ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਰੋਸ਼ਨਵਾਲਾ-ਨਸੀਰੇਵਾਲਾ ਸੜਕ ਤੋਂ । ਕਿਲੋਮੀਟਰ, ਧਰਮਕੋਟ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 24 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਿੰਨ ਸਦੀਆਂ ਤੋਂ ਜ਼ਿਆਦਾ ਪੁਰਾਣਾ ਹੈ। ਜਲੰਧਰ ਜ਼ਿਲੇ ਦੇ ਕਿਸੇ ਪਿੰਡ ਵਿੱਚੋਂ ਰੋਸ਼ਨ ਖਾਂ ਨਾਮੀ ਮੁਸਲਮਾਨ ਨੇ ਸਤਲੁਜ ਦਰਿਆ ਦੇ ਕੰਢੇ ਆ ਕੇ ਇੱਥੇ ਮੋੜ੍ਹੀ ਗੱਡੀ ਸੀ। ਪਿੰਡ ਦਾ ਨਾਂ ਰੋਸ਼ਨ ਖਾਂ ਵਾਲਾ ਪੈ ਗਿਆ ਜੋ ਹੌਲੀ ਹੌਲੀ ‘ਰੋਸ਼ਨਵਾਲਾ’ ਪੱਕ ਗਿਆ। ਭਾਰਤ-ਪਾਕਿਸਤਾਨ ਵੰਡ ਵੇਲੇ ਇਹ ਪਿੰਡ ਬਿਲਕੁਲ ਤਬਾਹ ਹੋ ਗਿਆ ਸੀ। ਅੱਜ ਕੱਲ ਪਿੰਡ ਵਿੱਚ ਲਾਹੌਰ ਜ਼ਿਲੇ ਦੇ ਪਿੰਡਾਂ ਤੋਂ ਆਏ ਜੱਟ, ਦਰਜ਼ੀ ਸਿੱਖ, ਘੁਮਾਰਾਂ ਦੇ ਘਰ ਹਨ। ਪਿੰਡ ਵਿੱਚ ਇੱਕ ਗੁਰਦੁਆਰਾ ਅਤੇ ਇੱਕ ਮਸੀਤ ਹੈ। ਮਸੀਤ ਦੇ ਨਾਲ ਜ਼ਮੀਨ ਹੈ, ਜਿਸ ਦਾ ਪ੍ਰਬੰਧ ਵਕਫ ਬੋਰਡ ਦੇ ਸਪੁਰਦ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ