ਇਹ ਮਹਾਂਭਾਰਤ ਦੇ ਸਮੇਂ ਦੇ ਪੁਰਾਣੇ ਕਬੀਲਿਆਂ ਵਿੱਚੋਂ ਹਨ। ਇਹ ਮਗਧ ਦੇ ਰਾਜੇ ਜਰਾਸਿੰਧ ਤੋਂ ਤੰਗ ਆਕੇ ਪੱਛਮ ਵੱਲ ਆਕੇ ਵਸ ਗਏ। ਇਸ ਬੰਦ ਸਾ ਮੋਢੀ ਰਾਜਾ ਸਹੋਤਾ” ਸੀ ਜੋ ਭਾਰਤ ਦਾ ਪੋਤਾ ਸੀ। ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਸਹੋਤੇ ਜੱਟ ਭਰਤਪੁਰ ਤੋਂ ਦੁਆਬੇ ਦੇ ਖੇਤਰ ਗੜਦੀਵਾਲ ਵਿੱਚ ਆਕੇ ਆਬਾਦ ਹੋਏ। ਹੁਣ ਵੀ ਗੜਦੀਵਾਲ ਵਿੱਚ ਸਹੋਤੇ ਜੱਟ ਰਹਿੰਦੇ ਹਨ। ਹੁਸ਼ਿਆਰਪੁਰ ਖੇਤਰ ਵਿੱਚ ਸਹੋਤੇ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਅਕਬਰ ਦੇ ਸਮੇਂ ਸਹੋਤੇ ਜੱਟਾਂ ਦੀ ਰਾਜ ਦਰਬਾਰ ਵਿੱਚ ਬਹੁਤ ਪਹੁੰਚ ਸੀ। ਇਨ੍ਹਾਂ ਦੇ ਮੁਖੀ ਨੂੰ ਚੌਧਰੀ ਕਿਹਾ ਜਾਂਦਾ ਸੀ। ਉਸ ਸਮੇਂ ਇਨ੍ਹਾਂ ਨੂੰ ਘੋੜੇ ਪਾਲਣ ਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀਜੱਟ ਕਬੀਲੇ ਖੁੱਲੇ ਘੁੰਮਦੇ ਫਿਰਦੇ ਰਹਿੰਦੇ ਸਨ।
ਦਲਿਤ ਜਾਤੀਆਂ ਵਿੱਚ ਵੀ ਸਹੋਤੇ ਗੋਤ ਦੇ ਲੋਕ ਕਾਫੀ ਗਿਣਤੀ ਵਿੱਚ ਹਨ। ਮਾਲਵੇ ਵਿੱਚ ਸਹੋਤੇ ਗੋਤ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤੇ ਦੁਆਬੇ ਤੇ ਮਾਝੇ ਵਿੱਚ ਹੀ ਹਨ। ਦੁਆਬੇ ਦੇ ਜੱਟਾਂ ਨੇ ਬਦੇਸ਼ਾਂ ਵਿੱਚ ਜਾਕੇ ਬਹੁਤ ਉੱਨਤੀ ਕੀਤੀ ਹੈ। ਕਿਰਤ ਪੰਜਾਬੀਆਂ ਦੀ ਪਹਿਚਾਣ ਹੈ। ਪੰਜਾਬੀ ਜੱਟ ਬਹੁਤ ਮਿਹਨਤੀ, ਖੁਲ੍ਹੇ ਦਿੱਲ ਤੇ ਸੰਜਮੀ ਹੁੰਦੇ ਹਨ। ਸਹੋਤਾ ਭਾਈਚਾਰੇ ਦੇ ਲੋਕ ਹੁਣ ਸਾਰੀ ਦੁਨੀਆਂ ਵਿੱਚ ਦੂਰ-ਦੂਰ ਤੱਕ ਫੈਲ ਗਏ ਹਨ। ਸਹੋਤੇ ਬਾਲਮੀਕੀ ਬਹੁਤੇ ਹਿੰਦੂ ਹਨ। ਸਹੋਤੇ ਜੱਟ ਸਾਰੇ ਹੀ ਸਿੱਖ ਹਨ। ਸਹੋਤਾ ਬਹੁਤ ਉੱਘਾ ਤੇ ਪ੍ਰਾਚੀਨ ਗੋਤ ਹੈ। ਸਹੋਤੇ ਵੀ ਆਰੀਆ ਭਾਈਚਾਰੇ ਵਿੱਚੋਂ ਹਨ। ਰੂਸੀ ਲੇਖਕ ਆਈ. ਸੇਰੇਬੇਰੀਆ ਕੌਵ ਆਪਣੀ ਪੁਸਤਕ ‘ਪੰਜਾਬੀ ਸਾਹਿਤ’ ਦੇ ਆਰੰਭ ਵਿੱਚ ਲਿਖਦਾ ਹੈ ਕਿ ਈਸਾ ਤੋਂ ਦੋ ਹਜ਼ਾਰ ਸਾਲ ਪਹਿਲਾਂ ਆਰੀਆ ਕਬੀਲੇ ਸਿੰਧ ਘਾਟੀ ਵਿੱਚ ਰਹਿਣ ਲਈ ਆ ਗਏ। ਜਿਉਂ- ਜਿਉਂ ਸਮਾਂ ਲੰਘਦਾ ਗਿਆ, ਉਹ ਇਨ੍ਹਾਂ ਪੰਜ-ਦਰਿਆਵਾਂ ਦੇ ਵਾਸੀਆਂ ਵਿੱਚ ਹੀ ਮਿਲ ਗਏ ਅਤੇ ਦੇਸ਼ ਦੇ ਵਿਕਾਸ ਵਿੱਚ ਇਕ ਨਵਾਂ ਯੁੱਗ ਅਰੰਭ ਹੋਇਆ। ਸਹੋਤੇ ਜੱਟਾਂ ਦਾ ਪੰਜਾਬ ਦੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ। ਸਹੋਤੇ ਮਜ੍ਹਬੀ ਸਿੱਖ ਵੀ ਹੁੰਦੇ ਹਨ। 1921 ਦੀ ਜੰਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਜੱਟਾਂ ਦੀ ਗਿਣਤੀ 66 ਪ੍ਰਤੀਸ਼ਤ ਸੀ। ਇਹ ਬਹੁਗਿਣਤੀ ਵਿੱਚ ਸਨ।