ਰਤਨਗੜ੍ਹ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਰਤਨਗੜ੍ਹ, ਮੌਰਿੰਡਾ – ਚੁੰਨੀ ਸੜਕ ‘ਤੇ ਸਥਿਤ ਮੌਰਿੰਡਾ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਅਨੁਸਾਰ, ਪਿੰਡ ਦੀ ਨੀਂਹ ਪਿੰਡ ਰਤੀਆ, ਤਹਿਸੀਲ ਫਤਿਆਬਾਦ ਜ਼ਿਲ੍ਹਾ ਹਿਸਾਰ (ਹਰਿਆਣਾ) ਤੋਂ ਆਏ ਰਤਨ ਸਿੰਘ ਨਾਮੀ ਬਜ਼ੁਰਗ ਨੇ ਰੱਖੀ। ਪਿੰਡ ਦਾ ਨਾਂ ਉਸਦੇ ਨਾਂ ‘ਤੇ ਰਤਨਗੜ੍ਹ ਰੱਖਿਆ ਗਿਆ। ਪਿੰਡ ਵਿੱਚ ਤਕਰੀਬਨ ਸਾਰੀਆਂ ਜਾਤਾਂ ਦੇ ਲੋਕ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ