ਸ਼ਾਹੀ ਲੁਧਿਆਣੇ ਵਿੱਚ ਕਈ ਵਾਰ ‘ਛਾਹੀ, ਵੀ ਦੱਸਦੇ ਹਨ’, ਇੱਕ ਜੱਟ ਗੋਤ ਹੈ, ਜਿਹੜਾ ਸੰਧੂਆਂ ਦੇ ਵਾਂਗ ਇੱਕ ਸੂਰਜ ਵੰਸ਼ੀ ਰਾਜਪੂਤ ਤੋਂ ਪੀੜ੍ਹੀ ਚੱਲਣ ਦਾ ਦਾਅਵਾ ਕਰਦਾ ਹੈ, ਜਿਹੜਾ ਰਾਜਪੂਤ ਮਹਿਮੂਦ ਦੇ ਨਾਲ਼ ਗਜ਼ਨੀ ਚਲਾ ਗਿਆ ਸੀ ਅਤੇ ਵਾਪਸ ਆਕੇ ਗੋਤ ਸਥਾਪਿਤ ਕੀਤਾ ਅਤੇ ਲਾਹੌਰ ਦੇ ਕੋਲ ਰਾਵੀ ਦੇ ਉਪਰਲੇ ਇਲਾਕੇ ਵਿੱਚ ਆਬਾਦ ਹੋ ਗਿਆ। ਕੁੱਝ ਕੁ ਗੁਜਰਾਤ ਅਤੇ ਸਿਆਲ ਕੋਟ ਵਿੱਚ ਵੀ ਮਿਲਦੇ ਹਨ। ਪਿਛਲੇ (ਸਿਆਲ ਕੋਟ) ਜ਼ਿਲ੍ਹੇ ਵਿੱਚ ਦੋ ਸ਼ਾਖ਼ਾ ਤੋਂ ਦੋ ਮੂੰਹੀਆਂ ਚੱਲੀਆਂ ਸਨ। ਮੁਟਰੇਨ ਤੋਂ ਗੋਲਾਈ ਅਤੇ ਦੇਹਰੂ ਤੋਂ ਆਸੀ ਪੀੜ੍ਹੀ ਚੱਲੀ ਸੀ। ਸ਼ਾਹੀ ਦੇ ਪੁੱਤਰ ਭੀਮ ਦੇ ਦੋ ਪੁੱਤਰ ਸਨ P ਹਿੰਦੂ ਸ਼ਾਹੀ ਕਹਿੰਦੇ ਹਨ ਕਿ ਉਹ ਜੱਜਾਂ ਅਤੇ ਸਿੰਧੂਆਂ ਨਾਲ ਵਿਆਹ ਕਰਨ ਤੋਂ ਪਰਹੇਜ਼ ਕਰਦੇ ਹਨ ਅਤੇ ਸਿੰਧੂਆਂ ਤੋਂ ਸਿਰਫ਼ ਮੁਸਲਮਾਨ ਸ਼ਾਹੀ। ਇਨ੍ਹਾਂ ਹਿੱਸਿਆਂ ਵਿੱਚ ਉਹ ਸਿੰਧੂਆਂ ਅਤੇ ਚੀਮਿਆਂ ਨਾਲ ਨੇੜਤਾ ਰੱਖਦੇ ਹਨ, ਵਿਆਹ ਦੀਆਂ ਰਸਮਾਂ ਵੀ ਕੁੱਝ ਅਜੀਬ ਜੇਹੀਆਂ ਹਨ, ਜਿਵੇਂ ਕਿ ਬੱਕਰੀ ਦਾ ਕੰਨ ਵੱਢਣਾ ਅਤੇ ਆਪਣੇ ਮੱਥੇ ਉੱਤੇ ਖੂਨ ਦਾ ਤਿਲਕ ਲਾਉਣਾ, ਜਾਣ ਵੇਲ਼ੇ ਲਾੜੇ ਵੱਲੋਂ ਜੰਡ ਦੇ ਰੁੱਖ ਦੀ ਟਹਿਣੀ ਵੱਢਣੀ ਅਤੇ ਇੰਝ ਚਾਰ ਵਾਰ ਕਰਨਾ। ਸਿਆਲਕੋਟ ਦੇ ਬਹੁਤ ਸਾਰੇ ਗੋਤਾਂ ਵਾਂਗ ਇਹ ਵੀ ਜੰਡ ਦੀ ਪੂਜਾ ਕਰਦੇ ਹਨ। ਵਿਧਵਾ ਵਿਆਹ ਦੀ ਇਜ਼ਾਜਤ ਦਿੱਤੀ ਗਈ ਹੈ ਪਰ ਸਿਰਫ਼ ਮ੍ਰਿਤਕ ਪਤੀ ਦੇ ਭਰਾ ਨਾਲ ਹੀ। ਜੇ ਵਿਧਵਾ ਕਿਸੇ ਹੋਰ ਨਾਲ ਵਿਆਹੀ ਜਾਏ ਤਾਂ ਉਸ ਨੂੰ ਗੋਤ ਵਿੱਚੋਂ ਛੇਕ ਦਿੱਤਾ ਜਾਂਦਾ ਹੈ।

ਸ਼ਾਹੀ, ਮੁਲਤਾਨ, ਸ਼ਾਹਪੁਰ ਅਤੇ ਅੰਮ੍ਰਿਤਸਰ ਵਿੱਚ ਕਾਸ਼ਤਕਾਰ ਜੱਟਾਂ ਵਜੋਂ ਵੀ ਮਿਲਦੇ ਹਨ। ਮਿੰਟਗੁਮਰੀ ਵਿੱਚ ਉਹ ਖਰਲਾਂ ਦੀ ਇੱਕ ਸ਼ਾਖ਼ ਵਜੋਂ ਦੱਸੇ ਜਾਂਦੇ ਹਨ। ਮਿਰਜ਼ਾ ਸਾਹਿਬਾਂ ਦੀ ਲੋਕ ਗਾਥਾ ਦਾ ਨਾਇਕ ‘ਮਿਰਜ਼ਾ, ਇਨ੍ਹਾਂ ਨਾਲ ਹੀ ਸਬੰਧ ਰੱਖਦਾ ਸੀ।
