ਸਰਥਲੀ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਸਰਥਲੀ, ਨੂਰਪੁਰ ਬੇਦੀ – ਰੂਪ ਨਗਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦਾ ਨਾਂ ਅਸਲ ਵਿੱਚ ‘ਸਿਰਤਲੀ’ ਸੀ ਕਿਉਂਕਿ ਇੱਥੋਂ ਇੱਕ ਕਿਲੋਮੀਟਰ ਦੂਰ ਪਿੰਡ ਬਜਰੂੜ ਵਿੱਚ ਹੋਈ ਲੜਾਈ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਯੋਧੇ ਤਲੀ ਉੱਤੇ ਸਿਰ ਰੱਖ ਕੇ ਲੜੇ। ਬਾਅਦ ਵਿੱਚ ਇਸ ਦਾ ਨਾਂ ਸਿਰਤਲੀ ਤੋਂ ਸਿਰਥਲੀ ਹੋ ਗਿਆ।
ਬਜਰੂੜ ਬਹੁਤ ਭਾਰਾ ਮੁਸਲਮਾਨੀ ਪਿੰਡ ਸੀ। ਸਤਲੁਜ ਦਰਿਆ ਉੱਤੇ ਸਰਾਂ ਦਾ ਪੱਤਣ ਇੱਥੋਂ ਸਿਰਫ ਚਾਰ ਕਿਲੋਮੀਟਰ ਦੂਰ ਹੈ। ਆਨੰਦਪੁਰ ਨੂੰ ਜਾਂਦੀਆਂ ਪੱਤਣ ਪਾਰ ਕਰਦੀਆਂ, ਸਿੱਖ ਸੰਗਤਾਂ ਨੂੰ ਬਜਰੂੜੀਏ ਲੁੱਟ ਲੈਂਦੇ ਸਨ। ਇਹਨਾਂ ਨੂੰ ਸਬਕ ਸਿਖਾਉਣ ਲਈ ਗੁਰੂ ਜੀ ਦੀਆਂ ਫੌਜਾਂ ਸਰਥਲੀ ਦੇ ਬਾਹਰ ਇੱਕ ਝਿੜੀ ਵਿੱਚ ਆਣ ਉਤਰੀਆਂ। ਇਸ ਇਲਾਕੇ ਵਿੱਚ ਵੀ ਮੁਸਲਮਾਨਾਂ ਦੀ ਅਬਾਦੀ ਸੀ ਪਰ ਇੱਥੋਂ ਦੇ ਸਿੱਖਾਂ ਨੇ ਗੁਰੂ ਜੀ ਦੀ ਮਦਦ ਕੀਤੀ। ਗੁਰੂ ਜੀ ਨੇ ਆਪਣੇ ਡੇਰੇ ਦੀ ਨਿਸ਼ਾਨੀ ਵਜੋਂ ਉਸ ਥਾਂ ’ਤੇ ‘ਰਣਥੰਭ’ ਗਡਾਇਆ, ਜਿੱਥੇ ਅੱਜਕਲ੍ਹ ਗੁਰਦੁਆਰਾ ਰਣਥੰਭ ਸਾਹਿਬ ਦੀ ਵਿਸ਼ਾਲ ਇਮਾਰਤ ਹੈ। ਪਹਿਲੇ ਦਿਨ ਦੀ ਲੜਾਈ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ ਦੀਆਂ ਦੇਹਰੀਆਂ (ਸਮਾਧਾਂ) ਬਜਰੂੜ ਵਿੱਚ ਬਣੀਆਂ ਹੋਈਆਂ ਹਨ। ਬਜਰੂੜ ਤੇ ਅਬਿਆਣੇ ਦੇ ਸ਼ਹੀਦਾਂ ਦੀਆਂ ਦੇਹਰੀਆਂ ਸਿਰਥਲੀ ਵਿੱਚ ਹਨ।
ਪਿੰਡ ਵਿੱਚ ਸ਼ਿਵ ਜੀ ਤੇ ਹਨੂਮਾਨ ਦੇ ਮੰਦਰ ਵੀ ਹਨ ਅਤੇ ਲੋਕ ਗੁਰਦੁਆਰੇ ਤੇ ਮੰਦਰ ਦੋਹਾਂ ਦੀ ਬਰਾਬਰ ਮਾਨਤਾ ਕਰਦੇ ਹਨ। ਇਸ ਪਿੰਡ ਵਿੱਚ ਦੋ ਪੁਰਾਣੀਆਂ ਅਤੇ ਬੇਅਬਾਦ ਮਸੀਤਾਂ ਵੀ ਹਨ। ਪਿੰਡ ਵਿੱਚ ਹਿੰਦੂ ਸਿੱਖ ਜੱਟ, ਸੈਣੀ, ਖੱਤਰੀ, ਬ੍ਰਾਹਮਣ, ਤਰਖਾਣ, ਲੁਹਾਰ, ਝਿਊਰ, ਸੁਨਿਆਰ, ਨਾਈ, ਆਦਿ-ਧਰਮੀ ਤੇ ਬਾਲਮੀਕ ਜਾਤੀਆਂ, ਦੇ ਲੋਕ ਰਹਿੰਦੇ ਹਨ। ਬਹਿਣੀਵਾਲ ਗੋਤ ਦੇ ਸਿੱਖ ਜੱਟ ਸੁਲਤਾਨ-ਵਿੰਡ (ਅੰਮ੍ਰਿਤਸਰ) ਅਤੇ ਰੰਧਾਵਾ ‘ਗੋਤ ਦੇ • ਜੱਟ ਰੱਤਾ ਅਬਦਾਲ (ਤਹਿ. ਬਟਾਲਾ) ਤੋਂ ਆ ਕੇ ਵੱਸੇ ਹਨ। ਹਿੰਦੂ ਜੱਟਾਂ ਵਿੱਚ ਸੱਲ੍ਹ, ਬੰਗੇ, ਕੰਧੋਲੇ ਅਤੇ ਦੀਗ਼ੜੀ ਗੋਤਾਂ ਦੇ ठ। • ਲੋਕ ਹਨ। ਹਰੀਜਨਾਂ ਵਿੱਚ ਕਾਫੀ ਸਿੱਖ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ