ਲੁਹਾਰਾ ਪਿੰਡ ਦਾ ਇਤਿਹਾਸ | Lohara Village History

ਲੁਹਾਰਾ

ਲੁਹਾਰਾ ਪਿੰਡ ਦਾ ਇਤਿਹਾਸ | Lohara Village History

ਸਥਿਤੀ :

ਤਹਿਸੀਲ ਮਲੋਟ ਦਾ ਪਿੰਡ ਲੁਹਾਰਾ, ਡਬਵਾਲੀ – ਅਬੋਹਰ ਸੜਕ ‘ਤੇ ਸਥਿਤ ਹੈ। ਤੇ ਰੇਲਵੇ ਸਟੇਸ਼ਨ ਡਬਵਾਲੀ ਤੋਂ 6 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਦੱਸਿਆ ਜਾਂਦਾ ਹੈ ਕਿ ਇਹ ਪਿੰਡ ਬਹੁਤ ਪੁਰਾਣਾ ਹੈ। ਇਸ ਨੂੰ ਇੱਕ ਮੁਸਲਮਾਨ ਲੁਹਾਰ ਨੇ ਬੰਨ੍ਹਿਆ ਸੀ ਅਤੇ ਲੁਹਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਸ ਪਿੰਡ ਦਾ ਨਾਂ ਲੁਹਾਰਾ ਪੈ ਗਿਆ। ਉਸ ਵੇਲੇ ਇਸ ਪਿੰਡ ਵਿੱਚ ਲੁਹਾਰ, ਘੁਮਿਆਰ, ਸਿੱਖ ਅਤੇ ਜੋਈਏ ਖਾਨਦਾਨ ਦੇ ਲੋਕ ਵਸਦੇ ਸਨ । ਪ੍ਰੰਤੂ 1947 ਦੀ ਉਥਲ ਪੁਥਲ ਵਿੱਚ ਮੁਸਲਮਾਨ ਇੱਥੋਂ ਚਲੇ ਗਏ ਤੇ ਲਾਹੌਰ ਦੇ ਵਸਨੀਕ ਇੱਥੇ ਆ ਕੇ ਵੱਸੇ। ਇਸ ਕਰਕੇ ਇੱਥੇ ਮਝੈਲਾਂ ਦੀ ਗਿਣਤੀ ਜ਼ਿਆਦਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!