ਸ਼ਾਮਾ ਖਾਨਕਾ-ਬਾਘੇਵਾਲਾ
ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਸ਼ਾਮਾ ਖਾਨਕਾ ਅਤੇ ਬਾਘਾਵਾਲਾ (ਜੋ ਇੱਕਠੇ ਹੀ ਹਨ) ਫਾਜ਼ਿਲਕਾ-ਫਿਰੋਜ਼ਪੁਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਥੇਹ ਕਲੰਦਰ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਵੱਸੇ ਹੋਏ ਹਨ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
‘ਸ਼ਾਮਾ ਖਾਨ ਕਾ’ ਪਿੰਡ ਸ਼ਾਮ ਖਾਨ ਦਾ ਵਸਾਇਆ ਹੋਇਆ ਹੈ ਅਤੇ ਬਾਘੇ ਵਾਲਾ ਇਸ ਤੋਂ 2 ਕਿਲੋਮੀਟਰ ਦੂਰ ਹੈ । ਬਾਘਾ, ਪੁਰਾਣਾ ਤੇ ਮੁਗਲਾ ਤਿੰਨ ਭਰਾ ਸਨ। ਬਾਘਾ ਤੇ ਪੁਰਾਣਾ ਨੇ ਬਾਘਾ ਪੁਰਾਣਾ ਪਿੰਡ ਵਸਾਇਆ ਤੇ ਮੁਗਲਾ ਨੇ ਇੱਥੇ ਆ ਕੇ ਪਿੰਡ ਵਸਾਇਆ ਜਿਸ ਨੂੰ ‘ਬਾਘਾਵਾਲਾ’ ਕਿਹਾ ਜਾਂਦਾ ਹੈ । ‘ਸ਼ਾਮਾ ਖਾਨ ਕਾ’ ਅਤੇ ਬਾਘੇਵਾਲਾ ਦੀ ਪੰਚਾਇਤ ਇੱਕੋ ਹੈ। ਇੱਥੇ ਸਿੱਧੂ, ਚੀਮੇ, ਸਰਾ ਗੋਤ ਦੇ ਲੋਕ ਜ਼ਿਆਦਾ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ