ਵੜੈਚ ਗੋਤ ਦਾ ਇਤਿਹਾਸ | Warich Goat History |

ਵੜੈਚ ਜੱਟਾਂ ਦਾ ਇੱਕ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਗੋਤ ਹੈ । ਵੜੈਚ ਖਾੜਕੂ ਸੁਭਾਅ ਦੇ ਜੱਟ ਹਨ । ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਵਡੇਰਾ ਮਹਿਮੂਦ ਗਜ਼ਨਵੀ ਨਾਲ ਭਾਰਤ ਵਿੱਚ ਆਇਆ ਅਤੇ ਗੁਜਰਾਤ ਵਿੱਚ ਟਿਕਿਆ । ਜਿੱਥੇ ਕਿ ਉਸ ਦੀ ਬੰਸ ਬਹੁਤ ਵੱਧੀ ਫੁਲੀ ਅਤੇ ਅਸਲੀ ਵਸਨੀਕ ਗੁੱਜਰਾਂ ਨੂੰ ਕੱਢ ਕੇ ਆਪ ਕਾਬਜ਼ ਹੋ ਗਏ । ਗੁਜਰਾਤ ਜ਼ਿਲ੍ਹੇ ਦੇ 2 ਭਾਗ ਤੇ ਕਾਬਜ਼ ਹੋ ਗਏ । ਇਨ੍ਹਾਂ ਪਾਸ ਗੁਜਰਾਤ ਖੇਤਰ ਵਿੱਚ 170 3 ਪਿੰਡ ਸਨ। ਚਨਾਬ ਦਰਿਆ ਨੂੰ ਪਾਰ ਕਰਕੇ ਵੜੈਚ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚ ਗਏ । ਗੁਜਰਾਂ ਵਾਲੇ ਦੇ ਇਲਾਕੇ ਵਿੱਚ ਵੀ ਇਨ੍ਹਾਂ ਦਾ 41 ਪਿੰਡ ਦਾ ਗੁੱਛਾ ਸੀ। ਗੁਜਰਾਂ ਵਾਲਾ ਖੇਤਰ ਤੋਂ ਹੌਲੀ ਹੌਲੀ ਇਹ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਮਲੇਰਕੋਟਲਾ, ਮੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿਚ ਦੂਰ ਦੂਰ ਤਕ ਪਹੁੰਚ ਗਏ। ਕੁਝ ਦੁਆਬੇ ਦੇ ਜਲੰਧਰ ਇਲਾਕੇ ਵਿਚ ਜਾ ਆਬਾਦ ਹੋਏ । ਲੁਧਿਆਣੇ ਵਿਚ ਵੀ ਇਕ ਵੜੈਚ ਪਿੰਡ ਹੈ। ਇਕ ਵੜੈਚ ਪਿੰਡ ਫਤਿਹਗੜ੍ਹ ਜਿਲ੍ਹੇ ਵਿਚ ਵੀ ਹੈ। ਮਾਝੇ ਦੇ ਗੁਰਦਾਸਪੁਰ ਖੇਤਰ ਵਿਚ ਵੀ ਵੜੈਚ ਜੱਟਾਂ ਦਾ ਉੱਘਾ ਪਿੰਡ ਬੜੈਚ ਹੈ। ਦੁਆਬੇ ਦੇ ਜਲੰਧਰ, ਨਵਾਂ ਸ਼ਹਿਰ ਤੇ ਕਪੂਰਥਲਾ ਖੇਤਰ ਵਿਚ ਵੀ ਵੜੈਚ ਗੋਤ ਦੇ ਜੱਟ ਕਾਫੀ ਰਹਿੰਦੇ ਹਨ। ਸੰਗਰੂਰ ਜ਼ਿਲ੍ਹੇ ਵਿਚ ਲਾਡ ਬਨਜਾਰਾ ਅਤੇ ਰੋਪੜ ਜ਼ਿਲ੍ਹੇ ਕਰੀਵਾਲਾ ਵਿਚ ਵੜੈਚ ਭਾਈਚਾਰੇ ਦੇ ਕਾਫੀ ਲੋਕ ਵਸਦੇ ਹਨ।

ਵੜੈਚ ਗੋਤ ਦਾ ਇਤਿਹਾਸ | Warich Goat History |

ਮਾਲਵੇ ਦੇ ਫ਼ਿਰੋਜ਼ਪੁਤ ਤੇ ਮੁਕਤਸਰ ਖੇਤਰਾਂ ਵਿਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆ ਕੇ ਨਵੇਂ ਆਬਾਦ ਹੋਏ ਹਨ। ਮੁਕਤਸਰ ਖੇਤਰਾਂ ਵਿੱਚ ਕੁਝ ਵੜਾਇਚ ਪੱਛਮੀ ਪੰਜਾਬ ਤੋਂ ਆਕੇ ਨਵੇਂ ਆਬਾਦ ਹੋਏ ਹਨ । ਇਕ ਹੋਰ ਰਵਾਇਤ ਅਨੁਸਾਰ ਇਨ੍ਹਾਂ ਦਾ ਵੱਡਾ ਸੂਰਜਵੰਸੀ ਰਾਜਪੂਤ ਸੀ । ਜੋ ਗ਼ਜ਼ਨੀ 76 ਤੋਂ ਆਕੇ ਗੁਜਰਾਤ ਵਿੱਚ ਆਬਾਦ ਹੋਇਆ ਫਿਰ ਇਹ ਭਾਈਚਾਰਾ ਸਾਰੇ ਪੰਜਾਬ ਵਿੱਚ ਪਹੁੰਚ ਗਿਆ । ਤੀਸਰੀ ਕਹਾਣੀ ਅਨੁਸਾਰ ਇਨ੍ਹਾਂ ਦਾ ਵੱਡਾ ਰਾਜਾ ਕਰਣ ਕਿਸਰਾ ਨਗਰ ਤੋਂ ਦਿੱਲੀ ਗਿਆ ਤੇ ਬਾਦਸ਼ਾਹ ਫਿਰੋਜ਼ਸ਼ਾਹ ਖਿਲਜੀ ਦੇ ਕਹਿਣ ਤੇ ਹਿੱਸਾਰ ਦੇ ਇਲਾਕੇ ਵਿੱਚ ਆਬਾਦ ਹੋ ਗਿਆ ਸੀ । ਕੁਝ ਸਮੇਂ ਪਿੱਛੋਂ ਹਿਸਾਰ ਨੂੰ ਛੱਡ ਕੇ ਆਪਣੇ ਭਾਈਚਾਰੇ ਸਮੇਤ ਗੁਜਰਾਂਵਾਲੇ ਖੇਤਰ ਵਿੱਚ ਆਕੇ ਆਬਾਦ ਹੋ ਗਿਆ । ਪੰਜਾਬ ਵਿੱਚ ਵੜੈਚ ਨਾਮ ਦੇ ਵੀ ਕਈ ਪਿੰਡ ਹਨ । ਮਾਨ ਸਿੰਘ ਵੜੈਚ ਰਣਜੀਤ ਸਿੰਘ ਦੇ ਸਮੇਂ ਮਹਾਨ ਸੂਰਬੀਰ ਸਰਦਾਰ ਸੀ । ਇਕ ਹੋਰ ਰਵਾਇਤ ਦੇ ਅਨੁਸਾਰ ਵੜੈਚ ਰਾਜੇ ਸਲਵਾਨ ਦਾ ਪੋਤਰਾ, ਰਾਜੇ ਬੁਲੰਦ ਦਾ ਪੁੱਤਰ ਤੇ ਭੱਟੀ ਰਾਉ ਦਾ ਭਾਈ ਸੀ । ਵੜੈਚ ਨੂੰ ਕਈ ਇਤਿਹਾਸਕਾਰਾਂ ਨੇ ਬਰਾਇਚ” ਅਤੇ ਕਈਆਂ ਨੇ ਭਸਡੈਚ ਲਿਖਿਆ ਹੈ । ਇਹ ਸਮਾਂ 680 ਈਸਵੀਂ ਦੇ ਲਗਭਗ ਲੱਗਦਾ ਹੈ । ਇਸ ਸਮੇਂ ਭਾਟੀ ਰਾਉ ਨੇ ਸਿਆਲਕੋਟ ਤੇ ਵੜੈਚ ਨੇ ਗੁਜਰਾਤ ਦੇ ਇਲਾਕੇ ਤੇ ਕਬਜ਼ਾ ਕਰ ਲਿਆ । ਪ੍ਰਸਿੱਧ ਇਤਿਹਾਸਕਾਰ ਕਰਤਾਰ ਸਿੰਘ ਦਾਖਾ ਨੇ ਵੀ ਵੜੈਚ ਨੂੰ ਰਾਜੇ ਸਲਵਾਨ ਦੀ ਬੰਸ ਵਿੱਚੋਂ ਦੱਸਿਆ ਹੈ । ਬੀ. ਐਸ. ਦਾਹੀਆ ਵੀ ਵੜੈਚਾਂ ਨੂੰ ਮਹਾਂਭਾਰਤ ਸਮੇਂ ਦਾ ਪੁਰਾਣਾ ਜੱਟ ਕਬੀਲਾ ਮੰਨਦਾ ਹੈ । ਕੁਝ ਵੜਾਇਚ ਆਪਣੇ ਆਪ ਨੂੰ ਰਾਜਪੂਤ ਮੰਨਦੇ ਹਨ ਅਤੇ ਕੁਝ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ । ਦਲਿਤ ਜਾਤੀਆਂ ਚਮਾਰਾਂ ਆਦਿ ਵਿੱਚ ਵੀ ਵੜੈਚ ਗੋਤ ਦੇ ਲੋਕ ਹੁੰਦੇ ਹਨ । ਵੜੈਚ ਜੱਟ ਇਨ੍ਹਾਂ ਨੂੰ ਆਪਣੀ ਬਰਾਦਰੀ ਵਿੱਚੋਂ ਨਹੀਂ ਮੰਨਦੇ । ਮਿਰਾਸੀ, ਨਾਈ ਤੇ ਬ੍ਰਾਹਮਣ ਇਨ੍ਹਾਂ ਦੇ ਲਾਗੀ ਹੁੰਦੇ ਹਨ। 1881 ਈਸਵੀਂ ਦੀ ਪੁਰਾਣੀ ਜਨਗਣਨਾ ਅਨੁਸਾਰ ਸਾਂਝੇ ਪੰਜਾਬ ਵਿੱਚ ਵੜੈਚਾਂ ਦੀ ਕੁਲ ਗਿਣਤੀ 64235 ਸੀ । ਇਕੱਲੇ ਗੁਜਰਾਤ ਖੇਤਰ ਵਿੱਚ ਹੀ ਇਹ 35253 ਸਨ । ਦੂਜੇ ਨੰਬਰ ਤੇ ਜ਼ਿਲ੍ਹਾ ਗੁਜਰਾਂਵਾਲਾ ਵਿੱਚ 10783 ਸਨ । ਲੁਧਿਆਣੇ ਖੇਤਰ ਵਿੱਚ ਕੇਵਲ 1300 ਦੇ ਲਗਭਗ ਹੀ ਸਨ । ਸ. ਗੁਰਬਖ਼ਸ਼ ਸਿੰਘ ਵੜੈਚ ਮਾਝੇ ਦਾ ਖਾੜਕੂ ਜੱਟ ਸੀ । ਇਹ ਆਪਣੇ ਪਿੰਡ ਚੱਲਾ ਤੋਂ ਉੱਠਕੇ 1780 ਈਸਵੀ ਦੇ ਲਗਭਗ ਵਜ਼ੀਰਾਬਾਦ ਦੇ ਪੰਜਾਹ ਪਿੰਡਾਂ ਤੇ ਕਾਬਜ਼ ਹੋ ਗਿਆ । ਸਿੱਖ ਰਾਜ ਵਿੱਚ ਇਸ ਭਾਈਚਾਰੇ ਨੇ ਕਾਫੀ ਉੱਨਤੀ ਕੀਤੀ । ਸਰ ਗਰਿਫਨ ਨੇ ਵੜੈਚਾਂ ਦਾ ਹਾਲ ‘ਪੰਜਾਬ ਚੀਫਸ’ ਪੁਸਤਕ ਵਿੱਚ ਵੀ ਕਾਫੀ ਲਿਖਿਆ ਹੈ। ਵਜ਼ੀਰਾਬਾਦ ਦੇ ਖੇਤਰ ਵਿੱਚ ਵੜੈਚ ਜੱਟ ਕਾਫੀ ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਗੁਰਦਾਸਪੁਰ ਵਿੱਚ ਵੀ ਬਹੁਤ ਸਾਰੇ ਵੜਾਇਚ ਜੱਟਾਂ ਨੇ ਇਸਲਾਮ ਕਬੂਲ ਕਰ ਲਿਆ ਸੀ ਜਿਨ੍ਹਾਂ ਵਿੱਚੋਂ ਇੱਕ ਮਸ਼ਹੂਰ ਫੱਕਰ ਝਾਂਗੀ ਬਖ਼ਤਸ਼ਾਹ ਜਮਾਲ ਸੀ ਜਿਸ ਦੀ ਯਾਦ ਵਿੱਚ ਇੱਕ ਡੇਰਾ ਬਣਿਆ ਹੋਇਆ ਹੈ । ਪਾਕਿਸਤਾਨ ਵਿੱਚ ਵੜੈਚ ਮੁਸਲਮਾਨ ਜੱਟਾਂ ਦੀ ਗਿਣਤੀ ਟਿਵਾਣਿਆਂ ਜੱਟਾਂ ਦੇ ਬਰਾਬਰ ਹੀ ਹੈ। ਪਾਕਿਸਤਾਨ ਵਿੱਚ ਇਹ ਦੋਵੇਂ ਗੋਤ ਬਹੁਤ ਉੱਘੇ ਹਨ । ਨਵੇਂ ਬਣੇ ਮੁਸਲਮਾਨ ਵੜਾ ਇਚ ਆਪਣੇ ਪੁਰਾਣੇ ਹਿੰਦੂ ਰਸਮਾਂ-ਰਵਾਜਾਂ ਤੇ ਹੀ ਚੱਲਦੇ ਸਨ । ਵੜੈਚ ਜੱਟ ਹੋਰ ਜੱਟਾਂ ਵਾਂਗ ਜੰਡੀ ਵੱਢਣ, ਸੀਰਾ ਵੰਡਣ, ਮੰਡ ਪਕਾਉਣ, ਬੱਕਰੇ ਜਾਂ ਛੱਤਰੇ ਦੀ ਬੱਲੀ ਦੇਣ ਤੇ ਵਿਆਹ ਸ਼ਾਦੀ ਸਮੇਂ ਸਾਰੇ ਸ਼ਗਨ ਹਿੰਦੂਆਂ ਵਾਲੇ ਹੀ ਕਰਦੇ ਸਨ । ਹਿੰਦੂਆਂ ਵਾਂਗ ਹੀ ਵੜੈਚ ਜੱਟ ਸਿਹਰਾ 78 ਬੰਨ ਕੇ ਢੁੱਕਦੇ ਸਨ। ਇਹ ਬਹੁਤ ਵੱਡਾ ਭਾਈਚਾਰਾ ਹੈ । ਮਿੰਟਗੁਮਰੀ, ਮੁਲਤਾਨ ਤੇ ਸ਼ਾਹਪੁਰ ਆਦਿ ਦੇ ਵੜੈਚ ਚੰਗੇ ਕਾਸ਼ਤਕਾਰ ਸਨ । ਪਰ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਦੇ ਵੜੈਚ ਜਰਾਇਮ ਪੇਸ਼ਾ ਸਨ । ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਗੁਜਰਾਂਵਾਲਾ ਖੇਤਰ ਵਿੱਚ ਬਾਰੇ ਖ਼ਾਨ ਵੜਾਇਚ ਬਹੁਤ ਉੱਘਾ ਧਾੜਵੀ ਸੀ ਪਰ ਰਣਜੀਤ ਸਿੰਘ ਨੇ ਇਸ ਨੂੰ ਵੀ ਕਾਬੂ ਕਰ ਲਿਆ ਸੀ । ਵੜੈਚ ਜੱਟਾਂ ਦੇ ਪੱਛਮੀ ਪੰਜਾਬ ਵਿੱਚ ਕਾਫੀ ਪਿੰਡ ਸਨ । ਇਹ ਸਿੱਖ ਵੀ ਸਨ ਤੇ ਮੁਸਲਮਾਨ ਵੀ ਸਨ। ਇਹ ਬਹੁਤੇ ਗੁਜਰਾਤ, ਗੁਜਰਾਂਵਾਲਾ, ਸਿਆਲਕੋਟ ਤੇ ਲਾਹੌਰ ਦੇ ਖੇਤਰਾਂ ਵਿੱਚ ਆਬਾਦ ਸਨ । ਰਾਵਲਪਿੰਡੀ, ਜਿਹਲਮ, ਸ਼ਾਹਪੁਰ, ਮੁਲਤਾਨ, ਝੰਗ ਤੇ ਮਿੰਟਗੁਮਰੀ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ।

ਪੂਰਬੀ ਪੰਜਾਬ ਵਿੱਚ ਬਹੁਤੇ ਵੜੈਚ ਜੱਟ ਸਿੱਖ ਹੀ ਹਨ । ਔਰੰਗਜ਼ੇਬ ਦੇ ਸਮੇਂ ਕੁਝ ਵੜੈਚ ਭਾਈਚਾਰੇ ਦੇ ਲੋਕ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਮੁਰਾਦਾਬਾਦ ਆਦਿ ਖੇਤਰਾਂ ਵਿੱਚ ਜਾਕੇ ਆਬਾਦ ਹੋ ਗਏ ਸਨ । ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਵੜੈਚ ਜੱਟ ਸਿੱਖ ਹਰਿਆਣੇ ਦੇ ਕਰਨਾਲ ਤੇ ਸਿਰਸਾ ਆਦਿ ਖੇਤਰਾਂ ਵਿੱਚ ਆਬਾਦ ਹੋ ਗਏ ਹਨ । ਦੁਆਬੇ ਦੇ ਜਲੰਧਰ ਤੇ ਮਾਲਵੇ ਦੇ ਲੁਧਿਆਣਾ ਖੇਤਰ ਤੋਂ ਕੁਝ ਵੜਾਇਚ ਜੱਟ ਵਿਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ । ਜਿਹੜੇ ਵੜੈਚ ਭਾਈਚਾਰੇ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਗਏ ਹਨ, ਉਨ੍ਹਾਂ ਨੇ ਬਹੁਤ ਉੱਨਤੀ ਕੀਤੀ ਹੈ । ਵੜੈਚ ਜੱਟਾਂ ਦਾ ਬਹੁਤ ਹੀ ਪੁਰਾਣਾ ਤੇ ਉੱਘਾ ਗੋਤ ਹੈ ਪੰਜਾਬ ਹਮੇਸ਼ਾ ਹੀ ਤਕੜੇ ਤੇ ਲੜਾਕੂ ਕਿਰਸਾਨ ਕਬੀਲਿਆਂ ਦਾ ਘਰ ਰਿਹਾ ਹੈ । ਹੁਣ ਵੀ ਪੰਜਾਬ ਵਿੱਚ ਵੜੈਚ ਜੱਟਾਂ ਦੀ ਕਾਫੀ ਗਿਣਤੀ ਹੈ । ਵੜੈਚ ਜੱਟਾਂ ਵਿੱਚ ਹਉਮੈ ਬਹੁਤ ਹੁੰਦੀ ਹੈ । ਜੱਟ ਪੜ੍ਹ ਲਿਖ ਕੇ ਵੀ ਘੱਟ ਹੀ ਬਦਲਦੇ ਹਨ । ਜੱਟਾਂ ਨੂੰ ਵੀ ਸਮੇਂ ਅਨੁਸਾਰ ਬਦਲਣਾ ਚਾਹੀਦਾ ਹੈ । ਹੁਣ ਜੱਟ ਕੌਮਾਂਤਰੀ ਜਾਤੀ ਹੈ। ਵੜੈਚ ਬਹੁਤ ਪ੍ਰਸਿੱਧ ਤੇ ਵੱਡਾ ਗੋਤ ਹੈ । ਜੱਟ ਮਹਾਨ ਹਨ ।

ਵੜੈਚ ਗੋਤ ਦਾ ਇਤਿਹਾਸ | Warich Goat History |

Leave a Comment

error: Content is protected !!