ਰਾਏ ਗੋਤ ਦਾ ਇਤਿਹਾਸ | Rai Goat History |

ਰਾਏ ਬੰਸ ਦਾ ਮੋਢੀ ਰਾਇ ਸੀ । ਇਹ ਵੀ ਕੰਗਾਂ ਵਾਂਗ ਰਘੂਬੰਸੀ ਜੋਗਰੇ ਦੀ ਬੰਸ ਵਿੱਚੋਂ ਹਨ । ਨੱਤ ਜੱਟ ਵੀ ਇਨ੍ਹਾਂ ਦੇ ਭਾਈਚਾਰੇ ਵਿਚੋਂ ਹਨ । ਇਹ ਇਰਾਨ ਤੋਂ ਸਿੰਧ, ਰਾਜਸਤਾਨ, ਦਿੱਲੀ ਆਦਿ ਵਿੱਚ ਆਕੇ ਕਾਫੀ ਸਮਾਂ ਆਬਾਦ ਰਹੇ । ਤਾਰੀਖੇ ਸਿੰਧ ਦੇ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ ਸੀ । ਇਹ ਰਾਏ ਡਾਈਚਾਰੇ ਵਿੱਚੋਂ ਸੀ । ਦਿਵਾ ਜੀ ਬਹੁਤ ਤਾਕਤਵਰ ਬਾਦਸ਼ਾਹ ਸੀ । ਇਸ ਦਾ ਰਾਜ ਕਸ਼ਮੀਰ, ਕੰਧਾਰ, ਸੁਰਾਸ਼ਟਰ ਅਤੇ ਕਨੌਜ ਤੋਂ ਵੀ ਅੱਗੇ ਦੂਰ-ਦੂਰ ਤੱਕ ਫੈਲਿਆ ਹੋਇਆ ਸੀ । ਭਾਰਤ ਦੇ ਛੋਟੇ-ਛੋਟੇ ਰਾਜਿਆਂ ਨਾਲ ਵੀ ਇਸ ਦੀ ਮਿੱਤਰਤਾ ਸੀ । ਰਾਏ ਖਾਨਦਾਨ15 ਦੇ ਜੱਟਾਂ ਨੇ ਸਿੰਧ ਵਿੱਚ 137 ਸਾਲ ਤੱਕ ਰਾਜ ਕੀਤਾ । ਅਰਬੀ ਹਮਲੇ ਵੀ ਰੋਕੇ ਅਤੇ ਅਰਬੀਆਂ ਨੂੰ ਭਾਰਤ ਵਿੱਚ ਆਉਣ ਤੋਂ ਰੋਕੀ ਰੱਖਿਆ । ਇਸ ਖਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੇਰ ਫੇਰ ਕਰਕੇ ਚੱਚ ਬ੍ਰਾਹਮਣਾਂ ਨੇ ਸਿੰਧ ਤੇ ਕਬਜ਼ਾ ਕਰ ਲਿਆ । ਇਸ ਬ੍ਰਾਹਮਣ ਖਾਨਦਾਨ ਦਾ ਆਖ਼ਰੀ ਬਾਦਸ਼ਾਹ ਦਾਹਿਰ ਸੀ । ਇਹ ਜੱਟਾਂ ਨਾਲ ਬਹੁਤ ਘੱਟੀਆ ਸਲੂਕ ਕਰਦਾ ਸੀ । ਇਸ ਸਮੇਂ ਕਈ ਜੱਟ ਬੋਧੀ ਬਣ ਗਏ ਸਨ । ਅਰਬੀ ਹਮਲਾਆਵਰ ਮੁਹਿੰਮਦ-ਬਿਨ-ਕਾਸਮ ਨੇ ਇਸ ਫੁਟ ਦਾ ਫਾਇਦਾ ਉਠਾਕੇ ਤੇ ਕੁਝ ਜੱਟ ਕਬੀਲਿਆਂ ਨਾਲ ਸਮਝੌਤਾ ਕਰਕੇ ਸਿੰਧ ਦੇ ਰਾਜੇ ਦਾਹਿਰ ਨੂੰ ਹਰਾ ਕੇ ਸਿੰਧ ਤੇ ਕਬਜ਼ਾ ਕਰ ਲਿਆ ਸੀ। ਇਸ ਸਮੇਂ ਸਿੰਧ ਦੇ ਇਲਾਕੇ ਤੋਂ ਉੱਠਕੈ ਕਈ ਜੱਟ ਕਬੀਲੇ ਸਿਆਲਕੋਟ, ਅੰਮਿ੍ਤਸਰ ਤੇ ਰਾਜਸਥਾਨ ਵੱਲ ਚਲੇ ਗਏ । ਸੱਤਵੀਂ ਸਦੀ ਤੋਂ ਪਹਿਲਾਂ ਜੱਟ ਕਬੀਲੇ ਹੁੰਦੇ ਸਨ । ਰਾਜਪੂਤ ਨਹੀਂ ਹੁੰਦੇ ਸਨ । ਅਸਲ ਵਿੱਚ ਜੱਟ ਹੀ ਪੁਰਾਣੇ ਕਬੀਲੇ ਹਨ । ਜਦ ਰਾਜਸਤਾਨ ਵਿੱਚ ਭਿਆਨਕ ਕਾਲ ਪੈਂਦਾ ਸੀ ਤਾਂ ਕੁਝ ਜੱਟ ਕਬੀਲੇ ਪੰਜਾਬ ਵਿੱਚ ਫਿਰ ਵਾਪਸ ਆ ਜਾਂਦੇ ਸਨ । ਵਿਦੇਸ਼ੀ ਹਮਲਿਆਂ ਦੇ ਸਮੇਂ ਵੀ ਕਈ ਜੱਟ ਕਬੀਲੇ ਪੱਛਮੀ ਪੰਜਾਬ ਤੇ ਮਾਝੇ ਤੋਂ ਉੱਠਕੇ ਮਾਲਵੇ ਵਿੱਚ ਆ ਜਾਂਦੇ ਸਨ ।

ਸਿਆਲਕੋਟ ਤੇ ਸ਼ਾਹਪੁਰ ਦੇ ਖੇਤਰਾਂ ਦੇ ਰਾਇ ਜੱਟ ਭਾਰੀ ਗਿਣਤੀ ਵਿੱਚ ਮੁਸਲਮਾਨ ਬਣੇ ਸਨ । ਹੁਸ਼ਿਆਰਪੁਰ ਤੇ ਜਲੰਧਰ ਖੇਤਰ ਦੇ ਕੁਝ ਪਿੰਡਾਂ ਵਿੱਚ ਵੀ ਰਾਏ ਗੋਤ ਦੇ ਜੱਟ ਵੱਸਦੇ ਹਨ । ਇਹ ਉੱਘਾ ਤੇ ਪ੍ਰਭਾਵਸ਼ਾਲੀ ਗੋਤ ਹੈ । ਮਾਝੇ ਦੇ ਲੋਪੋਕੇ ਖੇਤਰ ਵਿੱਚ ਰਾਏ ਜੱਟਾਂ ਦਾ ਉੱਘਾ ਤੇ ਵੱਡਾ ਪਿੰਡ ਰਾਏ ਹੈ । ਇਕ ਰਾਏ ਚੱਕ ਪਿੰਡ ਗੁਰਦਾਸਪੁਰ ਖੇਤਰ ਵਿੱਚ ਵੀ ਹੈ । ਮਾਝੇ ਵਿੱਚ ਰਾਏ ਗੋਤ ਦੇ ਜੱਟ ਵੀ ਕਾਫੀ ਹਨ । ਦੁਆਬੇ ਵਿੱਚ ਵੀ ਰਾਏ ਜੱਟਾਂ ਦੇ ਕਈ ਪਿੰਡ ਹਨ । ਰੋਪੜ ਖੇਤਰ ਵਿੱਚ ਮਾਜਰੀ ਠੇਕੇਦਾਰਾਂ ਵੀ ਰਾਏ ਬਰਾਦਰੀ ਦਾ ਪ੍ਰਸਿੱਧ ਪਿੰਡ ਹੈ ।

ਰਾਏ ਗੋਤ ਦਾ ਇਤਿਹਾਸ | Rai Goat History |

ਲੁਧਿਆਣੇ ਖੇਤਰ ਵਿੱਚ ਘੁੜਾਣੀ ਕਲਾਂ, ਘੁੜਾਣੀ ਖੁਰਦ, ਮਾਜਰਾ ਆਦਿ ਕਾਫੀ ਪਿੰਡ ਰਾਏ ਜੱਟਾਂ ਦੇ ਹਨ । ਲੁਧਿਆਣੇ ਦੇ ਰਾਇ ਆਪਣਾ ਪਿਛੋਕੜ ਰਾਜਸਤਾਨ ਦਾ ਦੱਸਦੇ ਹਨ । ਇਹ ਲੋਕ ਰਾਜਸਤਾਨ ਵਿੱਚ ਭਾਰੀ ਕਾਲ ਪੈਣ ਕਾਰਨ ਹੀ ਪੰਜਾਬ ਵਿੱਚ ਆਏ ਸਨ । ਲੁਧਿਆਣੇ ਦੇ ਨਾਲ ਲੱਗਦੇ ਮੋਗਾ ਖੇਤਰ ਵਿੱਚ ਵੀ ਰਾਏ ਗੋਤ ਦੇ ਜੱਟ ਟਾਵੇਂ-ਟਾਵੇਂ ਪਿੰਡਾਂ ਵਿੱਚ ਆਬਾਦ ਹਨ । ਅਸਲ ਵਿੱਚ ਰਾਏ ਜੱਟ ਘੱਟ ਗਿਣਤੀ ਵਿੱਚ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ । ਰਾਏ ਗੋਤ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ । ਜੱਟ ਸਿੱਖ ਬਹੁਤ ਘੱਟ ਹਨ । ਰਾਏ ਗੋਤ ਦੇ ਕੁਝ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ ।

ਅਕਬਰ ਬਾਦਸ਼ਾਹ ਦੇ ਸਮੇਂ ਵੱਡੇ ਚੌਧਰੀਆਂ ਨੂੰ ਰਾਏ ਦਾ ਖਿਤਾਬ ਦਿੱਤਾ ਜਾਂਦਾ ਸੀ। ਰਾਜਪੂਤ ਰਾਜੇ ਵੀ ਆਪਣੇ ਨਾਉਂ ਦੇ ਨਾਲ ਗਾਏ ਜਾਂ ਖਾਏ ਲਿਖਦੇ ਸਨ । ਅੰਗਰੇਜ਼ਾਂ ਦੇ ਸਮੇਂ ਵੀ ਕੁਝ ਰਈਸ ਹਿੰਦੂਆਂ ਨੂੰ ਰਾਏ ਬਹਾਦਰ ਦਾ ਵਿਸ਼ੇਸ਼ ਖਿਤਾਬ ਦਿੱਤਾ ਜਾਂਦਾ ਸੀ । ਇਨ੍ਹਾਂ ਦਾ ਗੋਤ ਰਾਏ ਨਹੀਂ ਹੁੰਚਾਏ ਬਹਾਦਰ ਅਤੇ ਰਾਏ ਦੋਵੇਂ ਹੀ ਜੱਟਾਂ ਦੇ ਬਹੁਤ ਹੀ ਪੁਰਾਣੇ ਗੋਤ ਹਨ । ਰਾਅ ਸਿੱਖ ਅਤੇ ਰਾਏ ਜੱਟ ਇਕੋ ਬੰਸ ਵਿੱਚੋਂ ਨਹੀਂ ਹਨ । ਰਾਏ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ । ਬਹੁਤੇ ਜੱਟ ਰਾਜ ਘਰਾਣਿਆਂ ਵਿੱਚੋਂ ਹੀ ਹਨ । ਸ਼੍ਰੀ ਰਾਮ ਚੰਦਰ, ਸ਼੍ਰੀ ਕ੍ਰਿਸ਼ਨ, ਭਾਰਤ, ਕਨਿਸ਼ਕ, ਪੋਰਸ, ਹਰਸ਼, ਅਸ਼ੋਕ, ਸਲਵਾਨ, ਬਿਰਕਰਮਾਦਿੱਤ, ਭੋਜ ਅਤੇ ਸ਼ਿਵਾ ਜੀ ਮਰਹਟਾ ਆਦਿ ਸਾਰੇ ਜੱਟ ਰਾਜੇ ਹੀ ਸਨ । ਕੁਝ ਮਰਹੱਟੇ ਜੱਟਾਂ ਵਿੱਚੋਂ ਹਨ । ਰਾਏ ਗੋਤ ਦੇ ਜੱਟ ਸਿੰਧ ਘਾਟੀ ਦੇ ਪ੍ਰਾਚੀਨ ਜੱਟਾਂ ਵਿੱਚੋਂ ਹਨ । ਦਰਿਆ ਸਿੰਧ ਭਾਰਤ ਦੀ ਪੁਰਾਤਨ ਤੇ ਮਹਾਨ ਸਭਿਅਤਾ ਦੀ ਵਿਰਾਸਤ ਦਾ ਪ੍ਰਤੀਕ ਹੈ । ਸਿੰਧ ਘਾਟੀ ਹੀ ਜੱਟਾਂ ਦਾ ਮੁੱਢਲਾ ਘਰ ਸੀ।

ਰਾਏ ਗੋਤ ਦਾ ਇਤਿਹਾਸ | Rai Goat History |

Leave a Comment

error: Content is protected !!