ਸਨੌਰਾ
ਤਹਿਸੀਲ ਜਲੰਧਰ ਦਾ ਪਿੰਡ ਸਨੌਰਾ ਜਲੰਧਰ-ਪਠਾਨਕੋਟ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਾਫੀ ਸਮਾਂ ਪਹਿਲਾਂ ਨਾਲ ਨਾਲ ਲਗਦੇ ਦੋ ਪਿੰਡ ਢੱਡਾ ਅਤੇ ਸਨੌਰਾ ਰਾਜਪੂਤਾਂ ਨੇ। ਵਸਾਏ ਸਨ। ਇਹਨਾ ਰਾਜਪੂਤਾਂ ਦਾ ਗੋਤ ‘ਸੋਰੜੇ’ ਸੀ ਜਿਸ ਤੋਂ ਹੋਲੀ ਹੋਲੀ ਇੱਕ ਦ ਨਾਂ ‘ਸਨੌਰਾ’ ਬਣ ਗਿਆ। ਇਹ ਰਾਜਪੂਤ ਲੋਕ ਬਹੁਤ ਗਰੀਬ ਸਨ, ਇਹਨਾਂ ਵਿਚੋਂ ਇੱਕ ਝੰਡੂ ਖਾਂ ਨਾਂ ਦਾ ਰਾਜਪੂਤ ਬਹੁਤ ਗਰੀਬ ਸੀ ਜਿਸ ਕੋਲ ਖੇਤੀ ਦੇ ਕੋਈ ਸਾਧਨ ਨਹੀਂ ਸਨ। ਇੱਕ ਵਾਰੀ ਅੰਗਰੇਜ਼ ਅਫਸਰ ਆਇਆ ਤੇ ਉਸਨੇ ਜ਼ਮੀਨ ਵਾਹੁਣ ਲਈ ਕਿਸੇ ਨੂੰ ਦੇਣ ਦੀ ਗਲ ਕੀਤੀ ਤਾਂ ਲੋਕਾਂ ਨੇ ਟਿੱਚਰ ਲਾ ਕੇ ਝੰਡੂ ਦਾ ਨਾਂ ਲਿਆ ਇਸ ਤੇ ਅੰਗਰੇਜ਼ ਅਫਸਰ ਨੇ ਝੰਡੂ ਨੂੰ ਕਿਹਾ ਕਿ ਤੂੰ ਮੇਰੇ ਘੋੜੇ ਦੇ ਪਿੱਛੇ ਪਿੱਛੇ ਆ ਤੇ ਜਿੰਨੀ ਪੈਲੀ ਤੇ ਘੋੜਾ ਫਿਰੇਗਾ ਉਹ ਤੇਰੀ। ਇਸ ਤਰ੍ਹਾ 400 ਘੁਮਾ ਰਕਬੇ ਦਾ ਉਹ ਇੱਕਲਾ ਮਾਲਕ ਬਣ ਗਿਆ। ਉਸਦੇ ਚਾਰ ਪੁੱਤਰਾਂ ਵਿੱਚ ਅਗੋਂ ਜ਼ਮੀਨ ਵੰਡੀ ਗਈ। ਪਿੰਡ ਵਿੱਚ ਇੱਕ ਗੁਰਦੁਆਰਾ ਤੇ ਦੋ ਧਰਮਸ਼ਾਲਾਵਾਂ ਹਨ ਇੱਕ ਬਾਲਮੀਕੀਆਂ ਦੀ ਤੇ ਦੂਸਰੀ ਬਾਜ਼ੀਗਰਾਂ ਦੀ। ਪਿੰਡ ਵਿੱਚ ਮੁਸਲਮਾਨ ਹਾਜੀ ਸ਼ਾਹ ਦੀ ਸਮਾਧ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ