ਮੌੜੇ
ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਮੌੜੇ, ਚੌਗਾਵਾਂ ਅਜਨਾਲਾ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਨੌਸ਼ਹਿਰਾ ਭਰਾਵਾਂ (ਪਾਕਿਸਤਾਨ) ਦੀ ਪੱਤੀ ਸਾਫਾ ਚੰਦ ਵਿਚੋਂ ਦੋ ਭਰਾ ਟੇਕ ਸਿੰਘ ਅਤੇ ਬਘੇਲ ਸਿੰਘ ਨੂੰ 12 ਪਿੰਡਾਂ ਦੀ ਜ਼ਮੀਨ ਇਨਾਮ ਵਜੋਂ ਮਿਲੀ ਸੀ ਜੋ ਉਹਨਾਂ ਨੇ ਘੋੜਾ ਫੇਰ ਕੇ ਲਈ ਸੀ। ਉਹਨਾਂ ਨੇ ਇੱਥੇ ਇੱਕ ਕਿਲ੍ਹਾ ਬਣਵਾਇਆ ਅਤੇ ਪਿੰਡ ਦਾ ਨਾਂ ਆਪਣੇ ਕਿਸੇ ਵਡੇਰੇ ਦੇ ਨਾਂ ਤੇ ‘ਮੋਹਰੇ’ ਜਾ ਮੌੜੇ ਰਖਿਆ। ਕਿਲ੍ਹੇ ਵਿੱਚ ਹੁਣ ਸਰਕਾਰੀ ਸਕੂਲ ਚਲ ਰਿਹਾ ਹੈ।
ਇਸ ਪਿੰਡ ਦੇ ਹਾਕਮ ਸਿੰਘ ਨੇ ਨਾਮਧਾਰੀ ਲਹਿਰ ਵਿੱਚ ਅੰਗਰੇਜ਼ ਰਾਜ ਵੇਲੇ ਗਾਵਾਂ ਵੱਢਣ ਵਾਲੇ ਬੁਚੱੜਾਂ ਨੂੰ ਮਾਰਿਆ ਸੀ। ਜਦੋਂ ਨਿਰਦੋਸ਼ ਲੋਕਾਂ ਨੂੰ ਅੰਗਰੇਜ਼ ਪੁਲੀਸ ਤੰਗ ਕਰ ਰਹੀ ਸੀ ਤਾਂ ਬਾਬਾ ਜੀ ਨੇ ਪੇਸ਼ ਹੋ ਕੇ ਕਿਹਾ ਕਿ ਬੇਗੁਨਾਹਾਂ ਨੂੰ ਛੱਡ ਦਿੱਤਾ ਜਾਏ ਕਿਉਂਕਿ ਬੁੱਚੜ ਉਹਨਾਂ ਨੇ ਮਾਰੇ ਸਨ । ਉਹਨਾਂ ਨੇ ਆਪਣੀ ਆਖਰੀ ਖਾਹਿਸ਼ ਦਰਬਾਰ ਸਾਹਿਬ ਮੱਥਾ ਟੇਕਣ ਦੀ ਮੰਗੀ ਅਤੇ ਆਪਣੇ ਸਾਥੀਆਂ ਸਮੇਤ ਫਾਂਸੀ ਦੀ ਸਜ਼ਾ ਲਈ।
ਬਾਬਾ ਸਾਹਿਬ ਸਿੰਘ ਪਿੰਡ ਵਿੱਚ ਸਤਸੰਗ ਕਰਦੇ ਸਨ ਅਤੇ ਉਹਨਾਂ ਚੋਲਾ ਇਸ ਪਿੰਡ ਵਿੱਚ ਛੱਡਿਆ। ਉਹਨਾਂ ਦੀ ਯਾਦ ਵਿੱਚ ਬਾਬਾ ਸਾਹਿਬ ਦਾ ਗੁਰਦੁਆਰਾ ਹੈ ਜਿੱਥੇ ਹਰ ਪੂਰਨਮਾਸੀ ਨੂੰ ਆਖੰਡ ਪਾਠ ਹੁੰਦਾ ਹੈ। ਬਾਬਾ ਸਿਆਨ ਨਾਥ ਨੇ ਇਸ ਪਿੰਡ ਦੇ ਕਿਲ੍ਹੇ ਵਿੱਚ 24 ਸਾਲ ਤਪ ਕੀਤਾ ਅਤੇ ਗਿਆਨ ਦੀ ਪ੍ਰਾਪਤੀ ਕੀਤੀ। ਉਹਨਾਂ ਨੇ ਪਿੰਡ ਵਿੱਚ ਸ੍ਰੀ ਬਾਲਮੀਕ ਮੰਦਰ ਉਸਾਰਿਆ ਹੈ। ਸਤ ਕਰਤਾਰ ਵਾਲੇ ਸੰਤਾਂ ਦਾ ਸ਼ਾਨਦਾਰ ਭਵਨ ਵੀ ਇਸ ਪਿੰਡ ਵਿੱਚ ਹੈ ਜਿੱਥੇ ਲੋਕੀਂ ਦੂਰੋਂ ਦੂਰੋਂ ਆਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ