ਸ਼ੇਊਰਾ ਗੋਤ ਦਾ ਇਤਿਹਾਸ | Sheura Goat History |

ਸ਼ੇਊਰਾ ਇੱਕ ਜੱਟ ਗੋਤ। ਜੀਂਦ ਦੀ ਦਾਦਰੀ ਤਹਿਸੀਲ ਵਿੱਚ ਇਹ ਪਿੰਡਾਂ ਉੱਤੇ ਕਾਬਿਜ਼ ਹਨ ਅਤੇ ਇਨ੍ਹਾਂ ਦੇ ਖੇਤਰ ਨੂੰ ਸ਼ੇਉਰਾ ਤਪਾ ਕਿਹਾ ਜਾਂਦਾ ਹੈ। ਪਰ ਇਨ੍ਹਾਂ ਦੇ ਕੁੱਝ ਪਿੰਡ ਲੋਹਾਰੂ ਅਤੇ ਕੁੱਝ ਹਿਸਾਰ ਵਿੱਚ ਵੀ ਹਨ। ਸ਼ੇਊਰਾ ਗੋਤ ਦਾ ਦਾਅਵਾ ਹੈ ਕਿ ਸ਼ੇਊਰਾ ਗੋਤ ਦੀ ਪੀੜ੍ਹੀ ਸ਼ੇਊਰਾ ਤੇ ਸਾਮਾਥਰਾ ਦੋ ਚੌਹਾਨਾਂ ਤੋਂ ਚਲੀ ਜੋ ਸਾਂਭਰ ਤੋਂ ਆਏ ਅਤੇ ਲੋਹਾਰੂ ਰਿਆਸਤ ਵਿੱਚ ਸਿੱਧੂ ਦੇ ਸਥਾਨ ਤੇ ਵਸ ਗਏ। ਫਿਰ ਉਨ੍ਹਾਂ ਨੇ ਆਪਣੇ ਪਿੰਡ ਆਬਾਦ ਕੀਤੇ ਅਤੇ ਉਨ੍ਹਾਂ ਦੇ ਵੰਸ਼ਜ਼ 84 ਪਿੰਡਾਂ ਤੇ ਕਾਬਜ਼ ਹੋ ਗਏ। ਜਿਨ੍ਹਾਂ ਵਿੱਚੋਂ ਹੁਣ 52 ਪਿੰਡ ਲੋਹਾਰਾ ਰਿਆਸਤ ਵਿੱਚ ਅਤੇ 32 ਪਿੰਡ ਦਾਦਰੀ ਤਹਿਸੀਲ ਵਿੱਚ ਹਨ। ਪਰ ਜਾਬਰ, ਕੁੱਦੂ, ਰਾਮਪੁਰੀਆ ਅਤੇ ਫੋਗਤ ਜੱਟਾਂ ਦੀਆਂ ਮੂੰਹੀਆਂ ਵੀ ਸ਼ੇਊਰਾ ਤੋਂ ਚੱਲੀਆਂ ਹਨ। ਲੋਹਾਰੂ ਗੋਤ ਦੀ ਧਾਰਨਾ ਨੂੰ ਵਿਸਥਾਰ ਨਾਲ, ਬਹੁਤਾ ਦੱਸਿਆ ਗਿਆ ਹੈ ਅਤੇ ਉਨ੍ਹਾਂ ਤੋਂ ਕੁੱਝ ਵੱਖਰੇ ਤੌਰ ਤੇ ਦਿੱਤਾ ਗਿਆ ਹੈ, ਜਿਹੜੇ ਜੀਂਦ ਤੋਂ ਆਏ ਹਨ। ਇਸ ਧਾਰਨਾਂ ਅਨੁਸਾਰ ਸ਼ੇਊਰਾ ਚੌਹਾਨ, ਤੇਲੀਆਂ ਵਰਗੇ ਹਨ। ਮੀਮ ਚੌਹਾਨ ਰਾਜਪੂਤ, ਆਪਣੇ ਪੁੱਤਰਾਂ ਲੂਮਰਾਂ ਅਤੇ ਸੇਉਰ ਸਮੇਤ ਆਪਣੇ ਪਰਿਵਾਰ ਨਾਲ ਝਗੜਕੇ ਸਾਂਭਰ ਛੱਡ ਗਿਆ ਅਤੇ ਬੀਕਾਨੇਰ ਰਿਆਸਤ ਦੇ ਇੱਕ ਪਿੰਡ ਦਰੇੜਾ ਵਿੱਚ ਤੁਰ ਗਿਆ ਸੀ।

ਸ਼ੇਊਰਾ ਗੋਤ ਦਾ ਇਤਿਹਾਸ | Sheura Goat History |

ਪਰ ਕੁਝ ਸਮੇਂ ਪਿੱਛੋਂ ਦਰੇਰਾ ਦੇ ਰਾਜੇ ਨੇ ਮੀਮ ਨੂੰ ਆਪਣੇ ਰਾਜ ਵਿੱਚੋਂ ਬਾਹਰ ਕੱਢ ਦਿੱਤਾ ਸੀ। ਇੰਝ ਉਹ ਹਿਸਾਰ ਵਿੱਚ ਸਥਾਪਤ ਹੋ ਗਿਆ। ਸਿੱਟੇ ਵਜੋਂ ਦੂਜੀ ਵਾਰ ਫਿਰ ਝਗੜਾ ਉੱਥੋਂ ਦੇ ਸਥਾਨਿਕ ਵਾਸੀ ਇੱਕ ਰਾਜਪੂਤ ਜਾਟੂ ਨਾਲ ਹੋ ਗਿਆ, ਕਿਉਂਕਿ ਮੀਮ ਨਾਲ ਸਬੰਧਤ ਇੱਕ ਬਲਦ ਨੇ ਜਾਟੂ ਦੇ ਖੇਤਾਂ ਦਾ ਨੁਕਸਾਨ ਕਰ ਦਿੱਤਾ ਸੀ ਅਤੇ ਉਸ ਨੂੰ ਲੋਹੇ ਦੇ ਹਥਿਆਰ ਨਾਲ ਜ਼ਖ਼ਮੀ ਕਰ ਦਿੱਤਾ। ਸ਼ੇਊਰਾਂ ਅਤੇ ਨੂਮਰਾਂ ਸਾਧਨਵਾਂ ਆ ਗਏ, ਜਿਹੜਾ ਉਦੋਂ ਰੋਹੀ ਬੀਆਬਾਨ ਅਤੇ ਬੰਜਰ ਸੀ। ਜਦੋਂ ਕਿ ਉਸ ਥਲ ਵਿੱਚ ਸਮਾਨ ਨਾਲ ਲੱਦੇ ਗੱਡੇ ਦਾ ਇੱਕ ਚੱਕਾ ਟੁੱਟ ਗਿਆ। ਇਸ ਸਮੇਂ ਇੱਕ ਹਿੰਦੂ ਸੰਤ ਜੋ ਉੱਥੇ ਰਹਿੰਦਾ ਸੀ ਅਤੇ ਜ਼ਿੰਦਗੀ ਦੇ ਸੁੱਖ ਚੈਨ ਤੋਂ ਟੁੱਟਿਆ ਹੋਇਆ ਸੀ, ਨੇ ਉਨ੍ਹਾਂ ਨੂੰ ਉਸ ਖੇਤਰ ਵਿੱਚ ਰਹਿਣ ਦਾ ਹੁਕਮ ਦੇ ਦਿੱਤਾ ਅਤੇ ਕਿਹਾ ਜਾਂਦਾ ਹੈ ਕਿ ਸ਼ੇਊਰਾ ਨੇ ਚਾਰੇ ਪਾਸੇ ਵੇਖਿਆ। ਉਸ ਦੀ ਨਜ਼ਰ ਸਰਸਰੀ ਤੌਰ ਤੇ ਪੂਰਬ ਵੱਲ ਗਈ ਉਸ ਨੇ ਇਕ ਪਹਾੜੀ ਵੇਖੀ ਜੋ ਹੁਣ ਦਾਦਰੀ ਵਿੱਚ ਹੈ, ਪੱਛਮ ਵੱਲ ਇੱਕ ਪਿੱਪਲ ਦਾ ਰੁੱਖ ਜਿੱਥੇ ਹੁਣ ਭਾਲ ਕਸਬਾ ਅਬਾਦ, ਦਿਸਿਆ। ਦੱਖਣ ਵੱਲ ਵੀ ਇੱਕ ਪਿੱਪਲ ਦਾ ਰੁੱਖ ਹੈ, ਜਿੱਥੇ ਛਪਰਾ ਪਿੰਡ ਹੈ, ਹੁਣ ਉਹ ਜੈਪੁਰ ਵਿੱਚ ਸਥਾਪਿਤ ਹੈ। ਬ੍ਰਹਮ ਗਿਆਨੀ ਨੇ ਉਸਨੂੰ ਸਾਰੇ ਇਲਾਕੇ ਉੱਤੇ ਫ਼ਤਹਿ ਹੋਣ ਦਾ ਵਰ ਦਿੱਤਾ ਅਤੇ ਪਹਾੜੀ ਤੋਂ ਪਿੱਪਲ ਦੇ ਰੁੱਖਾਂ ਤੱਕ ਵਿਸਥਾਰ ਹੋਣ ਦੀ ਆਸ ਬਣਾਈ। ਫਿਰ ਸ਼ੇਉਰਾਂ ਨੇ ਕਿਹਾ ਕਿ ਉਹ ਬੱਚੇ ਕਿੱਥੋਂ ਲੈਣਗੇ? ਕਿਉਂਕਿ ਜਾਟੂ ਨਾਲ ਹੋਈ ਲੜਾਈ ਵਿੱਚ ਸਾਰੇ ਸ਼ਾਂਤ (ਮਰ ਗਏ) ਹੋ ਗਏ ਹਨ। ਇੰਝ ਬ੍ਰਹਮ ਗਿਆਨੀ ਨੇ ਉਸ ਨੂੰ ਸੂਰਾ ਗੋਤ ਦੇ ਇੱਕ ਜੱਟ ਨਾਲ਼ ਆਪਣਾ ਸਬੰਧ ਜੋੜਨ ਦਾ ਹੁਕਮ ਦਿੱਤਾ, ਜਿਹੜਾ ਜੱਟ ਬਾਲ ਸਮੁੰਦ ਵਿੱਚ ਰਹਿੰਦਾ ਹੈ, ਜੋ ਹਿਸਾਰ ਦਾ ਇੱਕ ਪਿੰਡ ਹੈ। ਕਿਉਂਕਿ, ਉਸ ਦੀ ਇੱਕ ਅੰਨ੍ਹੀ ਲੜਕੀ ਹੈ, ਉਹ ਸ਼ੇਊਰਾ ਨਾਲ ਵਿਆਹੁਣ ਲਈ, ਸ਼ੇਊਰਾ ਦੀ ਕੜੀ ਜੋੜਨ ਦੀ ਵਿਚਾਰ ਕਰੇਗਾ। ਸ਼ੇਊਰਾ ਨੇ ਅੰਨ੍ਹੀ ਕੁੜੀ ਨਾਲ ਵਿਆਹ ਕਰਕੇ ਵਾਧਾ ਕਰਨ ਦੀ ਸਥਿੱਤੀ ਨੂੰ ਕਾਫ਼ੀ ਉਚਿਤ ਸਮਝਿਆ ਅਤੇ ਇਸ ਲਈ ਸ਼ੇਊਰਾ ਜੱਟ ਉਨ੍ਹਾਂ ਦੀ ਸੰਤਾਨ ਹਨ। ਜਦੋਂ ਕਿ ਸ਼ੇਊਰਾ ਇੱਕ ਰਾਜਪੂਤ ਸੀ। ਲੂਮਰਾਂ ਦੇ ਵੰਸ਼ਜ਼ ਵੀ ਸ਼ੇਊਰਾ ਹੀ ਕਹਾਉਂਦੇ ਹਨ। ਇਹ ਘਟਨਾ 31 ਪੀੜ੍ਹੀਆਂ ਪਹਿਲਾਂ ਵਾਪਰੀ। ਸਿੱਧ ਨਾਥ ਦਾ ਮਕਬਰਾ ਸਾਧਨਵਾਂ ਦੇ ਅੰਦਰ ਵੱਲ ਹੈ। ਕਿਹਾ ਜਾਂਦਾ ਹੈ ਕਿ ਇਹ ਸਥਾਨ ਉਸੇ ਥਾਂ ਤੇ ਹੈ, ਜਿੱਥੇ ਸ਼ੇਊਰਾ ਅਤੇ ਲੂਮਰਾਂ ਪਹਿਲਾਂ ਸੰਤ ਨੂੰ ਮਿਲੇ ਸਨ । ਸਿੱਧ ਨਾਥ ਦੇ ਫ਼ਕੀਰਾਂ ਦਾ ਪਰਿਵਾਰ ਰਹਿੰਦਾ ਹੈ, ਜੱਟ ਉਨ੍ਹਾਂ ਵਿੱਚ ਸ਼ਰਧਾ ਭਾਵਨਾ ਰੱਖਦੇ ਹਨ ਅਤੇ ਹਰ ਵਿਆਹ ਦੇ ਸਮੇਂ ਰੁਪਏ ਅਤੇ ਖਾਣ ਲਈ ਖਾਣਾ ਦਿੰਦੇ ਹਨ।

ਵਿਧਵਾ ਵਿਆਹ ਦੀ ਇਜ਼ਾਜ਼ਤ ਹੈ ਪਰ ਵਿਧਵਾ ਆਪਣੇ ਮ੍ਰਿਤਕ ਪਤੀ ਦੇ ਵੱਡੇ ਭਰਾ ਨਾਲ ਵਿਆਹ ਨਹੀਂ ਕਰ ਸਕਦੀ । ਉਹ ਸਭ ਹਿੰਦੂ ਦੇਵਤਿਆਂ ਨੂੰ ਪੂਜਦੇ ਹਨ ਪਰ ਸੂਰਜ ਉਨ੍ਹਾਂ ਦਾ ਸਭ ਤੋਂ ਉੱਚਾ ਦੇਵਤਾ ਹੈ ਅਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਉਹ ਉਨ੍ਹਾਂ ਨੂੰ ਸਭ ਦੁੱਖਾਂ ਤਕਲੀਫਾਂ ਤੋਂ ਸੁਰੱਖਿਅਤ ਰੱਖਦਾ ਹੈ। ਉਹ ਸ੍ਰੀ ਰਾਮ, ਹਨੂਮਾਨ ਅਤੇ ਭੱਟੀਆ ਸਿੱਧ, ਮੁਸਾਨੀ ਅਤੇ ਸ਼ਾਮ ਜੀ (ਸ਼ਾਇਦ ਕ੍ਰਿਸ਼ਨ ਜੀ) ਨੂੰ ਵੀ ਪੂਜਦੇ ਹਨ । (ਸ੍ਰੀ) ਰਾਮ ਦੀ ਪੂਜਾ ਲਈ ਕੋਈ ਵਿਸ਼ੇਸ਼ ਪਵਿੱਤਰ ਦਿਨ ਨਹੀਂ ਹੈ ਪਰ ਹਨੂਮਾਨ ਨੂੰ ਵਿਸ਼ੇਸ਼ ਤੌਰ ਤੇ ਮੰਗਲਵਾਰ ਨੂੰ ਹੀ ਪੂਜਿਆ ਜਾਂਦਾ ਹੈ। ਉਸ ਦੀ ਪੂਜਾ ਸਮੇਂ ਚੂਰਮਾ ਭੇਟ ਕੀਤਾ ਜਾਂਦਾ ਹੈ। ਇਸ ਨੂੰ ਪਹਿਲਾਂ ਹਿੰਦੂ ਸੰਤ ਖਾਂਦੇ ਹਨ ਅਤੇ ਫਿਰ ਸ਼ੇਊਰਾ ਖ਼ੁਦ ਖਾਂਦੇ ਹਨ। ਚੰਨ ਦੀ 14ਵੀਂ ਥਿੱਤ ਨੂੰ ਭੱਟੀ ਸਿੱਧ ਨੂੰ ਪੂਜਿਆ ਜਾਂਦਾ ਅਤੇ ਖਾਣਾ ਪਹਿਲੇ ਵਰਗਾ ਹੀ ਬਣਾਇਆ ਜਾਂਦਾ ਹੈ ਅਤੇ ਇੱਕ ਡੂਮ ਨੂੰ ਖਾਣ ਲਈ ਪਹਿਲਾਂ ਦਿੱਤਾ ਜਾਂਦਾ ਹੈ। ਭੱਟੀਆਂ ਸਿੱਧ ਉੱਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਉਨ੍ਹਾਂ ਨੂੰ ਮਹਾਂਮਾਰੀ ਜਾਂ ਭਿਆਨਕ ਦੁੱਖਾਂ ਤੋਂ ਬਚਾਉਂਦਾ ਹੈ, ਜਿਵੇਂ ਕਿ ਹੈਜ਼ਾ ਆਦਿ। ਸਿੱਧ ਦੀ ਪੂਜਾ ਸੋਮਵਾਰ ਨੂੰ ਕੀਤੀ ਜਾਂਦੀ ਹੈ, ਉਸ ਸਮੇਂ ਬਾਜਰੇ ਦਾ ਦਲੀਆ ਬਣਾਇਆ ਜਾਂਦਾ ਹੈ ਅਤੇ ਪਹਿਲਾਂ ਇੱਕ ਘੁਮਿਆਰ ਨੂੰ ਦਿੱਤਾ ਜਾਂਦਾ ਹੈ। ਘੁਮਿਆਰ ਦੀ ਸਿੱਧ ਨਾਥ ਨਾਲ਼ ਬੜੀ ਨੇੜਤਾ ਅਤੇ ਉੱਚ ਭਾਵਨਾ ਸੀ, ਕਿਉਂਕਿ ਦੇਵਤੇ ਦੀ ਮੂਰਤੀ ਲੱਦਣ ਲਈ ਖੋਤਿਆਂ ਨੂੰ ਵਰਤਿਆ ਜਾਂਦਾ ਸੀ। ਸਿੱਧ ਦੀ ਪੂਜਾ ਸਮੇਂ ਖੋਤਿਆਂ ਨੂੰ ਵੀ ਖਾਣਾ ਖੁਵਾਇਆ ਜਾਂਦਾ ਹੈ। ਸਿੱਧ ਬੱਚਿਆਂ ਨੂੰ ਮਾਤਾ (ਚੇਚਕ) ਤੋਂ ਬਚਾਉਂਦਾ ਹੈ।6 ਬੁੱਧਵਾਰ ਨੂੰ ਮਸਾਨੀ ਪੂਜੀ ਜਾਂਦੀ ਹੈ। ਕਣਕ ਦੇ ਆਟੇ ਦੇ ਬਹੁਤ ਸਾਰੇ ਗੁਲਗਲੇ, ਸ਼ੱਕਰ ਜਾਂ ਦੇਸੀ ਖੰਡ ਅਤੇ ਘਿਉ ਇੱਕ ਘੁਮਿਆਰ ਵੱਲੋਂ ਪਹਿਲਾਂ ਲਿਆ ਜਾਂਦਾ ਹੈ। ਘੁਮਿਆਰ ਵੱਲੋਂ ਮਸਾਨੀ ਲਈ ਬਣਾਈਆਂ ਗਈਆਂ ਭੇਟਾਵਾਂ ਵੀ ਲਈਆਂ ਜਾਂਦੀਆਂ ਹਨ। ਮਹੀਨੇ ਦੀ 12ਵੀਂ ਤਾਰੀਕ ਨੂੰ ਸ਼ਾਮ ਜੀ ਦੀ ਪੂਜਾ ਕੀਤੀ ਜਾਂਦੀ ਹੈ। ਖੀਰ, ਦਲ਼ੀਆ ਪਹਿਲਾਂ ਉਸ ਬਰਾਹਮਣ ਨੂੰ ਦਿੱਤਾ ਜਾਂਦਾ ਹੈ ਜੋ ਸ਼ਾਮ ਜੀ ਲਈ ਚੜ੍ਹਾਈਆਂ ਭੇਟਾਵਾਂ ਵੀ ਲੈਂਦਾ ਹੈਪਸ਼ੂਆਂ ਤੋਂ ਲਿਆ ਸਾਰਾ ਦੁੱਧ ਖੀਰ ਬਣਾਉਣ ਲਈ ਵਰਤਿਆ ਜਾਂਦਾ ਹੈ। ਜਿਨ੍ਹਾਂ ਨੇ ਸ਼ਾਮ ਦੀ ਪੂਜਾ ਕਰਨੀ ਹੈ, ਉਹ ਮਾਸ ਅਤੇ ਸ਼ਰਾਬ ਤੋਂ ਪਰਹੇਜ਼ ਕਰਦੇ ਹਨ। ਭੱਟੀ, ਮਸਾਨੀ ਅਤੇ ਸਿੱਧ ਦੀ ਪੂਜਾ, ਬੱਚਿਆਂ ਅਤੇ ਔਰਤਾਂ ਦੇ ਲਈ ਵਿਸ਼ੇਸ਼ ਹੁੰਦੀ ਹੈ ।

ਸ਼ੇਊਰਾ ਗੋਤ ਦਾ ਇਤਿਹਾਸ | Sheura Goat History |

 

Leave a Comment

error: Content is protected !!