ਮੌੜ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਮੌੜ, ਕੋਟਕਪੂਰਾ – ਮੁਕਤਸਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਵਾਂਦਰ ਜਟਾਣਾ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸੰਗਤ ਸਿੰਘ ਨਾਂ ਦੇ ਇੱਕ ਬਜ਼ੁਰਗ ਨੇ ਬੰਨ੍ਹਿਆ ਸੀ ਅਤੇ ਇਹ ‘ਜਿਉਣੇ ਮੌੜ’ ਨਾਂ ਦੇ ਵਿਅਕਤੀ ਤੇ ਮਸ਼ਹੂਰ ਹੋਇਆ। ਪਿੰਡ ਵਿੱਚ ਜ਼ਿਮੀਦਾਰ, ਮਜ਼੍ਹਬੀ ਸਿੱਖ, ਸੁਨਿਆਰੇ, ਰਾਮਦਾਸੀਏ, ਬੋਰੀਏ ਸਿੱਖ, ਨਾਈ, ਅਰੋੜੇ, ਮਹਿਰੇ ਸਿੱਖ, ਘੁਮਿਆਰ, ਤਰਖਾਣ, ਛੀਂਬੇ ਆਦਿ ਜਾਤਾਂ ਦੇ ਲੋਕ ਰਹਿੰਦੇ ਹਨ।
ਪਿੰਡ ਵਿੱਚ ਬਹੁਤ ਪੁਰਾਣਾ ਅਤੇ ਮਸ਼ਹੂਰ ਡੇਰਾ ਸੰਤ ਦਿਆਲ ਦਾਸ ਦਾ ਹੈ ਜੋ ਇੱਥੇ ਪਾਗਲਾਂ ਦਾ ਇਲਾਜ ਕਰਦੇ ਸਨ। ਇੱਥੇ ਲੋਕ ਦੂਰੋਂ ਦੂਰੋਂ ਆਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ