ਵੜਿੰਗ ਪਵਾਰ ਬੰਸੀ ਰਾਜਪੂਤਾਂ ਦਾ ਇਕ ਉਪਗੋਤ ਹੈ । ਇਹ ਜਰਗ ਦੇ ਰਾਜੇ ਜੱਗਦੇਉ ਨੂੰ ਆਪਣਾ ਵਡੇਰਾ ਮੰਨਦੇ ਹਨ । ਇਨ੍ਹਾਂ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ । ਇਹ ਲੁਧਿਆਣੇ ਖੇਤਰ ਤੋਂ ਹੀ ਸਾਰੇ ਪੰਜਾਬ ਵਿੱਚ ਫੈਲੇ ਹਨ । ਲੁਧਿਆਣੇ ਜ਼ਿਲ੍ਹੇ ਵਿੱਚ ਭੈਣੀ ਵੜਿੰਗਾਂ ਇਨ੍ਹਾਂ ਦਾ ਮੋਢੀ ਤੇ ਪੁਰਾਣਾ ਪਿੰਡ ਹੈ। ਫਰੀਦਕੋਟ, ਮੁਕਤਸਰ ਤੇ ਬਠਿੰਡੇ ਦੇ ਇਲਾਕੇ ਵਿੱਚ ਵੀ ਵੜਿੰਗ ਭਾਈਚਾਰੇ ਦੇ ਕਾਫੀ ਲੋਕ ਵੱਸਦੇ ਹਨ । ਕੁਝ ਸੰਗਰੂਰ ਖੇਤਰ ਵਿੱਚ ਵੀ ਹਨ । ਫਰੀਦਕੋਟ ਦੇ ਇਲਾਕੇ ਵਿੱਚ ਰਾਮੇਆਣਾ, ਡੋਡ ਤੇ ਕੋਠੇ ਵੜਿੰਗ ਆਦਿ ਪਿੰਡਾਂ ਵਿੱਚ ਵੀ ਵੜਿੰਗ ਆਬਾਦ ਹਨ ।
ਸਿੱਖ ਇਤਿਹਾਸ ਨਾਲ ਸੰਬੰਧਤ ਪੁਸਤਕ ‘ਗੁਰੂ ਕੀਆ ਸਾਖੀਆਂ’ ਅਨੁਸਾਰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਮੇਆਣੇ ਵਿੱਚ ਭਾਈ ਘੁੱਦਾ ਸਿੰਘ ਵੜਿੰਗ ਦੇ ਘਰ ਇੱਕ ਰਾਤ ਵਿਸ਼ਰਾਮ ਕੀਤਾ । ਅਗਲੇ ਦਿਨ ਸਵੇਰੇ ਹੀ ਗੁਰੂ ਕਾ ਵਹੀਰ ਮਲਣ ਵਲ ਨੂੰ ਚਲ ਪਿਆ । ਗੁਰੂ ਕਾ ਵਹੀਰ ਜਦ ਪਿੰਡ ਮਲਣ ਦੇ ਨੇੜੇ ਪਹੁੰਚਿਆ ਤਾਂ ਉਥੇ ਬੇਲੇ ਵਿੱਚ ਚੌਧਰੀ ਜੁੱਗਰਾਜ ਵੜਿੰਗ ਪਸ਼ੂ ਚਾਰ ਰਿਹਾ ਸੀ । ਜੁਗਰਾਜ ਨੇ ਮੁਗ਼ਲਾਂ ਦੇ ਭੈਅ ਕਾਰਨ ਮੁਗ਼ਲਾਂ ਨੂੰ ਦਸ ਦਿੱਤਾ ਕਿ ਸਵੇਰੇ-ਸਵੇਰੇ ਗੁਰੂ ਆਪਣੇ ਸਿੱਖਾਂ ਨਾਲ ਇਥੋਂ ਦੀ ਲੰਘਿਆ ਸੀ । ਜਦੋਂ ਗੁਰੂ ਜੀ ਨੂੰ ਜੁਗਰਾਜ ਦੀ ਗੱਲ ਦਾ ਪੱਤਾ ਲੱਗਿਆ ਤਾਂ ਸੱਚੇ ਪਾਤਸ਼ਾਹ ਕਲਗੀਧਰ ਨੇ ਸਹਿਜ ਸੁਭਾਅ ਹੀ ਕਿਹਾ ਕਿ ਜੱਟ ਬੜਾ ਆਫਰਿਆ ਹੋਇਆ ਹੈ । ਇਸ ਕੋਲੋਂ ਜ਼ਰਾ ਜਿੰਨੀ ਗੱਲ ਵੀ ਪੱਚਾ ਨਾ ਹੋਈ । ਮੁਕਤਸਰ ਅਤੇ ਕੋਟਕਪੂਰੇ ਦੇ ਇਲਾਕੇ ਵਿੱਚ ਰਵਾਇਤ ਪ੍ਰਚੱਲਤ ਹੈ ਕਿ ਕੁਝ ਸਮੇਂ ਬਾਅਦ ਜੁੱਗਰਾਜ ਵੜਿੰਗ ਆਫਰ ਕੇ ਮਰ ਗਿਆ । ਹੁਣ ਵੀ ਜੁਗਰਾਜ ਦੀ ਬੰਸ ਦੇ ਵੜਿੰਗ ਆਖ਼ਰ ਆਫਰਕੇ ਹੀ ਮਰਦੇ ਹਨ । ਇਹ ਮਿਥਿਹਾਸਕ ਘਟਨਾ ਹੈ । ਮੁਕਤਸਰ ਦੇ ਨਜ਼ਦੀਕ ਇੱਕ ਵੜਿੰਗ ਪਿੰਡ ਹੈ। ਇਸ ਵਿੱਚ ਵੜਿੰਗ ਭਾਈਚਾਰੇ ਦੇ ਲੋਕ ਹੀ ਰਹਿੰਦੇ ਹਨ । ਡਬਵਾਲੀ ਦੇ ਪਾਸ ਵੀ ਇੱਕ ਵੜਿੰਗ ਖੇੜਾ ਪਿੰਡ ਹੈ । ਇਸ ਪਿੰਡ ਵਿੱਚ ਜੱਟਾਂ ਦੀਆਂ ਦੋ ਪੱਤੀਆਂ ਵੜਿੰਗ ਤੇ ਗਰੇਵਾਲਾਂ ਦੀਆਂ ਹਨ । ਬਠਿੰਡੇ ਦੇ ਇਲਾਕੇ ਵਿੱਚ ਵੀ ਭਾਈ ਭਗਤਾ ਪਿੰਡ ਵਿੱਚ ਕੁਝ ਵੜਿੰਗਾਂ ਦੇ ਘਰ ਹਨ । ਜ਼ਿਲ੍ਹਾ ਪਟਿਆਲਾ ਦੇ ਖੇਤਰ ਰਾਜਪੁਰਾ ਵਿੱਚ ਖਾਨਪੁਰ ਬੜਿੰਗਾਂ ਪਿੰਡ ਵੀ ਵੜਿੰਗ ਗੋਤੀ ਜੱਟਾਂ ਦਾ ਹੈ । ਬੜਿੰਗ ਕੁਝ ਸਮੇਂ ਕਸ਼ਮੀਰ 75 ਖੇਤਰ ਵਿੱਚ ਵੀ ਵੱਸਦੇ ਰਹੇ ਹਨ । ਜ਼ਿਲ੍ਹਾ ਸੰਗਰੂਰ ਵਿੱਚ ਬੜਿੰਗਾਂ ਦੇ ਉੱਘੇ ਪਿੰਡ ਮਹਿਲਾ ਚੌਕ, ਚੱਨਾਂ ਵਾਲਾ, ਬੁਜਰਕ, ਨਾਰੀਕੇ, ਮਲਾਕ ਆਦਿ ਹਨ । ਵੜਿੰਗ ਮਾਝੇ ਵਿੱਚ ਵੀ ਹਨ । ਵੜਿੰਗ ਜੱਟਾਂ ਨੇ ਮਾਝੇ ਵਿੱਚ ਵੀ ਆਪਣੇ ਗੋਤ ਦੇ ਨਾਮ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਇਕ ਵੜਿੰਗ ਪਿੰਡ ਵਸਾਇਆ ਸੀ । ਕਿਸੇ ਕਾਰਨ ਸਾਰੇ ਵੜਿੰਗ ਪਿੰਡ ਛੱਡ ਗਏ । ਹੁਣ ਇਸ ਪਿੰਡ ਵਿੱਚ ਬਾਜਵੇ ਜੱਟ ਰਹਿੰਦੇ ਹਨ । ਬਨਿੰਗ, ਬਲਿੰਗ ਤੇ ਬੜਿੰਗ ਇਕੋ ਭਾਈਚਾਰੇ ਵਿੱਚੋਂ ਲੱਗਦੇ ਹਨ । ਦੁਆਬੇ ਦੇ ਜਲੰਧਰ ਖੇਤਰ ਵਿੱਚ ਵੀ ਬੜਿੰਗ ਨਾਮ ਦਾ ਇੱਕ ਵੱਡਾ ਤੇ ਪ੍ਰਸਿੱਧ ਪਿੰਡ ਹੈ । ਇਸ ਵਿੱਚ ਵੜਿੰਗ ਗੋਤ ਦੇ ਜੱਟ ਹੀ ਵੱਸਦੇ ਹਨ । ਬੱਬਰ ਅਕਾਲੀ ਲਹਿਰ ਦਾ ਮੋਢੀ ਬਾਬਾ ਕਿਸ਼ਨ ਸਿੰਘ ਵੜਿੰਗ ਸੀ । ਦੁਆਬੇ ਤੋਂ ਵੜਿੰਗ ਬਾਹਰਲੇ ਦੇਸ਼ਾਂ ਵਿੱਚ ਵੀ ਜਾਕੇ ਆਬਾਦ ਹੋਏ ਹਨ । ਵੜਿੰਗ ਸਾਰੇ ਜੱਟ ਸਿੱਖ ਹੀ ਹਨ ।

ਟਾਵੇਂ-ਟਾਵੇਂ ਵੜਿੰਗ ਸਾਰੇ ਪੰਜਾਬ ਵਿੱਚ ਹੀ ਵੱਸਦੇ ਹਨ । ਵੈਸੇ ਪੰਜਾਬ ਵਿੱਚ ਵੜਿੰਗ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ । ਵਿਦਿਅਕ ਤੇ ਆਰਥਿਕ ਤੌਰ ਤੇ ਅਜੇ ਵੜਿੰਗ ਬਹੁਤ ਪਿੱਛੇ ਹਨ । ਨਵੀਂ ਖੋਜ ਅਨੁਸਾਰ ਵੜਿੰਗ ਜੱਟ ਰਾਜੇ ਜੱਗਦੇਉ ਦੀ ਬੰਸ ਵਿੱਚੋਂ ਨਹੀਂ ਹਨ । ਇਹ ਜੱਗਦੇਉ ਦੇ ਪਰਮਾਰ ਭਾਈਚਾਰੇ ਵਿੱਚੋਂ ਹਨ । ਬੀ. ਐਸ. ਦਾਹੀਆ ਦੇ ਅਨੁਸਾਰ ਬੜਿੰਗ ਜੱਟਾਂ ਦਾ ਪ੍ਰਾਚੀਨ ਕਬੀਲਾ ਹੈ । ਰਾਜਾ ਜੱਗਦੇਉ ਗਿਆਰ੍ਹਵੀਂ ਸਦੀ ਵਿੱਚ ਪੈਦਾ ਹੋਇਆ ਹੈ । ਇਹ ਮਾਲਵੇ ਦੇ ਜਰਗ ਖੇਤਰ ਵਿੱਚ 12ਵੀਂ ਸਦੀ ਦੇ ਆਰੰਭ ਵਿੱਚ ਆਕੇ ਆਬਾਦ ਹੋਇਆ ਸੀ । ਇਹ ਮਹਾਨ ਸੂਰਬੀਰ ਤੇ ਮਹਾਨ ਸਿੱਧ ਸੀ । ਪਰਮਾਰ ਰਾਜੇ ਉਦੇਦਿੱਤ ਦੀ 1088 ਈਸਵੀਂ ਵਿੱਚ ਹੋਈ ਮੌਤ ਤੋਂ ਮਗਰੋਂ ਜੱਗਦੇਉ ਧਾਰਾ ਨਗਰੀ ਦਾ ਰਾਜਾ ਬਣਿਆ ਸੀ । ਰਾਜੇ ਜੱਗਦੇਉ ਦੀ ਜਰਗ ਦੇ ਖੇਤਰ ਵਿੱਚ 1160 ਈਸਵੀਂ ਦੇ ਲਗਭਗ ਮੌਤ ਹੋਈ ਸੀ । ਅਸਲ ਵਿੱਚ ਬੜਿੰਗ ਪਰਮਾਰਾਂ ਦਾ ਉਪਗੋਤ ਹੈ । ਇਹ ਬਹੁਤ ਉੱਘਾ ਤੇ ਛੋਟਾ ਭਾਈਚਾਰਾ ਹੈ । ਪਰਮਾਰ ਜੱਟ ਰਾਜਪੂਤਾਂ ਦੀ ਉਤਪਤੀ ਤੋਂ ਪਹਿਲਾਂ ਕਨਿਸ਼ਕ ਦੇ ਸਮੇਂ ਵੀ ਪੰਜਾਬ ਵਿੱਚ ਆਬਾਦ ਸਨ । ਅਸਲ ਵਿੱਚ ਪਰਮਾਰ ਪੁਰਾਤਨ ਜੱਟ ਹੀ ਹਨ । ਵੜਿੰਗ ਪਰਮਾਰਾਂ ਦਾ ਸ਼ਾਖਾ ਗੋਤਰ ਹੈ । ਜੱਟ ਇਤਿਹਾਸਕਾਰਾਂ ਅਨੁਸਾਰ ਜੱਟ ਹੀ ਰਾਜਪੂਤਾਂ ਦੇ ਅਸਲੀ ਮਾਪੇ ਹਨ । ਭੱਟਾਂ ਦੀਆਂ ਬਹੁਤੀਆਂ ਕਹਾਣੀਆਂ ਕਲਪਤ ਤੇ ਝੂਠੀਆਂ ਹਨ । ਵੜਿੰਗ ਜੱਟ ਸਾਰੀ ਦੁਨੀਆਂ ਵਿੱਚ ਹੀ ਦੂਰ-ਦੂਰ ਤੱਕ ਵੱਸਦੇ ਹਨ । ਇਹ ਪ੍ਰਾਚੀਨ ਤੇ ਉੱਘਾ ਜੱਟ ਭਾਈਚਾਰਾ ਹੈ ।
ਵੜਾਇਚ-ਵੜਾਇਚ ਜੱਟਾਂ ਦਾ ਇੱਕ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਗੋਤ ਹੈ । ਵੜਾਇਚ ਖਾੜਕੂ ਸੁਭਾਅ ਦੇ ਜੱਟ ਹਨ । ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਵਡੇਰਾ ਮਹਿਮੂਦ ਗਜ਼ਨਵੀ ਨਾਲ ਭਾਰਤ ਵਿੱਚ ਆਇਆ ਅਤੇ ਗੁਜਰਾਤ ਵਿੱਚ ਟਿਕਿਆ । ਜਿੱਥੇ ਕਿ ਉਸ ਦੀ ਬੰਸ ਬਹੁਤ ਵੱਧੀ ਫੁਲੀ ਅਤੇ ਅਸਲੀ ਵਸਨੀਕ ਗੁੱਜਰਾਂ ਨੂੰ ਕੱਢ ਕੇ ਆਪ ਕਾਬਜ਼ ਹੋ ਗਏ । ਗੁਜਰਾਤ ਜ਼ਿਲ੍ਹੇ ਦੇ 2 ਭਾਗ ਤੇ ਕਾਬਜ਼ ਹੋ ਗਏ । ਇਨ੍ਹਾਂ ਪਾਸ ਗੁਜਰਾਤ ਖੇਤਰ ਵਿੱਚ 170 3 ਪਿੰਡ ਸਨ। ਚਨਾਬ ਦਰਿਆ ਨੂੰ ਪਾਰ ਕਰਕੇ ਵੜਾਇਚ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚ ਗਏ । ਗੁਜਰਾਂ ਵਾਲੇ ਦੇ ਇਲਾਕੇ ਵਿੱਚ ਵੀ ਇਨ੍ਹਾਂ ਦਾ 41 ਪਿੰਡ ਦਾ ਗੁੱਛਾ ਸੀ। ਗੁਜਰਾਂ ਵਾਲਾ ਖੇਤਰ ਤੋਂ ਹੌਲੀ ਹੌਲੀ ਇਹ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਮਲੇਰਕੋਟਲਾ, ਮੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿਚ ਦੂਰ ਦੂਰ ਤਕ ਪਹੁੰਚ ਗਏ। ਕੁਝ ਦੁਆਬੇ ਦੇ ਜਲੰਧਰ ਇਲਾਕੇ ਵਿਚ ਜਾ ਆਬਾਦ ਹੋਏ । ਲੁਧਿਆਣੇ ਵਿਚ ਵੀ ਇਕ ਵੜਾਇਚ ਪਿੰਡ ਹੈ। ਇਕ ਵੜੈਚ ਪਿੰਡ ਫਤਿਹਗੜ੍ਹ ਜਿਲ੍ਹੇ ਵਿਚ ਵੀ ਹੈ। ਮਾਝੇ ਦੇ ਗੁਰਦਾਸਪੁਰ ਖੇਤਰ ਵਿਚ ਵੀ ਵੜੈਚ ਜੱਟਾਂ ਦਾ ਉੱਘਾ ਪਿੰਡ ਬੜੈਚ ਹੈ। ਦੁਆਬੇ ਦੇ ਜਲੰਧਰ, ਨਵਾਂ ਸ਼ਹਿਰ ਤੇ ਕਪੂਰਥਲਾ ਖੇਤਰ ਵਿਚ ਵੀ ਵੜੈਚ ਗੋਤ ਦੇ ਜੱਟ ਕਾਫੀ ਰਹਿੰਦੇ ਹਨ। ਸੰਗਰੂਰ ਜ਼ਿਲ੍ਹੇ ਵਿਚ ਲਾਡ ਬਨਜਾਰਾ ਅਤੇ ਰੋਪੜ ਜ਼ਿਲ੍ਹੇ ਕਰੀਵਾਲਾ ਵਿਚ ਵੜੈਚ ਭਾਈਚਾਰੇ ਦੇ ਕਾਫੀ ਲੋਕ ਵਸਦੇ ਹਨ।
ਮਾਲਵੇ ਦੇ ਫ਼ਿਰੋਜ਼ਪੁਤ ਤੇ ਮੁਕਤਸਰ ਖੇਤਰਾਂ ਵਿਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆ ਕੇ ਨਵੇਂ ਆਬਾਦ ਹੋਏ ਹਨ। ਮੁਕਤਸਰ ਖੇਤਰਾਂ ਵਿੱਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆਕੇ ਨਵੇਂ ਆਬਾਦ ਹੋਏ ਹਨ । ਇਕ ਹੋਰ ਰਵਾਇਤ ਅਨੁਸਾਰ ਇਨ੍ਹਾਂ ਦਾ ਵੱਡਾ ਸੂਰਜਵੰਸੀ ਰਾਜਪੂਤ ਸੀ । ਜੋ ਗ਼ਜ਼ਨੀ 76 ਤੋਂ ਆਕੇ ਗੁਜਰਾਤ ਵਿੱਚ ਆਬਾਦ ਹੋਇਆ ਫਿਰ ਇਹ ਭਾਈਚਾਰਾ ਸਾਰੇ ਪੰਜਾਬ ਵਿੱਚ ਪਹੁੰਚ ਗਿਆ । ਤੀਸਰੀ ਕਹਾਣੀ ਅਨੁਸਾਰ ਇਨ੍ਹਾਂ ਦਾ ਵੱਡਾ ਰਾਜਾ ਕਰਣ ਕਿਸਰਾ ਨਗਰ ਤੋਂ ਦਿੱਲੀ ਗਿਆ ਤੇ ਬਾਦਸ਼ਾਹ ਫਿਰੋਜ਼ਸ਼ਾਹ ਖਿਲਜੀ ਦੇ ਕਹਿਣ ਤੇ ਹਿੱਸਾਰ ਦੇ ਇਲਾਕੇ ਵਿੱਚ ਆਬਾਦ ਹੋ ਗਿਆ ਸੀ । ਕੁਝ ਸਮੇਂ ਪਿੱਛੋਂ ਹਿਸਾਰ ਨੂੰ ਛੱਡ ਕੇ ਆਪਣੇ ਭਾਈਚਾਰੇ ਸਮੇਤ ਗੁਜਰਾਂਵਾਲੇ ਖੇਤਰ ਵਿੱਚ ਆਕੇ ਆਬਾਦ ਹੋ ਗਿਆ । ਪੰਜਾਬ ਵਿੱਚ ਵੜਾਇਚ ਨਾਮ ਦੇ ਵੀ ਕਈ ਪਿੰਡ ਹਨ । ਮਾਨ ਸਿੰਘ ਵੜਾਇਚ ਰਣਜੀਤ ਸਿੰਘ ਦੇ ਸਮੇਂ ਮਹਾਨ ਸੂਰਬੀਰ ਸਰਦਾਰ ਸੀ । ਇਕ ਹੋਰ ਰਵਾਇਤ ਦੇ ਅਨੁਸਾਰ ਵੜੈਚ ਰਾਜੇ ਸਲਵਾਨ ਦਾ ਪੋਤਰਾ, ਰਾਜੇ ਬੁਲੰਦ ਦਾ ਪੁੱਤਰ ਤੇ ਭੱਟੀ ਰਾਉ ਦਾ ਭਾਈ ਸੀ । ਵੜੈਚ ਨੂੰ ਕਈ ਇਤਿਹਾਸਕਾਰਾਂ ਨੇ ਬਰਾਇਚ” ਅਤੇ ਕਈਆਂ ਨੇ ਭਸਡੈਚ ਲਿਖਿਆ ਹੈ । ਇਹ ਸਮਾਂ 680 ਈਸਵੀਂ ਦੇ ਲਗਭਗ ਲੱਗਦਾ ਹੈ । ਇਸ ਸਮੇਂ ਭਾਟੀ ਰਾਉ ਨੇ ਸਿਆਲਕੋਟ ਤੇ ਵੜੈਚ ਨੇ ਗੁਜਰਾਤ ਦੇ ਇਲਾਕੇ ਤੇ ਕਬਜ਼ਾ ਕਰ ਲਿਆ । ਪ੍ਰਸਿੱਧ ਇਤਿਹਾਸਕਾਰ ਕਰਤਾਰ ਸਿੰਘ ਦਾਖਾ ਨੇ ਵੀ ਵੜੈਚ ਨੂੰ ਰਾਜੇ ਸਲਵਾਨ ਦੀ ਬੰਸ ਵਿੱਚੋਂ ਦੱਸਿਆ ਹੈ । ਬੀ. ਐਸ. ਦਾਹੀਆ ਵੀ ਵੜੈਚਾਂ ਨੂੰ ਮਹਾਂਭਾਰਤ ਸਮੇਂ ਦਾ ਪੁਰਾਣਾ ਜੱਟ ਕਬੀਲਾ ਮੰਨਦਾ ਹੈ । ਕੁਝ ਵੜਾਇਚ ਆਪਣੇ ਆਪ ਨੂੰ ਰਾਜਪੂਤ ਮੰਨਦੇ ਹਨ ਅਤੇ ਕੁਝ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ । ਦਲਿਤ ਜਾਤੀਆਂ ਚਮਾਰਾਂ ਆਦਿ ਵਿੱਚ ਵੀ ਵੜੈਚ ਗੋਤ ਦੇ ਲੋਕ ਹੁੰਦੇ ਹਨ । ਵੜੈਚ ਜੱਟ ਇਨ੍ਹਾਂ ਨੂੰ ਆਪਣੀ ਬਰਾਦਰੀ ਵਿੱਚੋਂ ਨਹੀਂ ਮੰਨਦੇ । ਮਿਰਾਸੀ, ਨਾਈ ਤੇ ਬ੍ਰਾਹਮਣ ਇਨ੍ਹਾਂ ਦੇ ਲਾਗੀ ਹੁੰਦੇ ਹਨ। 1881 ਈਸਵੀਂ ਦੀ ਪੁਰਾਣੀ ਜਨਗਣਨਾ ਅਨੁਸਾਰ ਸਾਂਝੇ ਪੰਜਾਬ ਵਿੱਚ ਵੜਾਇਚਾਂ ਦੀ ਕੁਲ ਗਿਣਤੀ 64235 ਸੀ । ਇਕੱਲੇ ਗੁਜਰਾਤ ਖੇਤਰ ਵਿੱਚ ਹੀ ਇਹ 35253 ਸਨ । ਦੂਜੇ ਨੰਬਰ ਤੇ ਜ਼ਿਲ੍ਹਾ ਗੁਜਰਾਂਵਾਲਾ ਵਿੱਚ 10783 ਸਨ । ਲੁਧਿਆਣੇ ਖੇਤਰ ਵਿੱਚ ਕੇਵਲ 1300 ਦੇ ਲਗਭਗ ਹੀ ਸਨ । ਸ. ਗੁਰਬਖ਼ਸ਼ ਸਿੰਘ ਵੜੈਚ ਮਾਝੇ ਦਾ ਖਾੜਕੂ ਜੱਟ ਸੀ । ਇਹ ਆਪਣੇ ਪਿੰਡ ਚੱਲਾ ਤੋਂ ਉੱਠਕੇ 1780 ਈਸਵੀ ਦੇ ਲਗਭਗ ਵਜ਼ੀਰਾਬਾਦ ਦੇ ਪੰਜਾਹ ਪਿੰਡਾਂ ਤੇ ਕਾਬਜ਼ ਹੋ ਗਿਆ । ਸਿੱਖ ਰਾਜ ਵਿੱਚ ਇਸ ਭਾਈਚਾਰੇ ਨੇ ਕਾਫੀ ਉੱਨਤੀ ਕੀਤੀ । ਸਰ ਗਰਿਫਨ ਨੇ ਵੜੈਚਾਂ ਦਾ ਹਾਲ ‘ਪੰਜਾਬ ਚੀਫਸ’ ਪੁਸਤਕ ਵਿੱਚ ਵੀ ਕਾਫੀ ਲਿਖਿਆ ਹੈ। ਵਜ਼ੀਰਾਬਾਦ ਦੇ ਖੇਤਰ ਵਿੱਚ ਵੜੈਚ ਜੱਟ ਕਾਫੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਗੁਰਦਾਸਪੁਰ ਵਿੱਚ ਵੀ ਬਹੁਤ ਸਾਰੇ ਵੜਾਇਚ ਜੱਟਾਂ ਨੇ ਇਸਲਾਮ ਕਬੂਲ ਕਰ ਲਿਆ ਸੀ ਜਿਨ੍ਹਾਂ ਵਿੱਚੋਂ ਇੱਕ ਮਸ਼ਹੂਰ ਫੱਕਰ ਝਾਂਗੀ ਬਖ਼ਤਸ਼ਾਹ ਜਮਾਲ ਸੀ ਜਿਸ ਦੀ ਯਾਦ ਵਿੱਚ ਇੱਕ ਡੇਰਾ ਬਣਿਆ ਹੋਇਆ ਹੈ । ਪਾਕਿਸਤਾਨ ਵਿੱਚ ਵੜਾਇਚ ਮੁਸਲਮਾਨ ਜੱਟਾਂ ਦੀ ਗਿਣਤੀ ਟਿਵਾਣਿਆਂ ਜੱਟਾਂ ਦੇ ਬਰਾਬਰ ਹੀ ਹੈ। ਪਾਕਿਸਤਾਨ ਵਿੱਚ ਇਹ ਦੋਵੇਂ ਗੋਤ ਬਹੁਤ ਉੱਘੇ ਹਨ । ਨਵੇਂ ਬਣੇ ਮੁਸਲਮਾਨ ਵੜਾ ਇਚ ਆਪਣੇ ਪੁਰਾਣੇ ਹਿੰਦੂ ਰਸਮਾਂ-ਰਵਾਜਾਂ ਤੇ ਹੀ ਚੱਲਦੇ ਸਨ । ਵੜਾਇਚ ਜੱਟ ਹੋਰ ਜੱਟਾਂ ਵਾਂਗ ਜੰਡੀ ਵੱਢਣ, ਸੀਰਾ ਵੰਡਣ, ਮੰਡ ਪਕਾਉਣ, ਬੱਕਰੇ ਜਾਂ ਛੱਤਰੇ ਦੀ ਬੱਲੀ ਦੇਣ ਤੇ ਵਿਆਹ ਸ਼ਾਦੀ ਸਮੇਂ ਸਾਰੇ ਸ਼ਗਨ ਹਿੰਦੂਆਂ ਵਾਲੇ ਹੀ ਕਰਦੇ ਸਨ । ਹਿੰਦੂਆਂ ਵਾਂਗ ਹੀ ਵੜੈਚ ਜੱਟ ਸਿਹਰਾ 78 ਬੰਨ ਕੇ ਢੁੱਕਦੇ ਸਨ। ਇਹ ਬਹੁਤ ਵੱਡਾ ਭਾਈਚਾਰਾ ਹੈ । ਮਿੰਟਗੁਮਰੀ, ਮੁਲਤਾਨ ਤੇ ਸ਼ਾਹਪੁਰ ਆਦਿ ਦੇ ਵੜੈਚ ਚੰਗੇ ਕਾਸ਼ਤਕਾਰ ਸਨ । ਪਰ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਦੇ ਵੜੈਚ ਜਰਾਇਮ ਪੇਸ਼ਾ ਸਨ । ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਗੁਜਰਾਂਵਾਲਾ ਖੇਤਰ ਵਿੱਚ ਬਾਰੇ ਖ਼ਾਨ ਵੜਾਇਚ ਬਹੁਤ ਉੱਘਾ ਧਾੜਵੀ ਸੀ ਪਰ ਰਣਜੀਤ ਸਿੰਘ ਨੇ ਇਸ ਨੂੰ ਵੀ ਕਾਬੂ ਕਰ ਲਿਆ ਸੀ । ਬੜਾਇਚ ਜੱਟਾਂ ਦੇ ਪੱਛਮੀ ਪੰਜਾਬ ਵਿੱਚ ਕਾਫੀ ਪਿੰਡ ਸਨ । ਇਹ ਸਿੱਖ ਵੀ ਸਨ ਤੇ ਮੁਸਲਮਾਨ ਵੀ ਸਨ। ਇਹ ਬਹੁਤੇ ਗੁਜਰਾਤ, ਗੁਜਰਾਂਵਾਲਾ, ਸਿਆਲਕੋਟ ਤੇ ਲਾਹੌਰ ਦੇ ਖੇਤਰਾਂ ਵਿੱਚ ਆਬਾਦ ਸਨ । ਰਾਵਲਪਿੰਡੀ, ਜਿਹਲਮ, ਸ਼ਾਹਪੁਰ, ਮੁਲਤਾਨ, ਝੰਗ ਤੇ ਮਿੰਟਗੁਮਰੀ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ।
ਪੂਰਬੀ ਪੰਜਾਬ ਵਿੱਚ ਬਹੁਤੇ ਵੜੈਚ ਜੱਟ ਸਿੱਖ ਹੀ ਹਨ । ਔਰੰਗਜ਼ੇਬ ਦੇ ਸਮੇਂ ਕੁਝ ਵੜਾਇਚ ਭਾਈਚਾਰੇ ਦੇ ਲੋਕ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਮੁਰਾਦਾਬਾਦ ਆਦਿ ਖੇਤਰਾਂ ਵਿੱਚ ਜਾਕੇ ਆਬਾਦ ਹੋ ਗਏ ਸਨ । ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਵੜਾਇਚ ਜੱਟ ਸਿੱਖ ਹਰਿਆਣੇ ਦੇ ਕਰਨਾਲ ਤੇ ਸਿਰਸਾ ਆਦਿ ਖੇਤਰਾਂ ਵਿੱਚ ਆਬਾਦ ਹੋ ਗਏ ਹਨ । ਦੁਆਬੇ ਦੇ ਜਲੰਧਰ ਤੇ ਮਾਲਵੇ ਦੇ ਲੁਧਿਆਣਾ ਖੇਤਰ ਤੋਂ ਕੁਝ ਵੜਾਇਚ ਜੱਟ ਵਿਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ । ਜਿਹੜੇ ਵੜਾਇਚ ਭਾਈਚਾਰੇ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਗਏ ਹਨ, ਉਨ੍ਹਾਂ ਨੇ ਬਹੁਤ ਉੱਨਤੀ ਕੀਤੀ ਹੈ । ਵੜੈਚ ਜੱਟਾਂ ਦਾ ਬਹੁਤ ਹੀ ਪੁਰਾਣਾ ਤੇ ਉੱਘਾ ਗੋਤ ਹੈ ਪੰਜਾਬ ਹਮੇਸ਼ਾ ਹੀ ਤਕੜੇ ਤੇ ਲੜਾਕੂ ਕਿਰਸਾਨ ਕਬੀਲਿਆਂ ਦਾ ਘਰ ਰਿਹਾ ਹੈ । ਹੁਣ ਵੀ ਪੰਜਾਬ ਵਿੱਚ ਵੜਾਇਚ ਜੱਟਾਂ ਦੀ ਕਾਫੀ ਗਿਣਤੀ ਹੈ । ਵੜਾਇਚ ਜੱਟਾਂ ਵਿੱਚ ਹਉਮੈ ਬਹੁਤ ਹੁੰਦੀ ਹੈ । ਜੱਟ ਪੜ੍ਹ ਲਿਖ ਕੇ ਵੀ ਘੱਟ ਹੀ ਬਦਲਦੇ ਹਨ । ਜੱਟਾਂ ਨੂੰ ਵੀ ਸਮੇਂ ਅਨੁਸਾਰ ਬਦਲਣਾ ਚਾਹੀਦਾ ਹੈ । ਹੁਣ ਜੱਟ ਕੌਮਾਂਤਰੀ ਜਾਤੀ ਹੈ। ਵੜੈਚ ਬਹੁਤ ਪ੍ਰਸਿੱਧ ਤੇ ਵੱਡਾ ਗੋਤ ਹੈ । ਜੱਟ ਮਹਾਨ ਹਨ ।
