ਲਸਾੜਾ
ਤਹਿਸੀਲ ਫਿਲੌਰ ਦਾ ਪਿੰਡ ਲਸਾੜਾ, ਫਿਲੌਰ-ਨਵਾਂ ਸ਼ਹਿਰ ਸੜਕ ਤੋਂ। ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਿਲੌਰ ਤੋਂ 14 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਨਾਲ ਫੋਕਲ ਪੁਆਇੰਟ ਕੋਲ ਸਨੈਦ ਵਲੀ ਨਾਂ ਦਾ ਮਜ਼ਾਰ ਹੈ, ਉੱਥੇ ਕੋਈ ਫਕੀਰ ਰਹਿੰਦਾ ਸੀ। ਇੱਕ ਵਿਅਕਤੀ ਟੱਬਰ ਸਮੇਤ ਉਸ ਕੋਲ ਆਇਆ ਜੋ ਬਹੁਤ ਦੁਖੀ ਸੀ। ਫਕੀਰ ਨੇ ਤਰਸਵਾਨ ਹੋਕੇ ਵਰਦਾਨ ਦਿੱਤਾ ਕਿ ਜਿੱਥੇ ਤੱਕ ਉਹ ਘੋੜਾ ਘੁਮਾ ਲਏ ਇਹ ਜ਼ਮੀਨ ਉਸਦੀ ਹੋ ਜਾਏਗੀ। ਉਸ ਦਾ ਨਾਂ ਲਸਾੜ ਚੰਦ ਸੀ, ਉਸ ਦੇ ਨਾਂ ‘ਤੇ ਇਹ ਪਿੰਡ ਵੱਸਿਆ। ਇੱਥੇ ਸਿਆਲ, ਸੈਣੀ ਅਤੇ ਹਿੰਦੂ ਜਾਤੀਆਂ ਦੇ ਲੋਕ ਵਸਦੇ ਹਨ।
ਇਸ ਪਿੰਡ ਨੇ ਅਜ਼ਾਦੀ ਦੀ ਹਰ ਲਹਿਰ ਵਿੱਚ ਵੱਧ ਚੜ੍ਹ ‘ ਕੇ ਹਿੱਸਾ ਲਿਆ। ਦੁਆਬੇ ਦੇ ਪ੍ਰਸਿੱਧ ਸ਼ਹੀਦ ਬਾਬੂ ਲਾਭ ਸਿੰਘ ਇਸ ਪਿੰਡ ਦੇ ਸਨ ਜਿਨ੍ਹਾਂ ਨੇ1930 ਵਿੱਚ ਕਿਲ੍ਹਾ ਅਟਕ ਜੇਲ ਵਿੱਚ ਤਸੀਹੇ ਝੱਲੇ ਅਤੇ 9 ਮਾਰਚ 1947 ਨੂੰ ਹਿੰਦੂ ਮੁਸਲਮਾਨ ਏਕਤਾ ਲਈ ਯਤਨ ਕਰਦੇ ਸ਼ਹੀਦ ਹੋਏ। ਇਸ ਪਿੰਡ ਵਿੱਚ 1947 ਤੋਂ ਪਹਿਲਾਂ ਡਰਾਮਾ ਪਾਰਟੀ ਮੌਜੂਦ ਸੀ ਜੋ ਧਾਰਮਿਕ ਗਾਥਾਵਾਂ ਤੇ ਡਰਾਮਾਂ ਖੇਡਿਆ ਕਰਦੀ ਸੀ। ਦੇਸ਼ ਦੀ ਵੰਡ ਤੋਂ ਬਾਅਦ ਪ੍ਰਿਥਵੀ ਰਾਜ ਕਪੂਰ ਨੂੰ ਜ਼ਮੀਨ ਅਤੇ ਮਕਾਨ ਇੱਥੇ ਹੀ ਅਲਾਟ ਹੋਏ ਸਨ।
ਪਿੰਡ ਵਿੱਚ ਬਹੁਤ ਪੁਰਾਤਨ ਇਮਾਰਤਾਂ ਹਨ ਅਤੇ ਸੱਤ ਮੰਦਰ ਹਨ। ਇਹਨਾਂ ਮੰਦਰਾਂ ਵਿੱਚ ਦੇਵੀ ਦੇਵਤਿਆਂ ਦੀਆਂ ਸ਼ਾਨਦਾਰ ਮੂਰਤੀਆਂ ਤੇ ਕੰਧਾਂ ਤੇ ਚਿਤਰਕਾਰੀ ਵੇਖਣਯੋਗ ਹੈ। ਇੱਕ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਪੱਕਾ ਤਲਾਅ ਵੀ ਪਿੰਡ ਵਿੱਚ ਮੌਜੂਦ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ