ਸਰਾਂ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਸਰਾਂ, ਨੂਰਪੁਰ ਬੇਦੀ – ਅਨੰਦਪੁਰ ਸਾਹਿਬ ਸੜਕ ‘ਤੇ ਸਥਿਤ, ਨੂਰਪੁਰ ਬੇਦੀ ਤੋਂ 8 ਕਿਲੋਮੀਟਰ ਦੂਰ ਸਤਿਲੁਜ ਦਰਿਆ ਦੇ ਕੰਢੇ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਹੋਂਦ ਵਿੱਚ ਆਇਆਂ ਸਵਾ ਤਿੰਨ ਸੌ ਸਾਲ ਹੋਏ ਹਨ। ਇਸ ਤੋਂ ਪਹਿਲਾਂ ਇੱਥੇ ਸਰਾਂ ਬਣੀ ਹੋਈ ਸੀ ਜਿੱਥੇ ਆਉਂਦੇ ਜਾਂਦੇ ਲੋਕ ਰਾਤ ਕੱਟਣ ਲਈ ਠਹਿਰਦੇ ਸਨ ਕਿਉਂਕਿ ਦਰਿਆ ‘ਤੇ ਪੁਲ ਨਹੀਂ ਸੀ ਹੁੰਦਾ ਅਤੇ ਮਲਾਹ ਬੇੜੀਆਂ ਰਾਹੀਂ ਲੋਕਾਂ ਨੂੰ ਪਾਰ ਲਘਾਉਂਦੇ ਸਨ ਜੋ ਆਮ ਤੌਰ ‘ਤੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਸ੍ਰੀ ਬੁੰਗਾ ਸਾਹਿਬ ਤੇ ਗੁਰੂ ਸਾਹਿਬਾਂ ਕੋਲ ਦਰਸ਼ਨਾਂ ਲਈ ਪੁੱਜਦੇ ਸਨ। ਵੇਲੇ ਕੁਵੇਲੇ ਦੀ ਰਿਹਾਇਸ਼ ਲਈ ਬਣੀ ਸਰਾਂ ਨੇ ਹੌਲੀ ਹੌਲੀ ਪਿੰਡ ਦਾ ਰੂਪ ਧਾਰਨ ਕਰ ਲਿਆ ਤੇ ਇਸਦਾ ਨਾਂ ਵੀ ਸਰਾਂ ਰੱਖਿਆ ਗਿਆ। ਪਿੰਡ ਵਿੱਚ ਸਭ ਜਾਤਾਂ ਦੇ ਲੋਕ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ