ਗ਼ਦਰੀ ਬਾਬਿਆਂ ਤੇ ਦੇਸ਼ ਭਗਤਾਂ ਦਾ ਪਿੰਡ : ਸਕਰੂਲੀ
ਇਤਿਹਾਸ ਨਿਰਾ ਹੋਈਆਂ-ਵਾਪਰੀਆਂ ਘਟਨਾਵਾਂ ਨੂੰ ਸਿਲਸਿਲੇਵਾਰ ਲੜੀਬੱਧ ਕਰ ਦੇਣ ਦਾ ਹੀ ਨਾਂਅ ਨਹੀਂ, ਇਤਿਹਾਸ ਉਨ੍ਹਾਂ ਸਮਾਜਿਕ ਤੇ ਆਰਥਿਕ ਪ੍ਰਸਥਿਤੀਆਂ ਦੀ ਖੋਜ-ਪੜਤਾਲ ਤੇ ਪੁਨਰ ਸਿਰਜਣਾ ਹੈ, ਜਿਨ੍ਹਾਂ ਪ੍ਰਸਥਿਤੀਆਂ ਨੇ ਸਮਾਜਿਕ ਸੰਘਰਸ਼ਾਂ ਨੂੰ ਜਨਮ ਦਿੱਤਾ ਹੁੰਦਾ ਹੈ। ਅੱਜ ਅਸੀਂ ਉਸ ਸਕਰੂਲੀ ਪਿੰਡ ਦੀ ਬਾਤ ਪਾਉਣੀ वै. ते ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹਰਾਹ ਉੱਤੇ ਵੱਸਦੇ ਮਾਹਿਲਪੁਰ ਕਸਬੇ ਦੀ 6 ਕੁ ਕਿਲੋਮੀਟਰ ਦੂਰ ਦੱਖਣੀ-ਪੱਛਮੀ ਜੂਹ ਵਿੱਚ ਹਰਿਆਵਲੇ ਰੁੱਖਾਂ ਵਿੱਚ ਲੁਕਿਆ ਹੋਇਆ ਹੈ। ਤਹਿਸੀਲ ਗੜ੍ਹਸ਼ੰਕਰ ਦੇ ਹਦਬਸਤ ਨੰਬਰ 338 ਅਤੇ ਰਕਬਾ 1247 ਏਕੜ ਮਾਲਕੀ ਦਾ ਇਹ ਪਿੰਡ ਆਪਣੇ ਪਿੰਡੇ ਉਤੇ ਪੰਜ ਕੁ ਸਦੀਆਂ ਤਾਂ ਹੰਢਾਅ ਹੀ ਚੁੱਕਾ ਹੈ, ਬਲਕਿ ਇਸੇ ਪਿੰਡ ਨੂੰ ਹੀ ਮਾਣ ਜਾਂਦਾ ਹੈ ਕਿ ਸੰਘਾ ਗੋਤ ਦੇ ਜੱਟਾਂ ਦੀ ਇਧਰਲੇ ਇਲਾਕੇ ਵਿੱਚ ਪਿਉਂਦ ਲਾਉਣ ਵਾਲਾ ਇਹ ਹੀ ਪਹਿਲਾ ਅਤੇ ਕੇਂਦਰੀ ਪਿੰਡ ਹੈ। ਇਹੀ ਉਹ ਪਿੰਡ ਹੈ ਜੋ ਕਦੇ ਦੇਸ਼ ਭਗਤ ਬੱਬਰ ਅਕਾਲੀਆਂ, ਕਿਰਤੀ ਤੇ ਲਾਲ ਪਾਰਟੀ ਦਾ ਭਰੋਸੇਮੰਦ ਅੱਡਾ ਰਿਹਾ ਹੈ। ਇਹ ਗੱਲ ਕਿੰਨਿਆਂ ਕੁ ਨੂੰ ਪਤਾ ਹੈ ਕਿ ਇੱਥੇ ਦਾ ਚੌਧਰੀ ਨਾਨਕ ਚੰਦ, ਡਾ. ਅੰਬੇਡਕਰ ਜੀ ਦਾ ਭਰੋਸੇਮੰਦ ਪ੍ਰਾਈਵੇਟ ਸੈਕਟਰੀ ਹੁੰਦਾ ਸੀ, ਜੋ ਬਾਅਦ ਵਿੱਚ ਉਨ੍ਹਾਂ ਦਾ ਉਤਰਾਧਿਕਾਰੀ ਵੀ ਬਣਿਆ। ਇਸ ਨਾਨਕ ਚੰਦ ਨੂੰ ਇਧਰਲਿਆਂ ਨਾਲੋਂ ਦੂਸਰੇ ਰਾਜਾਂ ਵਾਲੇ ਬੇਸ਼ਕ ਬਹੁਤਾ ਜਾਣਦੇ ਹਨ, ਇਹ ਅੱਜ ਵੀ ਜਿਉਂਦਾ ਜਾਗਦਾ ਦਿੱਲੀ ਬੈਠਾ ਹੈ। ਇਸੇ ਨਗਰ ਦਾ ਇੱਕ ਅਮਰ ਸਿੰਘ ਸੰਘਾ ਹੋਇਆ ਜਿਸ ਨੇ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਕੈਨੇਡਾ ਦਾ ਆਈਲੈਂਡ ਇਲਾਕੇ ਵਿੱਚ ਪਹਿਲੀ ਭਾਰਤੀ ਲੰਬਰ ਮਿੱਲ ਲਾਈ ਸੀ। ਇਕੋ ਵਾਰ ਸਭ ਤੋਂ ਵੱਧ 1906 ਵਿੱਚ ਇਕੋ ਜਹਾਜ਼ ਵਿੱਚ ਕੈਨੇਡਾ ਜਣ ਵਾਲੇ ਇਸੇ ਪਿੰਡ ਦੇ ਹੀ ਬੰਦੇ ਮੰਨੇ ਜਾਂਦੇ ਹਨ, ਜੋ ਉੱਥੇ ਆਪਣੇ ਦੇਸ਼-ਕੌਮ ਲਈ ਜੂਝਦੇ ਰਹੇ।
ਇਹ ਹੁਣ ਸਿਰਫ਼ ਪੀੜ੍ਹੀ ਦਰ ਪੀੜ੍ਹੀ ਤੁਰ ਆਉਂਦੀ ਦੰਦ ਕਥਾ ਹੀ ਨਹੀਂ, ਦਸਤਾਵੇਜ਼ੀ ਸਬੂਤ ਹੈ ਕਿ ਅਰਸਾ ਛੇ ਕੁ ਸਦੀਆਂ ਪਹਿਲਾਂ ਮਾਲਵਾ ਖਿੱਤੇ ਦੇ ਇੱਕ ਪਿੰਡ ਡਰੋਲੀ ਭਾਈ ‘ਚੋਂ ਉੱਠ ਕੇ ਸੰਘਾ ਨਾਂਅ ਦੇ ਬਜ਼ੁਰਗ ਦੀ ਔਲਾਦ ਦੇ ਕੁਝ ਵਡੇਰੇ ਜੋ ਕਿ ਵਪਾਰੀ ਕਿਸਮ ਦੇ ਡੰਗਰਾਂ ਦੇ ਪਾਲੀ ਸਨ, ਨਵੀਆਂ ਚਰਗਾਹਾਂ ਅਤੇ ਜ਼ਮੀਨਾਂ ਮੱਲਣ ਲਈ ਹੁਣ ਦੇ ਕਪੂਰਥਲਾ ਇਲਾਕੇ ਵਿੱਚ ਆ ਪਹੁੰਚੇ। ਉਨ੍ਹਾਂ ਦੇ ਇੱਕ ਬਜ਼ੁਰੁਗ ਕਾਲਾ ਨੇ ਜਿਸ ਪਿੰਡ ਦੀ ਮੋੜੀ ਗੱਡੀ ਉਸ ਕਾਲਾ ਨਾਂਅ ਦੇ ਬਜ਼ੁਰਗ ਤੇ ਉਸ ਦੇ ਗੋਤ ਸੰਘਾ ਦੇ ਨਾਂਅ ਤੋਂ ਹੀ ਅੱਜ ਦੇ ਮਸ਼ਹੂਰ ਇਨਕਲਾਬੀ ਪਿੰਡ ਦਾ ਨਾਂਅ ਕਾਲਾ ਸੰਘਿਆਂ ਪਿਆ ਹੋਇਆ ਹੈ। ਕੁਝ ਸਮੇਂ ਬਾਅਦ ਇੱਥੋਂ ਦੇ ਕੁਝ ਵਾਸ਼ਿੰਦੇ ਜੰਡ ਨਾਂਅ ਦੇ ਵਡੇਰੇ ਦੀ ਅਗਵਾਈ ਹੇਠ ਆ ਪੁੱਜੇ ਜਲੰਧਰ ਜ਼ਿਲ੍ਹੇ ਦੀ ਜੂਹ ਵਿੱਚ ਜਿਸ ਪਿੰਡ ਦੀ ਨੀਂਹ ਉਸ ਰੱਖੀ ਉਸ ਦਾ ਨਾਂਅ ਪੈ ਗਿਆ ਜੰਡ ਸੰਘਾ ਜੋ ਕਿ ਅੱਜ ਹੁਸ਼ਿਆਰਪੁਰ-ਜਲੰਧਰ ਰਾਜ ਮਾਰਗ ਉੱਤੇ ਘੁੱਗ ਵਸਦਾ ਕਸਬਾ ਜੰਡੂ ਸੰਘਾ ਨਹੀਂ ਬਲਕਿ ਜੰਡੂ ਸਿੰਘਾ ਅਖਵਾਉਂਦਾ ਹੈ। ਇਥੋਂ ਹੀ ਇੱਕ ਫੱਕਰ ਕਿਸਮ ਦਾ ਸੰਘਿਆ ਦਾ ਇੱਕ ਵਡੇਰਾ ਭਰੇ ਉਨ੍ਹਾਂ ਵਕਤਾਂ ਵਿੱਚ ਹੀ ਮਾਹਿਲਪੁਰ ਇਲਾਕੇ ਨੂੰ ਹੋ ਤੁਰਿਆ। ਕਾਰਨ ਇਹ ਸੀ ਕਿ ਨੌਜਵਾਨ ਉਮਰ ਦਾ ਬਾਬਾ ਭਰੋ ਨੂੰ ਨਿਵੇਕਲੇ ਖਿੱਤੇ ਦੀ ਲੋੜ ਸੀ ਅਤੇ ਕੰਢੀ ਦੇ ਪੈਰਾਂ ਵਿੱਚ ਇਧਰ ਸਨ ਉਦੋਂ ‘ਹਰੀਆਂ ਭਰੀਆਂ ਚਰਗਾਹਾਂ ਅਤੇ ਪਾਣੀ ਦੇ ਸਰੋਤ। ਇਹੀ ਗੱਲ ਉਨ੍ਹਾਂ ਦੇ ਇਧਰ ਆਉਣ ਦਾ ਸਬੱਬ ਸੀ। ਬਾਬਾ ਭਰੋ ਦੀਆਂ ਦੋ ਤ੍ਰੀਮਤਾਂ ਸਨ-ਮਈ ਸ਼ਕਰੋ ਤੇ ਮਾਈ ਮੰਗੇ। ਕਹਿੰਦੇ ਨੇ ਕਿ ਬਾਬਾ ਭਰੇ ਇੱਕ ਜੋਧਾ ਵੀ ਸੀ ਤੇ ਜੋ ਇਧਰਲੇ ਕਿਸੇ ਸਥਾਨਕ ਰਾਜੇ ਦੀ ਸੈਨਾ ਵਿੱਚ ਜਾ ਭਰਤੀ ਹੋਇਆ। ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਰਾਜੇ ਨੇ ਉਸ ਨੂੰ ਘੋੜਾ ਫੇਰ ਕੇ ਜ਼ਮੀਨ ਬਗਲ ਲੈਣ ਲਈ ਕਿਹਾ ਤਾਂ ਉਸ ਨੇ ਡੇਰੇ ਦੇ ਦੁਆਲੇ ਦੂਰ ਤੱਕ ਘੋੜੇ ਨਾਲ ਘੇਰਾ ਬਗਲ ਕੇ, ਆਪਣੇ ਮੌਜੂਦਾ ਡੇਰੇ ਨੂੰ ਹੀ ਪੱਕੀ ਰਿਹਾਇਸ਼ ਦਾ ਰੂਪ ਦੇ ਕੇ ਆਪਣੀ ਪਹਿਲੀ ਪਤਨੀ ਮਾਈ ਸ਼ਕਰੋ ਦੇ ਨਾਂਅ ਰੱਖਿਆ, ਜੋ ਵਿਗੜਦਾ-ਸੰਵਰਦਾ ਅੱਜ ਦਾ ਸਰਕੂਲੀ ਬਣ ਗਿਆ। ਬਾਬਾ ਭਰੋ ਬੇਸ਼ੱਕ ਯੋਧਾ ਸੀ, ਪਰ ਫਿਰ ਵੀ ਉਨ੍ਹਾਂ ਵਕਤਾਂ ਵਿੱਚ ਚਰਾਂਦਾਂ ਅਤੇ ਜ਼ਮੀਨਾਂ ਦੇ ਕਬਜ਼ਿਆਂ ਤੇ ਇਲਾਕੇ ਦੀ ਖੋਹਾ ਖੁਹਾਈ ਲਈ ਲੜਾਈਆਂ-ਭੜਾਈਆਂ ਆਮ ਹੀ ਚੱਲਦੀਆਂ ਰਹਿੰਦੀਆਂ ਸਨ। ਬਾਬਾ ਭਰੋ ਦੀ ਨੇੜੇ ਦੇ ਹੀ ਇੱਕ ਪਿੰਡ ਢਾਡੇ ਭਾਵੇਂ ਰਿਸ਼ਤੇਦਾਰੀ ਪੈ ਗਈ ਸੀ, ਪਰ ਉੱਥੋਂ ਦੇ ਕੁਝ ਵਾਸ਼ਿੰਦੇ ਆਪਣੇ ਪਿੰਡ ਲਾਗਲਾ ਕੁਝ ਖਿੱਤਾ ਉਨ੍ਹਾਂ ਤੋਂ ਖੋਹਣ ਖਾਤਰ ਉਨ੍ਹਾਂ ਨੂੰ ਖਤਮ ਕਰਨਾ ਚਾਹੁੰਦੇ ਸਨ। ਉਨ੍ਹਾਂ ਕਾਮਯਾਬ ਵੀ ਹੋ ਜਾਣਾ ਸੀ ਜੇ ਢਾਡੇ ਦੇ ਬ੍ਰਾਹਮਣਾਂ ਦਾ ਇੱਕ ਸੀਧਰ ਨਾਂਅ ਦਾ ਬਜ਼ੁਰਗ ਉਸ ਨੂੰ ਸਾਵਧਾਨ ਕਰਕੇ ਮਦਦ ਨਾ ਕਰਦਾ। ਬਾਬਾ ਭਰੋ ਆਪਣੇ ਵੰਸ਼ਜਾ ਨੂੰ ਹਦਾਇਤ ਕਰ ਗਿਆ ਕਿ ਜਦ ਕਦੇ ਵੀ ਇਸ ਖੇਤਰ ਦੇ ਸੰਘੇ ਕੋਈ ਸ਼ੁੱਭ ਕਰਮ ਕਰਨਗੇ ਤਾਂ ਉਹ ਸਭ ਤੋਂ ਪਹਿਲਾਂ ਸੀਧਰ ਕੌਮ ਦੇ ਬ੍ਰਾਹਮਣਾਂ ਦਾ ਮਾਣ ਸਤਿਕਾਰ ਕਰਿਆ ਕਰਨਗੇ। ਅੱਜ ਵੀ ਸਕਰੂਲੀ ਆਦਿ ਪਿੰਡਾਂ ਵਿੱਚ ਇਹ ਰੀਤ ਪ੍ਰਚਲਿਤ ਹੈ। ਕਿਹਾ ਜਾਂਦਾ ਹੈ ਕਿ ਢਾਡੇ ਦਾ ਇਹ ਸੀਧਰ ਬ੍ਰਾਹਮਣ ਬਾਬਾ ਭਰੋ ਦਾ ਸੱਜਾ ਹੱਥ ਸੀ। ਕੁਝ ਸਬੂਤ ਇਸ਼ਾਰਾ ਕਰਦੇ ਹਨ ਕਿ ਬਾਬਾ ਭਰੋ ਨੇ ਪਹਿਲਾਂ ਢਾਡਾ ਪਿੰਡ ਵਿੱਚ ਮੁਕਾਮ ਕੀਤਾ ਜਿੱਥੇ ਠਹਿਰਿਆ ਉਸਮਾਨ ਗੋਤ ਦੇ ਬਜ਼ੁਰਗ ਨੇ ਆਪਣੀ ਲੜਕੀ ਸ਼ਕਰੋ ਦਾ ਡੋਲਾ ਉਸ ਨੂੰ ਦੇ ਦਿੱਤਾ। ਇਸ ਸ਼ਕਰੋ ਦੇ ਸਕੇ ਬਾਬਾ ਭਰੋ ਦੇ ਹਮਾਇਤੀ ਸਨ। ਇਸੇ ਕਰਕੇ ਬਾਬਾ ਭਰੇ ਨੇ ਆਪਣੀ ਮਦਦੀ ਇਨ੍ਹਾਂ ਮਾਨਾਂ ਨੂੰ ਆਪਣੀ ਬਗਲੀ ਹੋਈ ਜ਼ਮੀਨ ਵਿੱਚ ਜਿੱਥੇ-ਜਿੱਥੇ ਵਸਾਇਆ ਉੱਥੇ ਅੱਜ ਦੇ ਟੂਟੋਮਜਾਰਾ, ਗੁਜਰਪੁਰ, ਬੱਦੋਵਾਨ ਆਦਿ ਪਿੰਡ ਹੋਂਦ ਵਿੱਚ ਆਏ, ਜਿੱਥੇ ਮਾਨ ਗੋਤ ਦੇ ਜੱਟਾਂ ਦੀ ਭਰਮਾਰ ਹੈ, ਜੋ ਕਿ ਢਾਡੇ ਵਾਲਿਆਂ ਦੀ ਹੀ ਔਲਾਦ ਹੈ। ਜੇ ਘੋੜੇ ਨੂੰ ਲਗਭਗ ਗੋਲ਼ਾ ਦਾਇਰੇ ਵਿੱਚ ਘੁੰਮਾਇਆ ਗਿਆ ਕਿਆਸੀਏ… ਤਾਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਅਜਿਹਾ ਜ਼ਰੂਰ ਵਾਪਰਿਆ ਹੋਣਾ ਕਿਉਂਕਿ ਸੰਘਾ ਗੋਤ ਦੇ ਸਕਰੂਲੀ ਤੋਂ ਹੀ ਘੋੜੇ ਦੇ ਗੇੜ ਅੰਦਰ ਬਾਅਦ ‘ਚ ਵਸੇ ਪੰਜ ਪਿੰਡ ਸਕਰੂਲੀ, ਲੰਗੇਰੀ, ਮੁਗੋਵਾਲ, ਰਨਿਆਲਾ, ਡੰਡੇਵਾਲ ਗੋਲ ਦਾਇਰਾ ਨਹੀਂ ਬਣਾਉਂਦੇ ਜਿਹੜਾ ਕਿ ਸਿਰਫ਼ ਇਨ੍ਹਾਂ ਪਿੰਡਾਂ ਨੂੰ ਸ਼ਾਮਲ ਕਰਕੇ ਬਣਦਾ ਹੈ, ਪਰ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਇਸ ਲੱਗਭਗ ਘੋੜੇ ਵਾਲੇ ਗੋਲ ਦਾਇਰੇ ਵਿਚ ਪਾਲਦੀ ਪਿੰਡ ਕਿਉਂ ਨਹੀਂ। ਪਾਲਦੀ ਕਦ ਕੁ ਦਾ ਪਿੰਡ ਹੈ ਅਤੇ ਉੱਥੇ ਮਾਨ ਜਾਂ ਸੰਘੇ ਜੱਟਾਂ ਦੀ ਜਗ੍ਹਾ ਰਾਜਪੂਤ ਕਿਉਂ। ਕੁਝ ਦੰਦ ਕਥਾਵਾਂ ਅਤੇ ਇਸ਼ਾਰਿਆਂ ਤੋਂ ਗੱਲ ਇਉਂ ਕਿਆਸ ਹੁੰਦੀ ਹੈ ਕਿ ਬਾਬਾ ਭਰੋ ਦੀ ਸੂਰਮਗਤੀ ਅਤੇ ਜਗੀਰਦਾਰ ਟਾਈਪ ਸਲਤਨਤ ਕਾਰਨ ਕਿਸੇ ਰਾਜਪੂਤ ਨੇ ਆਪਣੀ ਮੰਗੋ ਨਾਂਅ ਦੀ ਲੜਕੀ ਉਸ ਨੂੰ ਵਿਆਹ ਦਿੱਤੀ ਸੀ। ਇਹ ਗੱਲ ਲੱਗਦੀ ਹੈ ਹੀ ਸੱਚ ਹੈ ਕਿਉਂਕਿ ਭਾਲਾ ਭਰੇ ਅਕਬਰ ਬਾਦਸ਼ਾਹ ਦਾ ਸਮਕਾਲੀ ਸੀ। ਕਹਿੰਦੇ ਹਨ ਕਿ ਭਰੋ ਬਹੁਤ ਹੀ ਸੁਨੱਖਾ ਅਤੇ ਲੰਮ-ਸਨੇਮਾ ਸੀ। ਅਕਬਰ ਦਰਬਾਰ ਦਾ ਇਨਾਮ ਉਹ ਟੈਕਸ ਜਮ੍ਹਾਂ ਕਰਾਉਣ ਗਿਆ ਇਸੇ ਕਿਸਾਅ ਉੱਤੇ ਜਿੱਤ ਲਿਆਇਆ ਸੀ ਕਿ ਉਸ ਵਰਗਾ ਸੁੰਦਰ ਗੱਭਰੂ ਉਦੋਂ ਇਲਾਕੇ ਵਿੱਚ ਕੋਈ ਹੋਰ ਨਹੀਂ ਸੀ। ਅਕਬਰ ਵੇਲੇ ਅਜਿਹੀਆਂ ਸ਼ਾਦੀਆਂ ਕਰਨ-ਕਰਾਉਣ ਦੀ ਪਿਰਤ ਪੈ ਚੁੱਕੀ ਸੀ। ਬਾਬਾ ਭਰੋ ਨੇ ਢਾਡੇ ਵਾਲਿਆਂ ਉੱਤੇ ਦਾਬਾ ਕਾਇਮ ਰੱਖਣ ਲਈ ਆਪਣੀ ਰਾਜਪੂਤ ਪਤਨੀ ਮੋਗੇ ਦੇ ਸਕੇ ਰਾਜਪੂਤਾਂ ਨੂੰ ਪਾਲਦੀ ਲਿਆ ਵਸਾਇਆ ਹੋਊ ਇੰਜ ਸਪਰੂਲੀ ਨੂੰ ਕੇਂਦਰ ਮੰਨ ਕੇ ਜੋ ਘੋੜੇ ਨਾਲ ਅੰਦਾਜ਼ਨ ਗੋਲ ਦਾਇਰਾ ਬਣਾਈਏ ਤਾਂ ਇਹ ਵਾਕਿਆ ਹੀ ਜ਼ਿਕਰ ਕੀਤੇ ਇਨ੍ਹਾਂ ਪਿੰਡਾਂ ਨਾਲ ਸੰਪੰਨ ਹੁੰਦਾ ਹੈ। ਇੰਜ ਢਾਡੇ ਤੋਂ ਬਿਨ੍ਹਾਂ ਸ਼ਿਕਰ ਕੀਤੇ ਗਏ ਇਨ੍ਹਾਂ ਸਾਰੇ ਪਿੰਡਾਂ ਦਾ ਰਕਬਾ ਬਾਬਾ ਭਰੋ ਦੀ ਸਲਤਨਤ ਬਣਦੀ ਹੈ।
ਹੁਣ ਬਾਬਾ ਭਰੋ ਦੇ ਐਸ਼ਾਂ ਵੱਲੋਂ ਵਸਾਏ ਪਿੰਡ ਦੀ ਗੱਲ ਕਰੀਏ ਢਾਡੇ ਵਾਲੀ ਘਟਨਾ ਤੋਂ ਬਾਅਦ ਉਸ ਦੀ ਇੱਕ ਔਲਾਦ ਵੱਲੋਂ ਕੁਝ ਦੂਰੀ ਉੱਤੇ ਉਸ ਦੀ ਦੂਸਰੀ ਪਤਨੀ ਮੰਗੋ ਦੇ ਨਾਂਅ ਵਸਾਇਆ ਪਿੰਡ ਅੱਜ ਦਾ ਮੁਗੋਵਾਲ ਹੈ ਅਤੇ ਬਾਬਾ ਭਰੋ ਦੀ ਔਲਾਦ ਦੇ ਇੱਥੇ ਜੁੜਵੇਂ ਵਸਦੇ ਪੰਜ ਪਿੰਡਾਂ ਦੇ ਸੰਘੇ ਗੋਤਰ ਦੇ ਵਾਸ਼ਿੰਦੇ ਮੁਗੋਵਾਲ ਪਿੰਡ ਸਾਲ ਵਿੱਚ ਇੱਕ ਵਾਰ ਜੁੜ ਕੇ ਆਪਣੇ ਬਜ਼ੁਰਗਾਂ ਦੀ ਯਾਦ ਤਾਜ਼ਾ ਕਰਦੇ ਹਨ। ਕੁਝ ਲੋਕ ਬਾਬਾ ਭਰੋ ਦੀ ਸਮਾਧ ਦੀ ਹੋਂਦ ਵੀ ਉੱਥੇ ਹੀ ਮੰਨਦੇ ਹਨ। ਬਾਬਾ ਭਰੋ ਦੀਆਂ ਹੋਰ ਅੰਸ਼ਾਂ ਨੇ ਬਾਅਦ ਵਿੱਚ ਵਸਾਏ ਫੋਟੋਵਾਲ ਤੇ ਰਨਿਆਲਾ ਪਰ ਲੰਗੇਰੀ ਨੂੰ ਵਸਾਉਣ ਵਾਲੀ ਉਸ ਦੀ ਹੀ ਇੱਕ ਹੋਰ ਐਸ਼ ਸੀ ਭਾਈ ਕੰਮਾ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਲਾਂਗਰੀ ਦੀ ਸੇਵਾ ਕਰਦਾ ਸੀ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਂ ਪ੍ਰਸਥਾਨ ਕਰ ਗਏ ਤਾਂ ਇਹ ਆਪਣੇ ਗਰਾਂ ਮੁੜ ਆਇਆ। ਭਾਈ ਕੂੰਮਾ ਨੇ ਸਕਰੂਲੀ ਤੋਂ ਥੋੜ੍ਹਾ ਹਟ ਕੇ ਜਿਸ ਥਾਂ ਮੋਹੜੀ ਗੱਡੀ, ਉਹ ਹੀ ਉਸ ਦੇ ਨਾਂਅ ਨਾਲ ਜੁੜੇ ਲਾਂਗਰੀ ਤਖੱਲਸ ਤੋਂ ਸ਼ਬਦ-ਦਰ-ਸ਼ਬਦ ਰੂਪ ਧਾਰਦਾ ਅੱਜ ਦਾ ਲੰਗਰੀ ਬਣ ਗਿਆ। ਮਾਹਿਲਪੁਰ ਥਾਣੇ ਦੇ ਇਨ੍ਹਾਂ ਜੁੜਵੇ ਪੰਜ ਪਿੰਡਾਂ (ਸਕਰੂਲੀ, ਲੰਗੇਰੀ, ਮੁਗਵਾਲ, ਰਨਿਆਲਾ ਤੇ ਡੰਡੇਵਾਲ) ਵਿੱਚ ਸੰਘਾ ਗੋਤ ਦੇ ਜੱਟਾਂ ਦੀ ਹੁਣ ਵੀ ਭਰਮਾਰ ਹੈ।
ਅੰਗਰੇਜ਼ ਵਿਦਵਾਨ ਸਰ ਡੈਨਜਿਲ ਚਾਰਲਸ ਜੇਲਫ ਇਬਟਸਨ ਅਤੇ ਈ.ਡੀ. ਮੈਂਕਲੈਗਨ ਦੀਆਂ ਕਰਮਵਾਰ ਸੰਸਾਰ ਪ੍ਰਸਿੱਧ ਪੁਸਤਕਾਂ ਤੇ ਸੰਨ 1882-83 ਦੀਆਂ ਸੈਨਸਸ ਰਿਪੋਰਟਾਂ ਵਿੱਚ ਵੀ ਇਨ੍ਹਾਂ ਗੱਲਾਂ ਦੀ ਪੁਸ਼ਟੀ ਲਈ ਤੱਥ ਮਿਲਦੇ ਹਨ। ਇਬਟਸਨ वर्तिए रै वि “Sanghe, a Hindu jet tribe of Ferozpur akin (i.e ਸਕੇ) to Dhillon., in Hushiarpur it is one of the principle jet tribes i.e. of Sange” ਇਹ ਗੱਲ ਲੱਗਦੀ ਹੈ ਵੀ ਠੀਕ ਡਰੋਲੀ ਭਾਈ ਕੀ ਉਦੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੁੰਦਾ ਸੀ ਅਤੇ ਉੱਥੇ ਤੇ ਕੁਝ ਲਾਗਲੇ ਪਿੰਡਾਂ ਵਿੱਚ ਸੰਘਿਆਂ ਦੀ ਭਰਮਾਰ ਹੈ। ਇਹ ਵੀ ਠੀਕ ਹੈ ਕਿ ਸੰਘੋ ਵਿਲੋਂ ਗੋਤਰ ਜੱਟਾਂ ਦੇ ਸਕੇ ਹਨ। ਇਹ ਸਿੱਧ ਕਰਨ ਲਈ ਪਹਿਲਾਂ ਜੱਟਾਂ ਦੀ ਸੰਖੇਪ ਵਿਆਖਿਆ ਕਰਨੀ ਪਵੇਗੀ। ਜੇ ਬਹੁਤ ਹੀ ਸਾਧਾਰਨ ਲਫਜ਼ਾਂ ਵਿੱਚ ਕਹਿਣਾ ਹੋਵੇ ਤਾਂ ਇੰਜ ਕਿਹਾ ਜਾ ਸਕਦਾ ਹੈ ਕਿ ਸਭ ਤੋਂ ਪਹਿਲਾਂ ਬਾਹਰੋਂ ਆਰੀਆ ਲੋਕ ਆਏ। ਸਿਥੀਅਨ ਵੀ ਇੱਥੇ ਆ ਕੇ ਵਸ ਗਏ। ਪ੍ਰਾਚੀਨ ਆਰੀਆਂ ਦੇ ਦੋ ਵੱਡੇ ਘਰਾਣੇ ਸੂਰਜਵੰਸ਼ੀ ਇਕਸਵਾਨੂੰ ਦੀ ਸੰਤਾਨ ਵਿੱਚੋਂ ਹਨ ਪਰ ਆਓ ਥੋੜ੍ਹਾ ਜਿਹਾ ਡੂੰਘਾਈ ਵੱਲ ਤੁਰੀਏ ਕਿਉਂ ਕਿ ਕੁਝ-ਕੁਝ ਇੰਜ ਵੀ ਵਾਚਿਆ ਗਿਆ। ਇਤਿਹਾਸ ਹੀ ਕਿਸੇ ਦੇਸ਼ ਅਤੇ ਕੌਮ ਜਾਂ ਖਿੱਤੇ ਤੇ ਫਿਰਕੇ ਦੇ ਕਿਸੇ ਵਿਸ਼ੇਸ਼ ਅਤੇ ਸਥਾਨ ਵਿਸ਼ੇਸ਼ ਦੇ ਜੀਵਨ ਦੇ ਸਮੁੱਚ ਦਾ ਸਿਲਸਿਲੇਵਾਰ ਅਧਿਐਨ ਹੋ ਨਿਬੜਦਾ ਹੈ। ਵਿਦਵਾਨ ਕੈਂਪਬੈਲ ਅਨੁਸਾਰ ਆਰੀਆ ਲੋਕਾਂ ਦੀ ਪਹਿਲੀ ਲਹਿਰ ਜੋ ਭਾਰਤ ਆਈ ਉਹ ਬ੍ਰਾਹਮਣ ਬਣੇ। ਇਨ੍ਹਾਂ ਵਿੱਚੋਂ ਰਾਜ ਕਰਨ ਵਾਲੇ ਰਾਜਪੂਤ ਹੋ ਗਏ, ਪਰ ਇਬਟਸਨ ਆਖਦਾ ਹੈ ਕਿ ਪਹਿਲੀ ਆਰੀਆ ਲੋਕਾਂ ਵਿਚੋਂ ਧਾਰਮਿਕ ਕੰਮ ਵਾਲੇ ਬ੍ਰਾਹਮਣ ਅਤੇ ਰਾਜ ਕਰਨ ਵਾਲੇ ਕੱਸ਼ਤਰੀ ਬਣ ਗਏ। ਜਦੋਂ ਪਰਸੂਰਾਮ ਜਿਸ ਨੇ ਕੱਸ਼ਤਰੀਆਂ ਦਾ ਰਾਜ ਤਬਾਹ ਕਰ ਦਿੱਤਾ ਤੋਂ ਬਾਅਦ ਜਿਨ੍ਹਾਂ ਰਾਜ ਪ੍ਰਾਪਤ ਕੀਤਾ ਉਹ ਹੀ ਰਾਜਪੂਤ ਅਖਵਾਏ। ਵਿਦਵਾਨ ਦਾਨਨਗੋ ਜੱਟਾਂ ਨੂੰ ਉਨ੍ਹਾਂ ਆਰੀਆ ਨਸਲ ਵਿੱਚੋਂ ਆਖਦਾ ਹੈ ਜੋ ਰਾਜਸਥਾਨ ਵੱਲੋਂ ਪੰਜਾਬ ਆਏ। (ਹੁਣ ਜੇ ਦਾਨਨਗੋ ਨੂੰ ਮੰਨੀਏ ਤਾਂ ਉਦੋਂ ਦਾ ਪੂਰਾ ਸੂਰਾ ਫਿਰੋਜ਼ਪੁਰ ਇਲਾਕਾ ਯਾਨਿ ਕਿ ਮਾਲਵਾ ਰਾਜਸਥਾਨ ਨਾਲ ਲੱਗਦਾ ਸੀ, ਜੋ ਸਿਧ ਕਰਦਾ ਹੈ ਕਿ ਜੱਟ ਪਹਿਲਾਂ ਪਹਿਲ ਓਧਰ ਹੀ ਟਿਕੇ ਫਿਰ ਇਧਰ ਨੂੰ ਆਏ। ਇਹੀ ਗੱਲ ਪ੍ਰਮਾਣਤ ਕਰਦੀ ਹੈ ਕਿ ਸੰਘੇ ਜੱਟ ਵੀ ਮਾਲਵੇ ਖਿੱਤੇ ਵਿੱਚੋਂ ਹੀ ਇਧਰ ਆਏ ਲੇਖਕ।) ਅੰਗਰੇਜ਼ ਟੋਡ ਅਤੇ ਹੋਰ ਯੂਰਪੀਅਨ ਵਿਦਵਾਨਾਂ ਵਾਂਗ ਮਹਾਂਵਿਦਵਾਨ ਕਨਿੰਘਮ ਜੱਟਾਂ ਨੂੰ ਸਿਥੀਅਨ ਨਸਲ ਵਿੱਚੋਂ ਮੰਨਦਾ ਹੈ। ਉਹ ਕਹਿੰਦਾ ਹੈ ਕਿ ਇਹ ਲੋਕ ਪਹਿਲੀ ਆਰੀਅਨ ਲਹਿਰ ਵੇਲੇ ਨਹੀਂ ਸਗੋਂ ਮਗਰਲਿਆਂ ਵਿੱਚ ਭਾਰਤ ਆਏ। ਨਹਿਰੂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀਆਂ ਨਾਲ ਸਿੰਧ ਵਾਦੀ ਦੀ ਸੱਭਿਅਤਾ ਦਾ ਖਾਤਮਾ ਹੋਇਆ ਅਤੇ ਇਸ ਸਮੇਂ ਤੋਂ ਤਕਰੀਬਨ ਹ ਸਾਲ ਬਾਅਦ ਆਰੀਆ ਲੋਕ ਭਾਰਤ ਆਏ, ਪਰ ਉਹ ਇਹ ਹਜ਼ਾਰ ਕੁ ਵੀ ਕਹਿੰਦਾ ਹੈ ਕਿ ਹੋ ਸਕਦਾ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਦੇ ਖਾਤਮੇ ਅਤੇ ਆਰੀਆਂ ਲੋਕਾਂ ਦੇ ਭਾਰਤ ਆਉਣ ਦਾ ਸਮਾਂ ਇੱਕੋ ਜਿਹਾ ਹੀ ਹੋਵੇ। ਨਹਿਰੂ ਵਾਂਗ ਇਹ ਸਮਾਂ ਵਧੇਰੇ ਹੋਵੇ ਜਾਂ ਥੋੜ੍ਹਾ ਪਰ ਸਿੰਧ ਘਾਟੀ ਦੀ ਸੱਭਿਅਤਾ ਦੇ ਅੰਤ ਤੋਂ ਬਾਅਦ ਜਿਹੜੇ ਲੋਕ ਰਾਜਪੂਤਾਨੇ ਅਤੇ ਸਿੰਧ ਖੇਤਰ ਵਿੱਚ ਆਬਾਦ ਹੋਏ ਉਹ ਆਰੀਆ ਨਹੀਂ ਸਗੋਂ ਸਿਥੀਅਨ ਲੋਕ ਸਨ, ਜੋ ਰਾਜਪੂਤ ਅਖਵਾਏ। ਮੁਸਲਮਾਨਾਂ ਦੇ ਹਮਲਿਆਂ ਕਾਰਨ ਰਾਜਪੂਤਾਂ ਦੀ ਆਬਾਦੀ ਪੰਜਾਬ ਵੱਲ ਆਈ। ਸੋ ਇਹ ਤਾਂ ਪ੍ਰਮਾਣਿਤ ਹੁੰਦਾ ਹੀ ਹੈ ਕਿ ਜੱਟਾਂ ਦਾ ਪੰਜਾਬ ਵਿੱਚ ਪ੍ਰਵੇਸ਼ ਇੰਜ ਰਿਹਾ।
ਢਿੱਲੋ ਗੋਤ ਨਾਲ ਰਾਬਤਾ ਸਿੱਧ ਕਰਨ ਲਈ ਸੰਘਿਆਂ ਦੀ ਬੰਸਾਵਲੀ ਫਰੋਲਦਿਆਂ ਕੁਝ ਲਿਖਾਰੀ ਇਹ ਗੱਲ ਪ੍ਰਮਾਣਿਤ ਕਰਦੇ ਹਨ ਕਿ ਸੰਗ੍ਹਾ ਹੁਰੀਂ ਪੰਜ ਭਰਾ ਸਨ। ਮੱਲ੍ਹੀ, ਢਿੱਲੋਂ, ਢੰਡੇ ਅਤੇ ਦੁਸਾਂਝ। ਇਨ੍ਹਾਂ ਬਜ਼ੁਰਗਾਂ ਦੇ ਨਾਂਅ ‘ਤੇ ਹੀ ਇਹ ਗੋਤਰ ਪ੍ਰਚੱਲਤ ਹੋਏ। ਇਹ ਸਰੋਈਆਂ ਪਰਿਵਾਰ ਦੇ ਪੁੱਤਰ ਸਨ। ਅਰਥਾਤ ਇਨ੍ਹਾਂ ਦਾ ਇੱਕ ਵਡੇਰਾ ਸਰੋਈਆ ਸੀ। ਸਰੋਈਆ ਰਾਜਪੂਤਾਂ ਦਾ ਗੋਤ ਹੈ ਅਤੇ ਜੇਮਜ਼ ਟਾਡ ਅਨੁਸਾਰ ਸਰੋਈਆ ਸੂਰਜਵੰਸ਼ੀ ਰਾਜਪੂਤ ਇਕਸ਼ਵਾਨੂੰ ਦੇ ਇੱਕ ਸੌ ਪੁੱਤਰਾਂ ਵਿੱਚੋਂ ਇੱਕ ਸੀ। ਇਸ ਖੋਜ ਲਈ ਸੂਰਜਵੰਸ਼ੀ ਰਾਜਪੂਤਾਂ ਦੇ ਰਾਜਘਰਾਣਿਆਂ ਦੇ ਪੁਰਾਣੇ ਰਿਕਾਰਡਾਂ ਨੂੰ ਫਰੋਲਿਆ ਜਾ ਸਕਦਾ ਹੈ। ਵਿਦਵਾਨ ਟਾਡ ਰਾਜਪੂਤਾਂ ਦੇ 36 ਰਾਜਘਰਾਣਿਆਂ ਦਾ ਜ਼ਿਕਰ ਕਰਦਾ ਹੈ। ਇਬਟਸਨ ਅਨੁਸਾਰ ਸਰੋਈਆ ਜੱਟਾਂ ਦਾ ਇੱਕ ਕਬੀਲਾ ਜਿਹੜਾ ਹੁਣ ਪੰਜਾਬ ਵਿੱਚ ਵੱਖਰੀ ਹੈਸੀਅਤ ਨਹੀਂ ਰੱਖਦਾ, ਰਾਜਪੂਤਾਂ ਦੇ ਕਬੀਲੇ ਵਿੱਚੋਂ ਹਨ ਜਿਨ੍ਹਾਂ ਦਾ ਪਿਛੋਕੜ ਰਾਜਪੂਤ ਹਨ। ਸਰੋਈਆਂ ਗੋਤ ਸਰੋਏ ਗੋਤ ਦੇ ਸਕੇ ਕਹੇ ਜਾ ਸਕਦੇ ਹਨ ਜੋ ਕਿ ਇੱਕ ਰਾਜਪੂਤ ਗੋਤ ਹੈ। ਇਨ੍ਹਾਂ ਸਰੋਏ ਰਾਜਪੂਤਾਂ ਦੀ ਇੱਕ ਲੜੀ ਜੱਟ ਬਣੀ ਜੋ ਰੋਹਤਕ ਸਾਈਡ ਆਬਾਦ ਹੈ।
ਉਪਰਲੇ ਸਾਰੇ ਕੁਝ ਦਾ ਨਿਚੋੜ ਇਹ ਬਣਦਾ ਹੈ ਕਿ ਸਿਥੀਅਨ ਨਸਲ ਦੇ ਲੋਕ ਜੇ ਭਾਰਤ ਵਿੱਚ ਆਏ ਉਹ ਪਹਿਲਾਂ ਰਾਜਪੂਤ ਉਨ੍ਹਾਂ ਦੀ ਇੱਕ ਲੜੀ ਸਰੋਈਆਂ ਜੱਟਾਂ ਦੇ ਰੂਪ ਵਿੱਚ ਰਾਜਪੂਤਾਂ ਤੋਂ ਪੰਜਾਬ ਦੇ ਮਾਲਵੇ ਖਿੱਤੇ ਵਿੱਚ, ਉਥੋਂ ਸੰਘਿਆਂ ਦੇ ਕੁਝ ਬਜ਼ੁਰਗ ਪਹਿਲਾਂ ਕਾਲਾ ਸੰਘਿਆਂ ਤੋਂ ਜੰਡੂ ਸਿੰਘਾ ਰਾਹੀਂ ਆਪਣੇ ਇੱਕ ਵਡੇਰੇ ਬਾਬਾ ਭਰੋ ਦੀ ਅਗਵਾਈ ਹੇਠ ਇੱਥੇ ਪਹੁੰਚੇ ਅਤੇ ਇਸੇ ਬਾਬਾ ਭਰੋ ਨੇ ਆਪਣੀ ਘਰ ਵਾਲੀ ਸ਼ਕਰੋ ਦੇ ਨਾਂਅ ਜਿਸ ਪਿੰਡ ਦੀ ਮੋੜ੍ਹੀ ਗੱਡੀ ਸੀ ਉਹ ਹੈ ਅੱਜ ਦਾ ਮਾਣਮੱਤਾ ਪਿੰਡ ਸਕਰੂਲੀ। ਕਿਉਂਕਿ ਉਦੋਂ ਆਤਮ ਨਿਰਭਰਤਾ ਮਾਰਕੀਟ ਆਰਥਿਕਤਾ ਵਿੱਚ ਨਹੀਂ ਸੀ ਬਦਲੀ, ਇਸ ਲਈ ਲੋੜ ਅਨੁਸਾਰ ਵੱਖ ਵੱਖ ਬਰਾਦਰੀਆਂ ਦੇ ਲੋਕ ਅੱਡ-ਅੱਡ ਖਿੱਤੇ ਵਿੱਚ ਲਿਆ ਕੇ ਵਸਾਏ ਗਏ। ਕੁਝ ਕੰਮ ਦੀ ਭਾਲ ਵਿੱਚ ਇੱਥੇ ਆ ਵੱਸੇ। ਪਰ ਸਭ ਤੋਂ ਪਹਿਲਾਂ ਜ਼ਿਕਰ ਅਧੀਨ ਸੀਧਰ ਬ੍ਰਾਹਮਣ ਦੀ ਔਲਾਦ ਇੱਥੇ ਵਸੀ। ਇੱਥੇ ਮੁਕਾਮ ਕਰਨ ਵਾਲੀਆਂ ਕੌਮਾਂ ਜਾਤਾਂ ਵਿੱਚੋਂ ਪਹਿਲਾਂ ਮੁੱਖ ਤੌਰ ਉਤੇ ਜੱਟ, ਬ੍ਰਾਹਮਣ ਅਤੇ ਮੁਸਲਮਾਨ ਹੀ ਸਨ। ਫਿਰ ਹੌਲੀ-ਹੌਲੀ ਸੈਣੀ ਛੀਂਬੇ, ਝੀਰ, ਨਾਈ, ਆਦਿਧਰਮੀ ਬਾਲਮੀਕੀ ਅਤੇ ਤਰਖਾਣ-ਲੁਹਾਰ ਆ ਕੇ ਵਸ ਗਏ। ਇਹ ਸਹਾਇਕ ਤੇ ਕਾਮਾ ਜਾਤਾਂ ਮੁੱਖ ਤੌਰ ‘ਤੇ ਸੇਪੀ ਅਧਾਰਿਤ ਕੰਮ ਕਰਦੀਆਂ ਸਨ। ਬਹੁਤੀ ਜ਼ਮੀਨ ਬ੍ਰਾਹਮਣਾਂ, ਸੈਣੀਆਂ ਤੇ ਰਾਮਗੜ੍ਹੀਆਂ ਨੂੰ ਵੀ ਦਿੱਤੀ ਹੋਈ ਸੀ। ਇਹ ਬਹੁਤਾ ਕਰਕੇ ਰਕੇ ਮੌਰੂਸੀ ਸਨ, ਪਰ ਕੁਝ ਘਰ ਸੰਘਾ ਜੱਟਾਂ रेदी ‘ਮੌਰੂਸੀ ਸਨ। ਮੁਸਲਮਾਨ 1947 ਵੇਲੇ ਪਾਕਿਸਤਾਨ ਚਲੇ ਗਏ। ਅਗਾਂਹਵਧੂ ਪਾਰਟੀਆਂ ਤੋਂ ਪ੍ਰਭਾਵਤ ਪਿੰਡ ਦੇ ਲੋਕਾਂ ਨੇ ਇਨ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ। ਮੁਸਲਮਾਨਾਂ ਦੀਆਂ ਮੁੱਖ ਜਾਤਾਂ ਭਰਾਈਂ, ਗੁੱਜਰ, ਫਕੀਰ ਤੇ ਮਿਰਾਸੀ ਸਨ। ਭਰਾਈਆਂ ਦੀ ਵਸੋਂ ਜ਼ਿਆਦਾ ਸੀ, ਉਨ੍ਹਾਂ ਵਿੱਚੋਂ ਉਮਰਦੀਨ ਦਾ ਟੱਬਰ ਪਿੰਡ ਵਿੱਚ ਬਜਾਜੀ ਦੀ ਦੁਕਾਨ ਕਰਦਾ ਹੁੰਦਾ ਸੀ। ਕੁਝ ਭਰਾਈ -ਮੱਝਾਂ ਦੇ ਵਪਾਰੀ ਸਨ। ਰਾਮਗੜੀਏ ਬਹੁਤਾ ਕਰਕੇ 19ਵੀਂ ਸਦੀ ਦੇ ਅਖੀਰ ਵਿੱਚ ਅਫਰੀਕਾ ਨੂੰ ਚਲੇ ਗਏ। ਪਹਿਲਕਿਆਂ ਵਿੱਚ ਅਫਰੀਕਾ ਦਾ ਸਭ ਤੋਂ ਵੱਡਾ ਗੁਰਦਵਾਰਾ ਜੋ ਕਿ ਹੁਣ ਰਾਮਗੜ੍ਹੀਆਂ ਦਾ ਗੁਰਦਵਾਰਾ ਅਖਵਾਉਂਦਾ ਹੈ, ਨੂੰ ਬਣਾਉਣ ਵਿੱਚ ਇੱਥੋਂ ਦੇ ਹੀ ਰਾਮਗੜੀਆਂ ਦਾ ਹੱਥ ਸੀ। ਕੀਨੀਆ ਦੇ ਸਾਰੇ ਗੁਰਦੁਆਰਿਆਂ ਦਾ ਵੱਡਾ ਪ੍ਰਧਾਨ ਇੱਥੋਂਦਾ ਹੀ ਇੱਕ ਰਾਮਗੜ੍ਹੀਆ ਸਿੱਖ ਤੁਰਿਆ ਆ ਰਿਹਾ ਹੈ। ਢੇਰ ਸਮਾਂ ਬੀਤ ਗਿਆ ਕਿ ਸੈਣੀਆਂ ਵਿੱਚੋਂ ਇੱਕ ਬਹੁਤ ਹੀ ਮਸ਼ਹੂਰ ਨਿਹਾਲਾ ਚੌਧਰੀ ਹਾਲਤਾਂ ਅਧੀਨ ਹਿਮਾਚਲ ਦੀ ਨਾਹਨ ਸਟੇਟ ਵਿੱਚ ਜਾ ਵੱਸਿਆ। ਆਪਣੇ ਉੱਦਮ ਨਾਲ ਉਸ ਜ਼ਮੀਨ ਤਾਂ ਖਰੀਦੀ ਹੀ ਬਲਕਿ ਇੱਕ ਪਿੰਡ ਵੀ ਵਸਾ ਦਿੱਤਾ, ਜੋ ਕਿ ਨਿਹਾਲਗੜ੍ਹ (ਪਾਉਂਟਾ ਸਾਹਿਬ) ਦੇ ਨਾਂਅ ਨਾਲ ਮਸ਼ਹੂਰ ਹੈ। ਉਸ ਇਲਾਕੇ ਵਿੱਚ ਇਸ ਪਰਿਵਾਰ ਦਾ ਬਹੁਤ ਹੀ ਅਸਰ ਰਸੂਖ ਬਣ ਚੱਕਾ ਹੈ। ਇਸੇ ਨਿਹਾਲੇ ਦੇ ਪਰਿਵਾਰ ਦੀ ਪਹਿਲਕਦਮੀ ਨਾਲ ਇਤਿਹਾਸਿਕ ਗੁਰਦੁਆਰਾ ਪਾਉਂਟਾ ਸਾਹਿਬ ਸ਼੍ਰੋਮਣੀ ਕਮੇਟੀ ਬਣਨ ਤੋਂ ਪਹਿਲਾਂ ਹੀ ਸਰਬੁਲੰਦੀਆਂ ‘ਤੇ ਪਹੁੰਚ ਚੁੱਕਾ ਸੀ। ਜਦੋਂ ਹਰੀਆਂਵੇਲਾਂ ਵਾਲੇ ਨਿਹੰਗ ਸਿੰਘਾਂ ਨੇ ਪਾਉਂਟਾ ਸਾਹਿਬ ਦਾ ਸੰਘਰਸ਼ ਲੜਿਆ ਤਾਂ ਇਸੇ ਨਿਹਾਲੇ ਦੇ ਪੋਤਰਿਆਂ ਤੇ ਪੜਪੋਤਰਿਆਂ ਸ. ਸੰਤਾ ਸਿੰਘ ਤੇ ਦੀਦਾਰਾ ਸਿੰਘ ਨੇ ਉਨ੍ਹਾਂ ਵਿਰੁੱਧ ਲੰਮੀ ਕਾਨੂੰਨੀ ਲੜਾਈ ਲੜੀ। ਬੇਸ਼ੱਕ ਹਿਮਾਚਲ ਹਾਈ ਕੋਰਟ ਦੇ ਸਪੱਸ਼ਟ ਫੈਸਲੇ ਕਿ ਇਹ ਪਾਉਂਟਾ ਸਾਹਿਬ ਗੁਰਦੁਆਰਾ ਇਸ ਨਿਹਾਲੋ ਸੈਣੀ ਦੀ ਵਿਰਾਸਤ ਬਣਦੀ ਹੈ ਫਿਰ ਵੀ ਉਸ ਪਰਿਵਾਰ ਨੇ ਕੌਮ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਫਰਾਖਦਿਲੀ ਨਾਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਨਾਲ ਅਦਾਲਤ ਤੋਂ ਬਾਹਰ ਬੈਠ ਕੇ ਸਾਂਝੇ ਫੈਸਲੇ ਅਨੁਸਾਰ ਜੋ ਪ੍ਰਬੰਧਕ ਕਮੇਟੀ ਬਣਾਈ ਉਸ ਵਿੱਚ ਇਹ ਗੱਲ ਸਰਬ ਸੰਮਤੀ ਨਾਲ ਪ੍ਰਵਾਨਗੀ ਗਈ ਕਿ ਉਸ ਪਰਿਵਾਰ ਦਾ ਇੱਕ ਮੈਂਬਰ ਸਾਰੀ ਉਮਰ ਲਈ ਇਸ ਇਤਿਹਾਸਿਕ ਗੁਰਦੁਆਰੇ ਦੀ ਕਮੇਟੀ ਦਾ ਉਪ ਪ੍ਰਧਾਨ ਹੋਵੇਗਾ ਅਤੇ ਉਸ ਤੋਂ ਬਾਅਦ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਵੀ ਨਾਮਜ਼ਦ ਕੀਤਾ ਜਾਂਦਾ ਰਹੇਗਾ। ਇਹੀ ਸੰਤਾ ਸਿੰਘ ਹਿਮਾਚਲ ਅਸੰਬਲੀ ਦਾ ਮੈਂਬਰ ਤਾਂ ਸੀ ਇੱਕ ਵਾਰ ਉਹ ਵਜ਼ੀਰ ਵੀ ਰਹਿ ਚੁੱਕਾ ਹੈ ਕਿਉਂਕਿ ਗੱਲ ਪਾਉਂਟਾ ਸਾਹਿਬ ਦੀ ਚੱਲ ਰਹੀ ਹੈ ਇਸ ਲਈ ਇਹ ਦੱਸ ਦੇਣਾ ਵੀ ਕੁਥਾ ਨਹੀਂ ਹੋਵੇਗਾ ਕਿ ਇਸੇ ਪਿੰਡ ਦਾ ਇੱਕ ਨੰਦ ਚੰਦ ਸੰਘਾ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਸੀ, ਜੋ ਕਿ ਪਾਉਂਟਾ ਸਾਹਿਬ ਦੇ ਇੱਕ ਯੁੱਧ ਵਿੱਚ ਮਾਰਿਆ ਗਿਆ। ਪਤਾ ਨਹੀਂ ਕਿਉਂ ਭਾਈ ਕੂੰਮਾ ਸੰਘਾ ਤੋਂ ਬਿਨਾਂ ਇਹ ਸਖ਼ਸ਼ ਇਤਿਹਾਸਿਕਾਰਾਂ ਦੀ ਨਜ਼ਰੀ ਨਹੀਂ ਪਿਆ।
ਬ੍ਰਾਹਮਣਾਂ ਵਿੱਚੋਂ ਪੰਡਤ ਬਾਲਮੁਕੰਦ ਨੇ ਦੇਸ਼ ਦੀ ‘ਅਜ਼ਾਦੀ ਅਤੇ ਕੈਨੇਡਾ ਵਿੱਚ ਬਹੁਤ ਨਾਮਣਾ ਖੱਟਿਆ। ਕੈਨੇਡਾ ਦੀ ਪਹਿਲੀ ਭਾਰਤੀ ਲੰਬਰ ਮਿੱਲ ਦਾ ਉਹ ਹਿੱਸੇਦਾਰ ਤੇ ਡਾਇਰੈਕਟਰ ਸੀ। ਉਸ ਨੂੰ ਕੈਨੇਡਾ ਵਿੱਚ ਦੇਸ਼ ਭਗਤ ਹਿੰਦੀ ਲਹਿਰ ਦਾ ਅਹਿਮ ਆਗੂ ਵੀ ਮੰਨਿਆ ਜਾਂਦਾ ਹੈ। ਜਦ ਕੈਨੇਡਾ ਸਰਕਾਰ ਨੇ ਹਿੰਦੀਆਂ ਨੂੰ ਦਰ-ਬਦਰ ਕਰਕੇ ਹਾਂਡਰਸ ਭੇਜਣ ਦੀ ਸਕੀਮ ਬਣਾਈ ਤਾਂ ਵਿਰੋਧ ਵਿੱਚ ਕੈਨੇਡੀਅਨ ਘਰੋਗੀ ਮਹਿਕਮੇ ਦੇ ਸਕੱਤਰ ਜ.ਬ. ਹਾਰਕਿੰਸਨ ਨਾਲ ਅਕਤੂਬਰ 1908 ਵਿੱਚ ਮੁਲਾਕਾਤ ਕਰਨ ਵਾਲਿਆਂ ਵਿੱਚ ਬਾਲਮੁਕੰਦ ਵੀ ਸੀ। ਪੜ੍ਹੇ-ਲਿਖੇ ਇਸ ਸ਼ਖ਼ਸ ਨੇ ਆਪਣੇ ਲੋਕਾਂ ਲਈ ਬਹੁਤ ਜਦੋ ਜਹਿਦ ਕੀਤੀ। ਜਿੱਥੇ ਥਾਵਾ ਸਰੂਪ ਸਿੰਘ ਸਕਰੂਲੀ ਉਘੇ ਗ਼ਦਰੀ ਹਸਨ ਰਹੀਮ ਦਾ ਖਾਸਮ-ਖਾਸ ਸੀ, ਉੱਥੇ ਗ਼ਦਰੀ ਤਹਿਰੀਕ ਵਿੱਚ ਬਾਲਮੁਕੰਦ ਸਕਰੂਲੀ ਉਘੇ ਗ਼ਦਰੀ ਤਾਰਿਕ ਨਾਥ ਦਾ -ਸੱਜਾ ਹੱਥ ਮੰਨਿਆ ਜਾਂਦਾ ਹੈ। ਉਸ ਦਾ ਇੱਕ ਅਫਰੀਕਾ ਤੋਂ ਪਰਤਿਆ ਭਾਈ ਪੰਡਤ ਅੰਮ੍ਰਿਤਸਰੀਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਰੌਲਿਆਂ ‘ਚੋਂ ਪਹਿਲਾਂ ਦਾ ਬਹੁਤ ਹੀ ਮਸ਼ਹੂਰ ਅਰਜ਼ੀ ਨਵੀਸ ਮੰਨਿਆ ਜਾਂਦਾ ਸੀ। ਘੱਟ ਪੜ੍ਹਿਆ ਲਿਖਿਆ ਉਹ ਸ਼ਖ਼ਸ ਕਹਿੰਦੇ ਕਹਾਉਂਦੇ ਵਕੀਲਾਂ ਨੂੰ ਵਾਹਣੀਂ ਪਾ ਲੈਂਦਾ ਸੀ। ਇਸ ਇਲਾਕੇ ਦੇ ਬਹੁਤੇ ਲੋਕ ਉਸ ਦੀ ਮੁਕੱਦਮਿਆਂ ਤੇ ਜ਼ਮੀਨੀ ਕੰਮਾਂ ਵਿੱਚ ਰਾਏ ਲੈਂਦੇ ਸਨ। ਸੀਧਰਾਂ ਤੋਂ ਬਿਨਾਂ ਕੁਝ ਘਰ ਤੀਵਾੜੀ ਪੰਡਤਾਂ ਦੇ ਵੀ ਇੱਥੇ ਆ ਵੱਸੇ ਉਨ੍ਹਾਂ ਵਿੱਚੋਂ ਬਾਬੂ ਮਦਨ ਲਾਲ ਲਖਨਊ ਵਿਖੇ ਰੇਲਵੇ ਦਾ ਵੱਡਾ ਕਾਮਾ ਰਹਿ ਚੁੱਕਿਆ ਹੈ। ਨਾਈ ਬਰਾਦਰੀ ਦਾ ਲਛਮਣ ਦਾਸ ਅੱਤ ਦਾ ਗਰੀਬ ਹੋਣ ਦੇ ਬਾਵਜੂਦ ਕਾਂਗਰਸ ਦੀ ਚਾਰ ਆਨੇ ਮੈਂਬਰਸ਼ਿਪ ਭਰ ਕੇ ਉਦੋਂ ਸਰਗਰਮ ਮੈਂਬਰ ਬਣਿਆ ਜਦ ਲੋਕ ਅੰਗਰੇਜ਼ਾਂ ਤੋਂ ਡਰਦੇ ਜੰਗੇ ਅਜ਼ਾਦੀ ਲਈ ਜੂਝ ਰਹੀ ਕਾਂਗਰਸ ਦਾ ਨਾਂਅ ਲੈਣੋਂ ਵੀ ਤਰਹਿਕਦੇ ਸਨ । ਛੀਂਬਿਆਂ ਵਿੱਚ ਪੜ੍ਹਾਈ ਕਰਕੇ ਉੱਚ ਅਹੁਦਿਆਂ ਤੇ ਪਹੁੰਚਣ ਵਾਲੇ ਸੀ ਅਵਤਾਰ ਸਿੰਘ ਤੇ ਸ. ਰਾਜਿੰਦਰ ਸਿੰਘ ਬਹੁਤ ਹੀ ਮਸ਼ਹੂਰ ਹੋਏ ਹਨ।
ਆਦਿਧਰਮੀਆਂ ਵਿੱਚ ਜਿੱਥੇ ਬਹੁਤ ਸਮਾਂ ਪਹਿਲਾਂ ਪੋਸਟ ਐਂਡ ਟੈਲੀਗ੍ਰਾਫ ਦਾ ਭਾਰਤ ਪੱਧਰ ਦਾ ਆਹਲਾ ਅਫਸਰ ਸ੍ਰੀ ਭਗਤ ਰਾਮ ਸੀ ਉੱਥੇ ਹੁਣ ਦੇ ਕਾਂਗਰਸੀ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਸਮੇਂ ਪਿੰਡ ਨੇ ਬਹੁਤ ਤਰੱਕੀ ਕੀਤੀ ਦਾ ਬਾਬਾ ਸ੍ਰੀ ਬੰਤਾ ਉਦੋਂ ਪਿੰਡ ਦੇ ਨੰਬਰਦਾਰ ਹਰਚਰਨ ਸਿੰਘ ਵਗੈਰਾ ਨਾਲ ਪਨਾਮਾ ਜਾ ਪਹੁੰਚਿਆ ਜਦ ਸਮੁੰਦਰ ਟੱਪਣਾ ਬਹੁਤੇ ਲੋਕੀ ਪਾਪ ਸਮਝਦੇ ਸਨ। ਤਵਾਰੀਖ ਬੋਲਦੀ ਹੈ ਕਿ ਇਹ ਬੰਤਾ ਰਾਮ ਬਕਾਇਦਾ ਦੇਸ਼ ਭਗਤਾਂ ਦੀ ਪਨਾਮਾ ਇਕਾਈ ਨੂੰ ਆਰਥਿਕ ਮਦਦ ਦਿੰਦਾ ਰਿਹਾ। ਜਿੱਥੇ ਚੌਧਰੀ ਹੰਸ ਰਾਜ ਹਰਿਆਣਾ ਪੁਲਿਸ ਦਾ ਡੀ.ਆਈ.ਜੀ. ਰਹਿ ਚੁੱਕਾ ਹੈ, ਉੱਥੇ ਸਭ ਤੋਂ ਵੱਧ ਮਸ਼ਰੂਹ ਇੱਥੋਂ ਦਾ ਚੌਧਰੀ ਨਾਨਕ ਚੰਦ ਹੋਇਆ ਹੈ। 1945 ਵਿੱਚ ਦਿੱਲੀ ਸਰਕਾਰੀ ਨੌਕਰ ਹੋਣ ਵਾਲਾ ਇਹ ਬੰਦਾ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਦਿੱਲੀ ਸ਼ਾਖਾ ਤੋਂ ਨਾਈਟ ਕਲਾਸਾਂ ਨਾਲ ਉਚ ਵਿੱਦਿਆ ਪ੍ਰਾਪਤ ਕਰਕੇ ਡਾ. ਅੰਬੇਦਕਰ ਦਾ ਅਤੀ ਭਰੋਸੇਯੋਗ ਪ੍ਰਾਈਵੇਟ ਸਕੱਤਰ ਨਿਯੁਕਤ ਹੋਇਆ ਅਤੇ ਉਸਦੀ ਮੌਤ ਤੋਂ ਬਾਅਦ ਉਸੇ ਨੂੰ ਹੀ ਡਾ. ਅੰਬੇਦਕਰ ਦਾ ਵਾਹਿਦ ਉਤਰਾ ਅਧਿਕਾਰੀ ਮੰਨਿਆ ਗਿਆ। ਕੀ ਤੁਹਾਨੂੰ ਪਤਾ ਹੈ ਕਿ ਡਾ. ਅੰਬੇਦਕਰ ਦੀ ਪਰਿਵਾਰਕ ਜਾਇਦਾਦ ਵੀ ਸਿਰਫ਼ ਇਸ ਦੀ ਸਾਲਸੀ ਨਾਲ ਵੰਡੇ ਜਾਣ ਉਪਰੰਤ ਹੀ ਤਸੱਲੀਬਖਸ਼ ਮੰਨੀ ਗਈ ਸੀ। ਜਦੋਂ ਅਛੂਤ ਫੈਡਰੇਸ਼ਨ ਤੋਂ ਰਿਪਬਲਿਕਨ ਪਾਰਟੀ ਦੇ ਸਫਰ ਦੌਰਾਨ ਬਾਬੂ ਜਗਜੀਵਨ ਰਾਮ ਤੇ ਡਾ. ਅੰਬੇਦਕਰ ਦੇ ਪ੍ਰਮੁੱਖ ਧੜੇ ਉੱਭਰ ਕੇ ਸਾਹਮਣੇ ਆਏ ਤਾਂ ਜਿੱਥੇ ਸਕਰੂਲੀ ਦਾ ਹੰਸ ਰਾਜ ਬਾਬੂ ਜਗਜੀਵਨ ਰਾਮ ਧੜੇ ਨਾਲ ਖੜਾ ਸੀ, ਉੱਥੇ ਚੌਧਰੀ ਨਾਨਕ ਚੰਦ ਨੇ ਅੰਬੇਦਕਰ ਧੜੇ ਦੀ ਅਗਵਾਈ ਸੰਭਾਲੀ। ਮਾਹਿਲਪੁਰ ਲਾਗਲੇ ਛੋਟੇ ਨੰਗਲ ਦੇ ਡੀ.ਆਈ.ਸੀ. ਪ੍ਰਕਾਸ਼ ਚੰਦ ਦਾ ਭਾਈ ਚੌਧਰੀ ਚਾਨਣ ਰਾਮ ਇਸੇ ਨਾਨਕ ਚੰਦ ਦੇ ਕਾਰਨ ਰਿਪਬਲਿਕਨ ਪਾਰਟੀ ਦਾ ਸੰਯੁਕਤ ਪੰਜਾਬ ਰਾਜ ਦਾ ਪ੍ਰਧਾਨ ਬਣਿਆ ਸੀ ਅਤੇ ਉਸੇ ਦੀ ਬਦੌਲਤ ਹੀ ਇਸ ਨੂੰ ਅਸੰਬਲੀ ਦੀਆਂ ਟਿਕਟਾਂ ਮਿਲਦੀਆਂ ਰਹੀਆਂ। ਸੰਨ 1926 ਵਿੱਚ ਸ਼ੁਰੂ ਹੋਈ ਆਦਿਧਰਮ ਮੰਡਲ ਲਹਿਰ ਵੇਲੇ ਇੱਥੋਂ ਦਾ ਹੀ ਇੱਕ ਚੌ: ਸ਼ਿਆਮ ਰਾਮ ਪੰਜਾਬ ਲੈਵਲ ਦੀ ਪ੍ਰਬੰਧਕੀ ਕਮੇਟੀ ਦਾ ਮੈਂਬਰ ਤਾਂ ਸੀ ਹੀ ਬਲਕਿ ਉਹ ਇਸ ਲਹਿਰ ਦੇ ਬਾਨੀ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਵੀ ਇੱਕ ਭਰੋਸੇਮੰਦ ਆਦਮੀ ਸੀ।
ਜੱਟਾਂ ਵਿੱਚੋਂ ਨਰੰਜਨ ਸਿੰਘ, ਤਾਰਾ ਸਿੰਘ ਤੇ ਦੀਵਾਨ ਸਿੰਘ ਉਘੇ ਦੇਸ਼ ਭਗਤ ਹੋਏ ਸਨ ਅਤੇ ਜੱਟਾਂ ਵਿੱਚੋਂ ਇੱਕ ਹੋਇਆ ਹੈ ਜਗਤ ਚਾਚਾ ਕਾਬਲ ਸਿੰਘ। ਖਾੜਕੂ ਦੇਸ਼ ਭਗਤਾਂ ਵੱਲੋਂ ਸ੍ਰੀ ਹਰਜਾਪ ਸਿੰਘ ਮਾਹਿਲਪੁਰ ਸੀਟ ਤੋਂ ਖੜ੍ਹੇ ਹੋਏ ਤਾਂ ਇਨ੍ਹਾਂ ਦੇ ਮੁਕਾਬਲੇ ਅੰਗਰੇਜ਼ ਪੱਖੀ ਯੂਨੀਐਸਟ ਪਾਰਟੀ ਨੇ ਆਨੰਦਪੁਰ ਦੇ ਦੌਲਤਮੰਦ ਟਿੱਕਾ ਜਗਤਾਰ ਸਿੰਘ ਸੋਢੀ ਨੂੰ ਖੜਾ ਕੀਤਾ। ਸੋਢੀ ਅੰਗਰੇਜ਼ ਭਗਤ ਹੋਣ ਕਰਕੇ ਦਬਕੇ ਅਤੇ ਪੈਸੇ ਦੇ ਜ਼ੋਰ ਚੋਣ ਜਿੱਤਣੀ ਚਾਹੀ ਸੀ, ਪਰ ਇਨਕਲਾਬੀਆਂ ਨੇ ਆਪਣਾ ਹੀ ਢੰਗ ਵਰਤਿਆ। ਸਕਰੂਲੀ ਦਾ ਇਹ ਜਗਤ ਚਾਚਾ ਕਾਬਲ ਸਿੰਘ, ਦਲੇਲ ਸਿੰਘ ਸਕਰੂਲੀ, ਮੂਲਾ ਸਿੰਘ ਤੇ ਪੂਰਨ ਸਿੰਘ ਬਾਹੋਵਾਲ ਨਾਲ ਟਿੱਕੇ ਜਗਤਾਰ ਸਿੰਘ ਦੀ ਮਾਂ ਨੂੰ ਸਵੇਰੇ-ਸਵੇਰੇ ਜਾ ਮਿਲਿਆ, ਫਤਹਿ ਗੁੰਜਾ ਕੇ ਆਖਿਆ, ਮਾਂ! ਅਸੀਂ ਇਹ ਚੋਣ ਹਰ ਹਾਲਤ ਜਿੱਤਣੀ ਹੈ, ਜੇ ਸੋਢੀ ਨੇ ਤਿੰਨ ਦਿਨਾਂ ਵਿੱਚ ਆਪਣਾ ਨਾਂਅ ਵਾਪਸ ਨਾ ਲਿਆ ਤਾਂ ਸਾਨੂੰ ਆਪਣਾ ਇਨਕਲਾਬੀ ਢੰਗ ਅਪਨਾਉਣਾ ਪਊ। ਫਿਰ ਤਿੰਨ ਦਿਨ ਕਿਸ ਨੂੰ ਆਉਣੇ ਸਨ। ਮਾਂ ਦੀ ਮਮਤਾ ਨੇ ਟਿੱਕੇ ਨੂੰ ਉਸੇ ਦਿਨ ਨਾਂਅ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਜਗਤ ਸਿੰਘ ਸੰਘਾ ਨੇ ਨਾ ਮਿਲਵਰਤਨ ਲਹਿਰ ਵੇਲੇ ਕੈਦ ਤਾਂ ਕੱਟੀ ਹੀ ਸੀ ਪਰ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਕੇ ਇਹ ਸਾਰੀ ਉਮਰ ਕਾਮਰੇਡਾਂ ਦੀ ਪਾਰਟੀ ਨਾਲ ਜੁੜਿਆ ਰਿਹਾ। ਗਦਰੀ ਨਿਰੰਜਨ ਸਿੰਘ ਪੰਡੋਰੀ, ਦਲੀਪ ਸਿੰਘ ਫਾਹਲਾ ਅਤੇ ਡਾ. ਭਾਗ ਸਿੰਘ ਮਖਸੂਰਪੁਰ ਤੋਂ ਬਿਨਾਂ ਉਘੇ ਇਨਕਲਾਬੀ ਤੇਜਾ ਸਿੰਘ ਸੁਤੰਤਰ ਦਾ ਇੱਥੇ ਆਮ ਆਉਣਾ-ਜਾਣਾ ਸੀ। ਪਹਿਲਾਂ ਕਿਰਤੀ ਪਾਰਟੀ ਤੇ ਫੇਰ ਲਾਲ ਪਾਰਟੀ ਵੇਲੇ ਇਹ ਪਿੰਡ ਇਨਕਲਾਬੀਆਂ ਦਾ ਢੁੱਕਵਾਂ ਅੱਡਾ ਰਿਹਾ। ਕਾ. ਜਗਤ ਸਿੰਘ ਦੀ ਚੂਬੇ ਵਾਲੀ ਛੰਨ ਉਨ੍ਹਾਂ ਦਾ ਸਦਰ-ਮੁਕਾਮ ਹੁੰਦਾ ਸੀ। ਕਾਫੀ ਅਰਸਾ ਪਿੰਡ ਦਾ ਸਰਪੰਚ ਰਹਿਣ ਵਾਲਾ ਕਾ. ਸੁੱਚਾ ਸਿੰਘ ਉਨ੍ਹਾਂ ਦਾ ਬਹੁਤ ਹੀ ਵਫਾਦਾਰ ਸਿਪਾਹੀ ਸੀ। ਹਾੜ੍ਹੀਆਂ-ਸੌਣੀਆਂ ਵਾਲੇ ਜੋਗਿੰਦਰ ਬਾਹਰਲੇ ਦੀ ਡਰਾਮਾ ਟੀਮ ਦੇ ਇੱਥੋਂ ਦੇ ਹੀ ਭਜਨ ਸਿੰਘ ਤੇ ਸੋਹਣ ਸੁਰਿੰਦਰ ਸਿੰਘ ਸੰਘਾ ਕਲਾਕਾਰ ਰਹਿ ਚੁੱਕੇ ਹਨ। ਪ੍ਰੰਤੂ ਜੱਟਾਂ ਵਿੱਚ ਸਭ ਤੋਂ ਮਸ਼ਹੂਰ ਤੇ ਅਗਾਂਹ-ਵਧੂ ਖਾਨਦਾਨ ਇਸੇ ਸੋਹਣ ਸੁਰਿੰਦਰ ਸਿੰਘ ਦਾ ਹੀ ਹੋਇਆ ਹੈ, ਦੋ ਕਿਤਾਬਾਂ ਦੇ ਕਰਤਾ ਅਤੇ ਇਤਿਹਾਸਿਕ ਖੋਜੀ ਕਿਸਮ ਦੇ ਵਕੀਲੀ ਪੱਧਰ ਤੱਕ ਪੜ੍ਹੇ ਲਿਖੇ ਕੈਨੇਡਾ ਵਿੱਚ ਕਿਸੇ ਵਕਤ ਅਜ਼ਾਦੀ ਦੀ ਚਿਣਗ ਫੈਲਾਉਣ ਵਾਲੀ ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਦਾ 1972-93 ਵਿੱਚ ਸਕੱਤਰ ਰਹਿ ਚੁੱਕਾ ਇਹ ਸੱਜਣ ਉੱਥੇ ਸਿੱਖਾਂ ਦੇ ਉਦਾਰਵਾਦੀ ਧੜੇ ਦਾ ਉਭਰਵਾਂ ਆਗੂ ਹੈ, ਲੰਗਰ ਦੇ ਮਾਮਲੇ ਵਿੱਚ ਕੁਰਸੀ ਬਨਾਮ ਤੱਪੜ ਮਸਲੇ ਉੱਤੇ ਇਸ ਨੇ ਸਰਗਰਮ ਰੋਲ ਨਿਭਾਇਆ ਹੈ। ਕੈਨੇਡੀਅਨ ਸਿੱਖਾਂ ਦਾ ਇਤਿਹਾਸ ਇਸ ਦੀ ਖੋਜ ਭਰਪੂਰ ਪੁਸਤਕ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਲੋਕਾਂ ਦਾ ਦਰਦ ਦਿਲ ਵਿੱਚ ਸਮੋਈ ਰੱਖਣ ਵਾਲੇ ਦੇਸ਼ ਭਗਤ ਪਰਿਵਾਰ ਦੇ ਇਸ ਵਿਦਵਾਨ ਪੁਰਸ਼ ਨੇ ਆਪਣਾ ਪਰਿਵਾਰਕ ਕੁਰਸੀਨਾਮਾ ਬਿਆਨਦਿਆਂ ਕਿਹਾ ਕਿ ਅਸੀਂ ਹਾਂ ਤਿੰਨ ਭਾਈ ਭੈਣ ਸ੍ਰੀਮਤੀ ਜਗਦੀਸ਼ ਕੌਰ, ਸੋਹਣ ਸੁਰਿੰਦਰ ਸਿੰਘ ਤੇ ਦੀਦਾਰ ਸਿੰਘ ਪੁਤਰਾਨ ਸ੍ਰੀ ਸੁਖਚੈਨ ਸਿੰਘ ਪੁੱਤਰ ਸ੍ਰੀ ਅਮਰ ਸਿੰਘ ਸੰਘਾ, ਬਾਵਾ ਸਿੰਘ, ਹਜ਼ਾਰਾ ਸਿੰਘ, ਬਖਸ਼ੀਸ਼ ਸਿੰਘ ਜੋ ਕਿ ਪ੍ਰਤਾਪ ਸਿੰਘ ਦੇ ਪੁੱਤਰ ਸਨ । ਪ੍ਰਤਾਪ ਸਿੰਘ ਸ੍ਰੀ ਖਜ਼ਾਨ ਸਿੰਘ ਦਾ ਬੇਟਾ ਸੀ ਜੋ ਕਿ ਕਰਮ ਸਿੰਘ ਦਾ ਵੱਡਾ ਪੁੱਤਰ ਸੀ। ਇਹ ਕਰਮ ਸਿੰਘ, ਸ੍ਰੀ ਰਤਨ ਸਿੰਘ ਕਿਲ੍ਹੇਦਾਰ ਦਾ ਪੁੱਤਰ ਸੀ, ਜੋ ਕਿ ਬਾਬਾ ਭਰੋ ਦੀ ਚੌਥੀ ਪੀੜ੍ਹੀ ਹੈ। ਕਿਲ੍ਹੇਦਾਰ ਰਤਨ ਸਿੰਘ ਨੇ ਸਿੱਖ ਮਿਸਲਾਂ ਵੱਲੋਂ 18ਵੀਂ ਸਦੀ ਦੇ ਅੱਧ ਵਿੱਚ ਸ਼ੁਰੂ ਕੀਤੀ ਗਈ ਰਾਖੀ ਪ੍ਰਥਾ ਵੇਲੇ ਲੋੜ ਅਨੁਸਾਰ ਇੱਕ ਛੋਟੇ ਜਿਹੇ ਕਿਲੇ ਦੀ ਤਾਮੀਰ ਕਰਵਾਈ ਸੀ । ਰਾਖੀ ਪ੍ਰਥਾ ਦਾ ਮਤਲਬ ਸੀ ਕਿ ਜੋ ਵੀ ਮੁਗ਼ਲਾਂ ਜਾਂ ਧਾੜਵੀਆਂ ਤੋਂ ਆਪਣੀ ਰਾਖੀ ਕਰਵਾਉਣਾ ਚਾਹੁੰਦਾ ਹੋਵੇ, ਉਹ ਇਵਜ਼ ਵਿੱਚ ਆਪਣੀ ਉਜ ਦਾ ਪੰਜਵਾਂ ਹਿੱਸਾ ਦਿੰਦਾ ਸੀ। ਆਲੇ ਦੁਆਲੇ ਦੇ ਕੁਝ ਪਿੰਡ ਇਸ ਪ੍ਰਥਾ ਅਧੀਨ ਡੱਲੇਵਾਲੀਏ ਮਿਸਲ ਦੇ ਇਸ ਰਤਨ ਸਿੰਘ ਦੀ ਅਗਵਾਈ ਹੇਠ ਸਨ। ਉਦੋਂ ਦੇ ਸਦਾ ਵਗਣ ਵਾਲੇ ਚੋਅ ਕੰਢੇ ਉੱਚੀ ਥਾਂ ਬਣਾਏ ਗਏ ਇਸ ਕਿਲ੍ਹੇ ਦਾ ਨਾਮ ਨਿਸ਼ਾਨ ਤਾਂ ਮਿਟ ਹੀ ਚੁੱਕਾ ਹੈ। ਪਰ ਦਰਵਾਜ਼ਾ ਅਤੇ ਦੀਵਾਨਖਾਨੇ ਵਾਲੀ ਥਾਂ ਦਾ ਜ਼ਿਕਰ ਵਡੇਰੀ ਉਮਰ ਦੇ ਲੋਕ ਆਮ ਹੀ ਕਰਦੇ ਹਨ। ਦਰਵਾਜ਼ਾ ਬੇਸ਼ੱਕ ਬਾਅਦ ‘ਚ ਦੁਬਾਰਾ ਫਿਰ ਉਸਾਰਿਆ ਗਿਆ। ਉਨ੍ਹਾਂ ਵਕਤਾਂ ਦੀ ਉਸਾਰੀ ਖੂਹੀ ਅੱਜ ਵੀ ਹੈ, ਜਿਸ ਨੂੰ ਲੋਕ ਕਿਲ੍ਹੇ ਵਾਲੀ ਖੂਹੀ ਆਖਦੇ ਹਨ। ਅਸਲ ਗੱਲ ਇਹ ਹੈ ਕਿ ਇਹ ਖੂਹੀ ਕਿਲ੍ਹੇ ਦੇ ਦਰਵਾਜ਼ੇ ਦੇ ਅੰਦਰਵਾਰ ਕਿਲ੍ਹੇ ਦੇ ਘੇਰੇ ਵਿੱਚ ਹੁੰਦੀ ਸੀ। ਉਸ ਥਾਂ ਲਾਗਲੇ ਘਰਾਂ ਦੀ ਭੂਗੋਲਿਕ ਸਥਿਤੀ ਅੱਜ ਵੀ ਪਹਿਲੀਆਂ ਹਾਲਤਾਂ ਦੀ ਬਾਤ ਪਾਉਂਦੀ ਹੈ। ਕਿਹਾ ਜਾਂਦਾ ਹੈ ਕਿ ਡੱਲਵਾਲੀਏ ਮਿਸਲ ਨਾਲ ਸੰਬੰਧ ਰੱਖਦਾ ਇਹ ਸੂਰਮਾ ਗੜ੍ਹਸ਼ੰਕਰ ਲਾਗਲੇ ਚਾਹਲਪੁਰ ਪਿੰਡ ਨੂੰ ਗੜਸ਼ੰਕਰ ਦੇ ਮੁਸਲਮਾਨ ਹਾਕਮਾਂ ਹੱਥੋਂ ਅਜ਼ਾਦ ਕਰਵਾਉਂਦਿਆਂ ਸ਼ਹੀਦ ਹੋ ਗਿਆ ਸੀ। ਉਸਦੀ ਗੜ੍ਹੀ ਅਜੇ ਵੀ ਚਾਹਲਪੁਰ ਵਿੱਚ ਮੌਜੂਦ ਦੱਸੀ ਜਾਂਦੀ ਹੈ। ਰਤਨ ਸਿੰਘ ਦੇ ਬਾਅਦ ਇਸ ਗੜ੍ਹੀ ਦੀ ਕਮਾਨ ਉਸ ਦੇ ਪੁੱਤਰ ਕਰਮ ਸਿੰਘ ਨੇ ਸੰਭਾਲੀ ਪਰ ਉਸ ਦੇ ਪੋਤਰੇ ਖਜ਼ਾਨ ਸਿੰਘ ਦੇ ਵਾਰਸ ਬਣਨ ਵੇਲੇ ਤੱਕ ਇਹ ਸਾਰਾ ਖਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ।
ਰਤਨ ਸਿੰਘ ਦਾ ਪੜਪੋਤਾ ਪ੍ਰਤਾਪ ਸਿੰਘ ਵੀ ਬਹੁਤ ਹੀ ਦੂਰਅਦੇਸ਼ੀ ਹੋਇਆ ਹੈ, ਜਿਸ ਨੇ ਆਪਣੇ ਪੁੱਤਰਾਂ ਅਮਰ ਸਿੰਘ, ਬਾਵਾ ਸਿੰਘ, ਹਜ਼ਾਰਾ ਸਿੰਘ ਤੇ ਬਖਸ਼ੀਸ਼ ਸਿੰਘ ਨੂੰ ਵੇਲੇ ਦੀ ਉੱਚ ਸਿੱਖਿਆ ਪ੍ਰਾਪਤ ਕਰਵਾਈ। ਅਮਰ ਸਿੰਘ ਨੇ ਅੱਠਵੀਂ ਮਾਹਿਲਪੁਰ, ਦਸਵੀਂ ਬਜਵਾੜੇ ਤੋਂ ਕਰਨ ਉਪਰੰਤ ਲਾਹੌਰ ਤੋਂ ਮਕੈਨੀਕਲ ਇੰਜੀਨਅਰ ਦੀ ਵਿੱਦਿਆ ਪ੍ਰਾਪਤ ਕੀਤੀ ਜੋ ਕਿ ਉਸ ਵਕਤ ਇੱਕ ਅਲੋਕਾਰੀ ਗੱਲ ਸੀ, ਜਿਸ ਦੀ ਬਦੋਲਤ ਉਹ 1906 ਵਿੱਚ ਅਫਰੀਕਾ ਹੋ ਆਇਆ। ਮਿਸਲਾਂ ਵੇਲੋ ਚਰਸਾਂ ਅਤੇ ਫਿਰ ਹਲਟਾਂ ਦਾ ਰਿਵਾਜ ਵਧਿਆ, ਪਰ ਲੋਹੇ ਦੀਆਂ ਬਣੀਆਂ ਵਸਤਾਂ ਦਾ ਬਹੁਤਾ ਰਿਵਾਜ ਬਰਤਾਨਵੀ ਰਾਜ ਵੇਲੇ ਪਿਆ। ਗੰਨੇ ਪੀੜਨ ਵਾਲੇ ਬੇਲਣੇ, ਕੁਤਰੇ ਵਾਲੀਆਂ ਮਸ਼ੀਨਾਂ ਇਸੇ ਜਮਾਨੇ ਵਿਚ ਪ੍ਰਚਲਤ ਹੋਈਆਂ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਮਾਹਿਲਪੁਰ ਇੱਕ ਕਾਰਖਾਨੇ ਦੇ ਬਾਹਰ ਉਰਦੂ ਅਤੇ ਗੁਰਮੁਖੀ ਦੇ ਭਾਸ਼ਾਵਾਂ ਵਿੱਚ ਇੱਕ ਇਸ਼ਤਿਹਾਰੀ ਬੋਰਡ ਲੱਗਾ, “ਇਸ ਕਾਰਖਾਨੇ ਮੇਂ ਲੋਹੇ ਕੇ ਬੈਲਨੇ ਖਰਾਦੇ ਜਾਤੇ ਹੈ। ਇੰਜਨੋਂ ਕੇ ਪੁਰਜੇ, ਲੋਹੇ ਕੀ ਕੁਰਸੀਆਂ, ਸੈਮੀਆਂ ਔਰ ਬਦਾਮ ਰੋਗਨ ਨਿਕਾਲ ਕੀ ਮਸ਼ੀਨੇ, ਚੌਰਸ ਚੂੜੀ ਕੇ ਕਾਬਲੇ ਔਰ ਨੋਟ ਹਰ ਕਿਸਮ ਲੋਹੇ ਕੇ ਭਾਰੀ ਸੰਦੂਕ ਚਾਰਪਾਈਉਂ ਕੇ ਪਾਵੇ ਬਨਾਏ ਜਾਤੇ ਹੈ। ਲੱਕੜੀ ਹਰ ਕਿਸਮ ਦੀ ਤਖਤੇ ਔਰ ਬਾਲੇ ਮਸ਼ੀਨ ਮੈਂ ਚੀਰੇ ਜਾਤੇ ਹੈ। ਡੰਗਰੋਂ ਕਾ ਚਾਰਾ ਕੜਬ ਚਰੀ, ਜੂਠ ਬਰੀਕ ਕੁਤਰੀ ਜਾਤੀ ਹੈ। ਅਕਸੀ ਤਸਵੀਰਾਂ ਵੀ ਪੈਂਚੀ ਜਾਤੀ ਹੈ” ਅਤੇ ਇਸ ਕਾਰਖਾਨੇ ਦਾ ਉਸਰੀਆ ਸੀ ਇਹ ਸਕਰੂਲੀ ਵਾਲਾ ਅਮਰ ਸਿੰਘ। ਇਸ ਤੋਂ ਪਹਿਲਾਂ ਇੰਜਣ ਨਾਲ ਚੱਲਣ ਵਾਲੀ ਆਟਾ ਚੁੱਕੀ ਜੋ ਕਿ ਮਾਹਿਲਪੁਰ ਇਲਾਕੇ ਦੀ ਇੱਕ ਕਿਸਮ ਦੀ ਪਹਿਲੀ ਚੌਕੀ ਸੀ ਉਹ ਲਗਾ ਚੁੱਕਾ ਸੀ। ਇਸ ਕਾਰਖਾਨੇ ਵਿੱਚ ਹਰ ਤਰ੍ਹਾਂ ਦਾ ਰਿਪੇਅਰ ਦਾ ਕੰਮ ਵੀ ਹੁੰਦਾ ਸੀ। ਇਸੇ ਅਮਰ ਸਿੰਘ ਨੇ 1914 ਵਿੱਚ ਕੈਨੇਡਾ ਪਹੁੰਚ ਕੇ ਹੌਰਸ (ਖੁਰੀਆਂ) ਬਣਾਉਣ ਦੀ ਵਰਕਸ਼ਾਪ ਲਾਈ ਕਿਉਂਕਿ ਕੈਨੇਡਾ ਵਿੱਚ ਸਵਾਰੀ ਲਈ ਉਦੈ ਘੋੜਾ-ਬੱਘੀਆਂ ਪ੍ਰਚੱਲਤ ਸਨ ਫਿਰ 1917 ਵਿੱਚ ਇਸ ਉਦਮੀ ਨੇ ਕੈਨੇਡਾ ਦੇ ਆਈਲੈਂਡ ਇਲਾਕੇ ਵਿੱਚ ਪਹਿਲੀ ਭਾਰਤੀ ਨੰਬਰ ਮਿੱਲ ਚਾਲੂ ਕੀਤੀ ਜੋ ਕਿ ਉਦੋਂ ਹਿੰਦੀਆਂ ਦੇ ਹੱਥਾਂ ਲਈ ਜੂਝਦੀ ਖਾਲਸਾ ਦੀਵਾਨ ਸੁਸਾਇਟੀ ਤੇ ਫੇਰ ਦੇਸ਼ ਦੀ ਅਜ਼ਾਦੀ ਲਈ ਜੂਝੀ ਗ਼ਦਰ ਪਾਰਟੀ ਦਾ ਆਰਥਿਕ ਸਰੋਤ ਸੀ। ਇਸ ਲੰਬਰ ਮਿੱਲ ਵਿੱਚ ਉਦੋਂ ਭਾਈਵਾਲ ਸੀ ਮਸ਼ਹੂਰ ਗ਼ਦਰੀ ਲਛਮਣ ਸਿੰਘ ਖੁਰਦਪੁਰ ਜੋ ਕਿ ਕਿ ਇਸ ਦੀ ਭੂਆ ਦਾ ਪੁੱਤ ਸੀ। ਹੋਰਨਾਂ ਭਾਈਵਾਲਾਂ ਵਿੱਚ ਇਸੇ ਪਿੰਡ ਦਾ ਪੰਡਤ ਬਾਲਮੁਕੰਦ, ਕਪੂਰ ਸਿੰਘ ਖੜੌਦੀ, ਅਰਜਨ ਸਿੰਘ ਟੂਟੋਮਜਾਰਾ, ਮੁਨਸ਼ਾ ਸਿੰਘ ਮੋਰਾਂਵਾਲੀ, ਅਮਰ ਸਿੰਘ ਮੋਹਲੀ ਅਤੇ ਭਾਈ ਦਲੀਪ ਸਿੰਘ ਬਹੂਆ। ਇਨ੍ਹਾਂ ਸਾਰਿਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਜੰਗੇ ਅਜ਼ਾਦੀ ‘ਚ ਹਿੱਸਾ ਪਾਇਆ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਅਮਰ ਸਿੰਘ ਨੇ ਜਵਾਲਾ ਸਿੰਘ ਦੇ ਨਾਲ ਮਿਲ ਕੇ ਇੱਕ ਹੋਰ ਮਿੱਲ ਦੀ ਨੀਂਹ ਰੱਖੀ ਜੋ ਕਿ ਅੱਜ ਦੀਆਂ ਪਾਲਦੀ ਵਾਲਿਆਂ ਦੀਆਂ ਕੈਨੇਡਾ ਵਿੱਚ ਮਸ਼ਹੂਰ ਮਿਓ ਮਿੱਲਾਂ ਦੀ ਜਨਮਦਾਤੀ ਕਹੀ ਜਾ ਸਕਦੀ ਹੈ। ਮਿਓ ਮਿੱਲਾਂ ਲਈ ਅਮਰ ਸਿੰਘ ਦੀ ਇਸ ਫਰਮ ਨੇ ਇੱਕ ਪਲੇਟਫਾਰਮ ਉਸਾਰ ਕੇ ਦਿੱਤਾ ਕਿਉਂਕਿ ਅਮਰ ਸਿੰਘ ਸਕਰੂਲੀ ਮਕੈਨੀਕਲ ਇੰਜੀਨੀਅਰ ਸੀ। ਮਿੱਲ ਦਾ ਦਿਮਾਗ ਤਕੜਾ ਜਥੇਬੰਦਕ ਤੇ ਬੁਲਾਰਾ ਸੀ ਉਹ। ਉਹ ਕਪੂਰ ਸਿੰਘ ਖੜੋਦੀ ਨਿਪੁੰਨ ਬੁਕਕੀਪਰ ਪਰ ਮਈਆ ਸਿੰਘ ਉਦੋਂ ਦੀਆਂ ਲੋੜਾਂ ਅਨੁਸਾਰ ਸਾਰੇ ਸਰਗਰਮ ਵਰਕਰਾਂ ਦੀ ਕਾਮਯਾਬ ਸਾਂਝਾ ਘਰ ਸੰਭਾਲੂ ਅਤੇ ਰਸੋਈਆ ਸੀ । ਇਨ੍ਹਾਂ ਤਿੰਨਾਂ ਦੀ ਬਦੌਲਤ ਹੀ ਤਰੱਕੀ ਹੁੰਦੀ ਗਈ ਪਰ ਇਸ ਬਾਕੀ ਮਿੱਲ ਦਾ ਅਸਲ ਕਰਤਾ-ਧਰਤਾ ਤੇ ਦਿਮਾਗ ਅਮਰ ਸਿੰਘ ਸਿਰਫ਼ 35 ਸਾਲ ਦੀ ਭਰ ਜਵਾਨ ਉਮਰ ਵਿੱਚ ਭਾਰਤ ਵਿੱਚ ਆਪਣੀ ਇਕੋ ਇੱਕ ਔਲਾਦ ਸੁਖਚੈਨ ਸਿੰਘ ਛੱਡ ਕੇ ਚੱਲ ਵਸਿਆ। ਅੱਜ ਇਸ ਮਿਓ ਸਲਤਨਤ ਦੇ ਸਿਰ ‘ਤੇ ਪਾਲਦੀ ਅਤੇ ਇਲਾਕੇ ਦੇ ਬੰਦੇ ਕੈਨੇਡਾ ਸਥਾਪਤ ਹਨ। ਗ਼ਦਰ ਪਾਰਟੀ ਦੀ ਪਹਿਲੀ ਡਾਇਰੈਕਟਰੀ ਵਿੱਚ ਇਸ ਅਮਰ ਸਿੰਘ ਦਾ ਜ਼ਿਕਰ ਆਉਂਦਾ ਹੈ। ਸੋਚਿਆ ਜਾ ਸਕਦਾ ਹੈ ਕਿ ਉਹ ਜਿਊਂਦਾ ਰਹਿੰਦਾ ਤਾਂ ਇਸ ਨੇ ਨਾ ਸਿਰਫ਼ ਸੰਗਰਾਮ ਵਿੱਚ ਹੀ ਸਰਗਰਮ ਰੋਲ ਨਿਭਾਉਣਾ ਸੀ, ਬਲਕਿ ਇਸ ਨੇ ਆਰਥਿਕ ਤੌਰ ‘ਤੇ ਵੀ ਕੌਮ ਨੂੰ ਬਹੁਤ ਲਾਭ ਪਹੁੰਚਾਉਣਾ ਸੀ।
ਇਸ ਦਾ ਦੂਸਰਾ ਭਰਾ ਬਾਵਾ ਸਿੰਘ ਪਹਿਲੇ ਗ਼ਦਰੀ ਬਾਬਿਆਂ ਵਿੱਚੋਂ ਸੀ ਜੋ ਕਿ ਆਪਣੇ ਵਿਆਹ ਤੋਂ ਤੁਰੰਤ ਬਾਅਦ 1910 ਵਿੱਚ ਕੈਲੋਫੋਰਨੀਆਂ ਪਹੁੰਚੇ। ਸੰਨ 1913 ਵਿੱਚ ਵੈਨਕੂਵਰ ਆ ਕੇ ਦੋ ਸਾਲ ਉੱਘੇ ਅਜ਼ਾਦੀ ਘੁਲਾਟੀਏ ਸਾਥੀ ਹਸਨ ਰਾਹੀਮ ਨਾਲ ਮਿਲ ਕੇ ਜੂਝਦੇ ਰਹੇ। ਦੁਬਾਰਾ 1915 ਵਿੱਚ ਫੇਰ ਕੈਲੇਫੋਰਨੀਆਂ ਚਲੇ ਗਏ। ਭਾਈ ਹਰਜਾਪ ਸਿੰਘ ਮਾਹਿਲਪੁਰ ਅਤੇ ਡਾ. ਦਲੀਪ ਸਿੰਘ ਫਾਹਲਾ ਨਾਲ ਰਲ ਕੇ ਗ਼ਦਰ ਪਾਰਟੀ ਦਾ ਕੰਮ ਕਰਦੇ ਰਹੇ। 1918 ਵਿੱਚ ਉਹ ਗ਼ਦਰ ਪਾਰਟੀ ਦੇ ਚੌਥੇ ਮੀਤ ਪ੍ਰਧਾਨ ਚੁਣੇ ਗਏ। ਉਦੋਂ ਹਰਜਾਪ ਸਿੰਘ ਪ੍ਰਧਾਨ, ਭਾਈ ਸੰਤੋਖ ਸਿੰਘ ਜਨਰਲ ਸਕੱਤਰ ਤੇ ਸੰਤਾ ਸਿੰਘ ਗੰਡੀਵਿੰਡ ਖਜ਼ਾਨਚੀ ਹੁੰਦੇ ਸਨ। ਪਾਰਟੀ ਦੇ ਸੱਦੇ ਉੱਤੇ ਹਰਜਾਪ ਸਿੰਘ ਹੁਰਾਂ ਦੇ ਭਾਰਤ ਚਲੇ ਜਾਣ ਉਪਰੰਤ ਗ਼ਦਰ ਪਾਰਟੀ ਦਾ ਸਾਰਾ ਬੋਝ ਇਨ੍ਹਾਂ ਦੇ ਮੋਢਿਆਂ ‘ਤੇ ਆਣ ਪਿਆ ਜੋ ਕਿ ਇਨ੍ਹਾਂ ਭਾਈ ਮੁਨਸ਼ਾ ਸਿੰਘ ਨਗਰ ਨਾਲ ਮਿਲ ਕੇ ਬਾਖੂਬ ਨਿਭਾਇਆ। ਇਹ ਗ਼ਦਰ ਪਾਰਟੀ ਦੇ ਕੰਮ ਵਿੱਚ ਏਨਾ ਲੀਨ ਹੋ ਗਏ ਕਿ ਪਿੱਛੇ ਪਿੰਡ ਨੂੰ ਪੈਸਾ-ਧੇਲਾ ਤਾਂ ਕੀ ਭੇਜਣਾ ਸੀ ਪੱਤਰ ਵੀ ਕੇ ਨਾ ਲਿਖਿਆ। ਪਰ ਹੋਰਨਾਂ ਦੇਸ਼ ਭਗਤਾਂ ਨਾਲ ਰਲ ਕੇ ਇਧਰ ਸਕੂਲ ਖੋਲ੍ਹਣ ਲਈ ਰਕਮਾਂ ਭੇਜਦੇ ਰਹੇ। ਉਨ੍ਹਾਂ ਸੰਨ 1917 ਤੋਂ 1947 ਤੱਕ ਪੂਰੇ ਤੀਹ ਸਾਲ ਸਕਰੂਲੀ ਤੇ ਆਪਣੇ ਪਰਿਵਾਰ ਨਾਲ ਬਨਵਾਸ ਧਾਰੀ ਰੱਖਿਆ। ਇਨ੍ਹਾਂ ਦਾ ਤੀਸਰਾ ਭਾਈ ਹਜ਼ਾਰਾ ਸਿੰਘ ਵੀ 1906 ਵਿੱਚ ਬਾਲਮੁਕੰਦ ਹੁਰਾਂ ਨਾਲ ਕੈਨੇਡਾ ਪਹੁੰਚ ਚੁੱਕਾ ਸੀ। ਉਸੇ ਜਹਾਜ਼ ਇੰਮਪਰੈਸ ਜਪਾਨੀ ਵਿੱਚ ਇਨ੍ਹਾਂ ਨਾਲ ਕੈਨੇਡਾ ਪਹੁੰਚਣ ਵਾਲੇ ਇਸੇ ਪਿੰਡ ਦੇ ਸਨ ਵਰਿਆਮ ਸਿੰਘ, ਦਲੀਪ ਸਿੰਘ, ਦਸ਼ੌਦਾ ਸਿੰਘ, ਦਲੇਲ ਸਿੰਘ, ਰੱਖਾ ਰਾਮ ਤੇ ਰਾਜ ਮੱਲ ਜੋ ਕਿ ਉਦੋਂ ਕਿਸੇ ਪਿੰਡ ਲਈ ਇੱਕ ਨਿਵੇਕਲੀ ਗੱਲ ਸੀ। ਉੱਘੇ ਦੇਸ਼ ਭਗਤ ਤੇ ਸੰਤ ਪ੍ਰੋ. ਤੇਜਾ ਸਿੰਘ ਮਸਤੂਆਣਾ ਦੀ ਅਗਵਾਈ ਥੱਲੇ ਨਵੰਬਰ 1908 ਵਿੱਚ ਕੈਨੇਡਾ ਵਿੱਚ ਸਥਾਪਤ ਕੀਤੀ ਗਈ ‘ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਲਿਮਟਿਡ’ ਦੇ 251 ਹਿੱਸੇਦਾਰਾਂ ਵਿੱਚੋਂ ਇੱਕ ਇਹ ਹਜ਼ਾਰਾ ਸਿੰਘ ਸਕਰੂਲੀ ਵੀ ਸੀ।
ਉਕਤ ਅਮਰ ਸਿੰਘ ਦਾ ਪੁੱਤਰ 1932 ਦਾ ਦਸਵੀਂ ਪਾਸ ਸੁਖਚੈਨ ਸਿੰਘ ਵੀ ਆਪਣੇ ਪੁਰਖਿਆਂ ਦੇ ਨਕਸ਼ੇ-ਕਦਮ ਉੱਤੇ ਜੰਗੇ ਅਜ਼ਾਦੀ ਦੇ ਦੌਰ ਵਿੱਚ ਸਰਗਰਮ ਰਿਹਾ। ਸੰਨ 1935 ਵਿੱਚ ਮਾਹਿਲਪੁਰ ਵਿਖੇ ਕੀਤੀ ਗਈ ਸਿਆਸੀ ਕਾਨਫਰੰਸ ਵਿੱਚ ਸ਼ਾਮਲ ਹੋਏ ਪੰਡਤ ਜਵਾਹਰ ਲਾਲ ਨਹਿਰੂ ਦਾ ਜਲੂਸ ਇਸੇ ਦੇ ਤਵਾਰੀਖੀ ਘੋੜੇ ਉੱਤੇ ਹੀ ਕੱਢਿਆ ਗਿਆ ਸੀ। ਫੇਰ ਕੀ ਸੀ, ਸੁਖਚੈਨ ਸਿੰਘ ਨੂੰ ਘੋੜੇ ਸਮੇਤ ਅੰਗਰੇਜ਼ਾਂ ਬਲੈਕ ਲਿਸਟ ਕਰ ਦਿੱਤਾ ਅਤੇ ਅਜ਼ਾਦੀ ਉਪਰੰਤ ਇਨ੍ਹਾਂ ਹੀ ਅੰਗਰੇਜ਼ ਕਾਨੂੰਨਾਂ ਦੀ ਵਿਰਾਸਤ ਦੀ ਮਾਲਕਣ ਭਾਰਤੀ ਸਰਕਾਰ ਨੇ ਸੁਖਚੈਨ ਸਿੰਘ ਨੂੰ ਬਾਹਰਲੇ ਮੁਲਖ ਨੂੰ ਜਾਣੋਂ ਇਸੇ ਬਿਨਾਅ ‘ਤੇ ਆਗਿਆ ਨਹੀਂ ਦਿੱਤੀ ਕਿ ਗੁਪਤ ਰਿਪੋਰਟ ਉੱਤੇ ਪਹਿਲੀਆਂ ਲਿਖਤਾਂ ਬਰਕਰਾਰ ਸਨ। ‘ਆਖਰ ਕਾਇਦੇ ਕਾਨੂੰਨ ਤਾਂ ਨਹੀਂ ਸਨ ਨਾ ਬਦਲੇ ਜਾ ਸਕਦੇ।’ ਸੁਖਚੈਨ ਸਿੰਘ ਪਿੰਡ ਦੀ ਭਲਾਈ ਲਈ ਵੀ ਬਹੁਤ ਹੀ ਸਰਗਰਮ ਰਿਹਾ ਅਤੇ ਕਿਰਤੀ ਤੇ ਫੇਰ ਕਮਿਊਨਿਸਟ ਪਾਰਟੀ ਦਾ ਸਰਗਰਮ ਵਰਕਰ ਬਣਿਆ। ਇਸੇ ਦੀ ਪਹਿਲਕਦਮੀ ਹੇਠ ਵੱਡੇ ਰੌਲਿਆਂ ਤੋਂ ਪਹਿਲਾਂ ਪਿੰਡ ਦੀ ਸਾਂਝੀ ਬੈਂਕ ਬਣੀ ਜਿਸ ਦੇ ਪਹਿਲੇ ਪ੍ਰਧਾਨ ਸਨ ਪੰਡਤ ਰਾਮ ਜੀ ਦਾਸ, ਉਪ ਪ੍ਰਧਾਨ ਠੇਕੇਦਾਰ ਨਗੀਨਾ ਰਾਮ ਸਕੱਤਰ ਸੀ ਸੁਖਚੈਨ ਸਿੰਘ ਤੇ ਖਜ਼ਾਨਚੀ ਸ੍ਰੀ ਵਤਨ ਸਿੰਘ। ਅੰਗਰੇਜ਼ਾਂ ਵਕਤ ਦੀ ਪਹਿਲੀ ਪੰਚਾਇਤ ਜਿਸ ਦੇ ਨਿਯਮਾਂ ਅਨੁਸਾਰ ਭੋਂਅ ਮਾਲਕ ਹੀ ਮੈਂਬਰ ਆਹੁਦੇਦਾਰ ਬਣ ਸਕਦੇ ਸਨ ਦਾ ਪਹਿਲਾ ਸਰਪੰਚ ਸੀ ਕਿਲ੍ਹੇਦਾਰ ਰਤਨ ਸਿੰਘ ਦਾ ਇੱਕ ਹੋਰ ਪੜਪੋਤਰਾ ਲਾਭ ਸਿੰਘ, ਮੈਂਬਰ ਲੰਬੜਦਾਰ ਫਕੀਰੀਆ ਅਤੇ ਇੱਕ ਹੋਰ ਪੱਤੀ ਭਕਾਈਆਂ ਵੱਲੋਂ ਮੈਂਬਰ ਸੀ ਈਸ਼ਰ ਦਾਸ। ਉਦੋਂ ਇਨ੍ਹਾਂ ਪੰਚਾਇਤਾਂ ਦੀ ਕਾਰਵਾਈ ਲਿਖਣ-ਲਿਖਾਉਣ ਲਈ ਅੱਜ ਵਾਂਗ ਤਨਖਾਹਦਾਰ ਸੈਕਟਰੀ ਨਹੀਂ ਸਨ ਹੁੰਦੇ ਇਹ ਗੱਲ ਹੈ 1934 ਦੀ। ਪਿੰਡ ਦਾ ਹੀ ਕੋਈ ਪੜ੍ਹਿਆ ਲਿਖਿਆ ਆਨਰੇਰੀ ਸਕੱਤਰ ਹੁੰਦਾ ਸੀ। પાડુભા ਇੰਜ ਇਸੇ ਸੁਖਚੈਨ ਸਿੰਘ ਨੂੰ ਇਸ ਪੰਚਾਇਤ ਦੀ ਰਹਿਨੁਮਾਈ ਅਰਥਾਤ ਸਕੱਤਰੀ ਸੰਭਾਲੀ ਗਈ। ਇਹ ਪੰਚਾਇਤ ਤਕਰੀਬਨ ਵੀਹ ਵਰ੍ਹੇ ਲਗਾਤਾਰ ਪੰਚਾਹਿਤ ਐਕਟ ਬਣਨ ਤੱਕ ਚੱਲੀ। ਪੰਚਾਇਤ ਇਹ ਐਨੀ ਇਨਸਾਫ਼ ਪਸੰਦ ਸੀ ਕਿ ਸਰਪੰਚ ਲਾਭ ਸਿੰਘ ਦੇ ਸਕੇ ਪੁੱਤਰ ਤੋਂ ਹੀ ਉਸ ਦੇ ਕਿਸੇ ਦੋਸ਼ ਬਦਲੇ ਨਾ ਸਿਰਫ਼ ਮੁਆਫੀ ਹੀ ਮੰਗਵਾਈ ਗਈ ਬਲਕਿ ਜੁਰਮਾਨਾ ਵੀ ਕੀਤਾ ਗਿਆ। ਸੰਨ 1952 ਵਿੱਚ ਪੰਚਾਇਤ ਐਕਟ ਬਣਨ ਉਪਰੰਤ ਮਹਾਜਨ ਕੋਮ ਵਿੱਚੋਂ ਇਸ ਦਾ ਮੈਂਬਰ ਬਣਿਆ ਦੀਨਾ ਰਾਮ ਸੈਣੀ ਜੋ ਬਾਅਦ ਵਿੱਚ ਆਪਣੇ ਸਕੇ ਨਾਹਨ ਵਾਲੇ ਨਿਹਾਲੇ ਸੈਣੀ ਦੇ ਵਸਾਏ ਨਿਹਾਲਗੜ੍ਹ ਜਾ ਵਸਿਆ। ਫਿਰ ਆਦਿਧਰਮੀਆਂ ਦੀ ਮੈਂਬਰਸ਼ਿਪ ਵੇਲੇ ਮੈਂਬਰ ਬਣਿਆ ਸੀ ਚੌਧਰੀ ਚੰਨਣ। ਸੰਨ 1952 ਦੀ ਮੁਰੱਬੇਬੰਦੀ ਵੇਲੇ ਪਿੰਡ ਦੀ ਮੁਰੱਬਾਬੰਦੀ ਕਮੇਟੀ ਦਾ ਪ੍ਰਧਾਨ ਵੀ ਸੁਖਚੈਨ ਸਿੰਘ ਨੂੰ ਹੀ ਬਣਾਇਆ ਗਿਆ। ਫੇਰ 1952 ਵਿੱਚ ਇੱਥੇ ਮੁੜ ਪ੍ਰਾਇਮਰੀ ਸਕੂਲ ਖੋਲ੍ਹਿਆ ਗਿਆ। ਦਾਖਲਾ ਲੈਣ ਵਾਲੇ ਪਹਿਲੇ ਵਿਦਿਆਰਥੀ ਸਨ ਸੋਹਣ ਸਿੰਘ, ਰਘਵੀਰ ਸਿੰਘ ਪੁੱਤਰ ਕਾ ਜਗਤ ਸਿੰਘ ਅਤੇ ਜਗਦੀਸ਼ ਕੌਰ ਪੁੱਤਰੀ ਕਾ ਸੁਖਚੈਨ ਸਿੰਘ। ਲੱਗਭਗ ਸਾਰੀਆਂ ਮੁੱਢਲੀਆਂ ਸਹੂਲਤਾਂ ਨਾਲ ਲੈਸ ਇਸ ਪਿੰਡ ਵਿੱਚ ਹੁਣ ਦਸਵੀਂ ਤੱਕ ਸਕੂਲ ਹੈ। ਇੱਥੇ ਦੇ ਵਿਦਿਆਰਥੀਆਂ ਨੇ ਅਤੇ ਪਿੰਡ ਦੇ ਪਹਿਲੇ ਪਾੜ੍ਹਿਆਂ ਨੇ ਜਿੱਥੇ ਪੜ੍ਹਾਈ ਵਿੱਚ ਬਹੁਤ ਨਾਮਣਾ ਖੱਟਿਆ, ਉੱਥੇ ਖੇਡਾਂ ਵਿੱਚ ਵੀ ਇਸ ਪਿੰਡ ਦਾ ਇੱਕ ਖਾਸ ਮੁਕਾਮ ਹੈ। ਜਿੱਥੇ 1947 ਤੋਂ ਪਹਿਲਾਂ ਹੀ ਇੱਥੋਂ ਦੇ ਮਹਿੰਗਾ ਸਿੰਘ, ਅਮਰ ਸਿੰਘ, ਮੰਗਲ ਸਿੰਘ ਤੇ ਪਾਖਰ ਸਿੰਘ ਫੁੱਟਬਾਲ ਦੇ ਉੱਘੇ ਖਿਡਾਰੀ ਹੋਏ ਸਨ, ਉੱਥੇ ਅਜ਼ਾਦੀ ਉਪਰੰਤ ਜੁਗਿੰਦਰ ਸਿੰਘ, ਸੰਸਾਰ ਪ੍ਰਸਿੱਧ ਰੰਡ ਕੱਪ ਜਿੱਤਣ ਵਾਲੀ ਬੀ.ਐਸ. ਐਫ ਦੀ ਟੀਮ ਦਾ ਕਪਤਾਨ ਸੀ ਜੋ ਕਿ ਬਾਅਦ ਵਿੱਚ ਲੀਡਰ ਕਲੱਬ ਕਲਕੱਤਾ ਵਿੱਚ ਚਲਿਆ ਗਿਆ। ਹੈਡਅਰੇਕ ਨਾਲ ਲਗਾਤਾਰ ਤਿੰਨ ਗੋਲ ਕਰਨ ਦਾ ਉਸ ਦਾ ਰਿਕਾਰਡ ਅੱਜ ਤੱਕ ਕਿਸੇ ਵੀ ਮਾਈ ਦੇ ਲਾਲ ਤੋਂ ਨਹੀਂ ਜੇ ਟੁੱਟਿਆ। ਮੁੰਡਿਆਂ ਦੀ ਗੱਲ ਹੋਰ ਨਾ ਵੀ ਕਰੀਏ ਤਾਂ ਪਿੰਡ ਅਤੇ ਖੇਡਾਂ ਖਾਤਰ ਇਹ ਦੱਸਣਾ ਵੀ ਜ਼ਰੂਰੀ ਬਣ ਗਿਆ ਕਿ ਇਸ ਵਾਰ ਪੰਜਾਬ ਨੇ ਨੈਸ਼ਨਲ ਦਾ ਲੜਕੀਆਂ ਵਾਲਾ ਫੁੱਟਬਾਲ ਖਿਤਾਬ ਇਸੇ ਪਿੰਡ ਦੀਆਂ ਧੀਆਂ ਕੁਮਾਰੀ ਸ਼ਰਨਜੀਤ ਕੌਰ, ਗੁਰਪ੍ਰੀਤ ਕੌਰ ਅਤੇ ਰਜਨੀਸ਼ ਕੁਮਾਰੀ ਦੇ ਬਲਬੂਤੇ ਜਿੱਤਿਆ। ਪਿੰਡ ਦੀਆਂ ਇਹ ਹੋਣਹਾਰ ਬੇਟੀਆਂ ਅੰਤਰ ਜ਼ਿਲ੍ਹਾ, ਅੰਤਰ ਕਾਲਜ, ਅੰਤਰ ਯੂਨੀਵਰਸਿਟੀ ਤੋਂ ਬਿਨਾਂ ਨੈਸ਼ਨਲ ਪੱਧਰ ‘ਤੇ ਵੀ ਫਖਰਯੋਗ ਪ੍ਰਾਪਤੀ ਕਰ ਰਹੀਆਂ ਹਨ। ਸ਼ਾਇਦ ਇਸੇ ਕਾਰਨ ਕਰਕੇ ਕਿਸੇ ਵਕਤ ਫੁੱਟਬਾਲ ਦੇ ਬਰੀਡਰ ਪ੍ਰਿੰ. ਹਰਭਜਨ ਸਿੰਘ ਜੀ ਨੇ ਕਿਹਾ ਕਿ ‘ਸਕਰੂਲੀ ਇਜ਼ ਨਰਸਰੀ ਆਫ ਫੁੱਟਬਾਲ ਪਲੇਅਰਜ਼ ਫਾਰ ਏਵਰ।’ ਨਵੀਂ ਪੌਂਦ ਦੀ ਗੱਲ ਹੀ ਛੱਡੋ ਪੁਰਾਣਿਆ ਵਿਚੋਂ ਆਪਣੀ ਖੇਡ ਦੇ ਬਲਬੂਤੇ ਆਲ ਇੰਡੀਆ ਰੇਡੀਓ ਦੀ ਨੌਕਰੀ ਪ੍ਰਾਪਤ ਕਰਨ ਵਾਲਾ ਬਿਊਰਾ ਦਾ ਭੁੱਲਾ ਸੀ ਜਿਹੜਾ 65 ਸਾਲ ਦੀ ਉਮਰ ਤੱਕ ਇਨਾਮ ਜਿੱਤਦਾ ਰਿਹਾ। ਇਥੋਂ ਦਾ ਹੀ ਨਗੀਨਾ ਚਾਰ ਮਣ ਭਾਰਾ ਮੁਦਗਰ ਚੁੱਕਦਾ ਰਿਹਾ। ਜਿਸ ਦੇ ਚਾਰੇ ਪਾਸੇ ਗਿੱਠ-ਗਿੱਠ ਲੰਮੇ ਕਿਲ ਲੱਗੇ ਹੋਏ ਸਨ, ਜਿਸਨੂੰ ਇਨਾਮੀ ਗਰਾਮੀ ਭਲਵਾਨ ਵੀ ਹੱਥ ਨਹੀਂ ਸੀ ਪਾਉਂਦੇ ਕਿਉਂਕਿ ਤਵਾਜ਼ਨ ਵਿਗੜ ਜਾਣ ਦਾ ਮਤਲਬ ਸੀ ਮੌਤ। ਇਥੋਂ ਦਾ ਹਰੀ ਸਿੰਘ ਤਵਾਰੀਖੀ ਮੂੰਗਲੀਆ ਫੇਰਦਾ।
ਗ਼ਦਰੀ ਬਾਬਿਆਂ ਦੀ ਜੰਮਣ ਭੌਂ ਇਹ ਮਾਣਮੱਤਾ ਪਿੰਡ ਸਕਰੂਲੀ ਜਿੱਥੇ ਇਨਕਲਾਬੀ ਰੁਕਨ ਤੇਜਾ ਸਿੰਘ ਸੁਤੰਤਰ ਦਾ ਭਰੋਸੇਮੰਦ ਖੇੜਾ ਸੀ ਉੱਥੇ ਗਦਰੀ ਤੇ ਬੱਬਰ ਅਕਾਲੀ ਸੰਗਰਾਮੀਏ ਭਾਈ ਪਿਆਰਾ ਸਿੰਘ ਲੰਗੇਰੀ ਦਾ ਖਾਸ ਟਿਕਾਣਾ ਸੀ ਜਿਸ ਦੇ ਕਾਰਨ ਅੰਗਰੇਜ਼ਾਂ ਨੇ ਇਥੇ ਪੁਲਿਸ ਚੌਂਕੀ ਪਾ ਦਿੱਤੀ ਹੋਈ ਸੀ। ਪਰ ਇਹ ਪਿੰਡ ਨਾ ਤਾਂ ਕਦੇ ਡੋਲਿਆ ਅਤੇ ਨਾ ਹੀ ਝੁਕਿਆ। ਵੱਡੇ ਰੌਲਿਆਂ ਤੋਂ ਪਹਿਲਾਂ ਇਤਿਹਾਸ ਦੀ ਵਿਲੱਖਣ ਜਾਣਕਾਰੀ ਰੱਖਣ ਵਾਲਾ ਗਿਆਨੀ ਵਤਨ ਸਿੰਘ ਕੀਰਤਨੀਆਂ ਵੀ ਹੋ ਚੁੱਕਾ ਹੈ, ਜੋ ਕਿ ਉਸ ਵਕਤ ਦੇ ਰਾਗੀ ਜਗਤ ਵਿੱਚੋਂ ਇੱਕੋ ਇੱਕ ਐਫ.ਏ. ਪਾਸ ਸੀ। ਇਤਿਹਾਸ ਦੀ ਕੱਚਘਗੜ ਜਾਣਕਾਰੀ ਰੱਖਣ ਵਾਲੇ ਅੱਜ ਦੇ ਕਈ ਗਿਆਨੀਆਂ ਨਾਲੋਂ ਉਸ ਦੀਆਂ ਸੁਣਾਈਆਂ ਕਥਾਵਾਂ ਹਿੰਦੂ ਸਿੱਖਾਂ ਤੇ ਮੁਸਲਮਾਨਾਂ ਦੀਆਂ ਭਰਾਤਰੀ ਸਾਂਝਾ ਉੱਤੇ ਆਂਚ ਨਹੀਂ ਸੀ ਆਉਣ ਦਿੰਦੀਆਂ। ਹੁਣ ਤਵਾਰੀਖ ਵਿੱਚ ਆਪਣਾ ਜੁਝਾਰੂ ਬਿੰਬ ਦਰਜ ਕਰਾ ਚੁੱਕੇ ਇਸ ਪਿੰਡ ਦਾ ਹੀ ਜੰਮਪਲ ਸ. ਸੋਹਣ ਸੁਰਿੰਦਰ ਸਿੰਘ ਸੰਘਾ ਸਕਰੂਲਵੀ ਇਤਿਹਾਸ ਦੇ ਸਰ-ਵਰਕਿਆਂ ਨੂੰ ਫਰੋਲ ਕੇ ਇਹ ਥਾਹ ਪਾਉਣ ਦੇ ਆਹਰ ਵਿੱਚ ਜੁਟਿਆ ਹੋਇਆ ਹੈ ਤਾਂ ਜੋ ਉਹ ਇਸ ਖਿੱਤੇ ਦੇ ਪਿੰਡਾਂ ਦੀ ਵਰਾਸਤ ਦੀ ਇੱਕ ਬੱਝਵੀਂ ਬਾਤ ਪਾ ਸਕੇ।
Credit – ਵਿਜੈ ਬੰਬੇਲੀ