ਮੰਢਿਆਣੀ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਮੰਢਿਆਣੀ, ਬਲਾਚੌਰ – ਨਵਾਂ ਸ਼ਹਿਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 24 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਢੱਕ ਵਿਚੋਂ ਆਏ ਇੱਕ ਮੀਂਢ ਨਾਂ ਦੇ ਦਲੇਰ ਵਿਅਕਤੀ ਨੇ ਇਸ ਬੇਅਬਾਦ ਜਗ੍ਹਾ ’ਤੇ ਪਿੰਡ ਦੀ ਮੋੜ੍ਹੀ ਗੱਡੀ। ਮੀਂਢੂ ਦੇ ਨਾਂ ‘ਤੇ ਹੀ ਪਿੰਡ ਦਾ ਨਾਂ ਮੰਢਿਆਣੀ ਪਿਆ। ਪਿੰਡ ਨੂੰ ਦੂਸਰੇ ਤੀਸਰੇ ਦਿਨ ਅੱਗ ਲੱਗ ਜਾਂਦੀ ਸੀ ਜਿਸ ਕਰਕੇ ਇੱਕ ਫਕੀਰ ਦੇ ਕਹਿਣ ਮੁਤਾਬਕ ਪਿੰਡ ਦੀ ਥਾਂ ਤਬਦੀਲ ਕੀਤੀ ਗਈ ਅਤੇ ਜੰਗਲ ਵਿੱਚ ਖੂਹ ਦੇ ਕੋਲ ਵਸੇਬਾ ਮੁਨਾਸਿਬ ਸਮਝ ਕੇ ਪਿੰਡ ਵਸਾਇਆ ਗਿਆ। ਇਹ ਖੂਹ ਡਾਕੂਆਂ ਨੇ ਲਗਵਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਫਾਦਾਰ ਲੱਖਾ ਜੋ ਪੱਟੀ (ਮਾਝਾ) ਦਾ ਵਾਸੀ ਸੀ ਨੂੰ ਜਗੀਰਾਂ ਬਖਸ਼ੀਆਂ ਸਨ । ਲੱਖਾ ਦੇ ਦੋ ਪੁੱਤਰ ਸਨ, ਸਾਹਿਬ ਸਿੰਘ ਨੇ ਮੰਢਿਆਣੀ ਅਤੇ ਦਰਗਾਹਾ ਸਿੰਘ ਨੇ ਬਛੋੜੀ ਪਿੰਡ ਵਿੱਚ ਆਪਣੀ ਜਗੀਰਾਂ ਦੇ ਝੰਡੇ ਗੱਡੇ। ਸਾਹਿਬ ਸਿੰਘ ਦੇ ਖਾਨਦਾਨ ਵਿਚੋਂ ਢਿੱਲੋਂ ਸਿੱਖ ਜਗੀਰਦਾਰ ਪਿੰਡ ਵਿੱਚ ਰਹਿੰਦੇ ਹਨ।
ਦਿੱਲੀ ਦੇ ਵਾਇਸਰਾਏ ‘ਤੇ ਬੰਬ ਸੁੱਟਣ ਵਾਲਾ ਬੱਬਰ ਅਮਰ ਸਿੰਘ ਇਸ ਪਿੰਡ ਦਾ ਵਾਸੀ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ