ਮੱਲਾ ਬੇਦੀਆਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮੱਲਾ ਬੇਦੀਆਂ, ਫਿਲੌਰ-ਨਵਾਂ ਸ਼ਹਿਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਗਰਚਾ ਵਿੱਚ ਜੱਲਾ ਅਤੇ ਮੱਲਾ ਦੋ ਭਰਾ ਰਹਿੰਦੇ ਸਨ। ਮੱਲਾ ਨੇ ਇੱਥੇ ‘ਮੱਲਾ’ ਪਿੰਡ ਵਸਾਇਆ ਅਤੇ ਸਿੱਖਾਂ ਦੇ ਰਾਜ ਵੇਲੇ ਬੇਦੀਆਂ ਨੂੰ ਇਹ ਪਿੰਡ ਜਾਗੀਰ ਵਿੱਚ ਦਿੱਤਾ। ਗਿਆ ਅਤੇ ਉਹ ਇੱਥੇ ਆ ਕੇ ਵੱਸ ਗਏ ਅਤੇ ਪਿੰਡ ਦਾ ਨਾਂ ‘ਮੱਲਾ ਬੇਦੀਆਂ’ ਪੈ ਗਿਆ। ਪਿੰਡ ਵਿੱਚ ਬਾਬਾ ਸੰਤੋਖ ਸਿੰਘ ਜੀ ਦੀ ਸਮਾਧ ਹੈ ਜੋ ਬਹੁਤ ਪਹੁੰਚ ਹੋਏ ਸੰਤ ਸਨ। ਇੱਕ ਸੋਢੀ ਕੁਲ ਦੀ ਲੜਕੀ ਪਿੰਡ ਵਿੱਚ ਵਿਆਹੀ ਹੋਈ ਸੀ ਜਿਸੇ ਦੇ ਪੁੱਤਰਾਂ ਨੇ ਦਸ਼ਮੇਸ ਪਿਤਾ ਜੀ ਦੀ ਫੌਜ ਵਿੱਚ ਲੜਦੇ ਸ਼ਹੀਦੀਆਂ ਪਾਈਆਂ। ਉਹਨਾਂ ਦੀ ਯਾਦ ਵਿੱਚ ਸ਼ਹੀਦਾਂ ਦੀ ਜਗ੍ਹਾ ਬਣੀ ਹੋਈ ਹੈ। ਪਿੰਡ ਵਿੱਚ ਗਰਚੇ, ਸੋਢੀ, ਬੈਂਸ ਅਤੇ ਬਾਧ ਗੋਤਾਂ ਦੇ ਲੋਕ ਵੱਸਦੇ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ