ਰਨਿਆਲਾ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਰਨਿਆਲਾ, ਹੁਸ਼ਿਆਰਪੁਰ-ਗੜ੍ਹਸ਼ੰਕਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਵਾ ਤਿੰਨ ਸੌ ਸਾਲ ਪਹਿਲਾਂ ਇਸ ਪਿੰਡ ਦਾ ਮੁੱਢ ਬਾਬੇ ਰਣੀਏ ਨੇ ਬੰਨ੍ਹਿਆ ਅਤੇ ਪਿੰਡ ਦਾ ਨਾਂ ਉਸਦੇ ਨਾਂ ਤੇ ‘ਰਣੀਏਵਾਲਾ’ ਪੈ ਗਿਆ । ਜੋ ਬਾਅਦ ਵਿੱਚ ‘ਰਨਿਆਲਾ’ ਕਰਕੇ ਪ੍ਰਸਿੱਧ ਹੋ ਗਿਆ। ਬਾਬਾ ਰਣੀਆ ਕਪੂਰਥਲੇ ਦੇ ਪਿੰਡ ਕਾਲਾ ਸੰਘਿਆ ਤੋਂ ਆਇਆ ਸੀ ਇਸ ਕਰਕੇ ਪਿੰਡ ਦੇ ਸਾਰੇ ਲੋਕ ਸੰਘਾ ਗੋਤ ਦੇ ਹਨ।
ਪਿੰਡ ਵਿੱਚ ਇੱਕ ਸਮਾਧ ਭਾਈ ਬਾਲਾ ਜੀ ਦੀ ਹੈ ਜਿਸ ਦੀ ਪਿੰਡ ਵਾਲੇ ਬਹੁਤ ਸ਼ਰਧਾ ਨਾਲ ਮਾਨਤਾ ਕਰਦੇ ਹਨ। ਕਿਹਾ ਜਾਂਦਾ ਹੈ। • ਕਿ ਗੁਰੂ ਨਾਨਕ ਦੇਵ ਜੀ ਪਿੰਡ ਦੇ ਨੇੜੇ ਠਹਿਰੇ ਸਨ ਅਤੇ ਭਾਈ ਬਾਲਾ ਨੂੰ ਇਸ ਪਿੰਡ ਵਿੱਚ ਰਸਦ ਲੈਣ ਲਈ ਭੇਜਿਆ ਸੀ ਜੋ ਇੱਥੇ ਕਈ ਦਿਨ ਰਹੇ ਪਿੰਡ ਵਾਲੇ ਉਸ ਸਥਾਨ ਨੂੰ ‘ਸਮਾਧ ਭਾਈ ਜੀ ‘ ਕਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ