ਸਲਾਣਾ
ਸਥਿਤੀ :
ਤਹਿਸੀਲ ਅਮਲੋਹ ਦਾ ਪਿੰਡ ਸਲਾਣਾ, ਖੰਨਾ – ਤੰਦਾਂ ਬੱਧਾ ਸੜਕ ਤੋਂ 3 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਖੰਨਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਕ ਮੁਸਲਮਾਨ ਸਲਾਰ ਖਾਂ ਦੀ ਇੱਥੇ ਜ਼ਮੀਨ ਹੁੰਦੀ ਸੀ ਜਿੱਥੇ ਕੁੱਝ ਲੋਕ ਆ ਕੇ ਵੱਸ ਗਏ ਅਤੇ ਇਸ ਦੇ ਨਾਂ ਤੇ ਹੀ ਪਿੰਡ ਦਾ ਨਾਂ ਸਲਾਣਾ ਪੈ ਗਿਆ। ਇੱਥੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਘੁਢਾਣੀ ਇਕੋਲਾਹਾ, ਸਲਾਣਾ ਤੋਂ ਹੁੰਦੇ ਹੋਏ ਮੰਡੀ ਗੋਬਿੰਦਗੜ੍ਹ ਗਏ ਸਨ। ਇਸ ਇਲਾਕੇ ਵਿੱਚ ਪਾਣੀ ਦੀ ਘਾਟ ਸੀ। ਕਿਸੇ ਪਾਸੇ ਪਾਣੀ ਨਹੀਂ ਸੀ। ਗੁਰੂ ਸਾਹਿਬ ਨੇ ਰੇਤ ਦੇ ਇੱਕ ਟਿੱਬੇ ’ਤੇ ਘੋੜੇ ਦਾ ਪੌੜ ਮਰਵਾ ਦੇ ਪਾਣੀ ਕੱਢ ਲਿਆ ਜੋ ਸਿੰਘਾਂ ਨੇ ਪੀ ਕੇ ਪਿਆਸ ਬੁਝਾਈ। ਇਸ ਅਸਥਾਨ ਤੇ ਗੁਰਦੁਆਰਾ ‘ਚਸ਼ਮਾ ਸਾਹਿਬ’ ਉਸਾਰਿਆ ਗਿਆ ਹੈ।
– ਇਹ ਰਿਆਸਤ ਨਾਭੇ ਦਾ ਪੁਰਾਣਾ ਪਿੰਡ ਹੈ ਪਿੰਡ ਦੇ ਲੋਕਾਂ ਨੇ ਮਹਾਰਾਜੇ ਨੂੰ ਮਾਲੀਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਮਾਲੀਆ ਨਾਂ ਦੇਣ ਤੇ ਇਹ ਝਗੜਾ ਬਾਰਾਂ ਸਾਲ ਚੱਲਿਆ। ਝਗੜੇ ਕਾਰਨ ਸਰਕਾਰ ਨੇ ਦੋ ਭਰਾ ਜਲਾਵਤਨ ਕਰ ਦਿੱਤੇ ਜਿਹਨਾਂ ਨੇ ਸਰਹੱਦ ਨੇੜੇ ‘ਮਹਦੀਆ’ ਪਿੰਡ ਵਸਾਇਆ। ਪਿੰਡ ਵਿੱਚ ਭਾਈ ਮੂਲਾ ਦਾ ਮੰਦਰ ਬਣਿਆ ਹੋਇਆ ਹੈ ਜਿੱਥੇ ਹਰ ਦਸਵੀਂ ਨੂੰ ਪੂਜਾ ਹੁੰਦੀ ਹੈ।
ਪਿੰਡ ਦੇ ਸਾਬਕਾ ਸਰਪੰਚ ਸ੍ਰੀ ਸਾਹਿਬ ਸਿੰਘ ਸਲ੍ਹਾਣਾ ਸ਼ਹੀਦ ਭਗਤ ਸਿੰਘ ਦੇ ਸਾਥੀ ਰਹੇ ਹਨ। ਜੈਤੋ ਦੇ ਮੋਰਚੇ ਵਿੱਚ ਪਿੰਡ ਦੇ ਕਈ ਵਿਅਕਤੀਆਂ ਨੇ ਕੈਦ ਕੱਟੀ। ..
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ