ਮੁਹੰਮਦ ਪੀਰਾ
ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਮੁਹੰਮਦ ਪੀਰਾ, ਫਾਜ਼ਿਲਕਾ-ਆਲਮਸ਼ਾਹ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਫਾਜ਼ਿਲਕਾਂ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇੱਕ ਮੁਸਲਮਾਨ ਜ਼ਿਮੀਦਾਰ ਮੁਹੰਮਦ ਪੀਰ ਖ਼ਾਨ ਦੇ ਨਾਂ ਤੇ ਵੱਸਿਆ ਹੋਇਆ ਹੈ। ਇਸ ਪਿੰਡ ਦੀ ਜ਼ੈਲਦਾਰੀ ਇੱਕ ਵੱਡੇ ਜ਼ਿਮੀਦਾਰ ਅਕਬਰ ਖਾਨ ਨੂੰ ਮਿਲੀ ਸੀ ਅਤੇ ਉਹ ਇੱਥੇ ਇੱਕ ਰਾਜ ਵਾਂਗ ਰਾਜ ਕਰਦਾ ਰਿਹਾ ਹੈ। ਇਸ ਪਿੰਡ ਦੇ ਕੋਲ ਹੀ ਸਤਲੁਜ ਦਰਿਆ ਵਗਦਾ ਹੁੰਦਾ ਸੀ। 1947 ਤੋਂ ਪਹਿਲਾਂ ਇੱਥੇ ਇੱਕ ਨਹਿਰ ‘ਲਮਸ਼ਾਹ ਮਾਈਨਰ’ ਵਗਦੀ ਸੀ।
ਸੰਨ 1965 ਦੀ ਭਾਰਤ-ਪਾਕਿ ਜੰਗ ਵਿੱਚ ਪਿੰਡ ਨੂੰ ਪਾਕਿਸਤਾਨੀ ਫੌਜ ਨੇ ਘੇਰਾ ਪਾ ਲਿਆ ਸੀ ਅਤੇ ਪਿੰਡ ਤੇ ਕਾਬਜ਼ ਹੋ ਗਏ ਸਨ। 1971 ਵਿੱਚ ਇਸ ਪਿੰਡ ਦੇ 265 ਵਿਅਕਤੀ, ਔਰਤਾਂ, ਬੱਚਿਆਂ ਸਮੇਤ ਪਾਕਿਸਤਾਨੀ ਕਬਜ਼ੇ ਵਿੱਚ 13 ਮਹੀਨੇ ਜੇਲਾਂ ਵਿੱਚ ਰਹੇ। ਇਹਨਾਂ ਵਿੱਚੋਂ ਚਾਰ ਮਰ ਵੀ ਗਏ ਅਤੇ ਜਦੋਂ ਇਹ ਵਾਪਸ ਪਿੰਡ ਆਏ ਤਾਂ ਪਿੰਡ ਪੂਰਾ ਤਬਾਹ ਹੋ ਚੁੱਕਾ ਸੀ। ਪਿੰਡ ਦੇ ਲੋਕ ਬਹੁਤ ਹੌਸਲੇ ਵਾਲੇ ਹਨ ਅਤੇ ਬਾਰਡਰ ਤੱਕ ਪੁਰੀ ਜ਼ਮੀਨ ਤੇ ਵਾਹੀ ਕਰਦੇ ਹਨ। ਇਹ ਪਿੰਡ ਫਲਾਂ ਦੇ ਬਾਗਾਂ ਕਰਕੇ ਬਹੁਤ ਪ੍ਰਸਿੱਧ ਹੋ ਗਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ