ਸਮਰਾਏ ਪਿੰਡ ਦਾ ਇਤਿਹਾਸ | Samrai Village History

ਸਮਰਾਏ

ਸਮਰਾਏ ਪਿੰਡ ਦਾ ਇਤਿਹਾਸ | Samrai Village History

ਸਥਿਤੀ :

 

ਤਹਿਸੀਲ ਫਿਲੌਰ ਦਾ ਇਹ ਪਿੰਡ ਫਗਵਾੜਾ ਸਟੇਸ਼ਨ ਥਾਬਲਕੇ ਤੋਂ 3 ਕਿਲੋਮੀਟਰ ਦੂਰ ਸਥਿਤ ਹੈ। ਜੰਡਿਆਲਾ ਸੜਕ ‘ਤੇ ਰੇਲਵੇ

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਔਰੰਗਜ਼ੇਬ ਨੇ ਜਦੋਂ ਜ਼ਿਆਦਾ ਜ਼ੁਲਮ ਸ਼ੁਰੂ ਕਰ ਦਿੱਤਾ ਤਾਂ ਰਾਜਸਥਾਨ ਤੋਂ ਉੱਜੜ ਕੇ ਆ ਰਹੇ ਲੋਕਾਂ ਵਿੱਚ ਜ਼ਿਲ੍ਹਾ ਸਰੋਹੀ ਦਾ ਇੱਕ ਸਮਰਾ ਗੋਤ ਦਾ ਵਿਅਕਤੀ ਇੱਥੇ ਰਹਿੰਦੇ – ਰੰਘੜ ਮੁਸਲਮਾਨਾਂ ਵਿੱਚ ਆ ਕੇ ਰਹਿਣ ਲੱਗ ਪਿਆ। ਮੁਸਲਮਾਨ ਇੱਥੋਂ ਹੌਲੀ ਹੌਲੀ ਚਲੇ ਗਏ। ਇੱਥੇ ਸਾਰੇ ਲੋਕ ਉਸ ‘ਸਮਰਾ’ ਦੀ ਹੀ ਔਲਾਦ ਹਨ। ਇਸੇ ਕਰਕੇ ਇਸ ਪਿੰਡ ਦਾ ਨਾਂ ‘ਸਮਰਾਏ’ ਜਾਂ ‘ਸਮਰਾਵਾਂ’ ਪੈ ਗਿਆ।

ਇਸ ਪਿੰਡ ਦੇ ਲੋਕ ਕਾਫੀ ਧਾਰਮਿਕ ਖਿਆਲਾਂ ਦੇ ਹਨ ‘ਤੇ ਪਿੰਡ ਵਿੱਚ ਪੰਜ ਗੁਰਦੁਆਰੇ ‘ਤੇ ਦੋ ਮੰਦਰ ਹਨ। ਇੱਕ ਗੁਰਦੁਆਰਾ ਬਾਬਾ ਸੇਵਾ ਸਿੰਘ ਦਾ ਹੈ ਜਿਹਨਾਂ ਨੇ ਇਸ ਇਲਾਕੇ ਵਿੱਚ 360 ਖੂਹੀਆਂ ਲਵਾਈਆਂ ਸਨ। ਇੱਕ ਹੋਰ ਗੁਰਦੁਆਰਾ ਬਾਬਾ ਸਾਈਂ ਸਿੰਘ ਦਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਾਦਾਰ ਸਨ ਤੇ ਸਾਰੇ ਪੰਜਾਬ ਵਿਚੋਂ ਅਨਾਜ ਇਕੱਠਾ ਕਰਕੇ ਲੰਗਰ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਜਾਂਦੇ ਸਨ। ਇਸ ਪਿੰਡ ਦੇ ਸੰਤ ਧਿਆਨ ਦਾਸ ਜਟਾਧਾਰੀ ਸਨ ਜਿਹਨਾਂ ਨੇ ਲੋਕਾਂ ਵਿੱਚ ਬਾਣੀ ਦਾ ਪ੍ਰਚਾਰ। ਕੀਤਾ ਤੇ ਲੋਕਾਂ ਨੂੰ ਚੰਗੇ ਰਸਤੇ ਪਾਇਆ। ਇੱਕ ਨਾਥਾਂ ਦਾ ਡੇਰਾ ਹੈ ਜਿਸਨੂੰ ਸੰਤ ਚਤਰ ਦਾਸ ਨੇ ਅਬਾਦ ਕੀਤਾ ਤੇ ਉੱਥੇ ਸਾਲ ਵਿੱਚ ਦੋ ਮੇਲੇ ਲੱਗਦੇ ਹਨ। ਲੋਕ ਦੂਰੋਂ ਦੂਰੋਂ ਪਹੁੰਚਦੇ ਹਨ। ਸ਼ਿਵਰਾਤਰੀ ਤੇ ਜਨਮ ਅਸ਼ਟਮੀ ਵੀ ਬਹੁਤ ਸ਼ਰਧਾਂ ਨਾਲ ਮਨਾਈ ਜਾਂਦੀ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!