ਮੌਜੋਵਾਲ ਮਜਾਰਾ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਮੌਜੋਵਾਲ ਮਜਾਰਾ, ਗੜ੍ਹਸ਼ੰਕਰ-ਬਲਾਚੌਰ ਸੜਕ ਤੇ 7 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 25 ਕਿਲੋਮੀਟਰ ਦੂਰ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮੌਜੋਵਾਲ ਪਿੰਡ ਮੌਜੂ, ਅੱਕੂ ਅਤੇ ਖਰੋੜ ਨਾਂ ਦੇ ਤਿੰਨ • ਜੱਟ ਬੈਂਸ ਭਰਾਵਾਂ ਵਿਚੋਂ ਮੌਤ ਦੇ ਨਾਂ ਤੇ ਵਸਿਆ, ਦੂਜੇ ਭਰਾਵਾਂ ਨੇ ਆਕਿਲਆਣਾ ਤੇ ਖਰੋੜ ਪਿੰਡ ਵਸਾਏ। ਮਜਾਰਾ ਪਿੰਡ ਮੱਜਾ ਜੋ ਜਰ ਗੋਤ ਦਾ ਜੱਟ ਸੀ ਨੇ ਵਸਾਇਆ।
ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ਭੱਦੀ ਦੇ ਮੁਸਲਮਾਨ ਰੰਗੜਾਂ ਨੇ ਮੌਜੇਵਾਰ ਦੇ ਲੋਕਾਂ ਨੂੰ ਬਹੁਤ ਸਤਾਇਆ ਅਤੇ ਉਹ ਲੋਕ ਮਜਾਰਾ ਦੇ ਭਰਾਵਾਂ ਕੋਲ ਆ ਵੱਸੇ ਇਸ ਤਰ੍ਹਾ ਪਿੰਡ ਦਾ ਨਾਂ ਮੌਜੇਵਾਲ ਮਜਾਰਾ ਪੈ ਗਿਆ।
ਇਸ ਪਿੰਡ ਵਿੱਚ ਚੱਠੇ, ਖਿਆੜਾ, ਰੱਕੜ, ਝਿੰਜਰ, ਭੱਠਲ, ਖਟਕੜ, ਖੜਬੜ, ਗਿੱਲ, ਬੈਂਸ ਅਤੇ ਸਾਹਦੜਾ ਗੋਤ ਦੇ ਜੱਟ ਪਰਿਵਾਰਾਂ ਤੋਂ ਬਿਨਾਂ ਹਰੀਜਨ, ਬਾਲਮੀਕਿ ਬ੍ਰਾਹਮਣ, ਖੱਤਰੀ ਰਾਮਗੜੀਏ ਇੱਥੋਂ ਦੀ ਮੁੱਖ ਵਸੋਂ ਹਨ। ਪਿੰਡ ਵਿੱਚ ਬਾਬਾ ਬੇਗਾ ਤੇ ਬਾਬਾ ਜਵਾਹਰ ਸਿੰਘ ਦੇ ਗੁਰਦੁਆਰੇ ਦੀ ਕਾਫੀ ਮਾਨਤਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ