ਰਾਮਾ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਰਾਮਾ, ਮੋਗਾ – ਬਰਨਾਲਾ ਸੜਕ ਤੋਂ 6 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 36 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਇਹ ਪਿੰਡ ਅੱਜ ਤੋਂ ਤਕਰੀਬਨ ਸਵਾ ਚਾਰ ਸੋ ਸਾਲ ਪਹਿਲਾਂ ਪਿੰਡ ਰਾਮਦਾਸ ਨਾਮੀ ਵਿਅਕਤੀ ਨੇ ਵਸਾਇਆ ਸੀ। ਦੱਸਿਆ ਜਾਂਦਾ ਹੈ ਕਿ ਰਾਮਦਾਸ ਬਿਲਾਸਪੁਰ ਦਾ ਵਸਨੀਕ ਸੀ, ਘਰਦਿਆਂ ਨਾਲ ਝਗੜੇ ਕਰਕੇ ਉਹ ਆਪਣਾ ਪਰਿਵਾਰ ਲੈ ਕੇ ਹਠੂਰ ਕਸਬੇ ਆਪਣੇ ਰਿਸ਼ਤੇਦਾਰਾਂ ਕੋਲ ਆ ਗਿਆ। ਉਸ ਦੇ ਰਿਸ਼ਤੇਦਾਰਾਂ ਨੇ ਉਸ ਨਾਲ ਜਾ ਕੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਸਮਝੌਤਾ ਨਾਂ ਹੋਣ ਕਰਕੇ ਹਨੂਰ ਵਾਲਿਆਂ ਨੇ ਬਿਲਾਸਪੁਰ ਦੇ ਨੇੜੇ ਹੀ ਰਾਮਦਾਸ ਨੂੰ ਜਗ੍ਹਾ ਦੁਆ ਦਿੱਤੀ। ਹੀ ਜਿਸ ਆਪਣੇ ਪਰਿਵਾਰ ਸਮੇਤ ਇੱਥੇ ਰਹਿਣੇ ਹੀ ਰਾਮਦਾਸ ਨੂੰ ਜਗਵਾਸ ਦੇ ਨਾਂ ‘ਤੇ ਰੀ ਪਿੰਡ ਦਾ ਨਾਂ ‘ਰਾਮਾ ਪਿੰਡ’ ਰੱਖਿਆ ਗਿਆ।
ਇਸ ਪਿੰਡ ਦੇ ਪ੍ਰਤਾਪ ਸਿੰਘ, ਬਚਨ ਸਿੰਘ, ਮੱਲਾ ਸਿੰਘ, ਗਿਆਨੀ ਕੇਹਰ ਸਿੰਘ, ਸੇਵਾ ਸਿੰਘ ਅਤੇ ਦਲੀਪ ਸਿੰਘ ਧਾਲੀਵਾਲ ਨੇ ਜੈਤੋ ਤੇ ਲਾਹੌਰ ਮੌਰਚੇ ਵਿੱਚ ਆਪਣਾ ਯੋਗਦਾਨ ਪਾਇਆ। ਇੱਥੋਂ ਦੇ ਕਰਤਾਰ ਸਿੰਘ, ਕੇਹਰ ਸਿੰਘ ਤੇ ਮੋਤਾ ਸਿੰਘ ਨੇ ਅਜ਼ਾਦ ਹਿੰਦ ਫੌਜ ਵਿੱਚ ਹਿੱਸਾ ਲਿਆ।
ਪਿੰਡ ਵਿੱਚ ਬਾਬਾ ਵਿਸਾਵਾ ਸਿੰਘ ਦੀ ਸਮਾਧ ਹੈ ਜਿਨ੍ਹਾਂ ਨੇ ਸਾਰੀ ਉਮਰ ਇਸ ਪਿੰਡ ਵਿੱਚ ਭਗਤੀ ਕੀਤੀ। ਹਰ ਸਾਲ ਸਮਾਧ ‘ਤੇ ਭਾਰੀ ਇਕੱਠ ਹੁੰਦਾ ਹੈ। ਪਿੰਡ ਵਿੱਚ ਇੱਕ ਹੋਰ ਬਾਬਾ ਨਾਂਗੇ ਦੀ ਸਮਾਧ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ