ਲੜੋਆ ਪਿੰਡ ਦਾ ਇਤਿਹਾਸ | Ladoa Village History

ਲੜੋਆ

ਲੜੋਆ ਪਿੰਡ ਦਾ ਇਤਿਹਾਸ | Ladoa Village History

ਸਥਿਤੀ :

ਫਿਲੋਰ – ਨਵਾਂ ਸ਼ਹਿਰ ਸੜਕ ਤੋਂ 3 ਕਿਲੋ ਮੀਟਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 10 ਕਿਲੋ ਮੀਟਰ ਦੂਰ ਸਥਿਤ ਪਿੰਡ ਲੜੋਆ ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਲਗਭਗ ਪੌਣੇ ਤਿੰਨ ਸੌ ਸਾਲ ਪਹਿਲਾਂ ਇਸ ਵੀਰਾਨ ਥੇਹ ਤੇ ਦੋ ਭਰਾਵਾਂ ਚਿਰਾਗ ਖਾਂ 7 ਤੇ ਪਰਾਗ ਖਾਂ ਨੇ ਡੇਰਾ ਲਾਇਆ। ਕੁਝ ਕਾਰਨ ਕਰਕੇ ਦੋਵਾਂ ਵਿੱਚ ਲੜਾਈ ਰਹਿਣ ਲੱਗ ਪਈ, ਇਸੇ ਕਰਕੇ ਹੀ ਪਿੰਡ ਦਾ ਨਾਂ ‘ਲੜੋਆ’ ਪੈ ਗਿਆ। ਪਰਾਗ ਖਾਂ ਨੇ ਇਸ ਥਾਂ ਤੋਂ ਕੁਝ ਦੂਰ ਆਪਣਾ ਪਿੰਡ ਵਸਾ ਲਿਆ ਜਿਸਦਾ ਨਾਂ ‘ਪਰਾਗਪੁਰ’ ਰੱਖਿਆ ਜੋ ਇਸ ਪਿੰਡ ਦੇ ਬਿਲਕੁਲ ਨਾਲ ਲਗਦਾ ਹੈ। ਹੋਰ ਥਾਵਾਂ ਤੋਂ ਲੋਕ ਆ ਕੇ ਵੱਸਣੇ ਸ਼ੁਰੂ ਹੋ ਗਏ ਜੋ ਆਪਣੇ ਪੁਰਾਣੇ ਪਿੰਡਾਂ ਤੋਂ ਹੀ ਜਾਣੇ ਜਾਂਦੇ ਹਨ।

ਇੱਥੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵਿਸ਼ਰਾਮ ਕੀਤਾ ਸੀ, ਇੱਥੇ ਇਤਿਹਾਸਕ ਗੁਰਦੁਆਰਾ ਪੰਜ ਤੀਰਥ ਪਿੰਡ ਦੇ ਚੜ੍ਹਦੇ ਪਾਸੇ ਸਥਿਤ ਹੈ। ਪਿੰਡ ਦੇ ਮੁੱਖ ਗੇਟ ਦੇ ਨਾਲ ਬਾਬਾ ਅਲੀਆ ਸ਼ਾਹ ਦਾ ਮਜ਼ਾਰ ਹੈ। 1947 ਤੋਂ ਪਹਿਲਾਂ ਮੁਸਲਮਾਨਾਂ ਦੀ ਹੋਂਦ ਦਾ ਪ੍ਰਤੀਕ, ਇੱਕ ਸੁੰਦਰ ਮਸੀਤ ਪਿੰਡ ਵਿੱਚ ਹੈ। ਇੱਕ ਸੰਤ ਬਾਬਾ ਸੀਤਲ ਦਾਸ ਦਾ ਡੇਰਾ ਹੈ।

ਪਿੰਡ ਦੇ 35-40 ਪ੍ਰਤੀਸ਼ਤ ਲੋਕ ਇੰਗਲੈਂਡ ਕੈਨੇਡਾ ਵਿੱਚ ਵਸਦੇ ਹਨ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!