ਰਾਏਪੁਰ
ਸਥਿਤੀ :
ਤਹਿਸੀਲ ਪਟਿਆਲਾ ਦਾ ਪਿੰਡ ਰਾਏਪੁਰ, ਪਟਿਆਲਾ – ਘਨੌਰ ਸੜਕ ਤੇ ਬਹਾਦਰਗੜ੍ਹ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਗੜ੍ਹੀ ਵਾਲੇ ਸਰਦਾਰ ਦਾ ਵਸਾਇਆ ਹੋਇਆ ਦੱਸਿਆ ਜਾਂਦਾ ਹੈ ਜਿਸ ਨੂੰ ਰਾਏ ਸਾਹਿਬ ਦਾ ਖਿਤਾਬ ਮਿਲਿਆ ਸੀ ਤੇ ਇਸੇ ਨਾਂ ਹੇਠ ਉਸ ਨੇ ਇਸ ਪਿੰਡ ਦਾ ਨਾਂ ‘ਰਾਏਪੁਰ’ ਰੱਖਿਆ। ਇਸ ਪਿੰਡ ਵਿੱਚ ਇੱਕ ਬਹੁਤ ਪੁਰਾਣਾ ਬਾਬਾ ਗੋਬਿੰਦ ਦਾ ਮੰਦਰ ਹੈ। ਕਿਹਾ ਜਾਂਦਾ ਹੈ ਕਿ ਬਾਬਾ ਨੇ ਤੱਪ ਕਰਕੇ ਪਿੰਡ ਨੂੰ ਜੰਗਲੀ ਜਾਨਵਰਾਂ ਤੋਂ ਬਚਾਇਆ ਹੋਇਆ ਸੀ। ਅੱਜ ਵੀ ਡੰਗਰਾਂ ਦੀ ਸਲਾਮਤੀ ਲਈ ਹਰ ਇਕਾਦਸ਼ੀ ਨੂੰ ਬਾਬੇ ਦਾ ਦਿਨ ਮਨਾਇਆ ਜਾਂਦਾ ਹੈ।
ਪਿੰਡ ਵਿੱਚ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਇੱਕ ਇਤਿਹਾਸਕ ਗੁਰਦੁਆਰਾ ‘ਮੰਜੀ ਸਾਹਿਬ’ ਹੈ। ਕਿਹਾ ਜਾਂਦਾ ਹੈ ਕਿ ਗੁਰੂ ਜੀ ਸ਼ਹੀਦੀ ਲਈ ਦਿੱਲੀ ਜਾਣ ਸਮੇਂ ਬਹਾਦਰਗੜ੍ਹ ਤੋਂ ਚਲਣ ਤੋਂ ਬਾਅਦ ਇੱਥੇ ਰੁਕੇ ਸਨ ਤੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਬੈਠਣ ਲਈ ਇਸ ਥਾਂ ਤੇ ਮੰਜੀ ਦਿੱਤੀ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ