ਰਥੜੀਆਂ
ਤਹਿਸੀਲ ਮਲੋਟ ਦਾ ਪਿੰਡ ਰਥੜੀਆਂ, ਮਲੋਟ-ਡੱਬਵਾਲੀ ਸੜਕ ਤੋਂ । ਕਿਲੋਮੀਟਰ ਅਤੇ ਮਲੋਟ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਾਲੀ ਥਾਂ ‘ਤੇ ਪਹਿਲਾਂ ਖੁੱਲੀ ਚਰਾਂਦ ਹੁੰਦੀ ਸੀ ਅਤੇ ਇੱਥੇ ਮੁਹੰਮਦ ਬਖਸ਼ ਨਾਂ ਦਾ ਇੱਕ ਚੌਕੀਦਾਰ ਹੁੰਦਾ ਸੀ ਜੋ ਅੰਗਰੇਜ਼ਾਂ ਦੀ ਇੱਕ ਚੌਂਕੀ ‘ਤੇ ਪਹਿਰਾ ਦੇਂਦਾ ਹੁੰਦਾ ਸੀ। ਇੱਕ ਵਾਰੀ ਇੱਕ ਅੰਗਰੇਜ਼ ਅਫਸਰ ਰੱਥ ਤੇ ਚੌਂਕੀ ਵਿੱਚ ਆਇਆ ਤੇ ਮੁਹੰਮਦ ਬਖਸ਼ ਨੇ ਉਸਦੀ ਬਹੁਤ ਸੇਵਾ ਕੀਤੀ। ਉਸ ਦੀ ਸੇਵਾ ਤੇ ਖੁਸ਼ ਹੋ ਕੇ ਅੰਗਰੇਜ਼ ਅਫਸਰ ਨੇ ਇਹ ਚੌਂਕੀ ਉਸ ਦੇ ਨਾਂ ਲਵਾ ਦਿੱਤੀ ਅਤੇ ਕਿਹਾ ਕਿ ਤੇਰੀ ‘ਰਤੀ’ ਜਾਗੇਗੀ। ਇਸ ਤਰ੍ਹਾਂ ‘ਰੱਥ’ ਤੇ ‘ਰਤੀ’ ਦੇ ਸ਼ਬਦਾਂ ਨੂੰ ਮਿਲਾ ਕੇ ਇਸ ਪਿੰਡ ਦਾ ਨਾਂ ‘ਰਥੜੀਆਂ’ ਪੈ ਗਿਆ।
ਇਸ ਪਿੰਡ ਵਿੱਚ ਕਈ ਜਾਤੀਆਂ ਦੇ ਲੋਕ ਵਸਦੇ ਹਨ। ਸਭ ਤੋਂ ਵੱਧ ਇੱਥੇ 45% ਗਰੀਬ ਹਰੀਜਨਾਂ ਦੀ ਗਿਣਤੀ ਹੈ। 40 ਪ੍ਰਤੀਸ਼ਤ ਕੰਬੋਜ, 7.5% ਜੱਟ, 4 ਪ੍ਰਤੀਸ਼ਤ ਅਹੀਰ ਤੇ 2.5 ਪ੍ਰਤੀਸ਼ਤ ਕਰੀਰ ਛੀਂਬੇ ਰਹਿੰਦੇ ਹਨ। ਪਿੰਡ ਦੇ ਬਾਹਰ ਇੱਕ ਮੁਸਲਮਾਨ ਦੀ ਕਬਰ ਹੈ ਜੋ ਇਸ ਪਿੰਡ ਦਾ ਕਿਸੇ ਸਮੇਂ ਨੰਬਰਦਾਰ ਸੀ। ਲੋਕ ਨੰਬਰਦਾਰ ਬਾਬੇ ਦੇ ਥਾਂ ‘ਤੇ ਦੂਰੋਂ ਦੂਰੋਂ ਸੁੱਖਣਾ ਸੁੱਖਣ ਆਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ