ਲਾਧੜਾਂ
ਸਥਿਤੀ :
ਤਹਿਸੀਲ ਜਲੰਧਰ ਦਾ ਇਹ ਪਿੰਡ ਲਾਧੜਾਂ, ਭੋਗਪੁਰ-ਆਦਮਪੁਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਇੱਥੇ ਲੱਧਾ ਨਾਂ ਦਾ ਇੱਕ ਫਕੀਰ ਰਹਿੰਦਾ ਸੀ ਜਿਸ ਦੇ ਨਾਂ ਤੇ ਪਿੰਡ ਦਾ ਨਾਂ ‘ਲਾਧੜਾਂ’ ਪੈ ਗਿਆ । ਬਹੁਤੇ ਲੋਕ 1947 ਤੋਂ ਬਾਅਦ ਆ ਕੇ ਇੱਥੇ ਵੱਸੇ ਹਨ। ਕੁਝ ਹਰੀਜਨ ਪਰਿਵਾਰ ਇੱਥੇ ਦੇ ਜੱਦੀ ਵਸਨੀਕ ਹਨ। ਪੁਰਾਣੇ ਸਮੇਂ ਦਾ ਇੱਥੇ ਇੱਕ ਫਕੀਰ ਬਾਬਾ ਪੀਰ ਯੂਸਫ ਸ਼ਾਹ ਦਾ ਰੋਜ਼ਾ ਹੈ। ਲੋਕ ਦਸਦੇ ਹਨ ਕਿ ਮੁਸਲਮਾਨਾਂ ਵੇਲੇ ਇੱਥੇ ਕਈ ਕਈ ਦਿਨ ਮੇਲਾ ਲਗਦਾ ਸੀ। ਹੁਣ ਵੀ ਪਿੰਡ ਦੇ ਲੋਕ ਹਰ ਸਾਲ ਮੇਲਾ ਲਾਉਂਦੇ ਹਨ। ਲੋਕ ਦਸਦੇ ਹਨ ਕਿ ਖਾਰਸ਼ ਤੇ ਚੰਬਲ ਆਦਿ ਬਿਮਾਰੀਆਂ ਵੀ ਇੱਥੇ ਸੁੱਖਣਾ ਸੁੱਖਿਆਂ ਹਟ ਜਾਂਦੀਆਂ ਹਨ। ਇਸ ਖਾਨਗਾਹ ਦੇ ਨਾਂ ਤੇ 12 ਕਿੱਲੇ ਜ਼ਮੀਨ ਹੈ। ਵਿਦਿਆ ਪੱਖੋਂ ਇਹ ਪਿੰਡ ਪਛੜਿਆ ਹੋਇਆ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਤੇ ਇੱਕ ਹਰੀਜਨਾਂ ਦੀ ਧਰਮਸ਼ਾਲਾ ਹੈ। ਜ਼ਿਆਦਾ ਲੋਕ ਸਿੱਖ ਵਿਚਾਰਧਾਰਾ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ