ਵਤਨ ਤੇ ਕੌਮ ਦੇ ਉਹ ਬੇਟੇ ਜੋ ਆਜ਼ਾਦੀ-ਏ- ਵਤਨ ਦੀ ਖ਼ਾਤਰ, ਆਪਣੀਆਂ ਜਾਨਾਂ ਵਾਰ ਦਿੰਦੇ ਹਨ, ਲੋਕਾਂ ਦੀ ਨਜ਼ਰ ਵਿਚ ਉਹ ਸ਼ਹੀਦ ਹੁੰਦੇ ਹਨ। ਸ਼ਹੀਦ ਸਦਾ ਜਿਊਂਦੇ ਰਹਿੰਦੇ ਹਨ। ਕੌਮ ਦੇ ਦਿਲਾਂ ਵਿਚ, ਕੌਮ ਦੀਆਂ ਯਾਦਾਂ ਵਿਚ, ਸਮਾਂ ਬਿਨਾਂ ਸ਼ੱਕ ਜਿੰਨਾ ਮਰਜ਼ੀ ਪਰ ਲਾ ਕੇ ਉੱਡ ਜਾਏ, ਪਰ ਇਨ੍ਹਾਂ ਸ਼ਹੀਦਾਂ ਦੀਆਂ ਮਾਣ ਭਰੀਆਂ ਯਾਦਾਂ ਸਮੇਂ ਦੀ ਧੁੰਦ ‘ਚ ਨਹੀਂ ਗੁਆਚਦੀਆਂ।

ਨਾ ਕੌਮ ਨੂੰ ਇਹ ਯਾਦਾਂ ਭੁੱਲਦੀਆਂ ਹਨ। ਨਾ ਇਨ੍ਹਾਂ ਸ਼ਹੀਦਾਂ ਦੀਆਂ ਯਾਦਾਂ ਮਿਟਦੀਆਂ ਹਨ। ਸਾਢੇ ਤੇਈ ਸਾਲ ਦਾ ਇਕ ਨੌਜਵਾਨ ਭਗਤ ਸਿੰਘ ਆਜ਼ਾਦੀ ਦੇ ਦੀਵਾਨਿਆਂ ਨੂੰ ਇਨਕਲਾਬ ਲਿਆਉਣ ਤੇ ਇਨਕਲਾਬੀ ਬਣਨ ਦਾ ਮਤਲਬ ਸਮਝਾ ਗਿਆ। ਵਤਨ ਲਈ ਜਾਨ ਦੇ ਕੇ ਜਿਊਣ ਦਾ ਢੰਗ ਤੇ ਵਲ ਸਿਖਾ ਗਿਆ। 100 ਸਾਲ ਗੁਜ਼ਰਨ ਦੇ ਬਾਵਜੂਦ, ਇਸ ਮਹਾਨ ਹਸਤੀ ਦੀ ਯਾਦ, ਦਲੇਰਾਨਾ ਤੇ ਲਾਸਾਨੀ ਕੁਰਬਾਨੀ ਅਜਿਹੀ ਲਾਟ ਹੈ, ਜੋ ਪੰਜਾਬੀਆਂ ਦੇ ਮਨਾਂ ‘ਚ ਰਹਿੰਦੀ ਦੁਨੀਆ ਤੱਕ ਬਲਦੀ ਰਹੇਗੀ।
ਲਾਇਲਪੁਰ (ਫ਼ੈਸਲਾਬਾਦ) ਤੋਂ ਜੜ੍ਹਾਂਵਾਲਾ ਨੂੰ ਜਾਣ ਵਾਲੀ ਸੜਕ ‘ਤੇ ਸਦੀਆਂ ਤੋਂ ਇਕ ਚੱਕ (ਪਿੰਡ) ਆਬਾਦ ਹੈਇਹ ਚੱਕ (ਪਿੰਡ) 5 ਬੰਗੇ ਦੇ ਨਾਂਅ ‘ਤੇ ਪੂਰੇ ਵਿਸ਼ਵ ‘ਚ ਮਸ਼ਹੂਰ ਹੈ। ਆਪਣੀ ਕੌਮ ਤੇ ਵਤਨ ਦੀ ਆਜ਼ਾਦੀ ਲਈ ਮਰ-ਮਿਟਣ, ਇਨਸਾਨੀ ਹੱਕਾਂ ਲਈ ਇਨਕਲਾਬੀ ਤਬਦੀਲੀ ਲਿਆਉਣ ਅਤੇ ਮਰ-ਮਿਟਣ ਦੇ ਡਰ ਤੋਂ ਆਜ਼ਾਦ, ਮਨ ਦੀ ਉਡਾਰੀ ਲਈ ਇਹ ਪਿੰਡ ਇਕ ਸਕੂਲ ਦਾ ਦਰਜਾ (ਰੁਤਬਾ) ਰੱਖਦਾ ਹੈ। ਇਸੇ ਹੀ ਪਿੰਡ (ਚੱਕ) ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ 28 ਸਤੰਬਰ, 1907 ’ਚ ਹੋਇਆ। ਛੋਟੀ ਉਮਰੇ ਹੀ ਹਿੰਦੁਸਤਾਨ ਦੀ ਆਜ਼ਾਦੀ ਤੇ ਇਨਕਲਾਬ ਲਈ ਸੰਘਰਸ਼ ਕਰਨ ਵਾਲਾ ਭਗਤ ਸਿੰਘ, ਆਪਣੀ ਜਾਨ ਦੀ ਕੁਰਬਾਨੀ ਦੇ ਕੇ, ਲੋਕਾਂ ਦਾ ਵਰਗਾ ਦਲੇਰ ਤੇ ਹੀਰੋ ਬਣ ਗਿਆ। ਵੇਖਣ ਵਾਲਿਆਂ ਨੂੰ ਜੇਲ੍ਹ ਦੀ ਕੋਠੜੀ ‘ਚ ਵੀ ਭਗਤ ਸਿੰਘ ਇੰਜ ਹੀ ਲੱਗਦਾ ਰਿਹਾ, ਜਿਵੇਂ ਸ਼ੇਰ ਪਿੰਜਰੇ ‘ਚ ਬੰਦ ਹੋਵੇ। ਇਨਸਾਨੀ ਰੂਪ ‘ਚ ਇਹ ਸ਼ੇਰ ਜੇਲ੍ਹ ਦੀਆਂ ਸਖ਼ਤੀਆਂ, ਮੁਸੀਬਤਾਂ ਝਲਦਾ ਹੋਇਆ ਨਾ ਘਬਰਾਇਆ ਤੇ ਨਾ ਹੀ ਉਸ ਦੇ ਮੁਖੜੇ ਦਾ ਰੰਗ ਪੀਲਾ ਜਾਂ ਫਿੱਕਾ ਪਿਆ ਅਤੇ ਨਾ ਹੀ ਹੱਥਾਂ-ਪੈਰਾਂ ਨੂੰ ਲੋਹੇ ਦੀਆਂ ਭਾਰੀ ਜ਼ੰਜੀਰਾਂ (ਸੰਗਲਾਂ) ਕੜਿਆਂ ਨਾਲ ਬੰਨ੍ਹੇ ਜਾਣ ਦੀ ਉਸ ਨੇ ਕੋਈ ਪ੍ਰਵਾਹ ਕੀਤੀ। ਇਸ ਦਲੇਰ ਬਹਾਦਰ ਹਸਤੀ ਨੇ ਇਨ੍ਹਾਂ ਬੰਧਨਾਂ ਨੂੰ ਵੀ ਆਪਣੀ ਦਲੇਰੀ ਤੇ ਮਰਦਾਨਗੀ ਦਾ’ ਗਹਿਣਾ ਤੇ ਸ਼ਿੰਗਾਰ ਹੀ ਸਮਝਿਆ।

ਅਜਿਹੇ ਮਾਹੌਲ (ਵਾਤਾਵਰਨ ) ਵਿਚ ਵੀ ਹਿੰਦੁਸਤਾਨ ‘ਚ ਆਜ਼ਾਦੀ ਤੇ ਇਨਕਲਾਬ ਲਿਆਉਣ ਲਈ ਸੰਘਰਸ਼ ਕਰਨ ਵਾਲਾ ਇਹ ਨੌਜਵਾਨ ਨਾ ਡਾਵਾਂਡੋਲ ਹੋਇਆ, ਨਾ ਪੈਰਾਂ ਤੋਂ ਹਿੱਲਿਆ ਤੇ ਨਾ ਡੋਲਿਆ। ਨਾ ਹੀ ਉਸ ਦਾ ਮਨ ਤੇ ਨਾ ਹੀ ਸਰੀਰ ਕੰਬਿਆ। ਨਾ ਹੀ ਉਸ ਨੇ ਹਿੰਦੁਸਤਾਨ ‘ਤੇ ਕਬਜ਼ਾ ਕਰਕੇ ਬੈਠੇ ਅੰਗਰੇਜ਼ਾਂ (ਫਿਰੰਗੀ) ਅਤੇ ਉਨ੍ਹਾਂ ਦੇ ਪਿੱਠੂਆਂ ਨੂੰ ਕੋਈ ਮੁਆਫ਼ੀਨਾਮਾ ਲਿਖ ਕੇ ਦਿੱਤਾ, ਬਲਕਿ ਅਜਿਹਾ ਇਕ ਪਲ ਲਈ ਸੋਚਿਆ ਵੀ ਨਾ। ਜਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਸਕੱਤਰੇਤ ਲਾਹੌਰ ਦੇ ਪਿਛਵਾੜੇ (ਮਗਰਲੇ ਪਾਸੇ) ਕਾਇਮ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਤਾਂ ਸਈਅਦ (ਅਮੀਰ ਹੈਦਰ) ਉਸ ਅਦਾਲਤ ‘ਚ ਮੁਕੱਦਮਾ ਸੁਣਨ ਵਾਲੇ ਜੱਜ ਸਨ। ਇਕ ਸੁਲਤਾਨੀ ਗਵਾਹ (ਆਪਣੇ ਸਾਥੀਆਂ ਨਾਲ ਦਗ਼ਾ ਕਰਕੇ ਮੁਲਜ਼ਮਾਂ ਖਿਲਾਫ਼ ਸਰਕਾਰੀ ਗਵਾਹ ਬਣਨ ਵਾਲੇ ਅਜਿਹੇ ਗਵਾਹ ਨੂੰ ਸੁਲਤਾਨੀ ਗਵਾਹ ਕਹਿੰਦੇ ਹਨ।) ਨੇ ਆਪਣੀਆਂ ਮੁੱਛਾਂ ‘ਤੇ ਹੱਥ ਫੇਰਨਾ ਤੇ ਵੱਟ ਦੇਣਾ ਸ਼ੁਰੂ ਕਰ ਦਿੱਤਾ। ਭਗਤ ਸਿੰਘ ਦੇ ਸਾਥੀਆਂ ਨੇ ਆਪਣੇ ਪੈਰਾਂ ‘ਚ ਖੜਾਵਾਂ ਪਾਈਆਂ ਹੋਈਆਂ ਸਨ, (ਇਕ ਅਜਿਹੀ ਚੱਪਲ ਜਿਸ ਦਾ ਤਲਾ ਲੱਕੜ ਦਾ ਹੁੰਦਾ ਹੈ)। ਭਗਤ ਸਿੰਘ ਦੇ ਸਾਥੀਆਂ ਨੇ ਉਸ ਸੁਲਤਾਨੀ ਗਵਾਹ ਦੇ ਸਿਰ ਉਤੇ ਖੜਾਵਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਅਦਾਲਤ ਦੇ ਹਾਤੇ (ਵਿਹੜੇ) ਵਿਚ ਹੀ ਭਗਤ ਸਿੰਘ ਦੇ ਸਾਥੀਆਂ ਦੀ ਲਾਠੀਆਂ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ।
ਭਗਤ ਸਿੰਘ ਨੇ ਜੱਜ ਦਾ ਧਿਆਨ, ਇਸ ਦ੍ਰਿਸ਼ ਵੱਲ ਦੁਆਉਂਦਿਆਂ ਕਿਹਾ ਕਿ ਅਸੀਂ ਤਾਂ ਆਪਣੇ ਸਿਰ ਹਰ ਵੇਲੇ ਹੱਥਾਂ ਉਤੇ ਲਈ ਫਿਰਦੇ ਹਾਂ । ਸਾਨੂੰ ਲਾਠੀਆਂ ਨਾਲ ਕੁੱਟ-ਮਾਰ ਜਾਂ ਮੌਤ ਦਾ ਕੋਈ ਡਰ ਨਹੀਂ ਹੈ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਬੰਦਾ ਸੁਲਤਾਨੀ ਗਵਾਹ ਵੀ ਹੋਵੇ ਤੇ ਫਿਰ ਮੁੱਛਾਂ ਉਤੇ ਹੱਥ ਵੀ ਫੇਰੇ ਤੇ ਮੁੱਛਾਂ ਨੂੰ ਵੱਟ ਵੀ ਦੇਵੇ!
ਮੁੱਛਾਂ ‘ਤੇ ਹੱਥ ਫੇਰਦੇ ਤੇ ਮੁੱਛਾਂ ਨੂੰ ਵੱਟ ਦੇਣ ਵਾਲੇ ਬਹਾਦਰ, ਅਣਖਾਂ, ਗ਼ੈਰਤਾਂ ਵਾਲੇ ਲੋਕ ਹੁੰਦੇ ਹਨ। ਵਤਨ ਫਰੋਸ਼ (ਵਤਨ ਵੇਚਣ ਵਾਲੇ) ਤੇ ਸੁਲਤਾਨੀ ਗਵਾਹ ਨਹੀਂ ਹੁੰਦੇ। ਭਗਤ ਸਿੰਘ ਨੇ ਜੱਜ ਕੋਲੋਂ ਮੰਗ ਕੀਤੀ ਕਿ ਮੁਕੱਦਮੇ ਦਾ ਜੋ ਵੀ ਫ਼ੈਸਲਾ ਕਰਨਾ ਹੈ, ਅੱਜ ਹੀ ਕਰ ਦਿਓ। ਮੈਨੂੰ ਤੇ ਮੇਰੇ ਸਾਥੀਆਂ ਨੂੰ ਉਹ ਜ਼ਿੰਦਗੀ ਨਹੀਂ ਚਾਹੀਦੀ, ਜੋ ਗੁਲਾਮੀ ਵਿਚ ਗੁਜ਼ਾਰੀ ਜਾਵੇ। ਭਗਤ ਸਿੰਘ ਦੀ ਇਹ ਦਲੇਰਾਨਾ ਤੇ ਕਿਸੇ ਖੌਫ਼ ਦੇ ਪਰਛਾਵੇਂ ਬਿਨਾਂ ਗੱਲ ਸੁਣ ਕੇ, ਅਦਾਲਤ ਦੇ ਜੱਜ ਸਈਅਦ ਅਮੀਰ ਹੈਦਰ, ਆਪਣੀ ਕੁਰਸੀ ਤੋਂ ਉਠ ਕੇ ਰਿਟਾਇਰਿੰਗ ਰੂਮ ‘ਚ ਚਲੇ ਗਏ ਤੇ ਫਿਰ ਦੁਬਾਰਾ ਕਦੀ ਅਦਾਲਤ ਵਿਚ ਨਾ ਆਏ। ਉਥੋਂ ਹੀ ਆਪਣਾ ਅਸਤੀਫ਼ਾ ਸਰਕਾਰ ਨੂੰ ਭੇਜ ਦਿੱਤਾ।
ਸੈਂਟਰਲ ਜੇਲ੍ਹ ਲਾਹੌਰ ਅੰਦਰ ਦਹਿਸ਼ਤਗਰਦ ਸਮਝੇ ਜਾਂਦੇ ਮੁਲਜ਼ਮਾਂ ਲਈ ਇਕ ਵਾਰਡ ਬਣੀ ਹੋਈ ਸੀ। ਉਹ ਵਾਰਡ ਦੇਖ ਕੇ, ਦੇਖਣ ਵਾਲੇ ਨੂੰ ਇੰਜ ਲਗਦਾ ਸੀ ਕਿ ਜਿਵੇਂ ਕੋਈ ਖੌਫ਼ਨਾਕ ਡਾਇਨ (ਚੜੈਲ) ਆਪਣੇ ਵਾਲ ਖਿਲਾਰੇ ਖੜ੍ਹੀ ਹੋਵੇ। ਇਸ ਵਾਰਡ ‘ਚ ਕਈ ਕੋਠੜੀਆਂ। ਇਨ੍ਹਾਂ ਕੋਠੜੀਆਂ ‘ਚ ਅੱਗੇ-ਪਿੱਛੇ ਕਈ ਲੋਹੇ ਦੀਆਂ ਖਿੜਕੀਆਂ ਲੱਗੀਆਂ ਹੋਈਆਂ ਸਨ। ਇਨ੍ਹਾਂ ਕੋਠੜੀਆਂ ‘ਚ ਕਈ ਇਨਕਲਾਬੀਆਂ ਤੋਂ ਇਲਾਵਾ ਇਕ ਕੋਠੜੀ ‘ਚ ਭਗਤ ਸਿੰਘ ਵੀ ਬੰਦ ਸਨ। ਭਗਤ ਸਿੰਘ ਨੇ ਵਤਨ ਦੀ ਆਜ਼ਾਦੀ ਖ਼ਾਤਰ ਕਈ ਸਾਲ ਇਸ ਕੋਠੜੀ ‘ਚ ਗੁਜ਼ਾਰੇ। ਉਹ ਮੌਤ ਦੀ ਕੋਠੜੀ ਜਿਸ ਵਿਚ ਭਗਤ ਸਿੰਘ ਕੈਦ ਰਹੇ, ਉਸ ਦੇ ਦਰਸ਼ਨਾਂ ਲਈ ਪੰਜਾਬ ਹੀ ਨਹੀਂ ਬਲਕਿ ਪੂਰੇ ਹਿੰਦ-ਪਾਕਿ ਵਿਚੋਂ ਲੋਕ ਲਾਹੌਰ ਆਉਂਦੇ ਰਹੇ ਪੰਜਾਬ ਸਰਕਾਰ ਕੋਲੋਂ ਬੜੀਆਂ ਫਰਮਾਇਸ਼ਾਂ ਤੇ ਸਿਫ਼ਾਰਸ਼ਾਂ ਤੋਂ ਬਾਅਦ ਜੇਲ੍ਹ ਅੰਦਰ ਜਾ ਕੇ, ਇਸ ਕੋਠੜੀ ਦੇ ਦਰਸ਼ਨ-( ਦੀਦਾਰੇ ਕਰਦੇ ਰਹੇ।
ਜਿਨ੍ਹਾਂ ਹਿੰਦੁਸਤਾਨੀਆਂ- ਪਾਕਿਸਤਾਨੀਆਂ ਨੂੰ ਭਗਤ ਸਿੰਘ ਦੀ ਕੁਰਬਾਨੀ ਤੇ ਸ਼ਹੀਦੀ ਦੇ ਰੁਤਬਾ ਦਾ ਅਹਿਸਾਸ ਸੀ, ਉਨ੍ਹਾਂ ਨੂੰ ਉਨ੍ਹਾਂ ਦਾ ਸ਼ੌਕ (ਖਿੱਚ) ਬਹੁਤ ਸਾਰੀਆਂ ਕਠਿਨਾਈਆਂ ਤੇ ਖੱਜਲ-ਖੁਆਰੀ ਤੋਂ ਬਾਅਦ, ਇਸ ਕੋਠੜੀ ਤੱਕ ਲਿਆਉਂਦਾ ਰਿਹਾ। ਇਨ੍ਹਾਂ ਵਿਚ ਮੁਸਲਿਮ, ਗ਼ੈਰ-ਮੁਸਲਿਮ ਸਭ ਸ਼ਾਮਿਲ ਹਨ।
ਵਤਨ ਦੀ ਖ਼ਾਤਰ ਜਾਨ ਦੀ ਬਾਜ਼ੀ ਲਾਉਣ ਵਾਲੇ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ, ਆਉਣ ਵਾਲਿਆਂ ਦੀਆਂ ਅੱਖਾਂ ਰਾਵੀ ਤੇ ਚਨਾਬ ਬਣ ਜਾਂਦੀਆਂ ਹਨ। ਦੇਖਣ ਵਾਲੇ ਘੰਟਿਆਂਬੱਧੀ ਇਸ ਕੋਠੜੀ ਨੂੰ ਦੇਖਦੇ ਰਹਿੰਦੇ ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮਾਂ, ਮੁਹੱਬਤ, ਹਜ਼ਾਰਾਂ ਲੋਕ ਇਸ ਕੋਠੜੀ ਦੇ ਅੱਗੇ ਪੇਸ਼ ਕਰਦੇ ਰਹੇ। ਇਹ ਵਾਰਡ ਦਿਲਾ ਨੂੰ ਹਿਲਾ ਦੇਣ ਵਾਲਾ ਇਕ ਦ੍ਰਿਸ਼ ਪੇਸ਼ ਕਰਦਾ ਹੈ। ਗਿੱਲੀਆਂ (ਸਲ੍ਹਾਬੀਆਂ) ਜਿਹੀਆਂ ਕੋਠੜੀਆਂ। ਕੋਠੜੀਆਂ ਅੰਦਰ ਕਬਰਾਂ ਤੇ ਕਬਰਸਤਾਨਾਂ ਵਰਗੀ ਚੁੱਪ ਤੇ ਖ਼ਾਮੋਸ਼ੀ। ਇਨ੍ਹਾਂ ਕੋਠੜੀਆਂ ਨੂੰ ਦੇਖ ਕੇ, ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਕੁਰਬਾਨੀ ਦਾ ਅਹਿਸਾਸ ਹੋਰ ਡੂੰਘਾ ਹੁੰਦਾ ਜਾਂਦਾ ਸੀ । ਕੋਠੜੀਆਂ ਦੀਆਂ ਬੇਰੰਗੀਆਂ ਤੇ ਉੱਖੜੀਆਂ ਹੋਈਆਂ ਕੰਧਾਂ। – ਅਗਲੀ ਦੀਵਾਰ ਵਿਚ ਲੱਗੀਆਂ ਲੋਹੇ ਦੇ ਮੋਟੇ ਸਰੀਏ ਦੀਆਂ ਖਿੜਕੀਆਂ। ਇਨ੍ਹਾਂ ਦੇ ਪਿੱਛੇ ਫਿਰ ਲੋਹੇ ਦੀਆਂ ਖਿੜਕੀਆਂ। ਅੱਗੇ, ਪਿੱਛੇ ਲੱਗੀਆਂ ਹੋਈਆਂ ਲੋਹੇ ਦੀਆਂ ਖਿੜਕੀਆਂ ਤੇ ਇਨ੍ਹਾਂ ਲੋਹੇ ਦੀਆਂ ਖਿੜਕੀਆਂ ਨੂੰ ਲੱਗੇ ਹੋਏ ਖੌਫ਼ਨਾਕ ਰੂਪ ਧਾਰੀ ਖੜ੍ਹੀਆਂ ਇਨ੍ਹਾਂ ਵੱਖੋ-ਵੱਖ ਕੋਠੜੀਆਂ ‘ਚ ‘ ਬਹੁਤ ਸਾਰੇ ਵਤਨ ਦੀ ਆਜ਼ਾਦੀ ਲਈ ਲੜਨ ਵਾਲੇ ਯੋਧੇ ਤੇ ਇਨਕਲਾਬੀ ਬੰਦ ਰਹੇ। ਇਨ੍ਹਾਂ ਕੋਠੜੀਆਂ ਵਿਚੋਂ ਹੀ ਇਕ ਕੋਠੜੀ ‘ਚ ਭਗਤ ਸਿੰਘ ਵੀ ਕੈਦ ਰਹੇ ਸਨ। ਭਗਤ ਸਿੰਘ ਪੰਜਾਬ ਦੀ ਧਰਤੀ (ਸਾਂਦਲ ਬਾਰ) ਉਤੇ, ਪੰਜਾਬਣ ਮਾਂ ਦੀ ਕੁੱਖੋਂ ਜਨਮ ਲੈਣ ਵਾਲਾ, ਪੰਜਾਬੀ ਮਾਂ-ਪਿਓ ਦਾ ਇਕ ਬਹਾਦਰ ਪੁੱਤਰ ਸੀ।
ਵੱਡੇ-ਵੱਡੇ ਜਿੰਦਰੇ। ਮੌਤ ਦਾ ਲਾਇਲਪੁਰ ਦੀਆਂ ਹੱਦਾਂ ‘ਚ ਹੱਸਦੇ-ਵੱਸਦੇ 5 ਚੱਕ ਬੰਗੇ ਵਿਚ। ਇਸ ਪਿੰਡ ਦੇ ਇਕ ਸਰਦਾਰ ਤੇ ਸਰਦਾਰਨੀ ਦੇ ਘਰ ਜਨਮ ਲੈਣ ਵਾਲਾ ਇਹ ਬੇਟਾ ਬੱਬਰ ਸ਼ੇਰ ਦਾ ਜਿਗਰਾ ਰੱਖਦਾ ਸੀ। ਇਸ ਸ਼ੇਰ-ਦਲੇਰ ਬੇਟੇ ਨੇ ਹਿੰਦੁਸਤਾਨ ਦੀ ਧਰਤੀ ਦੇ ਇਨਸਾਨੀ ਤੇ ਸਿਆਸੀ ਆਜ਼ਾਦੀ ਦੇ ਸੁਪਨੇ ਨੂੰ ਹਕੀਕਤ ਦਾ ਰੂਪ ਦੇਣ ਲਈ ਆਪਣੀ ਜਾਨ ਵਾਰ ਕੇ ਆਜ਼ਾਦ ਹਿੰਦੁਸਤਾਨ ਲਈ ਇਕ ਬੁਨਿਆਦੀ ਤੇ ਇਨਕਲਾਬੀ ਕਿਰਦਾਰ ਨਿਭਾਇਆ। ਉਹ ਥਾਂ (ਜਗ੍ਹਾ) ਜਿਥੇ ਨਵਾਬ ਅਹਿਮਦ ਖਾਂ ਆਨਰੇਰੀ ਮੈਜਿਸਟਰੇਟ ਨੇ ਭਗਤ ਸਿੰਘ ਤੇ ਉਸ ਦੇ ਦੋ ਬਾਗਾਂ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੀ ਫ਼ਾਂਸੀ ‘ਤੇ ਅਮਲ ਵਰ ਕਰਵਾਇਆ ਸੀ, ਉਸੇ ਥਾਂ ਉਤੇ ਹੀ ਕਈ ਸਾਲ ਗੁਜ਼ਰਨ ਤੋਂ ਬਾਅਦ, ਨਵਾਬ ਅਹਿਮਦ ਖਾਂ ਆਨਰੇਰੀ ਮਜਿਸਟਰੇਟ ਗੋਲੀਆਂ ਦਾ ਨਿਸ਼ਾਨਾ ਬਣੇ ਸਨ। ਭਗਤ ਸਿੰਘ ਤੇ ਉਸ ਦੇ ਦੋਵਾਂ ਸਾਥੀਆਂ ਨੂੰ ਫ਼ਾਂਸੀ ਦਿੱਤੇ ਜਾਣ ਕਾਰਨ ਉਸ ਸਮੇਂ ਸਾਰੇ • ਮੁਲਕ ਵਿਚ ਰੋਹ ਤੇ ਰੋਸ ਫੈਲ ਗਿਆ ਸੀ। ਇਸੇ ਗੁੱਸੇ ਵਿਚ ਕੁਝ ਨੌਜਵਾਨਾਂ ਵਲੋਂ ਨਵਾਬ ਅਹਿਮਦ ਖਾਂ ਆਨਰੇਰੀ ਮਜਿਸਟਰੇਟ ਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ ਸੀ । ਏਨੀਆਂ ਗੋਲੀਆ ਮਾਰੀਆਂ ਕਿ ਨਵਾਬ ਅਹਿਮਦ ਦੀ ਸ਼ਕਲ (ਮੂੰਹ) ਵਿਗੜ- ਤਿਗੜ ਗਈ। ਨਵਾਬ ਅਹਿਮਦ ਖਾਂ ਪਛਾਣਿਆ ਨਹੀਂ ਸੀ ਜਾ ਰਿਹਾ।
ਮੈਨੂੰ ਉਹ ਮੌਤ ਦੀ ਕੋਠੜੀ ਦੇਖਣ ਦਾ ਇਜਾਜ਼ (ਮਾਣ) ਹਾਸਲ ਹੈ, ਜਿਸ ਮੌਤ ਦੀ ਕੋਠੜੀ ‘ਚ ਭਗਤ ਸਿੰਘ ਸ਼ਹੀਦ- ਏ-ਆਜ਼ਮ ਨੂੰ ਕੈਦ ਰੱਖਿਆ ਗਿਆ ਸੀ। ਇਸ ਕੋਠੜੀ ਤੋਂ ਹੀ 23 ਮਾਰਚ, 1931 ਦੀ ਸ਼ਾਮ ਨੂੰ ਭਗਤ ਸਿੰਘ ਦੀ ਸ਼ਹਾਦਤ ਦੇ ਸਫ਼ਰ ਦੀ ਸ਼ੁਰੂਆਤ ਹੋਈ ਸੀ।
ਜਦ ਮੈਂ ਭਗਤ ਸਿੰਘ ਦੀ ਕੋਠੜੀ ਦੇਖ ਰਿਹਾ ਸੀ. ਮੈਨੂੰ ਆਪਣੇ-ਆਪ ਦਾ ਹੋਸ਼ ਨਾ ਰਿਹਾ। ਮੈਂ ਮਨ ਹੀ ਮਨ ਉਸ ਸਮੇਂ ਦੇ ਦ੍ਰਿਸ਼ ਦੇਖਣ ਲੱਗਾ ਜਦੋਂ ਸ਼ਹੀਦ ਭਗਤ ਸਿੰਘ ਨੂੰ ਇਸ ਕੋਠੜੀ ਵਿਚ ਬੰਦ ਸੀ। ਪਰ ਭਗਤ ਸਿੰਘ ਤਾਂ ਸ਼ਹੀਦ ਹੋ ਕੇ ਵੀ ਸਾਡੇ ਪੰਜਾਬੀਆਂ ਦੇ ਨਾਲ ਹੀ ਹੈ। ਪੰਜਾਬ ਦੀ ਹਿੱਕ ਉਤੇ ਇਕ ਖੂਨੀ ਲਕੀਰ ਖਿੱਚੀ ਗਈ।
ਸ਼ਹੀਦ-ਏ-ਆਜ਼ਮ ਭਗਤ ਸਿੰਘ। ਇਸ ਖਿੱਚੀ ਹੋਈ ਲਕੀਰ ਦੇ ਆਰ ਵੀ ਹੈ ਤੇ ਪਾਰ ਵੀ। ਜਿਵੇਂ ਪੰਜਾਬੀ ਇਸ ਖਿੱਚੀ ਹੋਈ ਲਕੀਰ ਦੇ ਆਰ ਵੀ ਹਨ ਤੇ ਪਾਰ ਵੀ ਹਨ। ਪਰ ਅਸੀਂ ਦੋਵਾਂ ਪਾਸਿਆਂ ਦੇ ਪੰਜਾਬੀ ਇਸ ਆਰ ਨੂੰ ਪਾਰ ਤੇ ਪਾਰ ਨੂੰ ਆਰ ਕਰਾਂਗੇ। ਅਜਿਹੀਆਂ ਮਿਲਣ ਤੇ ਸਾਂਝਾਂ ਦੀਆਂ ਘੜੀਆਂ, ਇਕ ਨਾ ਇਕ ਦਿਨ ਜ਼ਰੂਰ ਆਉਣਗੀਆਂ। ਹਿੰਦੁਸਤਾਨ ਦੀ ਧਾਰਮਿਕ ਤੇ ਸਿਆਸੀ ਆਜ਼ਾਦੀ ਲਈ ਇਸ ਦੀ ਧਰਤੀ ਉੱਪਰ ਵਸਣ ਵਾਲੇ ਹਿੰਦੁਸਤਾਨੀ ਲੋਕਾਂ ਦੇ ਇਨਸਾਨੀ ਹੱਕਾਂ ਲਈ ਸੰਘਰਸ਼ ਕਰਨ ਵਾਲੇ, ਜਿਨ੍ਹਾਂ ਨੇ ਅਜਿਹਾ ਇਨਕਲਾਬ ਲਿਆਉਣ ਲਈ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਫਾਂਸੀ ਦੇ ਤਖਤਿਆਂ ਉਤੇ ਖੜ੍ਹੇ ਹੋ। ਕੇ, ਆਪਣੇ ਹੱਥੀਂ ਫਾਂਸੀ ਦੇ ਫੰਦਿਆਂ ਨੂੰ ਚੁੰਮ ਕੇ ਆਪਣੇ ਗਲਾਂ ‘ਚ ਪਾ ਲਿਆ ਤੇ ਜੈਕਾਰੇ ਮਾਰਦਿਆਂ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਮਾਰਦੇ ਫਾਂਸੀਆਂ ਦੇ ਵੰਦਿਆਂ ਦੀ ਪੀਂਘ ਝੂਟ ਗਏ, ਜਿਨ੍ਹਾਂ ਬਹਾਦਰ ਹਿੰਦੁਸਤਾਨੀਆਂ ਨੂੰ ਤੋਪਾਂ ਅੱਗੇ ਖੜ੍ਹੇ ਕਰਕੇ, ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤਾ ਗਿਆ, ਇਨ੍ਹਾਂ ਸਭ ਯੋਧਿਆਂ, ਇਨਕਲਾਬੀਆਂ ਤੇ ਹਿੰਦੁਸਤਾਨ ਦੀ ਆਜ਼ਾਦੀ ਦੇ ਸ਼ਹੀਦ ਸਿਪਾਹੀਆਂ ਵਿਚ ਇਕ ਵਿਸ਼ੇਸ਼ ਰੁਤਬਾ ਰੱਖਦੇ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ। ਭਗਤ ਸਿੰਘ, ਲਹਿੰਦੇ ਪੰਜਾਬ ਦੇ ਮੁਸਲਿਮ ਤੇ ਗ਼ੈਰ- ਮੁਸਲਿਮ ਪੰਜਾਬੀ ਭਾਈਚਾਰੇ ਵਲੋਂ ਤੈਨੂੰ ਸਲਾਮ-ਓ-ਅੰਦਾਬ ਤੇ ਸਲਾਮੇ ਮੁਹੱਬਤ ਪੇਸ਼ ਹੈ