਾ ਇਹ ਗ਼ਦਰੀ ਸੂਰਮਾ ਅੱਧੀ ਰਾਤੇ ਹੀ ਰੋਸ਼ਨਦਾਨ ਪੁੱਟ ਕੇ ਭੇਸ ਵਟਾ ਨੰਗੇ ਪੈਰੀਂ ਹੀ ਲਾਹੌਰੋਂ ਅੰਮ੍ਰਿਤਸਰ ਆਣ ਪੁੱਜਾ। ਤਵਾਰੀਖ ਗਵਾਹ ਹੈ ਕਿ ਜੇਕਰ ਬਾਬੂ ਮੁਗੋਵਾਲ ਪਾਕਿਸਤਾਨ ਦੇ ਢਹੇ ਚੜ੍ਹ ਕੇ ਵੋਟ ਉਨ੍ਹਾਂ ਵੱਲ ਪਾ ਦਿੰਦੇ ਤਾਂ ਸ਼ਾਇਦ ਪਾਕਿਸਤਾਨ ਦੀ ਹੱਦ ਕਿਤੇ ਹੋਰ ਹੁੰਦੀ। ਪ੍ਰੰਤੂ ਅਜ਼ਾਦ ਮੁਲਕ ਵਿੱਚ ਵੀ ਜਦ ਅਮੀਰ ਗਰੀਬ, ਜਾਤ ਪਾਤ ਤੇ ਧਰਮਾਂ ਦਾ ਇਹ ਪਾੜਾ ਖਤਮ ਨਾ ਹੋਇਆ ਤਾਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਕੇ ਸਮਾਜਵਾਦੀ ਸਮਾਜ ਉਸਾਰਨ ਦੀ ਰੀਝ ਮਨ ‘ਚ ਹੀ ਲੈ ਕੇ ਮੁਗੋਵਾਲ ਦਾ ਇਹ ਨਿਜ਼ਾਮੂਦੀਨ ਗ਼ਦਰੀ ਬੇਸ਼ੱਕ ਭਾਰਤ ਮਾਂ ਦੀ ਗੋਦ ‘ਚ ਸਮਾ ਗਿਆ ਪਰ ਹੁਣ ਜਦ ਵੀ ਹਨੇਰੀ ਰਾਤ ਬਾਅਦ ਚੜ੍ਹਦੇ ਸੂਰਜ ਦੀ ਲਾਲੀ ਮੁਗੋਵਾਲ ਉੱਤੇ ਪੈਂਦੀ ਹੈ ਤਾਂ ਉਹ ਜ਼ਰੂਰ ਹੀ ਮੁਗੋਵਾਲ ਦੇ ਇਨ੍ਹਾਂ ਕਰਮਯੋਗੀਆਂ ਨੂੰ ਨਤਮਸਤਕ ਹੁੰਦੀ ਹੋਵੇਗੀ ਜਿਨ੍ਹਾਂ ਕਾਰਨ ਇਹ ਮਾਣਮੱਤਾ ਪਿੰਡ ਅੱਜ ਵੀ ਮਾਣ ਨਾਲ ਸਿਰ ਉੱਚਾ ਕਰਕੇ ਖੜ੍ਹਾ ਹੈ।
Credit – ਵਿਜੈ ਬੰਬੇਲੀ