ਰੋਡੇ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਰੋਡੇ, ਮੋਗਾ-ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 24 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਰੋਡੇ ਪਿੰਡ ਬਰਾੜਾਂ ਦਾ ਪਿੰਡ ਹੈ ਜੋ ਪੰਜ ਗਰਾਈਓਂ ਉੱਠ ਕੇ ਰਾਜੇਆਣੇ ਆਏ ਤੇ ਫੇਰ ਇੱਥੇ ਆਏ। ਪਹਿਲਾਂ ਪਿੰਡ ਦਾ ਨਾਂ ਜੋਧਪੁਰ ਰੱਖਿਆ ਗਿਆ ਪਰ ਜਲਦੀ ਇੱਕ ਰੋਡਾ
ਸੰਤ ਇੱਥੇ ਰਹਿਣ ਲੱਗਾ। ਪਿੰਡ ਨਿਵਾਸੀ ਉਸ ਦੇ ਭਗਤ ਬਣ ਗਏ ਤੇ ਪਿੰਡ ਦਾ ਨਾਂ ‘ਰੋਡਾ’ ਪੈ ਗਿਆ।
ਰੋਡੇ ਰਾਜਸੀ ਅਤੇ ਸਮਾਜਕ ਤੌਰ ਤੇ ਚੇਤੰਨ ਲੋਕਾਂ ਦਾ ਪਿੰਡ ਹੈ। ਜੈਤੋ ਦੇ ਮੋਰਚੇ ਵਿੱਚ ਜਥੇਦਾਰ ਭਾਨ ਸਿੰਘ, ਸੁੱਚਾ ਸਿੰਘ, ਦੁੱਲਾ ਸਿੰਘ, ਇੰਦਰ ਸਿੰਘ, ਅਤੇ ਸੋਹਣ ਸਿੰਘ ਨੇ 7 – 7 ਸਾਲ ਜ਼ੇਲ੍ਹ ਕਟੀ। ਕਾਮਾਗਾਟਾਮਾਰੂ ਜਹਾਜ਼ ਵਿੱਚ ਇਸ ਪਿੰਡ ਦੇ ਚਾਰ ਯੋਧੇ ਸਨ ਅਤੇ ਗਦਰੀ ਬਾਬਿਆਂ ਵਿਚੋਂ ਬਾਬਾ ਰੋਡਾ ਸਿੰਘ ਤੇ ਬਾਬਾ ਸੁਹਾਣਾ ਸਿੰਘ ਦਾ ਨਾਂ ਮੁੱਖ ਹੈ। ਰੋਡੇ ਪਿੰਡ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪਿੰਡ ਹੋਣ ਕਰਕੇ ਸਭ ਤੋਂ ਮਸ਼ਹੂਰ ਹੋਇਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ