ਲਾਧੂਕਾ
ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਲਾਧੂਕਾ, ਫਿਰੋਜ਼ਪੁਰ – ਫਾਜ਼ਿਲਕਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਲਾਧੂਕਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮੰਡੀ ਲਾਧੂਕਾ ਸੰਨ 1938 ਵਿੱਚ ਇੱਥੋਂ ਦੇ ਇਲਾਕੇ ਦੇ ਮਾਲਕ ਸਰਦਾਰ ਕੁਤਬੁਦੀਨ ਲਾਧੂ ਨੇ ਲਾਹੌਰ ਤੋਂ ਮਨਜ਼ੂਰ ਕਰਵਾਈ ਸੀ ਕਿਉਂਕਿ ਇੱਥੇ ਰੇਲਵੇ ਸਟੇਸ਼ਨ ਬਣਿਆ ਹੋਇਆ ਸੀ ਅਤੇ ਇੱਥੋਂ ਗੱਡੀ ਸਿੱਧਾ ਕਰਾਚੀ ਜਾਇਆ ਕਰਦੀ ਸੀ। ਕੁਤਬੁਦੀਨ ਨੇ ਇੱਥੇ ਮੰਡੀ ਆਬਾਦ ਕਰਨ ਦਾ ਯਤਨ ਕੀਤਾ ਕਿਉਂਕਿ ਇਹ ਮੰਡੀ ਨਰਮਾ ਅਤੇ ਕਪਾਹ ਦੀ ਵਪਾਰਕ ਮੰਡੀ ਸੀ। ਕੁਤਬੁਦੀਨ ਤੋਂ ਹੋਰ ਲੋਕਾਂ ਨੇ ਜ਼ਮੀਨ ਖਰੀਦ ਕੇ ਘਰ ਬਣਾ ਲਏ ਅਤੇ ਇਹ ਮੰਡੀ ਤੇ ਪਿੰਡ ਆਬਾਦ ਹੋ ਗਿਆ । ਮੰਡੀ ਲਾਧੂਕਾ ਤਾਂ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਗਈ ਹੈ ਪਰ ਲਾਧੋ ਕੇ ਪਿੰਡ ਹੀ ਹੈ। ਪਿੰਡ ਵਿੱਚ ਕਾਫੀ ਪਰਿਵਾਰ ਨਾਮਧਾਰੀ ਸਿੱਖਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ